
09/09/2025
ਜਿੰਦੇ ਵੀਰ ਦੀ ਇਸ ਕਮੀਜ਼ ਦਾ ਰਾਜ।
ਤਿੰਨ ਸਾਲ ਪਹਿਲਾਂ ਮੈਂ ਸੋਸ਼ਲ ਮੀਡਿਆ ਖਾੜਕੂ ਖਾਲਿਸਤਾਨੀ ਵੀਰਾਂ ਨੂੰ ਸਵਾਲ ਕੀਤਾ ਸੀ ਕੀ ਦੱਸੋ ਇਹ ਕਮੀਜ਼ ਜੋ ਕੌਮੀ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਵੀਰ ਜੀ ਭਾਈ ਸੁੱਖਦੇਵ ਸਿੰਘ ਸੁੱਖਾ ਵੀਰ ਜੀ ਨੇ ਪਹਿਨੀ ਹੈ ਇਸ ਕਮੀਜ਼ ਦਾ ਇਤਿਹਾਸ ਦੱਸੋ ਪਰ ਕਿਸੇ ਨੇ ਕੋਈ ਜਵਾਬ ਹੀ ਨਹੀਂ ਦਿੱਤਾ ਕਿਉਂਕਿ ਇਸਦਾ ਜਵਾਬ ਸਿਰਫ ਕੁਝ ਲੋਕ ਹੀ ਜਾਣਦੇ ਨੇ ਸਿਰਫ ਅੱਠ ਜਾਂ ਦਸ ਸਰੀਰ ਹੀ ।ਕੋਈ ਕਿਤਾਬਾਂ ਲਿਖਣ ਵਾਲੇ ਵੀ ਨਹੀਂ ਜਾਣਦੇ ਕੋਈ ਜਥੇਦਾਰ ਵੀ ਨਹੀਂ । ਸੋ ਆਓ ਅੱਜ ਤੁਹਾਨੂੰ ਦੱਸਦਾ ਹਾਂ ਇਸ ਕਮੀਜ਼ ਦਾ ਰਾਜ । ਇਹ ਕਮੀਜ਼ ਖਾਲਿਸਤਾਨ ਕਮਾਂਡੋ ਫੋਰਸ ਦੇ ਮੁੱਖੀ ਸ਼ਹੀਦ ਭਾਈ ਪਰਮਜੀਤ ਸਿੰਘ ਪੰਜਵੜ ਤੇ ਸਾਥੀਆਂ ਨੇ ਖਰੀਦੀ ਸੀ ਤੇ ਆਪਣੀ ਭਰਜਾਈ ਸੁਪਤਨੀ ਸਰਦਾਰ ਸਰਬਜੀਤ ਸਿੰਘ ਪੰਜਵੜ ਨੂੰ ਦਿੱਤੀ ।ਜਰਨਲ ਲਾਭ ਸਿੰਘ ਸ਼ਹੀਦ ਦੀ ਸੁਪਤਨੀ ਤੇ ਪਰਮਜੀਤ ਸਿੰਘ ਪੰਜਵੜ ਦੀ ਭਰਜਾਈ ਜੀ ਇਹ ਕਮੀਜ਼ ਲੈਕੇ ਪਿੰਡ ਗਦਲੀ ਪਹੁੰਚੇ ਏਥੋਂ ਜਿੰਦੇ ਵੀਰ ਜੀ ਦਾ ਪਰਿਵਾਰ ਮਾਤਾ ਜੀ ਭੈਣ ਬਲਵਿੰਦਰ ਕੌਰ ਜੀ ਭਰਾ ਵੀਰ ਭੁਪਿੰਦਰ ਸਿੰਘ ਭਿੰਦਾ ਵੀਰ ਨਿਰਵੈਲ ਸਿੰਘ ਜੀ ਜੀਜਾ ਸਰਦਾਰ ਇੰਦਰਜੀਤ ਸਿੰਘ ਜੀ ਤੇ ਹੋਰ ਸੰਗਤਾਂ ਪੂਨੇ ਲਈ ਰਵਾਨਾ ਹੋਏ ।ਜੇਲ੍ਹ ਚ ਪਹੁੰਚਕੇ ਜਿੰਦੇ ਸੁੱਖੇ ਵੀਰਾਂ ਨਾਲ ਮੁਲਾਕਾਤ ਕੀਤੀ ਤੇ ਦਸਿਆ ਭਾਊ ਪੰਜਵੜ ਤੇ ਸਾਥੀਆਂ ਨੇ ਤੁਹਾਡੇ ਦੋਨਾ ਲਈ ਇਹ ਕਮੀਜ਼ ਭੇਜੀ ਹੈ ਇਹ ਸੁਣਕੇ ਉਸੇ ਵਕਤ ਪਹਿਲਾਂ ਜਿੰਦੇ ਵੀਰ ਨੇ ਫੇਰ ਸੁੱਖੇ ਵੀਰ ਨੇ ਉਹ ਕਮੀਜ਼ ਬੜੇ ਸਤਕਾਰ ਨਾਲ ਪਹਿਨੀ ।ਜਦੋ ਦੋਵੇਂ ਵੀਰਾਂ ਦੀ ਸ਼ਹੀਦੀ ਹੋਈ ਤਾਂ ਇਹ ਕਮੀਜ਼ ਬਾਕੀ ਨਿਸ਼ਾਨੀਆਂ ਨਾਲ ਭੈਣ ਬਲਵਿੰਦਰ ਕੌਰ ਜੀ ਤੇ ਮਾਤਾ ਜੀ ਇਸਨੂੰ ਆਪਣੇ ਘਰ ਗਦਲੀ ਲਿਆਏ ਫੇਰ ਜੀਜਾ ਇੰਦਰਜੀਤ ਸਿੰਘ ਜੀ ਅਤੇ ਜਿੰਦੇ ਵੀਰ ਜੀ ਦੇ ਭਾਣਜੇ ਬੱਬ ਸਿੱਧੂ ਨੇ ਇਸ ਕਮੀਜ਼ ਨੂੰ ਬਹੁਤ ਪਹਿਨਿਆ ਹੰਡਾਇਆ ਫਿਰ ਕਮੀਜ਼ ਦੀ ਹਾਲਤ ਖ਼ਸਤਾ ਹੋਈ ਤੇ ਪਰਿਵਾਰ ਹੱਥੋਂ ਇਹ ਨਿਸ਼ਾਨੀ ਜਾਂਦੀ ਰਹੀ ।ਜਦੋ 2022 ਚ ਮੈਂ ਜਿੰਦੇ ਵੀਰ ਦੇ ਘਰ ਦੀ ਸੇਵਾ #ਟੀਮਦੀਪਸਿੱਧੂ ਨੇ ਸੇਵਾ ਕਰਵਾਉਣ ਲਈ ਮੇਰੀ ਡਿਊਟੀ ਲਗਾਈ ਉਦੋਂ ਇੱਕ ਦਿਨ ਭੈਣ ਬਲਵਿੰਦਰ ਕੌਰ ਜੀ ਮੈਂਨੂੰ ਕਹਿਣ ਲੱਗੇ ਵੀਰ ਆ ਅੱਜ ਤੈਨੂੰ ਇਸ ਕਮੀਜ਼ ਬਾਰੇ ਦਸਾਂ ਕਿਉਂਕਿ ਕੱਲ੍ਹ ਨੂੰ ਤੇਰੀ ਕਲਮ ਇਸ ਬਾਰੇ ਜ਼ਰੂਰ ਲਿਖੇਗੀ ।ਭੈਣ ਬਲਵਿੰਦਰ ਕੌਰ ਜੀ ਨੂੰ ਚਾਅ ਚੜ੍ਹ ਜਾਂਦਾ ਜਦੋਂ ਮੈਂ ਭੈਣ ਘਰ ਉਹਨਾਂ ਨੂੰ ਮਿਲਣ ਜਾਂਦਾ ਹਾਂ ਭੈਣ ਜੀ ਕਹਿੰਦੇ ਵੀਰ ਇੱਕ ਦਿਨ ਜਿੰਦ ਵੀਰ ਤੇ ਸਤਨਾਮ ਸਿੰਘ ਬਾਵਾ ਤੇ ਉਸਦੀ ਘਰਵਾਲੀ ਤੇ ਬੱਚੇ ਕੁਝ ਸਮੇਂ ਲਈ ਮੈਂਨੂੰ ਮਿਲਣ ਆਏ ਤਾਂ ਉਹਨਾਂ ਪਨੀਰ ਵਾਲੇ ਪਕੌੜ ਮੰਗੇ ਮੈਂ ਉਸੇ ਦਿਨ ਤੋਂ ਅੱਜ ਤੱਕ ਉਸੇ ਭਾਵਨਾ ਨਾਲ ਤੇਨੂੰ ਤੇ ਹਰ ਵੀਰ ਨੂੰ ਜਿੰਦ ਸੁੱਖ ਸਮਝਕੇ ਪਰਸ਼ਾਦਾ ਛਕਾਉਂਦੀ ਹਾਂ ਮੈਨੂੰ ਭਰੋਸਾ ਹੈ ਜਿੰਦ ਸੁੱਖ ਸਿੰਘਾਂ ਚ ਹੀ ਵਰਤਦੇ ਨੇ । ਭੈਣ ਬਲਵਿੰਦਰ ਕੌਰ ਦਾ ਨੂਰਾਨੀ ਜਲਾਲ ਵਾਲਾ ਚੇਹਰਾ ਕੌਮੀ ਯੋਧੇ ਵੀਰਾਂ ਦੇ ਦਰਸ਼ਨ ਕਰਵਾਉਂਦਾ ਹੈ ਭੈਣ ਜੀ ਦੀਆਂ ਭਾਵਨਾਵਾਂ ਰਾਹੀਂ ।ਵੀਰ ਭੁਪਿੰਦਰ ਸਿੰਘ ਜੀ ਭੈਣ ਦੀ ਨੂੰਹ ਤੇ ਭਾਣਜਾ ਬੱਬ ਸਿੱਧੂ ਤੇ ਜੀਜਾ ਜੀ ਮੈਂਨੂੰ ਬਹੁਤ ਮਾਣ ਬਖਸ਼ਦੇ ਹਨ ।ਪਰਮਜੀਤ ਸਿੰਘ ਰਾਣਵਾ 98152 25979