Muskaan Nagpal

Muskaan Nagpal This page is for all type of news

02/12/2025
06/08/2022

Hi

25/03/2018

ਬਾਲ ਟੈਂਪਰਿੰਗ ਮਾਮਲਾ : ਆਸਟ੍ਰੇਲੀਆਈ ਕਪਤਾਨ ਸਮਿਥ ਨੇ ਛੱਡੀ ਕਪਤਾਨੀ, ਵਾਰਨਰ ਦੀ ਵੀ ਛੁੱਟੀ

ਸਿਡਨੀ : ਬਾਲ ਟੈਂਪਰਿੰਗ ਮਾਮਲੇ ਵਿਚ ਬੁਰੀ ਤਰ੍ਹਾਂ ਫਸੇ ਆਸਟ੍ਰੇਲੀਆ ਦੇ ਕਪਤਾਨ ਸਟੀਵ ਸਮਿਥ ਨੇ ਕਪਤਾਨੀ ਛੱਡ ਦਿਤੀ ਹੈ। ਇਸ ਦੇ ਨਾਲ ਹੀ ਡੇਵਿਡ ਵਾਰਨਰ ਨੇ ਵੀ ਉਪ ਕਪਤਾਨੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿਤਾ ਹੈ। ਦਸ ਦਈਏ ਕਿ ਸਨਿਚਰਵਾਰ ਨੂੰ ਆਸਟ੍ਰੇਲੀਆ ਦੇ ਕਪਤਾਨ ਸਟੀਵ ਸਮਿਥ ਨੇ ਬਾਲ ਨਾਲ ਛੇੜਖ਼ਾਨੀ ਕਰਨ ਦੀ ਗੱਲ ਕਬੂਲੀ ਸੀ। ਇਸ ਦੇ ਬਾਅਦ ਤੋਂ ਹੀ ਆਸਟ੍ਰੇਲੀਆਈ ਕਪਤਾਨ ਦੀ ਚਾਰੇ ਪਾਸੇ ਕਾਫ਼ੀ ਨਿੰਦਾ ਹੋ ਰਹੀ ਹੈ। ਆਸਟ੍ਰੇਲੀਆਈ ਸਰਕਾਰ ਨੇ ਖ਼ੁਦ ਸਟੀਵ ਸਮਿਥ ਨੂੰ ਕਪਤਾਨੀ ਤੋਂ ਹਟਣ ਲਈ ਆਖਿਆ ਸੀ।
ਸਨਿਚਰਵਾਰ ਨੂੰ ਆਸਟ੍ਰੇਲੀਆ ਦੇ ਓਪਨਿੰਗ ਬੱਲੇਬਾਜ਼ ਕੈਮਰਨ ਬੇਨਕ੍ਰਾਫਟ ਅਤੇ ਕਪਤਾਨ ਸਟੀਵ ਸਮਿਥ ਨੇ ਮੀਡੀਆ ਦੇ ਸਾਹਮਣੇ ਖ਼ੁਦ ਕਬੂਲ ਕੀਤਾ ਸੀ ਕਿ ਉਨ੍ਹਾਂ ਨੇ ਸਾਊਥ ਅਫ਼ਰੀਕਾ ਵਿਰੁਧ ਟੈਸਟ ਵਿਚ ਬਾਲ ਟੈਂਪਰਿੰਗ ਕੀਤੀ ਸੀ। ਇਸ ਸ਼ਰਮਨਾਕ ਘਟਨਾ ਤੋਂ ਬਾਅਦ ਕ੍ਰਿਕਟ ਆਸਟ੍ਰੇਲੀਆ ਨੇ ਇਸ ਮਾਮਲੇ ਵਿਚ ਤੁਰਤ ਜਾਂਚ ਦੇ ਆਦੇਸ਼ ਦਿਤੇ ਹਨ।
ਉਥੇ ਇਸੇ ਦੌਰਾਨ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਮੈਲਕਮ ਟਰਨਬੁਲ ਨੇ ਇਸ ਘਟਨਾ ਨੂੰ ਬੇਹੱਦ ਹੈਰਾਨ ਕਰਨ ਵਾਲੀ ਅਤੇ ਨਿਰਾਸ਼ਾਜਨਕ ਦਸਿਆ। ਪੀਐਮ ਟਰਨਬੁਲ ਨੇ ਕਿਹਾ ਕਿ ਅਸੀਂ ਸਾਊਥ ਅਫ਼ਰੀਕਾ ਤੋਂ ਸਵੇਰੇ-ਸਵੇਰੇ ਮਿਲੀ ਇਹ ਬੇਹੱਦ ਹੈਰਾਨ ਕਰਨ ਵਾਲੀ ਅਤੇ ਬਹੁਤ ਦੁਖਦਾਈ ਖ਼ਬਰ ਦੇਖੀ ਹੈ। ਉਨ੍ਹਾਂ ਕਿਹਾ ਕਿ ਮੈਂ ਕ੍ਰਿਕਟ ਬੋਰਡ ਦੇ ਚੇਅਰਮੈਨ ਨਾਲ ਗੱਲ ਕੀਤੀ ਹੈ ਅਤੇ ਇਸ ਘਟਨਾ ਨੂੰ ਲੈ ਕੇ ਅਪਣੀ ਨਰਾਜ਼ਗੀ ਜ਼ਾਹਿਰ ਕੀਤੀ ਹੈ। ਉਨ੍ਹਾਂ ਆਖਿਆ ਕਿ ਕ੍ਰਿਕਟ ਬੋਰਡ ਨੂੰ ਇਸ 'ਤੇ ਐਕਸ਼ਨ ਲੈਣਾ ਚਾਹੀਦਾ ਹੈ।
ਉਥੇ ਇਕ ਸਪੋਰਟਸ ਵੈਬਸਾਈਟ ਮੁਤਾਬਕ ਇਸ ਮਾਮਲੇ ਵਿਚ ਆਸਟ੍ਰੇਲੀਆ ਸਪੋਰਟਸ ਕਮਿਸ਼ਨ (ਏਐਸਸੀ) ਨੇ ਸਰਕਾਰ ਵਲੋਂ ਬੋਲਦੇ ਹੋਏ ਕਿਹਾ ਕਿ ਇਸ ਮਾਮਲੇ ਵਿਚ ਸਖ਼ਤ ਕਾਰਵਾਈ ਕਰਨ ਲਈ ਕਹਿ ਦਿਤਾ ਗਿਆ ਹੈ। ਕਮਿਸ਼ਨ ਨੇ ਕਿਹਾ ਕਿ ਹੁਣ ਜਦੋਂ ਸਟੀਵ ਸਮਿਥ ਨੇ ਬਾਲ ਟੈਂਪਰਿੰਗ ਕਰਨ ਦੀ ਗ਼ਲਤੀ ਮੰਨ ਲਈ ਹੈ ਤਾਂ ਉਨ੍ਹਾਂ ਨੂੰ ਕਪਤਾਨੀ ਤੋਂ ਹਟ ਜਾਣਾ ਚਾਹੀਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਅਸੀਂ ਕ੍ਰਿਕਟ ਆਸਟ੍ਰੇਲੀਆ ਤੋਂ ਉਮੀਦ ਕਰਦੇ ਹਾਂ ਕਿ ਉਹ ਉਨ੍ਹਾਂ ਸਾਰੇ ਖਿਡਾਰੀਆਂ ਅਤੇ ਟੀਮ ਨਾਲ ਜੁੜੇ ਉਨ੍ਹਾਂ ਲੋਕਾਂ ਨੂੰ ਵੀ ਬਰਖ਼ਾਸਤ ਕਰ ਦੇਣ, ਜਿਨ੍ਹਾਂ ਨੂੰ ਗੇਂਦ ਨਾਲ ਛੇੜਖਾਨੀ ਕਰਨ ਸਬੰਧੀ ਪਹਿਲਾਂ ਤੋਂ ਪਤਾ ਸੀ।

14/03/2018
13/03/2018
11/03/2018
09/03/2018

ਮਸ਼ਹੂਰ ਸੂਫ਼ੀ ਗਾਇਕ ਪਿਆਰੇ ਲਾਲ ਵਡਾਲੀ ਦਾ ਦੇਹਾਂਤ

ਮਸ਼ਹੂਰ ਸੂਫ਼ੀ ਗਾਇਕ ਵਡਾਲੀ ਭਰਾਵਾਂ ਦੀ ਮਸ਼ਹੂਰ ਜੋੜੀ ਹੁਣ ਸਾਨੂੰ ਇਕੱਠਿਆਂ ਗਾਉਂਦੀ ਨਜ਼ਰ ਨਹੀਂ ਆਏਗੀ....ਕਿਉਂਕਿ ਇਸ ਜੋੜੀ ਵਿਚੋਂ ਇੱਕ ਮਸ਼ਹੂਰ ਸੂਫੀ ਗਾਇਕ ਉਸਤਾਦ ਪਿਆਰੇ ਲਾਲ ਵਡਾਲੀ ਦਾ ਦਿਹਾਂਤ ਹੋ ਗਿਆ ਹੈ। ਦੱਸ ਦੇਈਏ ਕਿ ਉਹ ਕਾਫੀ ਸਮੇਂ ਤੋਂ ਬਿਮਾਰ ਸਨ ਪਰ ਅੱਜ ਉਨ੍ਹਾਂ ਨੇ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਵਿਚ ਆਖਰੀ ਸਾਹ ਲਿਆ।
ਜਾਣਕਾਰੀ ਅਨੁਸਾਰ ਦੇਰ ਰਾਤ ਉਨ੍ਹਾਂ ਦੀ ਸਿਹਤ ਜ਼ਿਆਦਾ ਖ਼ਰਾਬ ਹੋ ਗਈ ਸੀ, ਜਿਸ ਕਾਰਨ ਉਨ੍ਹਾਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ, ਪਰ ਅੱਜ ਸਵੇਰੇ ਇੱਥੇ ਉਹ ਜ਼ਿੰਦਗੀ ਦੀ ਜੰਗ ਹਾਰ ਗਏ.....ਉਹ 73 ਸਾਲਾਂ ਦੇ ਸਨ। 25 ਜਨਵਰੀ ਨੂੰ ਉਨ੍ਹਾਂ ਦਾ ਜਨਮਦਿਨ ਲੰਘ ਕੇ ਗਿਆ ਹੈ। ਦੱਸ ਦੇਈਏ ਕਿ ਕਿ ਉਸਤਾਦ ਪਿਆਰੇ ਲਾਲ ਵਡਾਲੀ ਨੇ ਆਪਣੀ ਸੂਫੀ ਗਾਇਕੀ ਨਾਲ ਦੇਸ਼ਾਂ-ਵਿਦੇਸ਼ਾਂ ਵਿਚ ਕਾਫੀ ਪ੍ਰਸਿੱਧੀ ਹਾਸਲ ਕੀਤੀ।
ਦੇਸ਼ ਦੇ ਵੱਕਾਰੀ ਪਦਮਸ੍ਰੀ ਐਵਾਰਡ ਨਾਲ ਸਨਮਾਨਿਤ ਪੂਰਨ ਚੰਦ ਅਤੇ ਪਿਆਰੇ ਲਾਲ ਵਡਾਲੀ ਭਰਾਵਾਂ ਦੀ ਜੋੜੀ ਪੰਜਾਬ ਹੀ ਨਹੀਂ ਬਲਕਿ ਵਿਸ਼ਵ ਭਰ ਵਿਚ ਪ੍ਰਸਿੱਧ ਸੀ। ਇਨ੍ਹਾਂ ਦਾ ਸੰਬੰਧ ਸੂਫ਼ੀ ਗਾਇਕੀ ਨੂੰ ਸਮਰਪਿਤ ਖਾਨਦਾਨ ਦੀ ਪੰਜਵੀਂ ਪੀੜ੍ਹੀ ਨਾਲ ਹੈ। ਇਹ ਪਿਆਰੇ ਲਾਲ ਵਡਾਲੀ ਦੀ ਮਿਹਨਤ ਦਾ ਹੀ ਨਤੀਜਾ ਹੈ ਕਿ ਉਨ੍ਹਾਂ ਦੇ ਭਤੀਜੇ ਤੇ ਪੰਜਾਬ ਦੇ ਪ੍ਰਸਿੱਧ ਸੂਫ਼ੀ ਗਾਇਕ ਲਖਵਿੰਦਰ ਵਡਾਲੀ ਅੱਜ ਗਾਇਕੀ ਦੀਆਂ ਉੱਚ ਬੁਲੰਦੀਆਂ ਛੂਹ ਰਹੇ ਹਨ...ਕਿਉਂਕਿ ਲਖਵਿੰਦਰ ਵਡਾਲੀ ਦੇ ਪਿਤਾ ਯਾਨੀ ਪਿਆਰੇ ਲਾਲ ਦੇ ਵੱਡੇ ਭਰਾ ਪੂਰਨ ਚੰਦ ਵਡਾਲੀ ਤਾਂ ਗਾਇਕੀ ਵਿਚ ਆਉਣ ਤੋਂ ਪਹਿਲਾਂ ਪਹਿਲਵਾਨੀ ਕਰਦੇ ਸਨ। ਪਿਆਰੇ ਲਾਲ ਵਡਾਲੀ ਦਾ ਅੰਤਿਮ ਸਸਕਾਰ ਉਨ੍ਹਾਂ ਦੇ ਜੱਦੀ ਪਿੰਡ ਗੁਰੂ ਕੀ ਵਡਾਲੀ ਵਿਖੇ ਬਾਅਦ ਦੁਪਹਿਰ 3 ਵਜੇ ਕੀਤਾ ਜਾਵੇਗਾ।
ਉਨ੍ਹਾਂ ਦੀ ਮੌਤ ਨਾਲ ਸਮੁੱਚੇ ਪੰਜਾਬੀਆਂ ਵਿਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਅੱਜ ਪਿਆਰੇ ਲਾਲ ਵਡਾਲੀ ਭਾਵੇਂ ਸਾਡੇ ਵਿਚਕਾਰ ਨਹੀਂ ਰਹੇ ਪਰ ਆਪਣੇ ਸੂਫ਼ੀ ਗੀਤਾਂ ਵਿਚ ਉਹ ਹਮੇਸ਼ਾਂ ਜਿੰਦਾ ਰਹਿਣਗੇ।

06/03/2018
04/03/2018

ਮੋਦੀ ਨੇ ਕਿਹਾ: ਮੋਦੀ ਨੇ ਕਾਂਗਰਸ ਦੀ ਗੱਲ ਕਰਦਿਆਂ ਕਿਹਾ ਕਿ ਕਾਂਗਰਸ ਨੇ ਕਦੇ ਪੰਜਾਬ ਨੂੰ ਆਪਣਾ ਮੰਨਿਆ ਹੀ ਨਹੀਂ ਅਤੇ ਨਾ ਹੀ ਪੰਜਾਬੀਆਂ ਨੇ ਕਾਂਗਰਸ ਨੂੰ। ਉਹ ਇਕ ਆਜ਼ਾਦ ਫੌਜੀ ਵਾਂਗ ਸੰਘਰਸ਼ ਕਰ ਰਹੇ ਹਨ।

ਕੈਪਟਨ ਨੇ ਇਸ ਸਬੰਧ ਵਿਚ ਇਕ ਟਵੀਟ ਕਰਕੇ ਲਿਖਿਆ ਹੈ ਕਿ ਤੁਹਾਨੂੰ ਕਿਸ ਨੇ ਕਿਹਾ ਹੈ ਮੋਦੀ ਜੀ ? ਤੁਸੀਂ ਜਿਸ ਦੀ ਗੱਲ ਕਰ ਰਹੇ ਹੋ ਉਹ ਯਕੀਨਨ ਮੈਂ ਨਹੀਂ ਹਾਂ। ਕੀ ਤੁਹਾਨੂੰ ਇੰਡੀਅਨ ਨੈਸ਼ਨਲ ਕਾਂਗਰਸ ਦੀ ਹਾਈ ਕਮਾਂਡ ਨੇ ਕੋਈ ਮੇਰੀ ਸ਼ਿਕਾਇਤ ਕੀਤੀ ਹੈ?

03/03/2018

ਪਹਿਲੀ ਭਾਰਤੀ ਪਹਿਲਵਾਨ ਬਣੀ ਏਸ਼ੀਅਨ ਚੈਂਪੀਅਨ , ਰਚਿਆ ਇਤਿਹਾਸ

ਪੰਜਾਬਣ ਪਹਿਲਵਾਨ ਨਵਜੋਤ ਕੌਰ ਨੇ ਏਸ਼ੀਅਨ ਚੈਂਪੀਅਨਸ਼ਿਪ 'ਚ ਸੋਨ ਤਗਮਾ ਜਿੱਤਕੇ, ਭਾਰਤ ਦੀ ਪਹਿਲੀ ਏਸ਼ੀਅਨ ਚੈਂਪੀਅਨ ਪਹਿਲਵਾਨ ਬਣਨ ਦਾ ਮਾਣ ਪ੍ਰਾਪਤ ਕੀਤਾ ਹੈ। ਤਰਨਤਾਰਨ ਜ਼ਿਲ੍ਹੇ ਦੇ ਪਿੰਡ ਬਾਗੜੀਆਂ ਦੀ ਜੰਮਪਲ ਨਵਜੋਤ ਕੌਰ ਨੇ ਕਿਰਗਿਸਤਾਨ ਦੇ ਸ਼ਹਿਰ ਬਿਸ਼ੇਸ਼ਕ ਵਿਖੇ ਚੱਲ ਰਹੀ ਸੀਨੀਅਰ ਏਸ਼ੀਅਨ ਕੁਸ਼ਤੀ ਚੈਂਪੀਅਨਸ਼ਿਪ ਦੇ 65 ਕਿਲੋਗ੍ਰਾਮ ਭਾਰ ਵਰਗ ਦੇ ਫਰੀਸਟਾਈਲ ਕੁਸ਼ਤੀ ਮੁਕਾਬਲੇ 'ਚ ਉਕਤ ਪ੍ਰਾਪਤ ਕੀਤੀ ਹੈ। ਉਸ ਨੇ ਫਾਈਨਲ ਮੁਕਾਬਲੇ 'ਚ ਜਪਾਨ ਦੀ ਖਿਡਾਰਨ ਮੂਈ ਈਮਾਊ ਨੂੰ 9-1 ਨਾਲ ਹਰਾਕੇ, ਸੋਨ ਤਗਮਾ ਆਪਣੇ ਗਲੇ ਦਾ ਸ਼ਿੰਗਾਰ ਬਣਾਇਆ। ਇਸ ਤੋਂ ਪਹਿਲਾ ਨਵਜੋਤ ਰਾਸ਼ਟਰਮੰਡਲ ਖੇਡਾਂ ਗਲਸਾਗੋ 'ਚੋਂ ਕਾਂਸੀ ਦਾ ਤਗਮਾ ਜਿੱਤ ਚੁੱਕੀ ਹੈ।

Address

Ludhiana
Doraha
141007

Website

Alerts

Be the first to know and let us send you an email when Muskaan Nagpal posts news and promotions. Your email address will not be used for any other purpose, and you can unsubscribe at any time.

Contact The Business

Send a message to Muskaan Nagpal:

Share