
17/07/2025
ਮੇਰੇ ਉੱਪਰ 5 ਮਹੀਨੇ ਦਿਨ ਰਾਤ ਤਸ਼ੱਦਦ ਹੁੰਦਾ ਰਿਹਾ - ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ।
ਜਦੋਂ ਦਿੱਲੀ ਮੈਨੂੰ ਤੇ ਸਤਨਾਮ ਸਿੰਘ ਬਾਵਾ ਨੂੰ ਪਕੜਿਆ ਗਿਆ ਤਾਂ ਮੇਰੀਆਂ ਦੋਵੇਂ ਲੱਤਾਂ ਪੁਲਿਸ ਵਾਲਿਆਂ ਨੇ ਤੋੜ ਦਿੱਤੀਆਂ ਸਨ ਉਹਨਾਂ ਮੇਰੇ ਸੱਤ ਗੋਲੀਆਂ ਮਾਰੀਆਂ ਸਨ । ਚਾਰ ਇੱਕ ਲੱਤ ਵਿੱਚ ਤੇ ਤਿੰਨ ਇੱਕ ਲੱਤ ਵਿੱਚ । ਜਿਸ ਲੱਤ ਵਿੱਚ ਤਿੰਨ ਗੋਲੀਆਂ ਲੱਗੀਆਂ ਸਨ ਇੱਕ ਗੋਲੀ ਨਸ ਅੰਦਰ ਲੱਗੀ ਸੀ ਜਿਸ ਕਰਕੇ ਅਸਹਿ ਪੀੜਾ ਹੁੰਦੀ ਸੀ । ਮੇਰਾ ਇਲਾਜ਼ ਕਰਨ ਵਾਲਾ ਡਾਕਟਰ ਜੋ ਸੀ ਉਸਦਾ ਨਾਮ " ਥਰੇ" , ਸੀ ਮੈਨੂੰ ਹਰਿਆਣਾ ਦੇ ਡਾਵਲਾ ਵਿਖੇ ਬੀ. ਐਸ. ਐਫ. ਕੈਂਪ ਚ ਗੁਪਤ ਰੱਖਿਆ ਸੀ ਦਿੱਲੀ ਤੋਂ ਬਾਅਦ ਪੰਜ ਮਹੀਨੇ ਮੇਰਾ ਰੀਮਾਂਡ ਦਿੱਲੀ ਪੁਲਿਸ ਸੀ .ਬੀ. ਆਈ. ਨੇ ਲਿਆ । ਡਾਕਟਰ ਥਰੇ ਮੇਰਾ ਮਿੱਤਰ ਬਣਿਆ ਵੱਡੀ ਗੱਲ ਇਹ ਸੀ ਕਿ ਇਹ ਕਦੀ ਜਨਰਲ ਵੈਦਿਆ ਜਿਸਨੂੰ ਅਸੀਂ ਮੌਤ ਦੇ ਘਾਟ ਉਤਾਰਿਆ ਸੀ ਇਹ ਉਸਦੇ ਨਾਲ ਰਿਹਾ ਕਾਫੀ ਸਮਾਂ । ਇੱਕ ਦਿਨ ਡਾਕਟਰ ਥਰੇ ਸਾਬ ਮੈਨੂੰ ਕਹਿੰਦੇ ਕਿ ਜਿੰਦਾ ਬਾਕੀ ਤੇ ਜੋ ਤੁਸੀਂ ਕੀਤਾ ਉਸਦਾ ਮੈਨੂੰ ਦੁਖ ਨਹੀਂ ਹੋਇਆ ਪਰ ਜਨਰਲ ਵੈਦਿਆ ਨੂੰ ਤੁਸੀਂ ਮਾਰਿਆ ਇਸਦਾ ਮੈਨੂੰ ਦੁਖ ਹੋਇਆ ਬਹੁਤ । ਇਹ ਸੁਣਕੇ ਮੈਂ ਕਿਹਾ ਡਾਕਟਰ ਸਾਬ ਮੇਰੀ ਕਿਹੜਾ ਉਸ ਨਾਲ ਕੋਈ ਨਿੱਜੀ ਦੁਸ਼ਮਣੀ ਸੀ ਉਸਨੇ ਦਰਬਾਰ ਸਾਹਿਬ ਤੇ ਹਮਲਾ ਕਰਨ ਵਾਲੀ ਫੌਜ਼ ਦੀ ਅਗਵਾਈ ਕੀਤੀ ਜਿਹੜੀ ਇਸਦੀ ਉਸਨੂੰ ਸਜ਼ਾ ਦੇ ਕੇ ਆਪਣਾ ਫਰਜ਼ ਨਿਭਾਇਆ ਹੈ ਉਸਨੇ ਮਾਰ ਕੇ ਸਾਨੂੰ ਕੋਈ ਦੁੱਖ ਨਹੀਂ ਗ਼ਮ ਨਹੀਂ ............। ਪਰ ਉਸ ਡਾਕਟਰ ਨੇ ਬਾਖੂਬੀ ਮੇਰੀ ਲੱਤ ਤੇ ਪਲਸਤਰ ਲਗਾਇਆ ਪਰ ਏਜੇਂਸੀਆਂ ਨੇ ਉਸਨੂੰ ਵੀ ਮੇਰੇ ਤੋਂ ਵੱਖ ਕੀਤਾ ਕਈ ਕਈ ਦਿਨ । ਨੈਸ਼ਨਲ ਸਕਿਉਰਟੀ ਗਾਰਡ NSG ਦੇ ਕਮਾਂਡੋ ਮੇਰੇ ਪਹਿਰੇ ਤੇ ਲਗਾਏ ਗਏ ਆਈ ਜੀ ਤੱਕ ਦੀ ਪੁੱਛਗਿੱਛ ਕਰਕੇ ਮੇਰੇ ਤੱਕ ਆਉਣ ਦਿੱਤਾ ਜਾਂਦਾ ਸੀ। ਟਾਰਚਰ ਕਰਨ ਵਾਲੀਆਂ ਦੋ ਟੀਮਾਂ ਸਨ ਇੱਕ ਰਾਤ ਵੇਲੇ ਇੱਕ ਦਿਨ ਵੇਲੇ । ਮੇਰੀਆਂ ਲੱਤਾਂ ਦੇ ਪਲਸਤਰ ਨੂੰ ਤੋੜਕੇ ਪੁਲਿਸ ਵਾਲਿਆਂ ਨੇ ਮੇਰੇ ਜ਼ਖਮਾਂ ਤੇ ਉਸ ਜ਼ਖਮੀ ਨਸ ਨੂੰ ਘੁੱਟਕੇ ਮੈਨੂੰ ਪੁੱਠਾ ਲਟਕਾ ਕੇ ਤਸੀਹੇ ਦਿੱਤੇ । ਮੇਰੇ ਗੁਪਤ ਅੰਗਾਂ ਚ ਉਹ ਸੂਈਆਂ ਮਾਰਦੇ ਸਨ । ਹਰ ਏਜੇਂਸੀ ਨੇ ਆਪਣੀ ਆਖਰੀ ਵਾਹ ਤੱਕ ਲਗਾਈ ਪਰ ਮੇਰੇ ਤੋਂ ਉਹ ਕੁਛ ਨਹੀਂ ਪੁੱਛ ਸਕੇ । ਪਰ ਇਹਨਾਂ ਪੁਲਿਸ ਵਾਲਿਆਂ ਵਿੱਚ ਵੀ ਕੁਝ ਅਫਸਰ ਤੇ ਮੁਲਾਜ਼ਮ ਮੇਰੇ ਨਾਲ ਹਮਦਰਦੀ ਵੀ ਕਰਨ ਲੱਗੇ ਸਨ ............. । ਪਰਮਜੀਤ ਸਿੰਘ ਰਾਂਣਵਾ 98152 25979