
16/09/2022
#ਯਾਤਰੀਗਣ_ਕ੍ਰਿਪਿਆ_ਧਿਆਨ_ਦੇ ੇ #ਸਰਲਾ_ਚੌਧਰੀ
ਤੁਸੀਂ ਅਕਸਰ ਰੇਲਵੇ ਸਟੇਸ਼ਨ ਤੇ ਇੱਕ ਆਵਾਜ਼ ਸੁਣੀ ਹੋਵੇਗੀ "ਯਾਤਰੀਗਣ ਕ੍ਰਿਪਿਆ ਧਿਆਨ ਦੇ" , ਇਹ ਸੁਰੀਲੀ ਆਵਾਜ਼ ਸਰਲਾ ਚੌਧਰੀ ਜੀ ਦੀ ਹੈ , ਇਹ ਆਵਾਜ਼ 1991 ਵਿੱਚ ਰਿਕਾਰਡ ਕੀਤੀ ਗਈ ਤੇ ਪਿਛਲੇ 31 ਸਾਲਾਂ ਤੋਂ ਦੇਸ਼ ਦੇ ਹਰ ਰੇਲਵੇ ਸਟੇਸ਼ਨ ਤੇ ਹੁਣ ਵੀਂ ਗੂੰਜ਼ ਰਹੀ ਹੈ ਦਰਅਸਲ ਸਰਲਾ ਚੌਧਰੀ 1982 ਵਿੱਚ ਉਹਨਾਂ 100 ਲੋਕਾਂ ਵਿੱਚੋਂ ਸੀ ਜਿਹਨਾਂ ਨੇ ਰੇਲਵੇ ਅਨਾਊਂਸਰ ਦੀ ਨੌਕਰੀ ਲਈ ਅਪਲਾਈ ਕੀਤਾ ਸੀ , ਪਰ ਸਿਲੈਕਸ਼ਨ ਤੋਂ ਬਾਅਦ 4 ਸਾਲ ਡੇਲੀ ਵੇਜ਼ ਤੇ ਕੰਮ ਕਰਨਾ ਪਿਆ , 1986 ਵਿੱਚ ਨੌਕਰੀ ਪੱਕੀ ਹੋਈ , ਪਹਿਲਾਂ ਕੰਪਿਊਟਰ ਸਿਸਟਮ ਨਹੀਂ ਸੀ ਹੁੰਦਾ , ਇਸ ਲਈ ਹਰੇਕ ਪਲੇਟਫਾਰਮ ਤੇ ਜਾ ਕੇ ਅਨਾਊਂਸ ਕਰਨਾ ਪੈਂਦਾ ਸੀ , ਪਰ ਇੱਕ ਵਾਰ ਮਹਾਂਰਾਸ਼ਟਰ ਦੇ ਥਾਨੇ ਰੇਲਵੇ ਸਟੇਸ਼ਨ ਤੇ ਜੀ ਐਮ ਆਸ਼ੂਤੋਸ਼ ਬੈਨਰਜ਼ੀ ਜੋ ਕਿ ਚੈਕਿੰਗ ਲਈ ਆਏ ਸੀ , ਨੇ ਸਰਲਾ ਚੌਧਰੀ ਦੀ ਅਨਾਊਂਸਮੈਂਟ ਦੀ ਆਵਾਜ਼ ਸੁਣੀ , ਜੀ ਐਮ ਸਾਹਬ ਨੂੰ ਆਵਾਜ਼ ਬਹੁਤ ਪਸੰਦ ਆਈ , ਉਹਨਾਂ ਨੇ ਆਵਾਜ਼ ਰਿਕਾਰਡ ਕਰਨ ਲਈ ਕਿਹਾ , ਤੇ ਸਰਲਾ ਚੌਧਰੀ ਜੀ ਦੀ ਆਵਾਜ਼ ਅਲੱਗ-ਅਲੱਗ ਭਾਸ਼ਾਵਾਂ ਵਿੱਚ ਰਿਕਾਰਡ ਕੀਤੀ ਗਈ , ਇਹ ਰਿਕਾਰਡਿੰਗ ਦੇਸ਼ ਦੇ ਹਰ ਸਟੇਸ਼ਨ ਤੇ ਵਰਤੀ ਜਾਣ ਲੱਗੀ , ਸਰਲਾ ਚੌਧਰੀ 13 ਸਾਲ ਪਹਿਲਾਂ ਰੇਲਵੇ ਦੀ ਨੌਕਰੀ ਛੱਡ ਚੁੱਕੇ ਹਨ , ਪਰ ਉਹਨਾਂ ਦੀ ਇਹ ਆਵਾਜ਼ ਅੱਜ ਵੀ ਹਰ ਰੇਲਵੇ ਸਟੇਸ਼ਨ ਤੇ ਗੂੰਜ਼ ਰਹੀ ਹੈ , ਹੁਣ ਤੁਸੀਂ ਵੀ ਜਦੋਂ ਇਹ ਆਵਾਜ਼ ਅਗਲੀ ਵਾਰ " ਯਾਤਰੀਗਣ ਕਿਰਪਿਆ ਧਿਆਨ ਦੇ " ਸੁਣੋਗੇ ਤਾਂ ਇਸ ਆਵਾਜ਼ ਦੇ ਨਾਲ ਸਰਲਾ ਚੌਧਰੀ ਦਾ ਚਿਹਰਾ ਤੁਹਾਡੀ ਅੱਖਾਂ ਸਾਹਮਣੇ ਆ ਜਾਵੇਗਾ |