07/05/2024
ਸਿਧਾਂਤਕ ਸਮਝੌਤੇ ਓਦੋ ਹੁੰਦੇ ਜਦੋਂ ਕੋਈ ਖੁਦਮੁਖਤਿਆਰੀ ਤੋ ਹੀ ਭਗੌੜਾ ਹੋਣ ਲੱਗਜੇ.. ਭਗੌੜੇ ਉਹ ਵੀ ਨੇ ਜਿਹੜੇ ਭਾਈ ਅੰਮ੍ਰਿਤ—ਪਾਲ ਸਿੰ-ਘ ਦਾ ਵਿਰੋਧ ਓਸ ਵੇਲੇ ਕਰਦੇ ਰਹੇ ਜਦੋ ਉਹ ਬਾਹਰ ਕੱਲਮ ਕੱਲਾ ਖਾਲਿਸ—ਤਾਨ ਦੀ ਗੱਲ ਦੇਸ਼ ਭਰ ਦੇ ਨੈਸ਼ਨਲ ਮੀਡੀਆ ਅੱਗੇ ਕਰਦਾ ਸੀ.. ਜਿਵੇਂ ਪੱਤਰਕਾਰਾਂ ਵਲੋ ਬੇਤੁਕੇ ਜਿਹੇ ਸਵਾਲ ਪੁੱਛੇ ਗਏ ਕੇ ਜੇ ਤੁਸੀਂ ਭਾਰਤੀ ਨਹੀਂ ਹੈਗੇ ਤਾਂ ਤੁਹਾਡਾ ਪਾਸਪੋਰਟ ਜਾਂ ਆਧਾਰ ਕਾਰਡ ਭਾਰਤ ਦਾ ਨਹੀਂ ? ਅਕਲੋਂ ਸੱਖਣੇ ਮਨੁੱਖਾਂ ਨੂੰ ਲਗਦਾ ਕੇ ਇਹੋ ਜਿਹੇ ਸਵਾਲ ਕਰਕੇ ਉਹਨਾਂ ਬੜਾ ਵੱਡਾ ਤਰਕ ਪੇਸ਼ ਕੀਤਾ, ਪਰ ਇਹੋ ਜਿਹੇ ਤਰਕ ਬੌਧਿਕ ਕੰਗਾਲੀ ਤੋ ਸਿਵਾ ਹੋਰ ਕੁੱਛ ਨਹੀਂ.. ਜਦ ਭਾਈ ਅੰਮ੍ਰਿਤਪਾਲ ਸਿੰਘ ਨੇ ਚੋਣ ਲੜਨ ਦਾ ਫੈਸਲਾ ਕੀਤਾ ਤਾ ਓਹਨਾਂ ਨੂੰ ਵੀ ਮਰਿਆਦਾ ਤੇ ਸਿਧਾਂਤ ਚੇਤੇ ਆ ਗਏ ਜੀਹਨਾ ੨੦੨੩ ਮਾਰਚ ਮਹੀਨੇ ਰੱਜਕੇ ਟਾਊਟੀ ਕੀਤੀ ਤੇ ਪੁਲਿਸ ਨਾਲ ਭਾਈਚਾਰਾ ਨਿਭਾਉਣ ਦੀ ਕੋਈ ਕਸਰ ਨਾ ਛੱਡੀ..
ਅਖੇ ਜੀ “ਹੁਣ ਉਹ ਸੰਵਿਧਾਨ ਦੀ ਸੋਂਹ ਖਾਉ, ਸੰਵਿਧਾਨ ਦਾ ਪਾਲਣ ਕਰੁ”.. ਜਿਹੜੇ ਭਾਈ ਅੰਮ੍ਰਿਤਪਾਲ ਸਿੰਘ ਤੋ ਜਾਣੂ ਨੇ, ਉਹਨਾਂ ਦੇ ਮਨਾਂ ਅੰਦਰ ਇਹ ਸ਼ੰਕਾ ਆਉਂਦੀ ਹੀ ਨਹੀਂ ਕੇ ਉਹ ਰਾਜਨੀਤਿਕ ਔਹਦਾ ਲੈਕੇ ਭਗੌੜਾ ਹੋ ਸਕਦਾ.. ਤੇ ਜਿਹਨਾ ਨੇ ਉਹਦਾ ਵਿਰੋਧ ਓਹਦੇ ਪੰਜਾਬ ਆਉਣ ਤੋ ਪਹਿਲਾਂ ਹੀ ਸ਼ੁਰੂ ਕਰ ਦਿੱਤਾ ਸੀ, ਉਹਨਾਂ ਨੂੰ ਸੰਤੁਸ਼ਟ ਉਹ ਸ਼ਹੀਦ ਹੋਕੇ ਵੀ ਨਹੀਂ ਕਰ ਸਕਦਾ.. ਜੇ ਉਸਨੇ ਕਿਹਾ ਸੀ ਕੇ “ਮੈਂ ਜੇਲ੍ਹ ਜਾਣ ਤੋ ਨਹੀਂ ਡਰਦਾ” ਤਾਂ ਓਸ ਗੱਲ ਵਿਚ ਸਚਾਈ ਸੀ, ਉਹ ਜੇਲ੍ਹ ਜਾਣ ਤੋ ਡਰਦਾ ਹੁੰਦਾ ਤਾ ਕਦੀ ਇੰਨੀ ਬੇਬਾਕੀ ਨਾਲ ਧਰਮ ਦੀ ਗੱਲ ਨਾ ਕਰਦਾ.. ਪਰ ਕੀ ਇਹਦਾ ਮਤਲਬ ਇਹ ਹੈ ਕੇ ਉਹ ਸਾਰੀ ਉਮਰ ਜੇਲ੍ਹ ਵਿਚ ਹੀ ਰਹੇ ਤੇ ਸਾਬਿਤ ਕਰੇ ਕੇ ਉਹ ਸੱਚਾ ਸਿੰਘ ਹੈ.. ਜਦੋ ਤੁਸੀਂ ਸੰਘਰਸ਼ ਦੇ ਪਾਂਧੀ ਹੁੰਦੇ ਓ ਓਦੋਂ ਤੁਹਾਡੇ ਰਾਹ ਵਿੱਚ ਉੱਚੀਆਂ ਉੱਚੀਆਂ ਕੰਧਾ ਖੜ੍ਹੀਆਂ ਹੋਣਗੀਆਂ ਈ ਤੁਹਾਨੂੰ ਇਕ ਥਾਂ ਤੇ ਰੋਕਣ ਲਈ.. ਪਰ ਸੰਘਰਸ਼ੀ ਮਨੁੱਖਾਂ ਦਾ ਫਰਜ਼ ਹੁੰਦਾ ਕੇ ਉਹ ਕੰਧਾਂ ਢਾਹਕੇ ਅੱਗੇ ਲੰਘ ਜਾਣ.. ਇਸੇ ਕਰਕੇ ਕਿਸੇ ਵੇਲੇ ਜੇਲ੍ਹ-ਬਰੇਕ ਹੁੰਦੇ ਸੀ.. ਕਿਉਕਿ ਬਾਹਰ ਆਉਣਾ ਲਾਜ਼ਮੀ ਸੀ.. ਜਿਹਨਾਂ ਨੂੰ ਭਾਈ ਅੰਮ੍ਰਿਤਪਾਲ ਸਿੰਘ ਦਾ ਇਹ ਫੈਸਲਾ ਰੜਕ ਰਿਹਾ ਹੈ.. ਉਹ ਸ਼ਾਇਦ ਚਾਉਂਦੇ ਹੀ ਨਹੀਂ ਕੇ ਉਹ ਬਾਹਰ ਆਕੇ ਮੁੜ ਤੋਂ ਉਹੋ ਜਿਹਾ ਮਹੌਲ ਸਿਰਜੇ, ਜਿੱਥੇ ਪੰਥ ਦਾ ਬਿਰਤਾਂਤ ਚੱਲੇ ਤੇ ਭਾਈ ਅੰਮ੍ਰਿਤਪਾਲ ਸਿੰਘ ਆਪਣੇ ਮੌਜੂਦਾ ਕੱਦ ਨਾਲੋਂ ਹੋਰ ਉੱਚਾ ਹੋਵੇ.. ਜੇ ਉਸਨੇ ਕਦੀ ਕਿਹਾ ਸੀ ਕੇ ਉਹਨੇ ਚੋਣਾਂ ਨਹੀਂ ਲੜਨੀਆਂ ਤਾ ਓਹਦਾ ਮਤਲਬ ਇਹੀ ਸੀ ਕੇ ਉਹ “ਅੰਮ੍ਰਿਤ ਸੰਚਾਰ, ਧਰਮ ਦੀ ਲਹਿਰ” ਇਸ ਵਾਸਤੇ ਨਹੀਂ ਚਲਾ ਰਿਹਾ ਕੇ ਉਹ ਪੰਥ ਦਾ ਭਰੋਸਾ ਜਿੱਤਕੇ ਕੋਈ ਰਾਜਨੀਤਿਕ ਕੁਰਸੀ ਤੇ ਬੈਠਣਾ ਚਾਹੁੰਦਾ ਹੋਵੇ.. ਪਰ ਅੱਜ ਜੇ ਉਹ ਕਹਿ ਰਿਹਾ ਕੇ ਚੋਣਾਂ ਵਿੱਚ ਹਿੱਸਾ ਲੈਣਾ ਤਾਂ ਉਸਦਾ ਮਕਸਦ ਚਾਰ ਦੀਵਾਰੀ ਚੋ ਬਾਹਰ ਆਉਣ ਦਾ ਹੈ.. ਜੇ ਉਸਨੇ ਕਿਸੇ ਨਿੱਜੀ ਪੂਰਤੀ ਲਈ ਬਾਹਰ ਆਉਣਾ ਹੁੰਦਾ ਤਾਂ ਉਹ ਪਹਿਲਾਂ ਹੀ ਸਮਝੌਤੇ ਕਰਕੇ ਬਾਹਰ ਆ ਸਕਦਾ ਸੀ, ਪਰ ਸਹੀ ਮੌਕਾ ਆਉਣ ਤੇ ਉਸਨੇ ਸੰਗਤ ਦੇ ਹੱਥਾਂ ਵਿੱਚ ਇਹ ਜ਼ਿੰਮੇਵਾਰੀ ਸੌਂਪੀ ਕੇ ਉਹ ਉਸ ਵਾਸਤੇ ਪ੍ਰਚਾਰ ਕਰਨ.. ਜੇ ਸੰਗਤ ਚਾਉਂਦੀ ਤਾ ਘਰਾਂ ਚ ਹੁਣ ਵੀ ਬੈਠ ਸਕਦੀ ਸੀ, ਪਰ ਥਾਂ ਥਾਂ ਭਾਈ ਸਾਹਿਬ ਨੂੰ ਜਿਤਾਉਣ ਦੀਆਂ ਗਲਾਂ ਕੀਤੀਆਂ ਜਾ ਰਹੀਆਂ.. ਕਿਉਕਿ ਪੰਥ ਨੂੰ ਭਰੋਸਾ ਕੇ ਇਹ ਚੋਣਾਂ ਚ ਖੜ੍ਹਾ ਜਰੂਰ ਹੋ ਰਿਹਾ, ਪਰ ਇਸਦਾ ਮੁੱਖ ਹਜੇ ਵੀ ਅਕਾਲ ਤਖਤ ਵੱਲ ਨੂੰ ਹੈ..
ਇੰਦਰਵੀਰ ਸਿੰਘ