09/06/2025
ਧਰਤੀ ਨੂੰ ਕੋਈ ਫਰਕ ਨਹੀਂ ਪੈਂਦਾ ਛੋਟਾ ਵੱਡਾ ਦਰਖ਼ਤ ਡਿੱਗਣ ਨਾਲ। ਧਰਤੀ ਓਦੋਂ ਹਿਲਦੀ ਆ ਜਦੋਂ ਕਿਸੇ ਪੂਰੇ ਸਾਧ ਦੀ ਬਿਰਤੀ ਟੁੱਟਦੀ ਆ। ਸਿੰਘਾਂ ਨੇ ਧਰਤੀ ਹਿਲਾ ਕੇ ਵਿਖਾਈ। ਜਦੋਂ ਅਣਖ ਅਤੇ ਹੋਂਦ ਦਾਅ ਤੇ ਲੱਗੀ ਹੋਵੇ ਤਾਂ ਇਹ ਨਹੀਂ ਦੇਖਿਆ ਜਾਂਦਾ ਕੇ ਜੰਗ ਕਿਸ ਜਗਾ ਤੇ ਲੜੀ ਜਾ ਰਹੀ ਆ।ਕੌਮ ਦੀਆਂ ਲੜਾਈਆਂ ਕੌਂਮ ਦੇ ਘਰਾਂ ਵਿੱਚ ਹੀ ਲੜੀਆਂ ਜਾਂਦੀਆਂ।ਯੁੱਧ ਹਮੇਸ਼ਾ ਕਿਸੇ ਗਹਿਰੇ ਮੌਨ ਵਿੱਚੋਂ ਉਪਜਦੇ ਆ ਅਤੇ ਇਹ ਹਮੇਸ਼ਾ ਸ਼ਾਂਤੀ ਸਥਾਪਤ ਕਰਨ ਲਈ ਲੜੇ ਜਾਂਦੇ ਆ । ਸਿੱਖਾਂ ਨੇ ਹਰੇਕ ਯੁੱਧ ਜਿੱਤਣ ਲਈ ਨਹੀਂ ਬਲਕਿ ਸ਼ਾਂਤੀ ਸਥਾਪਤ ਕਰਨ ਲਈ ਲੜਿਆ। ਸਿੱਖ ਦੋ ਤਰਾਂ ਦਾ ਯੁੱਧ ਲੜਦਾ ਇੱਕ ਅੰਦਰ ਦਾ ਇੱਕ ਬਾਹਰ ਦਾ। ਅੰਦਰ ਦਾ ਯੁੱਧ ਵਕਾਰਾਂ ਖਿਲਾਫ ਅਤੇ ਬਾਹਰ ਦਾ ਯੁੱਧ ਜ਼ੁਲਮ ਦੇ ਖਿਲਾਫ । ਜਿਹੜੇ ਗੁਰੂ ਦੇ ਸਿਧਾਂਤ ਤੋਂ ਅਣਜਾਣ ਹੁੰਦੇ ਆ ਅਤੇ ਜੋ ਲੋਕ ਅਧਿਆਤਮ ਦੇ ਪਹਿਲੇ ਪੜਾਅ ਨੂੰ ਵੀ ਪਾਰ ਨਹੀਂ ਕਰਦੇ ਓਹ ਫਿਰ ਤਰਕਵਾਦੀ ਅਤੇ ਸ਼ੰਕਾਵਾਦੀ ਹੋ ਜਾਂਦੇ ਆ। ਜਦਕਿ ਜਿੱਥੇ ਮਰਨਾਂ ਤਹਿ ਹੋਵੇ ਓਥੇ ਜਾ ਕੇ ਦੁਸ਼ਮਣ ਨੂੰ ਵੰਗਾਰਨ ਦੀ ਦ੍ਰਿੜਤਾ ਵੀ ਪ੍ਰੇਮ ਵਿੱਚੋਂ ਪੈਦਾ ਹੁੰਦੀ ਹੈ। ਬਿਨਾਂ ਪ੍ਰੇਮ ਦੇ ਕਦੇ ਵੀ ਸ਼ਹਾਦਤ ਨਹੀਂ ਹੋ ਸਕਦੀ । ਜਿੰਨਾ ਅੰਦਰ ਪ੍ਰੇਮ ਨਹੀਂ ਸੀ ਸਹਿਜ ਨਹੀਂ ਸੀ,,ਜਿੰਨਾ ਅੰਦਰ ਸਿਰਫ ਗੁੱਸਾ ਸੀ ਅਤੇ ਅਡੋਲ ਨਹੀਂ ਸਨ ਓਹ ਸਾਰੇ ਹੱਥ ਖੜ੍ਹੇ ਕਰਕੇ ਬਾਹਰ ਨਿਕਲ ਆਏ ਸੀ । ਸਭ ਤੋਂ ਵੱਡੀ ਗੱਲ ਸਿੱਖੀ ਅੰਦਰ ਰਣ ਤੱਤੇ ਵਿੱਚ ਜੂਝਣ ਵਾਲਿਆਂ ਦੀ ਗਿਣਤੀ ਐਨੀ ਕੁ ਹੁੰਦੀ ਆ ਜਿੰਨੀ ਕੁ ਚਮਕੌਰ ਦੀ ਗੜ੍ਹੀ ਵਿੱਚ ਲੜਨ ਵਾਲਿਆਂ ਦੀ ਸੀ। ਪਰ ਏਹ ਵਰਤਾਰੇ ਨੂੰ ਓਹੀ ਸਮਝ ਸਕਦੇ ਆ ਜਿੰਨਾ ਅੰਦਰ ਗੁਰੂ ਨੇ ਮੱਤ ਘੜੀ ਹੋਈ ਆ। ਸਾਹਿਬ ਆਖਿਆ ਮਤਿ ਵਿਚਿ ਰਤਨ ਜਵਾਹਰ ਮਾਣਿਕ ਜੇ ਇਕ ਗੁਰ ਕੀ ਸਿਖ ਸੁਣੀ ॥ਗੁਰਾ ਇਕ ਦੇਹਿ ਬੁਝਾਈ ॥ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰਿ ਨ ਜਾਈ ॥੬॥
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ..🙏
#ਪੰਜਬ_ਸਰਕਾਰ_ਲੋਗੋ #ਪੁਲਸ_ਬਲ #ਨਾਂ_ਭੁੱਲੇ_ਹਾਂ #ਨਾਂ_ਭੁੱਲੇ_ਸੀ #ਹਜ਼ੂਰੀ_ਕਰਦਿਆਂ #ਅਖੌਤੀ_ਭਾਰਤ_ਮਾਲਾ_ਪ੍ਰਾਜੈਕਟ #ਨਾਂ_ਭੁੱਲਾਂਗੇ