08/12/2025
ਕੱਲ੍ਹ ਇੱਕ ਵੀਰ ਪੁੱਛਦਾ ਸੀ ਤੁਹਾਡੇ ਪ੍ਰਚਾਰਕ, ਰਾਗੀ, ਢਾਡੀ ਸਟੇਜਾਂ ਬਹੁਤ ਰੌਲਾ ਪਾਉਂਦੇ ਹਨ ਕਿ ਸਿੱਖ ਕੌਮ ਇੱਕ ਵੱਖਰੀ ਕੌਮ ਹੈ, ਕਹਿੰਦਾ ਮੈਨੂੰ ਦੱਸੋ ਤੁਹਾਡਾ ਕੀ ਵੱਖਰਾ ਹੈ.?
ਲੈ ਬਈ ਵੀਰਾਂ ਆ ਥੱਲੇ ਲਿਖੇ ਕੁਝ ਕੁ ਪੁਇੰਟ ਧਿਆਨ ਨਾਲ ਅੱਖਾਂ ਖੋਲ ਕੇ ਪੜ੍ਹ ਲਿਉ ਤੇ ਜਿਹੜੇ ਲਿਖਣੋਂ ਰਹਿ ਗਏ ਉਹ ਹੁਣ ਤੁਹਾਨੂੰ ਆਪਣੇ ਆਪ ਹੀ ਸਮਝ ਆ ਜਾਣਗੇ ਕਿ ਸਾਡਾ ਕੀ ਵੱਖਰਾ ਹੈ..!✍️
🛑 ਉਹ ਸ਼ਿਵਲਿੰਗ, ਨੰਦੀ ਬਲਦ ਤੇ ਚੂਹੇ ਨੂੰ ਪੂਜਦੇ ਹਨ, ਤੇ ਅਸੀਂ ਬੇਰੀ, ਸ਼ਾਸਤਰਾਂ, ਜੁੱਤੀਆਂ ਤੇ ਨਿਸ਼ਾਨ ਸਾਹਿਬ ਨੂੰ ਮੱਥੇ ਟੇਕਦੇ ਹਾਂ⁉️
🛑 ਉਹ ਪੱਥਰਾਂ ਨੂੰ ਦੁੱਧ ਨਾਲ ਸੁੱਧ ਕਰਦੇ ਨੇ, ਤੇ ਅਸੀਂ ਨਿਸ਼ਾਨ ਸਾਹਿਬ ਦੇ ਚਬੂਤਰੇ ਤੇ ਫ਼ਰਸ਼ ਨੂੰ ਸੁੱਧ ਕਰਦੇ ਹਾਂ,
🛑 ਉਹ ਮੂਰਤੀਆਂ ਨੂੰ ਭੋਗ ਲਵਾਉਂਦੇ ਨੇ, ਤੇ ਅਸੀਂ ਸ੍ਰੀ ਸਾਹਿਬ ਨਾਲ ਕੜਾਹ ਪ੍ਰਸਾਦਿ ਤੇ ਲੰਗਰ ਨੂੰ ਭੋਗ ਲਵਾਉਂਦੇ ਹਾਂ,
🛑 ਉਹ ਦੇਵੀ ਦੇਵਤਿਆਂ ਦੀਆਂ ਤਸਵੀਰਾਂ ਨੂੰ ਪੂਜਦੇ ਨੇ, ਤੇ ਅਸੀਂ ਸੋਭਾ ਸਿੰਘ ਦੀਆਂ ਬਣਾਈਆਂ ਮਿਥਿਹਾਸਕ ਤਸਵੀਰਾਂ ਨੂੰ ਗੁਰੂਆਂ ਦੀਆਂ ਕਹਿ ਕੇ ਪੂਜਦੇ ਹਾਂ,
🛑 ਉਹ ਟੱਲ, ਸੰਖ ਖੜਕਾਉਂਦੇ ਨੇ, ਤੇ ਅਸੀਂ ਘੰਟੀ ਤੇ ਨਗਾਰਾ ਖੜਕਾਉਂਦੇ ਹਾਂ,
🛑 ਉਹ ਮੂਰਤੀਆਂ ਦੀ ਆਰਤੀ ਕਰਦੇ ਹਨ, ਤੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਆਰਤੀ ਕਰਦੇ ਹਾਂ,
🛑 ਉਹ ਮੂਰਤੀਆਂ ਨੂੰ ਸੁਨਹਿਰੀ ਕੱਪੜਿਆਂ ਵਿੱਚ ਢਕਦੇ ਨੇ, ਤੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੁਨਹਿਰੀ ਕੱਪੜਿਆਂ ਵਿੱਚ ਢਕਦੇ ਹਾਂ,
🛑 ਉਹ ਮੂਰਤੀਆਂ ਨੂੰ ਰੱਥ ਤੇ ਪ੍ਰਕਾਸ਼ ਕਰਕੇ ਧਾਰਮਿਕ ਜਲੂਸ ਕੱਢਦੇ ਨੇ, ਤੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਧਾਰਮਿਕ ਜਲੂਸ ਕੱਢਦੇ ਹਾਂ,
🛑 ਉਹ ਹਵਨ ਤੇ ਯੱਗ ਕਰਦੇ ਨੇ, ਤੇ ਅਸੀਂ ਅਖੰਡ ਪਾਠਾਂ ਦੀਆਂ ਲੜੀਆਂ ਕਰਦੇ ਹਾਂ,
🛑 ਉਹਨਾਂ ਮਨੁੱਖਤਾ ਨੂੰ ਬ੍ਰਾਹਮਣ, ਖੱਤਰੀ, ਵੈਸ਼, ਸ਼ੂਦਰ ਵਿੱਚ ਵੰਡਿਆ ਹੈ, ਤੇ ਅਸੀਂ ਜੱਟ, ਮਜ਼ਬੀ, ਰਵਿਦਾਸੀਏ, ਅਰੋੜੇ, ਭਾਂਪਿਆਂ ਦੇ ਨਾਮ ਤੇ ਗੁਰਦੁਆਰੇ ਤੇ ਸ਼ਮਸ਼ਾਨ ਘਾਟ ਉਸਾਰੇ ਹੋਏ ਨੇ..!
🟢 Bhagrana ਉਪਰ ਕੁਝ ਗੱਲ ਨਾਲ ਮੈ ਸਹਿਮਤ ਨਹੀਂ ਹਾਂ ਤੇ ਜਿਹਨਾਂ ਨਾਲ ਸਹਿਮਤ ਹਾਂ ਉਹਨਾਂ ਦੀ ਪੋਸਟ ਪਾਉਣ ਵਾਲੇ ਨੂੰ ਸਹੀ ਜਾਣਕਾਰੀ ਨਹੀਂ ਹੈ, ਉਪਰ ਕੁਝ ਗੱਲਾਂ ਹਰ ਧਰਮ ਦੀ ਆਪਣੀ ਮਰਿਯਾਦਾ ਅਨੁਸਾਰ ਯੋਗ ਹਨ, ਇੱਕ ਦੋ ਗੱਲ ਦਾ ਕਿਸੇ ਵੀ ਧਰਮ ਨਾਲ ਕੋਈ ਸਬੰਧ ਨਹੀਂ ਹੈ, ਉਹ ਸਿਰਫ਼ ਤੇ ਸਿਰਫ਼ ਸਮਾਜਿਕ ਭਾਈਚਾਰੇ ਦੀ ਆਪਣੇ ਦਿਲਾਂ ਤੇ ਦਿਮਾਗ ਦੀ ਕਾਂਡ ਹੈ ਜਾਂ ਪੈਸੇ ਖਾਣ ਦੇ ਸਾਧਨ