06/09/2026
ਸਰਦਾਰ ਜਸਵੰਤ ਸਿੰਘ ਖਾਲੜਾ ਲਵਾਰਿਸ ਲਾ/ਸ਼ਾਂ ਦੇ ਵਾਰਿਸ ਨੂੰ ਅੱਜ ਦੇ ਦਿਨ 6 ਸਤੰਬਰ 1995 ਨੂੰ ਜਾਲਮ ਸਰਕਾਰ ਦੇ ਹੁਕਮਰਾਨਾਂ ਨੇ ਸ਼ਹੀਦ ਕੀਤਾ ਸੀ | ਸ਼ਹੀਦੀ ਦਾ ਕਾਰਨ ਪੰਜਾਬ ਚ -ਨਿਰਦੋਸ਼ ਮਾ/ਰੇ ਸਿੱਖ ਨੌਜਵਾਨਾਂ ਦੀ ਸਨਾਖਤ ਕਰਕੇ, ਪੁਲਿਸ ਤੇ ਕੇਸ ਕਰਨੇ ਤੇ ਇਨਸਾਨ ਦੀ ਗੁਹਾਰ ਲਾਉਣਾ ਸੀ | ਜਸਵੰਤ ਸਿੰਘ ਖਾਲੜਾ ਜੀ ਕਾਲਜ ਪੜ੍ਹਨ ਵੇਲੇ ਤੋਂ ਹੀ ਜੁਝਾਰੂ ਕਿਸਮ ਦੇ ਇਨਸਾਨ ਸੀ,ਜਦੋਂ ਪੰਜਾਬ ਵਿੱਚ ਕਾਲਾ ਦੌਰ ਚੱਲਿਆ ਬਹੁਤ ਨੁ/ਕਸਾਨ ਹੋਇਆ ਪੰਜਾਬ ਦੀ ਨੌਜਵਾਨ ਪੀੜ੍ਹੀ ਬਿਲਕੁੱਲ ਤਬਾਹ ਕਰ ਦਿੱਤੀ।ਮਾਵਾਂ ਦੇ ਪੁੱਤ ਘਰੋਂ ਚੱਕ ਚੱਕ ਅਣਪਛਾਤੇ ਕਹਿਕੇ ਮਾ/ਰ ਦਿੰਦੀ ਸੀ ਪੁਲਿਸ।ਐਨ ਉਸੇ ਵੇਲੇ ਜਸਵੰਤ ਸਿੰਘ ਖਾਲੜਾ ਦੇ ਇੱਕ ਮਿੱਤਰ ਜੋ ਸਹਿਕਾਰੀ ਕੋਆਪਰੇਟਿਵ ਬੈਂਕ ਵਿੱਚ ਡਾਇਰੈਕਟਰ ਸੀ ਕਿਤੇ ਗਾਇਬ ਹੋ ਗਿਆ, ਖਾਲੜਾ ਜੀ ਨੇ ਪੁਲਿਸ ਸਟੇਸ਼ਨ ਤੇ ਹੋਰ ਬਹੁਤ ਥਾਂਵੇ ਪਤਾ ਕੀਤਾ।ਉਹਦਾ ਕੋਈ ਥਹੁ ਪਤਾ ਨਾ ਲੱਭੇ ਅੰਤ ਅਮਿ੍ਤਸਰ ਦੇ ਦੁਰਗਿਆਣਾ ਸ਼ਮਸ਼ਾਨ ਘਾਟ ਵਿੱਚੋਂ ਉਹਦੇ ਸੰਸਕਾਰ ਦਾ ਪਤਾ ਲੱਗ ਗਿਆ ਤੇ ਖਾਲੜਾ ਜੀ ਨੇ ਉੱਥੇ ਮੌਜੂਦ ਚੌਂਕੀਦਾਰ ਤੋਂ ਇਸ ਬਾਬਤ ਪੁੱਛਿਆ ਤੇ ਰਜਿਸਟਰ ਦੀ ਫੋਟੋ ਕਾਪੀ ਲਈ।ਉਹਨਾਂ ਕੇਸ ਦਾਇਰ ਕਰ ਦਿੱਤਾ ਜਦੋਂ ਅਖ਼ਬਾਰ ਵਿੱਚ ਇਸ ਸੰਬੰਧੀ ਛਪਿਆ ਤਾਂ ਕਿੰਨੇ ਹੀ ਮਾਂ ਪਿਓ ਪਤਨੀਆਂ ਖਾਲੜਾ ਜੀ ਨੂੰ ਮਿਲੀਆਂ ਜਿਹਨਾਂ ਦੇ ਪੁੱਤ,ਪਤੀ ਘਰੋਂ ਲਾਪਤਾ ਸੀ।ਉਹਨਾਂ ਨੂੰ ਖਾਲੜਾ ਜੀ ਉਮੀਦ ਦੇ ਚਿਰਾਗ ਲੱਗੇ, ਖਾਲੜਾ ਜੀ ਨੇ ਉਹਨਾਂ ਸਭ ਦੇ ਨਾਂ ਪਤੇ ਨੋਟ ਕਰਕੇ, ਆਪਣੀ ਤਫ਼ਤੀਸ ਸ਼ੁਰੂ ਕਰ ਦਿੱਤੀ ਪੱਟੀ, ਤਰਨਤਾਰਨ ਸ਼ਮਸ਼ਾਨ ਘਾਟਾਂ ਤੋਂ ਹੈਰਾਨੀਜਨਕ ਤੇ ਰੌਂਗਟੇ ਖੜੇ ਕਰਨ ਵਾਲੇ ਤੱਥ ਸਾਹਮਣੇ ਆਏ।ਇਹ ਸਭ ਅਖ਼ਬਾਰਾਂ ਵਿੱਚ ਛਪਣ ਲੱਗਿਆ, ਉਧਰ ਭਰਿਸ਼ਟ ਪੁਲਿਸ ਅਧਿਕਾਰੀਆਂ ਨੂੰ ਵੀ ਆਪਣੇ ਪਾ/ਪ ਯਾਦ ਆਉਣ ਲੱਗੇ ।ਉਹਨਾਂ ਖਾਲੜਾ ਜੀ ਨੂੰ ਧ/ਮਕੀਆਂ ਭਰੇ ਫੋਨ ਕਰਨੇ ਸ਼ੁਰੂ ਕਰ ਦਿੱਤੇ, ਕੀ ਸਾਡੇ ਰਾਹ ਦਾ ਰੋੜਾ ਨਾ ਬਣ।ਨਹੀਂ ਤਾਂ ਤੇਰਾ ਅੰਜਾਮ ਵੀ ਅਣਪਛਾਤੀਆਂ ਲਾ/ਸ਼ਾਂ ਆਲਾ ਹੀ ਹੋਊ।ਖਾਲੜਾ ਜੀ ਨੇ ਇਸ ਸੰਬੰਧੀ ਆਪਣੀ ਧਰਮ ਪਤਨੀ ਬੀਬੀ ਪਰਮਜੀਤ ਕੌਰ ਖਾਲੜਾ ਜੀ ਨੂੰ ਦੱਸਿਆ ਕੀ ਹੁਣ ਤੂੰ ਬੱਚੇ ਪਾਲ ਲਵੀਂ, ਮੈਂ ਤਾਂ ਸੱਚ ਦੇ ਮਾਰਗ ਤੁਰ ਪਿਆ,ਮੇਰੇ ਨਾਲ ਕਦੇ ਵੀ ਕੁਝ ਵੀ ਹੋ ਸਕਦਾ।ਬੀਬੀ ਨੇ ਕਿਹਾ,ਤੁਸੀਂ ਹੌਂਸਲੇ ਨਾਲ ਸੱਚ ਦੀ ਲੜਾਈ ਲੜੋ,ਤੁਹਾਨੂੰ ਕੁਝ ਨਹੀਂ ਹੋਵੇਗਾ।
ਖਾਲੜਾ ਜੀ ਸੱਚ ਦੇ ਮਾਰਗ ਤੇ ਤੁਰਦੇ ਗਏ, ਉਹ ਧਮਕੀਆਂ ਤੋਂ ਨਾ ਡਰੇ। ਜਸਵੰਤ ਸਿੰਘ ਖਾਲੜਾ ਜੀ ਤੇ ਬਣੀ ਫਿਲਮ ਸਤਲੁਜ ਵੀ ਤੁਸੀਂ ਦੇਖੀ ਹੀ ਹੋਣੀ, ਜਦੋਂ ਇੱਕ ਫਿਲਮ ਤੂੰ ਸਿਸਟਮ ਐਨਾ ਡਰ ਸਕਦਾ, ਤਾਂ ਇੱਕ ਜੀਉਂਦੇ ਜਾਗਦੇ ਸੱਚੇ ਇਨਸਾਨ ਤੋਂ ਸਿਸਟਮ ਨੂੰ ਕਿੰਨਾ ਡਰ ਹੋ ਸਕਦਾ।ਪਰ ਇਸ ਫਿਲਮ ਨੂੰ ਪਿੰਡ ਪਿੰਡ ਦਿਖਾਉਣ ਦੇ ਦਾਅਵੇ ਕਰਨ ਵਾਲਿਆਂ ਪੰਥਕ ਜਥੇਬੰਦੀਆਂ ਪਤਾ ਨਹੀਂ ਕਿਉ ਖਾਮੋਸ਼ੀ ਧਾਰ ਗਈਆਂ..?
: ਜਸਵੰਤ ਸਿੰਘ