18/11/2025
*ਧੋਬੜੀ ਘਾਟ ਆਸਾਮ ਤੋਂ ਅਰੰਭ ਹੋਏ ਨਗਰ ਕੀਰਤਨ ਦੇ ਮਿੱਤੀ 19 ਨਵੰਬਰ ਨੂੰ ਚੰਡੀਗੜ੍ਹ ਪੁੱਜਣ ਬਾਰੇ ਜਾਣਕਾਰੀ ਹਿਤ।*
====================
ਸੰਗਤਾਂ ਨੂੰ ਬੇਨਤੀ ਹੈ ਕਿ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਤੇ ਭਾਈ ਦਿਆਲਾ ਜੀ ਦੇ ਸ਼ਹੀਦੀ ਸਾਕੇ ਦੀ 350ਵੀਂ ਸ਼ਤਾਬਦੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ 350 ਸਾਲਾ ਗੁਰਿਆਈ ਦਿਵਸ ਨੂੰ ਸਮਰਪਿਤ ਧੋਬੜੀ ਘਾਟ ਆਸਾਮ ਤੋਂ ਅਰੰਭ ਹੋਇਆ ਨਗਰ ਕੀਰਤਨ ਵੱਖ-ਵੱਖ ਨਗਰਾਂ ਤੋਂ ਹੁੰਦਾ ਹੋਇਆ ਮਿੱਤੀ 19-11-2025 ਨੂੰ ਸ਼ਾਮ ਸਮੇਂ ਚੰਡੀਗੜ੍ਹ ਵਿਖੇ ਪਹੁੰਚ ਰਿਹਾ ਹੈ।
*ਚੰਡੀਗੜ੍ਹ ਵਿੱਚ ਨਗਰ ਕੀਰਤਨ ਸੈ: 48 ਦੀ ਐਂਟਰੀ ਪੁਆਇੰਟ ਤੋਂ ਦਾਖਲ ਹੋਵੇਗਾ* ਜੋ ਕਿ ਸ਼ਾਮ ਦੇ ਤਕਰੀਬਨ 4 ਵਜੇ ਸੈ: 48 ਤੋਂ ਹੁੰਦਾ ਹੋਇਆ, ਸੈ: 47-48 ਲਾਈਟਾਂ, ਸੈਕਟਰ 49-46 ਲਾਈਟਾਂ, ਸੈ: 45-50 ਦੀ ਲਾਈਟਾਂ ਤੋਂ ਹੁੰਦਾ ਹੋਇਆ ਗੁ: ਸ੍ਰੀ ਬਾਗ ਸ਼ਹੀਦਾਂ ਸੈ: 44 ਏ ਚੰਡੀਗੜ੍ਹ ਤੋਂ ਹੁੰਦਾ ਹੋਇਆ ਮੋਹਾਲੀ ਨੂੰ ਰਵਾਨਾ ਹੋ ਜਾਵੇਗਾ ਅਤੇ ਰਾਤ ਦਾ ਵਿਸ਼ਰਾਮ ਗੁਰਦੁਆਰਾ ਸ੍ਰੀ ਅੰਬ ਸਾਹਿਬ ਵਿਖੇ ਹੋਵੇਗਾ ਜੀ।
ਇਸ ਮਹਾਨ ਨਗਰ ਕੀਰਤਨ ਦਾ ਸਵਾਗਤ ਕਰਨ ਲਈ ਆਪ ਜੀ ਦੀ ਸ਼ਮੂਲੀਅਤ ਗੁਰੂ ਪੰਥ ਅਤੇ ਸਿੱਖ ਸੰਗਤਾਂ ਦਾ ਸਤਿਕਾਰ ਵਧਾਏਗੀ।
ਇਸ ਲਈ ਆਪ ਜੀ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਇਸ ਮਹਾਨ ਨਗਰ ਕੀਰਤਨ ਦੇ ਸਵਾਗਤ ਲਈ ਮਿਤੀ 19 ਨਵੰਬਰ ਨੂੰ ਸ਼ਾਮ ਨੂੰ 4:00 ਵਜੇ ਦੇ ਕਰੀਬ ਸੈ:48 ਦੀ ਐਂਟਰੀ ਪੁਆਇੰਟ ਤੇ ਪ੍ਰੀਵਾਰਾਂ ਸਹਿਤ ਸ਼ਾਮਲ ਹੋਵੋ ਅਤੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ।🙏🏻🙏🏻