21/10/2025
ਵਾਹਿਗੁਰੂ ਜੀ 🙏
ਅੱਜ ਲੋਕ ਮਿਲਣੀ ਦੌਰਾਨ ਮੇਰੇ ਹਲਕੇ ਦੇ ਵਾਸੀਆਂ ਦੀ ਇੱਕ ਸ਼ਿਕਾਇਤ ਮਿਲੀ, ਆਸਟ੍ਰੇਲੀਆ ਲੈਕੇ ਜਾਣ ਦਾ ਵਾਧਾ ਕਰਕੇ ਏਜੰਟਾਂ ਵੱਲੋਂ 3 ਨੌਜਵਾਨਾਂ ਨਾਲ਼ ਕੀਤੀ ਧੋਖਾਧੜੀ। ਤਰਨਤਾਰਨ ਜ਼ਿਲ੍ਹੇ ਦੇ ਪਿੰਡ ਰਟੌਲ ਤੋਂ ਇੱਕ ਮੁੰਡਾ ਅਤੇ ਇੱਕ ਮੇਰੇ ਹਲਕੇ ਦੇ ਪਿੰਡ ਰੱਤਾ ਗੁੱਦਾ ਤੋਂ ਅਤੇ ਇੱਕ ਸ਼ਾਹਕੋਟ ਹਲਕੇ ਦੇ ਪਿੰਡ ਲੋਹੀਆ ਤੋਂ ਇਹਨਾਂ ਤਿੰਨਾ ਮੁੰਡਿਆਂ ਨੂੰ Fraud ਏਜੰਟਾਂ ਵੱਲੋਂ ਧੋਖੇ ਨਾਲ਼ ਆਸਟ੍ਰੇਲੀਆ ਲੈਕੇ ਜਾਣ ਦਾ ਝੂਠਾ ਵਾਧਾ ਕਰਕੇ ਅਰਬ-ਕੰਟਰੀ 'ਚ ਫ਼ਸਾ ਕੇ ਉਨ੍ਹਾਂ ਨੂੰ ਕਿਡਨੈਪ ਕਰ ਕੁੱਟਮਾਰ ਕੀਤੀ ਤੇ ਲੱਖਾਂ ਰੁਪਏ ਮੰਗੇ ਜਾ ਰਹੇ ਹਨ। ਮੇਰੇ ਵੱਲੋਂ ਏਜੰਟਾਂ ਨੂੰ ਸਖ਼ਤ ਚਿਤਾਵਨੀ ਹੈ ਕਿ ਮੁੰਡੇ ਛੱਡ ਦਿਓ ਨਹੀਂ ਤਾਂ ਸਖ਼ਤ ਕਾਰਵਾਈ ਕੀਤੀ ਜਾਏਗੀ, ਕਿਸੇ ਤਰ੍ਹਾਂ ਦਾ ਧੋਖਾ ਜਾਂ ਠੱਗੀ ਬਰਦਾਸ਼ਤ ਨਹੀਂ ਕਰਾਂਗੇ।