Khushdil News

Khushdil News ਹਕ ਸਚ ਦਾ ਰਾਖਾ ਦੇਸ ਵਿਦੇਸ ਦੀਆ ਤਾਜਾ ਖਬਰਾ ਦੇਖਣ ਲਈ ਸਸਕ੍ਾਇਬ ਕਰੋ

30/05/2026

29/05/2026
दुखद सूचनाफाजिल्का माधव नगरी 4 नंबर गली निवासी राज कुमार वर्मा के पुत्र व एडवोकेट चरण दास के छोटे भाई दीपक वर्मा इस संसा...
21/05/2026

दुखद सूचना
फाजिल्का माधव नगरी 4 नंबर गली निवासी राज कुमार वर्मा के पुत्र व एडवोकेट चरण दास के छोटे भाई दीपक वर्मा इस संसारिक दुनिया को अलविदा कह गए है । जिनका अंतिम संस्कार आज शाम 5 बजे शिवपूरी फाजिल्का में किया जाएगा!

ਜਨਮਦਿਨ ਮੁਬਾਰਕਵੰਸ਼ ਬੱਤਰਾ ਦੇ 22ਵੇਂ ਜਨਮਦਿਨ ਦੀਆਂ ਦਾਦਾ ਜੀ ਸ਼੍ਰੀ ਮਨੋਹਰ ਲਾਲ ਬੱਤਰਾ, ਮਾਤਾ ਪਿਤਾ ਮਮਤਾ ਰਾਣੀ, ਲਵਲੀ ਬੱਤਰਾ ਅਤੇ ਭੈਣ ਯਸ਼ਿ...
05/05/2026

ਜਨਮਦਿਨ ਮੁਬਾਰਕ
ਵੰਸ਼ ਬੱਤਰਾ ਦੇ 22ਵੇਂ ਜਨਮਦਿਨ ਦੀਆਂ ਦਾਦਾ ਜੀ ਸ਼੍ਰੀ ਮਨੋਹਰ ਲਾਲ ਬੱਤਰਾ, ਮਾਤਾ ਪਿਤਾ ਮਮਤਾ ਰਾਣੀ, ਲਵਲੀ ਬੱਤਰਾ ਅਤੇ ਭੈਣ ਯਸ਼ਿਕਾ ਬੱਤਰਾ ਅਤੇ ਅਦਾਰੇ ਖੁਸ਼ਦਿਲ ਨਿਊਜ਼ ਵੱਲੋਂ ਲੱਖ ਲੱਖ ਵਧਾਈਆਂ

ਬਟਾਲਾ ਦੇ ਵਿਕਾਸ ’ਚ ਹੋਏ ਭ੍ਰਿਸ਼ਟਾਚਾਰ ਅਤੇ ਪੱਤਰਕਾਰ ਤੇ ਹੋਏ ਹਮਲੇ ਦੇ ਸਬੰਧ ’ਚ ਪੀਐਮਓ ਨੇ ਮੰਗਿਆ ਪੰਜਾਬ ਸਰਕਾਰ ਤੋਂ ਜਵਾਬਬਟਾਲਾ 17 ਮਾਰਚ (ਬਿ...
18/03/2026

ਬਟਾਲਾ ਦੇ ਵਿਕਾਸ ’ਚ ਹੋਏ ਭ੍ਰਿਸ਼ਟਾਚਾਰ ਅਤੇ ਪੱਤਰਕਾਰ ਤੇ ਹੋਏ ਹਮਲੇ ਦੇ ਸਬੰਧ ’ਚ ਪੀਐਮਓ ਨੇ ਮੰਗਿਆ ਪੰਜਾਬ ਸਰਕਾਰ ਤੋਂ ਜਵਾਬ

ਬਟਾਲਾ 17 ਮਾਰਚ (ਬਿਊਰੋ)-ਪਿਛਲੇ 4 ਸਾਲ ਤੋਂ ਪੰਜਾਬ ਸਰਕਾਰ ਦੀ ਕਾਰਗੁਜਾਰੀ ਤੇ ਸੂਬੇ ਵਿੱਚ ਖਰਾਬ ਅਮਨ-ਕਾਨੂੰਨ ਦੀ ਸਥਿਤੀ ਨੂੰ ਲੈ ਕੇ ਸਵਾਲਾ ਦੇ ਘੇਰੇ ਵਿੱਚ ਰਹੀ ਹੈ । ਪੰਜਾਬ ਦੇ ਲੋਕਾਂ ਨੂੰ ਇੱਕ ਚੰਗੇ ਭਵਿੱਖ ਦੇਣ ਦਾ ਵਾਅਦਾ ਕਰਕੇ ਸਤਾ ਵਿੱਚ ਆਉਣ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਪੰਜਾਬ ਦੇ ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਨੇ ਪੰਜਾਬ ਵਿੱਚ ਸ਼ਰੇਆਮ ਗੈਂਗਵਾਰ ਤੇ ਕਤਲੋਗਾਰਤ ਦੀਆਂ ਖਬਰਾਂ ਹਰ ਦਿਨ ਆ ਰਹੀਆਂ ਹਨ । ਇੱਥੋ ਤੱਕ ਕਿ ਸੂਬੇ ਵਿੱਚ ਲੋਕਹਿੱਤ ਲਈ ਕੰਮ ਕਰਨ ਵਾਲੇ ਪੱਤਰਕਾਰਾਂ , ਸਮਾਜਸੇਵੀਆਂ ਤੇ ਸਰਕਾਰੀ ਅੱਤਿਆਚਾਰ ਦੇ ਨਿੱਤ ਨਵੇ ਮਾਮਲੇ ਸਾਹਮਣੇ ਆ ਰਹੇ ਹਨ । ਹੁਣ ਤਾਜ਼ਾ ਮਾਮਲਾ ਬਟਾਲਾ ਤੋਂ ਸਾਹਮਣੇ ਆ ਰਿਹਾ ਹੈ , ਜਿੱਥੇ ਰਮੇਸ਼ ਬਹਿਲ ਨਾਮ ਦੇ ਇੱਕ ਪੱਤਰਕਾਰ ਨੇ ਪ੍ਰਧਾਨ ਮੰਤਰੀ ਨੂੰ ਇੱਕ ਲਿਖਤ ਸ਼ਿਕਾਇਤ ਭੇਜ ਕੇ ਆਮ ਆਦਮੀ ਪਾਰਟੀ ਦੇ ਬਟਾਲਾ ਤੋਂ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਤੇ ਕਥਿੱਤ ਦੋਸ਼ ਲਗਾਏ ਹਨ । ਆਪਣੇ ਸ਼ਿਕਾਇਤ ਪੱਤਰ ਵਿੱਚ ਪੱਤਰਕਾਰ ਰਮੇਸ਼ ਬਹਿਲ ਨੇ ਦੱਸਿਆ ਹੈ ਕਿ ਉਹ ਇੱਕ ਪੰਜਾਬੀ ਅਖਬਾਰ ਵਿੱਚ ਪੱਤਰਕਾਰ ਵਜੋਂ ਕੰਮ ਕਰ ਰਿਹਾ ਹੈ , ਤੇ ਪਿਛਲੇ ਸਮੇਂ ਵਿੱਚ ਬਟਾਲਾ ਵਿੱਚ ਹੋਏ ਰਾਸ਼ਟਰੀ ਝੰਡੇ ਦੇ ਅਪਮਾਨ ਦੀਆਂ ਉਸ ਵੱਲੋ ਖਬਰਾਂ ਪ੍ਰਕਾਸ਼ਿਤ ਕੀਤੀਆਂ ਗਈਆ ਸਨ ਜਿਸ ਦੀ ਰੰਜਿਸ਼ ਵਿੱਚ ਸਾਲ 2024 ਵਿੱਚ ਬਟਾਲਾ ਵਿਧਾਇਕ ਤੇ ਉਸਦੇ ਪੀਏ ਮਾਣਿਕ ਮਹਿਤਾ ਵੱਲੋ ਜਾਨਲੇਵਾ ਹਮਲਾ ਕਰਵਾਇਆ ਗਿਆ। ਜਿਸ ਵਿੱਚ ਉਸਦੀਆਂ ਲੱਤਾ ਬਾਹਾਂ ਤੱਕ ਤੋੜ ਦਿੱਤੀਆਂ ਗਈਆ । ਬਹਿਲ ਨੇ ਦੱਸਿਆ ਕਿ ਹੁਣ ਬਟਾਲਾ ਸ਼ਹਿਰ ਦੇ ਵਿਕਾਸ ਲਈ ਕੇਂਦਰ ਸਰਕਾਰ ਵੱਲੋ 27 ਕਰੋੜ ਦੀ ਗ੍ਰਾਂਟ ਅਤੇ ਮਿਊਂਸੀਪਲ ਕਾਰਪੋਰੇਸ਼ਨ ਡਿਵੈਲਪਮੈਂਟ ਦੇ ਤਕਰੀਬਨ 25 ਕਰੋੜ ਕੁੱਲ ਕਰੀਬ 52 ਕਰੋੜ ਦੇ ਫੰਡਜ਼ ਆਏ ਹੋਏ ਸਨ । ਉਸਨੇ ਕਿਹਾ ਕੇ ਬਟਾਲਾ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਵੱਲੋ ਆਪਣੇ ਜਾਣਕਾਰ ਕੰਪਨੀਆਂ ਨੂੰ ਵਿਕਾਸ ਦੇ ਕਾਰਜਾਂ ਦੇ ਟੈਂਡਰ ਦਿੱਤੇ ਗਏ ਹਨ ਤੇ ਠੇਕੇਦਾਰਾਂ ਨਾਲ ਮਿਲੀਭੁਗਤ ਕਰਕੇ ਇੱਕ ਵੱਡਾ ਭ੍ਰਿਸ਼ਟਾਂਚਾਰ ਕੀਤਾ ਜਾ ਰਿਹਾ ਹੈ। ਉਸਨੇ ਕਿਹਾ ਕਿ ਵਿਕਾਸ ਕਾਰਜਾਂ ਵਿੱਚ ਘਟੀਆ ਮਟੀਰੀਅਲ ਦੀ ਵਰਤੋਂ ਕੀਤੀ ਜਾ ਰਹੀ ਸੀ। ਜਿਸਦੇ ਸਬੰਧੀ ਸ਼ਹਿਰ ਦੇ ਮੇਅਰ ਵੱਲੋ ਇਸ ਹੋ ਰਹੇ ਭ੍ਰਿਸ਼ਟਾਂਚਾਰ ਨੂੰ ਉਜਾਗਰ ਕੀਤਾ ਗਿਆ ਸੀ । ਜਿਸਦੀ ਖਬਰ ਉਸ ਵੱਲੋ ਪ੍ਰਕਾਸ਼ਿਤ ਕੀਤੀ ਗਈ ਸੀ । ਬਹਿਲ ਨੇ ਦੱਸਿਆ ਕਿ ਪਹਿਲਾ ਉਸਨੂੰ ਭ੍ਰਿਸ਼ਟਾਚਾਰ ਕਰ ਰਹੇ ਠੇਕੇਦਾਰਾਂ ਅਤੇ ਉਸਦੇ ਸਾਥੀਆਂ ਵਲੋਂ ਫੋਨ ਕਰਕੇ ਧਮਕਾਇਆ ਗਿਆ ਫਿਰ ਬਟਾਲਾ ਵਿਧਾਇਕ ਦੀ ਹਲਾਸ਼ੇਰੀ ਤੇ ਉਸ ਤੇ ਹਮਲੇ ਵੀ ਕੀਤੇ ਗਏ। ਜਿਸਦੀਆਂ ਦਰਖਾਸਤਾਂ ਉਸ ਵੱਲੋ ਡੀਸੀ ਅਤੇ ਐਸਐਸਪੀ ਨੂੰ ਦਿੱਤੀਆ ਗਈਆ ਸਨ , ਪਰ ਇਸ ਦੇ ਬਾਵਜੂਦ ਵੀ ਪਿਛਲੇ ਮਹੀਨੇ 20 ਫਰਵਰੀ ਉਹ ਇੱਕ ਕਵਰੇਜ਼ ਦੇ ਸਬੰਧ ਵਿੱਚ ਜਦ ਨਗਰ ਨਿਗਮ ਬਟਾਲਾ ਗਿਆ ਤਾਂ ਉਸ ਤੇ ਠੇਕੇਦਾਰਾਂ ਤੇ ਉਨ੍ਹਾਂ ਦੇ ਗੁੰਡਿਆਂ ਨੇ ਜਾਨਲੇਵਾ ਹਮਲਾ ਕਰ ਦਿੱਤਾ ਤੇ ਉਸਨੂੰ ਬੁਰੀ ਤਰ੍ਹਾਂ ਜਖ਼ਮੀ ਕਰ ਦਿੱਤਾ । ਬਹਿਲ ਨੇ ਦੱਸਿਆ ਇਸ ਪੂਰੇ ਮਾਮਲੇ ਦੀ ਵੀਡੀਉ ਉਸ ਕੋਲ ਮੌਜ਼ੂਦ ਹੈ , ਪਰ ਬਟਾਲਾ ਵਿਧਾਇਕ ਵੱਲੋ ਪੁਲਿਸ ਤੇ ਦਬਾਅ ਪਾ ਕੇ ਉਸ ਖਿਲਾਫ ਕੁੱਟਮਾਰ ਕਰਨ ਤੇ ਸਰਕਾਰੀ ਰਿਕਾਰਡ ਖੋਹਣ ਤੇ ਜਾਤੀਸ਼ੂਚਕ ਸ਼ਬਦ ਬੋਲਣ ਦਾ ਝੂਠਾ ਪਰਚਾ ਉਸ ਖਿਲਾਫ ਦਰਜ ਕਰ ਦਿੱਤਾ ਤਾਂ ਕੀ ਮਗਰੋਂ ਘਟੀਆ ਮਟੀਰੀਅਲ ਦੀ ਵਰਤੋਂ ਅਤੇ ਭ੍ਰਿਸ਼ਟਾਚਾਰ ਜਾਰੀ ਰਹੇ । ਬਹਿਲ ਨੇ ਦੱਸਿਆ ਕੇ ਵਿਕਾਸ ਕਾਰਜ਼ਾਂ ਵਿੱਚ ਹੋ ਰਹੇ ਭ੍ਰਿਸ਼ਟਾਚਾਰ ਦੇ ਸਬੂਤ ਉਸ ਕੋਲ ਹਨ ਅਤੇ ਇਸ ਬਾਰੇ ਉਸਨੂੰ ਬਟਾਲਾ ਵਿਧਾਇਕ ਨੂੰ ਵੀ ਸੂਚਿਤ ਕੀਤਾ ਗਿਆ ਸੀ , ਪਰ ਬਟਾਲਾ ਵਿਧਾਇਕ ਦੀ ਇਸ ਭ੍ਰਿਸ਼ਟਾਂਚਾਰ ਵਿੱਚ ਮਿਲੀਭੁਗਤ ਹੋਣ ਕਰਕੇ ਉਸ ਵੱਲੋ ਇਸ ਮਾਮਲੇ ਨੂੰ ਅੱਖੋ ਓਹਲੇ ਕਰ ਦਿੱਤਾ ਗਿਆ ਹੈ । ਬਹਿਲ ਨੇ ਕਿਹਾ ਕੇ ਡੀਐਸਪੀ ਸਿਟੀ ਬਟਾਲਾ ਤੇ ਉਸਦੇ ਰੀਡਰ ਸੰਜ਼ੀਵ ਸ਼ਰਮਾਂ ਵੱਲੋ ਵਿਧਾਇਕ ਨੂੰ ਖੁਸ਼ ਕਰਨ ਲਈ ਉਸਨੂੰ ਲਗਾਤਾਰ ਝੂਠੇ ਮਾਮਲਿਆ ਵਿੱਚ ਫਸਾਇਆ ਜਾ ਰਿਹਾ ਹੈ । ਉਸਨੇ ਕਿਹਾ ਕਿ ਡੀਐਸਪੀ ਸਿਟੀ ਦਾ ਰੀਡਰ ਸ਼ੰਜੀਵ ਸ਼ਰਮਾਂ ਪਿਛਲੇ ਪੰਜ ਸਾਲ ਤੋਂ ਇੱਕ ਹੀ ਪੋਸਟ ਦੇ ਤਾਇਨਾਤ ਹੈ ਤੇ ਉਸਦੀ ਬਦਲੀ ਇਸ ਕਰਕੇ ਨਹੀ ਹੋ ਰਹੀ ਕਿਉਂਕਿ ਉਹ ਵਿਧਾਇਕ ਦੇ ਗੈਰਕਾਨੂੰਨੀ ਕੰਮਾਂ ਵਿੱਚ ਉਸਦਾ ਸਾਥ ਦੇ ਰਿਹਾ ਹੈ । ਪੱਤਰਕਾਰ ਵੱਲੋ ਪ੍ਰਧਾਨ ਮੰਤਰੀ ਨੂੰ ਭੇਜੀ ਸ਼ਿਕਾਇਤ ਤੇ ਸੰਘਿਆਣ ਲੈਂਦਿਆਂ ਸਹਾਇਕ ਚੀਫ ਸੈਕਟਰੀ ਪੰਜਾਬ ਨੂੰ ਭੇਜ ਕੇ ਇਸ ਸਬੰਧ ਵਿੱਚ ਪੰਜਾਬ ਸਰਕਾਰ ਕੋਲੋ ਜਵਾਬ ਤਲਬ ਕੀਤਾ ਗਿਆ ਹੈ ।

ਏਕਲ ਵਿਦਿਆਲਿਆ ਅਭਿਆਨ ਦੇ ਤਹਿਤ ਆਚਾਰੀਆਂ ਦਾ ਪੰਜ ਦਿਨਾਂ ਯੋਗ ਕੈਂਪ ਸ਼ੁਰੂਫਾਜ਼ਿਲਕਾ 4 ਮਾਰਚ ( ਬਿਊਰੋ ) : ਏਕਲ ਵਿਦਿਆਲਿਆ ਫਾਊਂਡੇਸ਼ਨ ਆਫ ਇੰਡੀ...
04/03/2026

ਏਕਲ ਵਿਦਿਆਲਿਆ ਅਭਿਆਨ ਦੇ ਤਹਿਤ ਆਚਾਰੀਆਂ ਦਾ ਪੰਜ ਦਿਨਾਂ ਯੋਗ ਕੈਂਪ ਸ਼ੁਰੂ
ਫਾਜ਼ਿਲਕਾ 4 ਮਾਰਚ ( ਬਿਊਰੋ ) : ਏਕਲ ਵਿਦਿਆਲਿਆ ਫਾਊਂਡੇਸ਼ਨ ਆਫ ਇੰਡੀਆ ਦੇ ਆਚਾਰੀਆਂ ਦੀ ਸਾਲਾਨਾ ਸਿਖਲਾਈ ਦੇ ਅਧੀਨ ਪੰਜ ਦਿਨਾਂ ਯੋਗ ਕੈਂਪ ਦਾ ਸ਼ੁਭਾਰੰਭ ਕੀਤਾ ਗਿਆ। ਇਸ ਕੈਂਪ ਦਾ ਸੰਚਾਲਨ 'ਮਾਨਵ ਕਲਿਆਣ ਯੋਗ ਸਾਧਨਾ' ਦੇ ਸੰਚਾਲਕ ਅਤੇ ਯੋਗਾਚਾਰੀਆ ਡਾ. ਸੁਨੀਲ ਸੇਠੀ ਵੱਲੋਂ ਕੀਤਾ ਜਾ ਰਿਹਾ ਹੈ। ਕੈਂਪ ਦੇ ਪਹਿਲੇ ਦਿਨ ਲਗਭਗ 50 ਆਚਾਰੀਆਂ ਨੇ ਉਤਸ਼ਾਹ ਨਾਲ ਭਾਗ ਲਿਆ।
ਰੋਜ਼ਾਨਾ ਡੇਢ ਘੰਟਾ ਚੱਲਦਾ ਹੈ ਅਭਿਆਸ
ਯੋਗਾਚਾਰੀਆ ਡਾ. ਸੁਨੀਲ ਸੇਠੀ ਨੇ ਦੱਸਿਆ ਕਿ ਇਹ ਸਿਖਲਾਈ ਕੈਂਪ ਵਿਸ਼ੇਸ਼ ਤੌਰ 'ਤੇ ਆਚਾਰੀਆਂ ਦੀ ਸਰੀਰਕ ਅਤੇ ਮਾਨਸਿਕ ਸਿਹਤ ਨੂੰ ਮਜ਼ਬੂਤ ਕਰਨ ਲਈ ਆਯੋਜਿਤ ਕੀਤਾ ਗਿਆ ਹੈ। ਰੋਜ਼ਾਨਾ ਸਵੇਰੇ 5:45 ਵਜੇ ਤੋਂ 7:15 ਵਜੇ ਤੱਕ ਚੱਲਣ ਵਾਲੇ ਇਸ ਸੈਸ਼ਨ ਵਿੱਚ ਆਚਾਰੀਆਂ ਨੂੰ ਯੋਗ ਦੀਆਂ ਵੱਖ-ਵੱਖ ਵਿਧੀਆਂ ਦਾ ਅਭਿਆਸ ਕਰਵਾਇਆ ਜਾ ਰਿਹਾ ਹੈ।
ਦਿਲ ਦੇ ਰੋਗਾਂ ਅਤੇ ਸਰਵਾਈਕਲ ਲਈ ਵਿਸ਼ੇਸ਼ ਸਿਖਲਾਈ
ਕੈਂਪ ਦੌਰਾਨ ਭਾਗੀਦਾਰਾਂ ਨੂੰ ਜੋਗਿੰਗ ਦੀਆਂ 15 ਕਿਰਿਆਵਾਂ, ਪ੍ਰਾਣਾਯਾਮ ਦੇ 8 ਅਭਿਆਸ ਅਤੇ ਲਗਭਗ 25 ਕਿਸਮਾਂ ਦੀਆਂ ਵੱਖ-ਵੱਖ ਕਸਰਤਾਂ ਕਰਵਾਈਆਂ ਗਈਆਂ। ਯੋਗਾਚਾਰੀਆ ਨੇ ਦਿਲ ਦੀ ਬਲਾਕੇਜ ਖੋਲ੍ਹਣ ਦੀ ਤਕਨੀਕ, ਬਾਹੂਬਲ ਆਸਣ ਅਤੇ ਸਰਵਾਈਕਲ ਤੇ ਕਮਰ ਦਰਦ ਤੋਂ ਰਾਹਤ ਦਿਵਾਉਣ ਵਾਲੇ ਆਸਣਾਂ 'ਤੇ ਵਿਸ਼ੇਸ਼ ਜ਼ੋਰ ਦਿੱਤਾ। ਇਸ ਦੇ ਨਾਲ ਹੀ ਹੱਥਾਂ ਅਤੇ ਪੈਰਾਂ ਦੇ ਐਕਯੂਪ੍ਰੈਸ਼ਰ ਪੁਆਇੰਟਾਂ ਦੀ ਜਾਣਕਾਰੀ ਵੀ ਸਾਂਝੀ ਕੀਤੀ ਗਈ।
'ਕਰੋ ਯੋਗ, ਰਹੋ ਨਿਰੋਗ' ਦਾ ਦਿੱਤਾ ਸੰਦੇਸ਼
ਸੈਸ਼ਨ ਦੇ ਅਖੀਰ ਵਿੱਚ ਹਾਸਾ ਆਸਣ ਰਾਹੀਂ ਮਾਨਸਿਕ ਤਣਾਅ ਮੁਕਤੀ ਦਾ ਅਭਿਆਸ ਕਰਵਾਇਆ ਗਿਆ ਅਤੇ 108 ਵਾਰ 'ਰਾਮ' ਨਾਮ ਦੀ ਮਾਲਾ ਦੇ ਜਾਪ ਨਾਲ ਪ੍ਰੋਗਰਾਮ ਦੀ ਸਮਾਪਤੀ ਹੋਈ। ਡਾ. ਸੇਠੀ ਨੇ ਸਾਰੇ ਆਚਾਰੀਆਂ ਨੂੰ 'ਕਰੋ ਯੋਗ, ਰਹੋ ਨਿਰੋਗ' ਦਾ ਮੂਲ ਮੰਤਰ ਦਿੰਦਿਆਂ ਯੋਗ ਨੂੰ ਜੀਵਨ ਦਾ ਜ਼ਰੂਰੀ ਹਿੱਸਾ ਬਣਾਉਣ ਦੀ ਪ੍ਰੇਰਨਾ ਦਿੱਤੀ। ਕੈਂਪ ਵਿੱਚ ਸ਼ਾਮਲ ਸਾਰੇ ਆਚਾਰੀਆਂ ਨੇ ਅਨੁਸ਼ਾਸਨ ਵਿੱਚ ਰਹਿ ਕੇ ਸਾਰੀਆਂ ਕਿਰਿਆਵਾਂ ਸਿੱਖੀਆਂ। fazilka yoga

With Health – I'm on a streak! I've been a top fan for 7 months in a row. 🎉
25/02/2026

With Health – I'm on a streak! I've been a top fan for 7 months in a row. 🎉

Address

RED LIGHT CHOKE
Fazilka
152123

Alerts

Be the first to know and let us send you an email when Khushdil News posts news and promotions. Your email address will not be used for any other purpose, and you can unsubscribe at any time.

Contact The Business

Send a message to Khushdil News:

Shortcuts

Share