Thind pb22 Vlogs

Thind pb22 Vlogs Latest Punjabi vlogs and news updates in Punjabi
(2)

ਮੰਡੀ ਲਾਧੂਕਾ  ਦੇ ਪ੍ਰਮੁੱਖ ਕਾਰੋਬਾਰੀ ਸ਼੍ਰੀ ਵਿਜੈ  ਬਜਾਜ  ਕਾਕਾ ਜੋ ਕਿ ਆਰ.ਸੀ .ਰਾਈਸ ਮਿੱਲ ਰਾਣਾ ਦੇ ਮਾਲਕ ਹਨ, ਅੱਜ ਸਵੇਰ ਤੋਂ  ਘਰ ਤੋਂ ਲਾਪ...
19/07/2025

ਮੰਡੀ ਲਾਧੂਕਾ ਦੇ ਪ੍ਰਮੁੱਖ ਕਾਰੋਬਾਰੀ ਸ਼੍ਰੀ ਵਿਜੈ ਬਜਾਜ ਕਾਕਾ ਜੋ ਕਿ ਆਰ.ਸੀ .ਰਾਈਸ ਮਿੱਲ ਰਾਣਾ ਦੇ ਮਾਲਕ ਹਨ, ਅੱਜ ਸਵੇਰ ਤੋਂ ਘਰ ਤੋਂ ਲਾਪਤਾ ਹਨ। ਧਾਰਮਿਕ ਪਰਵਿਰਤੀ ਦੇ ਮਾਲਕ ਸ੍ਰੀ ਬਜਾਜ ਸਕੁਸ਼ਲ ਆਪਣੇ ਪਰਿਵਾਰਕ ਮੈਂਬਰਾਂ ਕੁੱਲ ਪੁੱਜਣ ਇਹ ਮੇਰੀ ਪ੍ਰਮਾਤਮਾ ਅੱਗੇ ਅਰਜੋਈ ਹੈ।

19/07/2025

ਮੇਰੇ ਕੋਲ ਮੋਟਰ ਸਾਈਕਲ ਨਹੀਂ ਸੀ ਮੈਂ ਚੋ-ਰੀ ਕਰ ਲਿਆ। ਲਓ ਜੀ ਫੜ ਲਿਆ ਚੋ-ਰ ਆ ਗਈਂ ਪੁਲਿਸ

ਹਲਕਾ ਫਾਜ਼ਿਲਕਾ ਦੇ 26 ਹੋਰ ਪਿੰਡਾਂ ਵਿਚ ਖੇਡ ਮੈਦਾਨ ਬਣਾਉਣ ਲਈ 9 ਕਰੋੜ ਰੁਪਏ ਜਾਰੀ।ਫਾਜ਼ਿਲਕਾ ਦੇ ਹਰ ਪਿੰਡ ਵਿੱਚ ਬਣਾਏ ਜਾਣਗੇ ਮਾਡਲ ਖੇਡ ਮੈਦਾਨ।...
18/07/2025

ਹਲਕਾ ਫਾਜ਼ਿਲਕਾ ਦੇ 26 ਹੋਰ ਪਿੰਡਾਂ ਵਿਚ ਖੇਡ ਮੈਦਾਨ ਬਣਾਉਣ ਲਈ 9 ਕਰੋੜ ਰੁਪਏ ਜਾਰੀ।
ਫਾਜ਼ਿਲਕਾ ਦੇ ਹਰ ਪਿੰਡ ਵਿੱਚ ਬਣਾਏ ਜਾਣਗੇ ਮਾਡਲ ਖੇਡ ਮੈਦਾਨ।
ਮਾਨ ਸਰਕਾਰ ਦੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਮਿਲ ਰਿਹਾ ਹੈ ਬੱਲ।
ਮੇਰੇ ਹਲਕਾ ਫਾਜ਼ਿਲਕਾ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਹਰ ਉਪਰਾਲਾ ਕੀਤਾ ਜਾ ਰਿਹਾ ਹੈ।
ਫਾਜ਼ਿਲਕਾ ਦੇ ਹਰ ਪਿੰਡ ਵਿੱਚ ਬਣਾਵਾਂਗੇ ਖੇਡ ਮੈਦਾਨ।
ਤੁਹਾਡਾ ਆਪਣਾ:-
ਨਰਿੰਦਰਪਾਲ ਸਿੰਘ ਸਵਨਾ
ਵਿਧਾਇਕ ਫਾਜ਼ਿਲਕਾ

ਜਲਾਲਾਬਾਦ ਹਲਕੇ ਨੂੰ ਮਾਨ ਸਰਕਾਰ ਦਾ ਤੋਹਫਾ, 40 ਪਿੰਡਾਂ ਵਿਚ 17.50 ਕਰੋੜ ਨਾਲ ਬਣਨਗੇ ਖੇਡ ਮੈਦਾਨ-ਨੌਜਵਾਨਾਂ ਦੀ ਊਰਜਾ ਨੂੰ ਸਹੀ ਦਿਸ਼ਾ ਦੇਣਗੇ, ...
18/07/2025

ਜਲਾਲਾਬਾਦ ਹਲਕੇ ਨੂੰ ਮਾਨ ਸਰਕਾਰ ਦਾ ਤੋਹਫਾ, 40 ਪਿੰਡਾਂ ਵਿਚ 17.50 ਕਰੋੜ ਨਾਲ ਬਣਨਗੇ ਖੇਡ ਮੈਦਾਨ
-ਨੌਜਵਾਨਾਂ ਦੀ ਊਰਜਾ ਨੂੰ ਸਹੀ ਦਿਸ਼ਾ ਦੇਣਗੇ, ਖੇਡਾਂ ਵਿਚ ਚਮਕੇਗਾ ਪੰਜਾਬ-ਜਗਦੀਪ ਕੰਬੋਜ ਗੋਲਡੀ
ਮੰਡੀ ਅਰਨੀਵਾਲਾ 18 ਜੁਲਾਈ
ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਹਲਕਾ ਜਲਾਲਾਬਾਦ ਨੂੰ ਵੱਡਾ ਤੋਹਫਾ ਦਿੱਤਾ ਹੈ। ਵਿਧਾਨ ਸਭਾ ਹਲਕੇ ਦੇ ਜਲਾਲਾਬਾਦ ਅਤੇ ਅਰਨੀਵਾਲਾ ਬਲਾਕਾਂ ਵਿਚ ਕੁੱਲ 40 ਪਿੰਡਾਂ ਵਿਚ ਖੇਡ ਮੈਦਾਨ ਬਣਾਏ ਜਾਣਗੇ। ਇਹ ਜਾਣਕਾਰੀ ਹਲਕਾ ਵਿਧਾਇਕ ਸ੍ਰੀ ਜਗਦੀਪ ਕੰਬੋਜ ਗੋਲਡੀ ਨੇ ਦਿੰਦਿਆਂ ਦੱਸਿਆ ਕਿ ਇੰਨ੍ਹਾਂ ਦੇ ਨਿਰਮਾਣ ਤੇ 17.50 ਕਰੋੜ ਰੁਪਏ ਖਰਚ ਕੀਤੇ ਜਾਣਗੇ।
ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਕਿਹਾ ਕਿ ਨੌਜਵਾਨ ਕਿਸੇ ਵੀ ਰਾਜ ਦੀ ਪੂੰਜੀ ਹੁੰਦੇ ਹਨ ਪਰ ਪਿੱਛਲੀਆਂ ਸਰਕਾਰਾਂ ਦੀਆਂ ਨਾਕਾਮੀਆਂ ਕਾਰਨ ਨੌਜਵਾਨਾਂ ਵਿਚ ਵੱਧ ਰਹੀ ਬੇਰੁਜਗਾਰੀ ਕਾਰਨ ਸਾਡਾ ਇਹ ਵਰਗ ਭਟਕਣਾ ਦਾ ਸ਼ਿਕਾਰਿ ਸੀ। ਹੁਣ ਜਦੋਂ ਤੋਂ ਪੰਜਾਬ ਵਿਚ ਸ: ਭਗਵੰਤ ਸਿੰਘ ਮਾਨ ਦੀ ਸਰਕਾਰ ਬਣੀ ਹੈ ਇਸ ਸਰਕਾਰ ਵੱਲੋਂ ਨੌਜਵਾਨਾਂ ਦੇ ਸਰਵ ਪੱਖੀ ਲਈ ਉਪਰਾਲੇ ਵਿੱਢੇ ਗਏ ਹਨ। ਇਕ ਪਾਸੇ ਸਿੱਖਿਆ ਤੰਤਰ ਮਜਬੂਤ ਕੀਤਾ ਗਿਆ ਹੈ, ਦੂਜੇ ਪਾਸੇ ਵੱਡੇ ਪੱਧਰ ਤੇ ਸਰਕਾਰੀ ਨੌਕਰੀਆਂ ਲਈ ਭਰਤੀ ਕੀਤੀ ਗਈ ਹੈ ਅਤੇ ਨੌਜਵਾਨਾਂ ਨੂੰ ਮਾੜੀਆਂ ਅਲਾਮਤਾਂ ਤੋਂ ਬਚਾਉਣ ਲਈ ਯੁੱਧ ਨਸ਼ਿਆਂ ਵਿਰੁੱਧ ਆਰੰਭ ਕੀਤਾ ਗਿਆ ਹੈ। ਖੇਡ ਸਭਿਆਚਾਰ ਵਿਕਸਤ ਕੀਤਾ ਜਾ ਰਿਹਾ ਹੈ। ਖੇਡਾਂ ਵਤਨ ਪੰਜਾਬ ਦੀਆਂ ਅਤੇ ਕੌਮਾਂਤਰੀ ਮੁਕਾਬਲਿਆਂ ਵਿਚ ਜੇਤੂ ਖਿਡਾਰੀਆਂ ਨੂੰ ਇਨਾਮ ਵਰਗੇ ਉਪਰਾਲੇ ਕੀਤੇ ਗਏ ਹਨ।
ਵਿਧਾਇਕ ਨੇ ਕਿਹਾ ਕਿ ਇਹ ਖੇਡ ਮੈਦਾਨ ਖਿਡਾਰੀਆਂ ਲਈ ਨਰਸਰੀਆਂ ਦਾ ਕੰਮ ਕਰਣਗੇ ਅਤੇ ਇੱਥੋਂ ਹੀ ਵੱਡੇ ਖਿਡਾਰੀ ਪੈਦਾ ਹੋਣਗੇ। ਉਨ੍ਹਾਂ ਨੇ ਕਿਹਾ ਕਿ ਜਦ ਜੀਵਨ ਦੇ ਮੁੱਢਲੇ ਪੱਧਰ ਤੇ ਹੀ ਸਾਡੇ ਬੱਚਿਆਂ ਨੂੰ ਉਨ੍ਹਾਂ ਦੇ ਪਿੰਡ ਵਿਚ ਹੀ ਤਿਆਰੀ ਲਈ ਖੇਡ ਮੈਦਾਨ ਮਿਲਣਗੇ ਤਾਂ ਉਨ੍ਹਾਂ ਦਾ ਹੁਨਰ ਹੋਰ ਵੀ ਨਿਖਰ ਕੇ ਸਾਹਮਣੇ ਆਵੇਗਾ ਅਤੇ ਇਹ ਸਾਡੇ ਪੰਜਾਬ ਦਾ ਨਾਂਅ ਰੌਸ਼ਨ ਕਰਣਗੇ।
ਵਿਧਾਇਕ ਸ੍ਰੀ ਗੋਲਡੀ ਨੇ ਹਲਕਾ ਜਲਾਲਾਬਾਦ ਨੂੰ ਇਹ ਉਪਹਾਰ ਦੇਣ ਲਈ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਦੀ ਧੰਨਵਾਦ ਕਰਦਿਆਂ ਦੱਸਿਆ ਕਿ ਬਾਹਮਣੀ ਵਾਲਾ, ਚੱਕ ਅਰਨੀਵਾਲਾ, ਚੱਕ ਖੀਵਾ, ਚੱਕ ਮੌਜਦੀਨ ਵਾਲਾ, ਚੱਕ ਮੁਹੰਮਦੇ ਵਾਲਾ, ਚੱਕ ਟਾਹਲੀ ਵਾਲਾ, ਢੰਢੀ ਕਦੀਮ, ਢੰਢੀ ਖੁਰਦ, ਘੁਬਾਇਆ, ਹਲੀਮ ਵਾਲਾ, ਹੌਜ ਖਾਸ, ਹਜਾਰਾ ਰਾਮ ਸਿੰਘ ਵਾਲਾ, ਜਲਾਲਾਬਾਦ ਦਿਹਾਤੀ, ਜੋਧਾ ਭੈਣੀ, ਕਾਠਗੜ੍ਹ, ਲੱਧੂ ਵਾਲਾ ਉਤਾੜ, ਲੱਖੋ ਵਾਲੀ, ਮੋਹਰ ਸਿੰਘ ਵਾਲਾ, ਮੋਹਕਮ ਅਰਾਈਆਂ, ਪਾਲੀ ਵਾਲਾ, ਰੱਤਾ ਖੇੜਾ, ਰੋੜਾਂ ਵਾਲੀ, ਸੜੀਆਂ, ਅਰਨੀਵਾਲਾ ਸ਼ੇਖ ਸੁਭਾਨ, ਬੰਨਾਂ ਵਾਲਾ, ਬੁਰਜ ਹਨੁਮਾਨਗੜ੍ਹ, ਡੱਬਵਾਲਾ ਕਲਾਂ, ਘੱਟਿਆਂ ਵਾਲੀ ਜੱਟਾਂ, ਇਸਲਾਮ ਵਾਲਾ, ਜੰਡ ਵਾਲਾ ਭੀਮੇ ਸ਼ਾਹ, ਝੋਟਿਆਂ ਵਾਲੀ, ਕਮਾਲ ਵਾਲਾ, ਕੰਧ ਵਾਲਾ ਹਾਜਰ ਖਾਂ, ਕੋਹਾੜਿਆਂ ਵਾਲੀ, ਮਾਹੂਆਣਾ ਬੋਦਲਾ, ਮੰਮੂ ਖੇੜਾ ਖਾਟਵਾਂ, ਮੁਲਿਆਂ ਵਾਲੀ, ਪਾਕਾਂ, ਸ਼ਾਮਾਂ ਖਾਨਕਾ ਵਿਚ ਇਹ ਖੇਡ ਮੈਦਾਨ ਬਣਾਏ ਜਾਣਗੇ।

9 ਕੈਮਰਿਆਂ ਵਾਲੇ ਡ੍ਰੋਨ ਤੋਂ ਵੀ ਤੇਜ਼ ਅੱਖ ਹੈ ਇਸ ਐਸਐਸਪੀ ਭੁਪਿੰਦਰ ਸਿੰਘ ਦੀ ਪਾਕਿਸਤਾਨ ਤੋਂ ਆਈ ਵੱਡੀ ਹੈਰੋਇਨ ਦੀ ਖੇਪ ਕੀਤੀ ਬਰਾਮਦ ਪੰਜਾਬ ਦੇ...
18/07/2025

9 ਕੈਮਰਿਆਂ ਵਾਲੇ ਡ੍ਰੋਨ ਤੋਂ ਵੀ ਤੇਜ਼ ਅੱਖ ਹੈ ਇਸ ਐਸਐਸਪੀ ਭੁਪਿੰਦਰ ਸਿੰਘ ਦੀ ਪਾਕਿਸਤਾਨ ਤੋਂ ਆਈ ਵੱਡੀ ਹੈਰੋਇਨ ਦੀ ਖੇਪ ਕੀਤੀ ਬਰਾਮਦ ਪੰਜਾਬ ਦੇ ਪਹਿਲੇ ਐਸਐਸਪੀ ਬਣੇ ਜੋ 9 ਕੈਮਰਿਆਂ ਤੋਂ ਵੀ ਤੇਜ਼ ਨਿਗਹਾ ਰੱਖਦੇ ਹਨ। ਜਲਦ ਹੀ ਵਨ ਟੂ ਵਨ ਕਰਾਂਗੇ ਪੇਸ਼।

ਪਿੰਡ ਟਿੱਲਾਵਾਲੀ ਵਿਖੇ ਖ਼ੇਤਾਂ ਵਿੱਚ ਸਿੰਚਾਈ ਲਈ ਬਣਾਏ ਪੱਕੇ ਖਾਲਿਆਂ ਦਾ ਉਦਘਾਟਨ ਕਰ ਲੋਕ ਅਰਪਿਤ ਕੀਤੇ। ਵਿਧਾਇਕ ਨਰਿੰਦਰ ਪਾਲ ਸਿੰਘ ਆਮ ਆਦਮੀ ਪ...
17/07/2025

ਪਿੰਡ ਟਿੱਲਾਵਾਲੀ ਵਿਖੇ ਖ਼ੇਤਾਂ ਵਿੱਚ ਸਿੰਚਾਈ ਲਈ ਬਣਾਏ ਪੱਕੇ ਖਾਲਿਆਂ ਦਾ ਉਦਘਾਟਨ ਕਰ ਲੋਕ ਅਰਪਿਤ ਕੀਤੇ। ਵਿਧਾਇਕ ਨਰਿੰਦਰ ਪਾਲ ਸਿੰਘ ਆਮ ਆਦਮੀ ਪਾਰਟੀ

ਹਲਕਾ ਜਲਾਲਾਬਾਦ ਦੇ ਪਿੰਡ ਮੁਹੰਮਦੇ ਵਾਲਾ ਦੇ ਵਸਨੀਕ ਮਾਸਟਰ ਹਰਚੰਦ ਸਿੰਘ ਜੀ ਦੀ ਬੇਵਕਤੀ ਮੌ-ਤ ਨੇ ਮਨ ਨੂੰ ਝੰਜੋੜ ਕੇ ਰੱਖ ਦਿੱਤਾ ।  ਪਰਮਾਤਮਾ ਵ...
17/07/2025

ਹਲਕਾ ਜਲਾਲਾਬਾਦ ਦੇ ਪਿੰਡ ਮੁਹੰਮਦੇ ਵਾਲਾ ਦੇ ਵਸਨੀਕ ਮਾਸਟਰ ਹਰਚੰਦ ਸਿੰਘ ਜੀ ਦੀ ਬੇਵਕਤੀ ਮੌ-ਤ ਨੇ ਮਨ ਨੂੰ ਝੰਜੋੜ ਕੇ ਰੱਖ ਦਿੱਤਾ । ਪਰਮਾਤਮਾ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਅਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ!

ਸਰਦਾਰ ਅਮਰਦੀਪ ਸਿੰਘ ਰਾਏ ਸਾਹਿਬਪੰਜਾਬ ਦੇ ਪੁਲਿਸ ਡਾਇਰੈਕਟਰ ਜਨਰਲ ਵਜੋਂ ਤੁਹਾਡੀ ਤਰੱਕੀ ਬਾਰੇ ਜਾਣ ਕੇ ਬਹੁਤ ਖੁਸ਼ੀ ਹੋਈ। ਤੁਸੀਂ ਇੱਕ ਬਹੁਤ ਹੀ ...
17/07/2025

ਸਰਦਾਰ ਅਮਰਦੀਪ ਸਿੰਘ ਰਾਏ ਸਾਹਿਬ
ਪੰਜਾਬ ਦੇ ਪੁਲਿਸ ਡਾਇਰੈਕਟਰ ਜਨਰਲ ਵਜੋਂ ਤੁਹਾਡੀ ਤਰੱਕੀ ਬਾਰੇ ਜਾਣ ਕੇ ਬਹੁਤ ਖੁਸ਼ੀ ਹੋਈ। ਤੁਸੀਂ ਇੱਕ ਬਹੁਤ ਹੀ ਯੋਗ ਅਤੇ ਇਮਾਨਦਾਰ ਅਧਿਕਾਰੀ ਹੋ ਅਤੇ ਮੈਂ ਇਸ ਯੋਗ ਪ੍ਰਾਪਤੀ ਲਈ ਆਪਣੀਆਂ ਦਿਲੋਂ ਵਧਾਈਆਂ ਦਿੰਦਾ ਹਾਂ। Anu Rai
Punjab Police India
Citizen First Chandigarh Police
Patiala Police
Sangrur Police

Facebook
Instagram
Malerkotla Police

ਫਿਰੋਜ਼ਪੁਰ ਪੁਲਿਸ ਕਰਮਚਾਰੀਆਂ ਦੀਆਂ ਹੋਈਆਂ ਬਦਲੀਆਂ
16/07/2025

ਫਿਰੋਜ਼ਪੁਰ ਪੁਲਿਸ ਕਰਮਚਾਰੀਆਂ ਦੀਆਂ ਹੋਈਆਂ ਬਦਲੀਆਂ

16/07/2025

ਹਲਕਾ ਸ੍ਰੀ ਚਮਕੌਰ ਸਾਹਿਬ ਦੇ ਪਿੰਡ ਫੱਸੇ ਦਾ ਛੁੱਟੀ ਆਇਆ ਫੌਜੀ ਨੌਜਵਾਨ ਚੜ੍ਹਿਆ ਚਿੱਟੇ ਦੀ ਭੇਟ ।

ਬਹੁਤ ਦੁਖਦਾਈ ਖਬਰ SHO ਗੁਰਪ੍ਰੀਤ ਸਿੰਘਨੂੰ ਦਿਲ ਦਾ ਦੌਰਾ ਪੈਣ ਕਾਰਨ ਸਾਡੇ ਵਿਚ ਨਹੀ ਰਹੇ , ਪ੍ਰਮਾਤਮਾ ਉਹਨਾਂ ਨੂੰ ਚਰਨਾਂ ਚ ਨਿਵਾਸ ਬਖਸ਼ੇ, ਅਤੇ...
16/07/2025

ਬਹੁਤ ਦੁਖਦਾਈ ਖਬਰ SHO ਗੁਰਪ੍ਰੀਤ ਸਿੰਘਨੂੰ ਦਿਲ ਦਾ ਦੌਰਾ ਪੈਣ ਕਾਰਨ ਸਾਡੇ ਵਿਚ ਨਹੀ ਰਹੇ , ਪ੍ਰਮਾਤਮਾ ਉਹਨਾਂ ਨੂੰ ਚਰਨਾਂ ਚ ਨਿਵਾਸ ਬਖਸ਼ੇ, ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ

ਭਾਜਪਾ ਨੇ ਸੁਰਜੀਤ ਕੁਮਾਰ ਜਿਆਣੀ ਨੂੰ ਤਰਨਤਾਰਨ ਜ਼ਿਮਨੀ ਚੋਣ ਲਈ ਲਾਇਆ ਇੰਚਾਰਜ
16/07/2025

ਭਾਜਪਾ ਨੇ ਸੁਰਜੀਤ ਕੁਮਾਰ ਜਿਆਣੀ ਨੂੰ ਤਰਨਤਾਰਨ ਜ਼ਿਮਨੀ ਚੋਣ ਲਈ ਲਾਇਆ ਇੰਚਾਰਜ

Address

Fazilka

Website

Alerts

Be the first to know and let us send you an email when Thind pb22 Vlogs posts news and promotions. Your email address will not be used for any other purpose, and you can unsubscribe at any time.

Share