PB 77 News

PB 77 News NEWS CHANNEL

ਮਾਨ ਪਰਿਵਾਰ ਲਈ ਮਾਣ ਵਾਲੀ ਗੱਲ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਸ ਵਰਦੇਵ ਸਿੰਘ ਨੋਨੀ ਮਾਨ ਜੀ ਨੂੰ ਕੌਰ ਕਮੇਟੀ ਅਤੇ ਸ ਨਰਦੇਵ ਸਿੰਘ ਬੌਬੀ ਮਾਨ ਜੀ...
04/07/2025

ਮਾਨ ਪਰਿਵਾਰ ਲਈ ਮਾਣ ਵਾਲੀ ਗੱਲ
ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਸ ਵਰਦੇਵ ਸਿੰਘ ਨੋਨੀ ਮਾਨ ਜੀ ਨੂੰ ਕੌਰ ਕਮੇਟੀ ਅਤੇ ਸ ਨਰਦੇਵ ਸਿੰਘ ਬੌਬੀ ਮਾਨ ਜੀ ਨੂੰ ਵਰਕਿੰਗ ਕਮੇਟੀ ਵਿੱਚ ਕੀਤਾ ਸ਼ਾਮਿਲ
ਲੰਬੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਤਨਦੇਹੀ ਨਾਲ ਸੇਵਾ ਕਰਨ ਦਾ ਮਿਲਿਆ ਫਲ
Shiromani Akali Dal Guruharsahai Harpinder Singh Mann Vardev Singh Noni Mann Nardev Singh Bobby Mann

ਲੰਬੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਤਨਦੇਹੀ ਨਾਲ ਸੇਵਾ ਕਰ ਰਹੇ ਬਰਾੜ ਪਰਿਵਾਰ ਲਈ ਮਾਣ ਵਾਲੀ ਗੱਲ। SGPC ਮੈਂਬਰ ਸ ਦਰਸ਼ਨ ਸਿੰਘ ਬਰਾੜ ਜੀ ਨ...
04/07/2025

ਲੰਬੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਤਨਦੇਹੀ ਨਾਲ ਸੇਵਾ ਕਰ ਰਹੇ ਬਰਾੜ ਪਰਿਵਾਰ ਲਈ ਮਾਣ ਵਾਲੀ ਗੱਲ।
SGPC ਮੈਂਬਰ ਸ ਦਰਸ਼ਨ ਸਿੰਘ ਬਰਾੜ ਜੀ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਦਾ ਮੈਂਬਰ ਬਣਨ ਤੇ ਬਹੁਤ ਬਹੁਤ ਮੁਬਾਰਕਾਂ Darshan Singh Brar Sukhbir Singh Badal Vardev Singh Noni Mann Shiromani Akali Dal Guruharsahai

ਰਾਜੌਰੀ ਗਾਰਡਨ ਸੀਟ ਤੋਂ ਭਾਜਪਾ ਉਮੀਦਵਾਰ ਮਨਜਿੰਦਰ ਸਿੰਘ ਸਿਰਸਾ ਦੀ ਸਲਾਨਾ ਆਮਦਨ ਇੱਕ ਸਾਲ 'ਚ ਲਗਭਗ 4300 ਗੁਣਾਂ ਵੱਧ ਗਈ ਹੈ। ਇਹ ਖੁਲਾਸਾ ਸਿਰਸ...
19/01/2025

ਰਾਜੌਰੀ ਗਾਰਡਨ ਸੀਟ ਤੋਂ ਭਾਜਪਾ ਉਮੀਦਵਾਰ ਮਨਜਿੰਦਰ ਸਿੰਘ ਸਿਰਸਾ ਦੀ ਸਲਾਨਾ ਆਮਦਨ ਇੱਕ ਸਾਲ 'ਚ ਲਗਭਗ 4300 ਗੁਣਾਂ ਵੱਧ ਗਈ ਹੈ। ਇਹ ਖੁਲਾਸਾ ਸਿਰਸਾ ਵੱਲੋਂ ਕੱਲ ਰਿਟਰਨਿੰਗ ਅਫ਼ਸਰ ਕੋਲ ਨਾਮਜ਼ਦਗੀ ਸਮੇਂ ਜਮ੍ਹਾਂ ਕਰਵਾਏ ਗਏ ਹਲਫ਼ਨਾਮੇ ਤੋਂ ਹੋਇਆ ਹੈ। ਆਮਦਨ ਕਰ ਵਿਭਾਗ ਕੋਲ ਦਾਖਲ ਹੋਈ FY 2022-23 ਦੀ ਰਿਟਰਨ ਅਨੁਸਾਰ ਸਿਰਸਾ ਦੀ ਆਮਦਨ 29 ਲੱਖ 50 ਹਜ਼ਾਰ 150 ਰੁਪਏ ਸੀ। ਪਰ ਕਰਿਸ਼ਮਾਈ ਤਰੀਕੇ ਨਾਲ FY 2023-24 ਦੀ ਰਿਟਰਨ 'ਚ ਇਹ ਆਮਦਨ ਵੱਧ ਕੇ 12 ਕਰੋੜ 67 ਲੱਖ 20 ਹਜ਼ਾਰ ਤੇ 616 ਰੁਪਏ ਹੋ ਗਈ ਹੈ।

ਇਸ ਲਈ ਸਵਾਲ ਬਣਦਾ ਹੈ ਕਿ ਮੋਦੀ ਜੀ ਦੇ ਰਾਜ਼ 'ਚ ਕਿਹੜੀ ਗਿੱਦੜਸਿੰਗੀ ਸਿਰਸਾ ਜੀ ਦੇ ਹੱਥ ਲੱਗੀ ਹੈ ? ਸਿਰਸਾ ਜੀ ਨੂੰ ਚਾਹੀਦਾ ਹੈ ਕਿ 'ਕਮਾਈ ਦਾ ਇਹ ਸਿਰਸਾ ਮਾਡਲ' GHPS, DSGMC ਤੇ ਆਮ ਲੋਕਾਂ ਨਾਲ ਜਨਤਕ ਕਰਨ, ਤਾਂਕਿ ਦੇਸ਼ ਦੀ ਹੋਰ ਤਰੱਕੀ ਹੋਵੇ ..

29/12/2024
03/12/2024

ਪੰਜਾਬ ਮਾਲ ਵਿਭਾਗ ਵਿੱਚ ਵਰਤੇ ਜਾਂਦੇ ਦੂਜੀਆ ਭਾਸ਼ਾ ਦੇ 56 ਸ਼ਬਦਾ ਦੇ ਅਰਥ। ਬਹੁਤ ਕੰਮ ਆਉਣ ਵਾਲੀ ਜਾਣਕਾਰੀ ਇਸਨੂੰ ਸੇਵ ਕਰੋ ਤੇ ਸ਼ੇਅਰ ਕਰੋ।
1. ਆੜ ਰਹਿਨ (ਗਹਿਣੇ ਹੋਣਾ)
2 ਫੱਕ ਆੜ ਰਹਿਨ (ਗਹਿਣੇ ਨੂੰ ਛੱਡਵਾ ਲੈਣਾ)
3 ਚਾਹੀ ( ਜਿਸ ਨੂੰ ਕੇਵਲ ਖੂਹ ਦਾ ਪਾਣੀ ਲੱਗੇ)
4 ਬਰਾਨੀ (ਜਿਸ ਨੂੰ ਪਾਣੀ ਨਾ ਲੱਗਦਾ ਹੋਵੇ )
5 ਚੱਕ ਜਾਂ ਮਿਨ (ਜਮੀਨ ਦਾ ਟੁਕੜਾ)
6 ਹਿੱਬਾ (ਦਾਨ)
7 ਮਜਰੂਆ (ਕਾਸ਼ਤ ਵਾਲੀ ਜਮੀਨ )
8 ਗੈਰ ਮਜਰੂਆ (ਬਿਨਾ ਕਾਸ਼ਤ ਵਾਲੀ ਜਮੀਨ )
9 ਦੇਹ (ਪਿੰਡ )
10 ਹੱਦਬੰਦੀ (ਦੋ ਪਿੰਡਾ ਦੀ ਸਾਝੀ ਵੱਟ)
11 ਤਰਮੀਮ (ਸੋਧ ਕਰਨਾ)
12 ਤੈਦਾਦੀ (ਗਿਣਤੀ ਜਾਂ ਗਿਣਤੀ ਕਰਨਾ )
13 ਤਲ਼ਫ ਕਰਨਾ (ਨਸ਼ਟ ਕਰਨਾ)
14 ਨੰਬਰ ਸ਼ੁਮਾਰ (ਲੜੀ ਨੰਬਰ )
15 ਤਸੱਵਰ (ਮੰਨ ਲੈਣਾ)
16 ਮੁਸ਼ਤਰੀ (ਖਰੀਦਦਾਰ )
17 ਮੁਰਤਹਿਨ (ਗਹਿਣੇ ਲੈਣ ਵਾਲਾ )
18 ਕੈਫ਼ੀਅਤ (ਵਿਸੇਸ਼ ਕਥਨ )
19 ਉਜਰਤ (ਫੀਸ)
20 ਅਹਿਲਦਾਰ (ਕਰਮਚਾਰੀ )
21 ਗਰਿੰਦਾ (ਲੈਣ ਵਾਲਾ)
22 ਖਾਵੰਦ-ਜੋਜ਼ਾ (ਪਤੀ-ਪਤਨੀ)
23 ਨਜ਼ਰਸਾਨੀ (ਪੁਨਰ-ਨਿਰੀਖਣ ਕਰਨਾ)
24 ਫਰੀਕ (ਧਿਰ)
25 ਫਰੀਕ ਅੱਵਲ (ਪਹਿਲੀ ਧਿਰ )
26 ਫਰੀਕ ਦੋਇਮ (ਦੂਜੀ ਧਿਰ )
27 ਫਰੀਕ ਸਾਨੀ (ਵਿਰੋਧੀ ਧਿਰ )
28 ਫਰਦ ਬਦਰ (ਰਿਕਾਰਡ ਦੀ ਸੋਧ )
29 ਮੁਸ਼ਤਰਕਾ (ਸਾਂਝਾ)
30 ਮੌਰੁਸੀ (ਜੱਦੀ)
31 ਲਫ਼ (ਨੱਥੀ ਕੀਤਾ ਹੋਇਆ )
32 ਵਸੀਕਾ (ਲਿਖਤ )
33 ਰਹਿਬਰੀ (ਅਗਵਾਈ ਕਰਨਾ )
34 ਯੱਕਤਰਫ਼ਾ (ਇਕ ਤਰਫਾ)
35 ਮੁਸ਼ਤਕਿਲ (ਪੱਕਾ )
36 ਮੁਹਾਫ਼ਿਜ਼ਖਾਨਾ (ਰਿਕਾਰਡ ਰੂਮ )
37 ਮੁਕੱਰਰ (ਨਿਸਚਿਤ )
38 ਸੰਨਦ(ਸਰਟੀਫਿਕੇਟ )
39 ਸ਼ਰਕ-ਗਰਬ( ਪੂਰਬ-ਪੱਛਮ )
40 ਸੁਮਾਲ-ਜਨੁਬ (ਉੱਤਰ-ਦੱਖਣ )
41 ਤਲਬ ਕਰਨਾ (ਬੁਲਾਉਣਾ )
42 ਖਤੌਨੀ (ਕਾਸ਼ਤਕਾਰ ਦਾ ਲੜੀ ਨੰਬਰ )
43 ਮੁਮਕਿਨ (ਖੇਤੀਯੋਗ ਜਮੀਨ)
44 ਗੈਰ-ਮੁਮਕਿਨ (ਮਕਾਨ ਵਾਲੀ ਜਮੀਨ)
45 ਬਿੱਲਾ-ਰਹਿਨ-ਬਾਇਆ (ਗਹਿਣੇ ਜਾਂ ਬੈ ਤੋ ਬਿਨਾ )
46 ਨਿੱਜ-ਰਹਿਨ-ਬਾਇਆ ( ਗਹਿਣੇ ਜਾਂ ਬੈ ਵਾਲੀ )
47 ਕਾਸ਼ਤਕਾਰ (ਖੇਤੀ ਕਰਨ ਵਾਲਾ )
48 ਮਸਤੀਲ ਜਾਂ ਮੁਰੱਬਾ (25 ਕਿੱਲਿਆਂ ਦੇ ਟੱਕ ਨੂੰ)
49 ਖਸਰਾ ਨੰ( ਮੁਰੱਬੇ ਦੇ 25 ਕਿੱਲਿਆ ਦੇ ਨੰਬਰਾਂ ਨੂੰ)
50 ਇੰਤਕਾਲ (ਸਰਕਾਰੀ ਰਿਕਾਰਡ ਚ ਦਰਜ )
51 ਖੇਵਟ ਨੰ (ਖਾਤਾ ਨੰਬਰ )
52 ਤਕਸੀਮ(ਵੰਡ ਕਰਨਾ)
53 ਗਿਰਦਾਵਰੀ ((ਫਸਲ ਮੁਆਇਨਾ ਕਰਨਾ)
54 ਰੋਜ਼ਨਾਮਚਾ( ਪਟਵਾਰੀ ਰੋਜਾਨਾ ਦੀਆਂ ਰਿਪੋਟਾਂ)
55 ਫੌਤ(ਮੌਤ )
56 ਬਾਇਆ (ਜਮੀਨ ਵੇਚਣ ਵਾਲਾ)

25/11/2024

Hardeep Singh Dimpy Dhillon ਦੇ ਜਿੱਤਣ ਦੀ ਇੱਕ ਮੁੱਖ ਵਜ੍ਹਾ ਕਿਹੜੀ ਹੈ .. ?
(1) ਲੋਕਾਂ ਦੀ ਹਮਦਰਦੀ
(2) ਮਾਂ ਦੀਆਂ ਭਾਵੁਕ ਅਪੀਲਾਂ
(3) ਭਗਵੰਤ ਮਾਨ ਵੱਲੋਂ ਕੀਤਾ ਪ੍ਰਚਾਰ
(4) ਘਰ ਦੀ ਚਾਰ-ਦੀਵਾਰੀ ਅੰਦਰਲਾ ਥੱਵਾਕ
(5) ਅਕਾਲੀ ਦਲ ਵੱਲੋਂ ਕੋਈ ਉਮੀਦਵਾਰ ਨਾ ਹੋਣਾਂ

 #ਬਦਲਾਅ
25/10/2024

#ਬਦਲਾਅ

Address

Ferozepore

Telephone

+919592040009

Website

Alerts

Be the first to know and let us send you an email when PB 77 News posts news and promotions. Your email address will not be used for any other purpose, and you can unsubscribe at any time.

Contact The Business

Send a message to PB 77 News:

Share