Five River News

Five River News ਫਾਜ਼ਿਲਕਾ ਫਿਰੋਜ਼ਪੁਰ ਦੀ ਗ੍ਰਾਊਂਡ ਰਿਪੋਰਟ ਤੋਂ ਲੈ ਹਰ ਪੱਖ ਤੇ ਨਜ਼ਰ"ਪੰਜਾਬ ਤੇ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੇਖਣ ਲਈ Follow
(2)

21/07/2026
ਦਿ ਡਿਸਟ੍ਰਿਕਟ ਪ੍ਰੈੱਸ ਕਲੱਬ ਦੀ ਟੀਮ ਵੱਲੋਂ ਕੈਂਟੋਨਮੈਂਟ ਬੋਰਡ ਦੇ ਸੀ.ਈ.ਓ. ਅਤੇ ਸੀਆਈਏ ਸਟਾਫ ਦੇ ਮੁਖੀ ਨਾਲ ਮੁਲਾਕਾਤ14 ਜੁਲਾਈ, ਫਿਰੋਜ਼ਪੁਰਦਿ...
14/07/2026

ਦਿ ਡਿਸਟ੍ਰਿਕਟ ਪ੍ਰੈੱਸ ਕਲੱਬ ਦੀ ਟੀਮ ਵੱਲੋਂ ਕੈਂਟੋਨਮੈਂਟ ਬੋਰਡ ਦੇ ਸੀ.ਈ.ਓ. ਅਤੇ ਸੀਆਈਏ ਸਟਾਫ ਦੇ ਮੁਖੀ ਨਾਲ ਮੁਲਾਕਾਤ

14 ਜੁਲਾਈ, ਫਿਰੋਜ਼ਪੁਰ

ਦਿ ਡਿਸਟ੍ਰਿਕਟ ਪ੍ਰੈੱਸ ਕਲੱਬ ਫਿਰੋਜ਼ਪੁਰ ਦੀ ਟੀਮ ਵੱਲੋਂ ਕੈਂਟੋਨਮੈਂਟ ਬੋਰਡ ਦੇ ਨਵ-ਨਿਯੁਕਤ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਰਾਮ ਸਵਰੂਪ ਹਰਿਤਵਾਲ ਨਾਲ ਸਨਮਾਨ ਭੇਟ ਕੀਤੀ ਗਈ। ਪ੍ਰੈੱਸ ਕਲੱਬ ਦੇ ਸਮੂਹ ਮੈਂਬਰਾਂ ਨੇ ਸ਼ਹੀਦਾਂ ਦੀ ਧਰਤੀ ਫਿਰੋਜ਼ਪੁਰ ਵਿੱਚ ਉਨ੍ਹਾਂ ਦੀ ਨਿਯੁਕਤੀ 'ਤੇ ਨਿੱਘਾ ਸਵਾਗਤ ਕਰਦਿਆਂ ਵਧਾਈ ਦਿੱਤੀ ਅਤੇ ਫਿਰੋਜ਼ਪੁਰ ਛਾਵਨੀ ਦੇ ਵੱਖ-ਵੱਖ ਮੁੱਦਿਆਂ ਬਾਰੇ ਜਾਣੂ ਕਰਵਾਇਆ।

ਇਸ ਮੌਕੇ ਸੀ.ਈ.ਓ. ਰਾਮ ਸਵਰੂਪ ਹਰਿਤਵਾਲ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਫਿਰੋਜ਼ਪੁਰ ਛਾਵਨੀ ਦੇ ਬਾਜ਼ਾਰਾਂ ਦਾ ਦੌਰਾ ਕੀਤਾ ਤਾਂ ਦੇਖਿਆ ਕਿ ਦੁਕਾਨਾਂ ਅੱਗੇ ਦੁਪਹਿਰ ਤੱਕ ਕੂੜਾ-ਕਰਕਟ ਪਿਆ ਰਹਿੰਦਾ ਹੈ ਅਤੇ ਉਸ ਤੋਂ ਬਾਅਦ ਸਫਾਈ ਹੁੰਦੀ ਹੈ। ਇਸ ਸਮੱਸਿਆ ਨੂੰ ਧਿਆਨ ਵਿੱਚ ਰੱਖਦਿਆਂ ਉਨ੍ਹਾਂ ਨੇ ਰਾਤ ਸਮੇਂ ਹੀ ਸਫਾਈ ਮੁਹਿੰਮ ਸ਼ੁਰੂ ਕਰਵਾਈ ਹੈ ਤਾਂ ਜੋ ਸਵੇਰੇ ਬਾਜ਼ਾਰ ਖੁੱਲ੍ਹਣ ਤੋਂ ਪਹਿਲਾਂ ਹੀ ਸਾਰਾ ਇਲਾਕਾ ਸਾਫ਼-ਸੁਥਰਾ ਹੋਵੇ। ਉਨ੍ਹਾਂ ਦੀ ਇਹ ਪਹਿਲ ਛਾਵਨੀ ਵਿੱਚ ਸਫਾਈ ਪ੍ਰਬੰਧ ਨੂੰ ਹੋਰ ਬਿਹਤਰ ਬਣਾਉਣ ਵੱਲ ਇੱਕ ਸ਼ਲਾਘਾਯੋਗ ਕਦਮ ਮੰਨੀ ਜਾ ਰਹੀ ਹੈ।

ਇਸ ਤੋਂ ਇਲਾਵਾ ਦਿ ਡਿਸਟ੍ਰਿਕਟ ਪ੍ਰੈੱਸ ਕਲੱਬ ਫਿਰੋਜ਼ਪੁਰ ਦੇ ਮੈਂਬਰਾਂ ਨੇ ਸੀਆਈਏ ਸਟਾਫ ਦੇ ਨਵ-ਨਿਯੁਕਤ ਮੁਖੀ ਨਰਿੰਦਰ ਸਿੰਘ ਨਾਲ ਵੀ ਮੁਲਾਕਾਤ ਕਰਕੇ ਉਨ੍ਹਾਂ ਨੂੰ ਨਵੀਂ ਜ਼ਿੰਮੇਵਾਰੀ ਸੰਭਾਲਣ 'ਤੇ ਵਧਾਈ ਦਿੱਤੀ। ਇਸ ਮੌਕੇ ਪ੍ਰੈੱਸ ਕਲੱਬ ਵੱਲੋਂ ਕਿਹਾ ਗਿਆ ਕਿ ਨਰਿੰਦਰ ਸਿੰਘ ਇੱਕ ਇਮਾਨਦਾਰ, ਮਿਹਨਤੀ ਅਤੇ ਬੇਦਾਗ਼ ਅਕਸ ਵਾਲੇ ਪੁਲਿਸ ਅਧਿਕਾਰੀ ਹਨ। ਉਨ੍ਹਾਂ ਦੇ ਪਿਤਾ ਜੀ ਵੀ ਪੰਜਾਬ ਪੁਲਿਸ ਵਿੱਚੋਂ ਸੇਵਾਮੁਕਤ ਹੋਏ ਹਨ ਅਤੇ ਉਨ੍ਹਾਂ ਨੇ ਵੀ ਆਪਣੀਆਂ ਸੇਵਾਵਾਂ ਦੌਰਾਨ ਸ਼ਾਨਦਾਰ ਕਾਰਜ ਕੀਤਾ।

ਇਸ ਮੌਕੇ ਪ੍ਰੈੱਸ ਕਲੱਬ ਦੇ ਪ੍ਰਧਾਨ ਅਸ਼ੋਕ ਭਾਰਦਵਾਜ, ਸਕੱਤਰ ਪਰੇਸ਼ ਕੁਮਾਰ ਡਿੰਪੀ, ਉਪ ਪ੍ਰਧਾਨ ਅਰੁਣ ਮਹਿਰਾ, ਅਨਮੋਲ ਰਤਨ, ਸੁਰਿੰਦਰ ਵਿਜ਼ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।

22/06/2026

ਪੱਤਰਕਾਰ ਅਨਮੋਲ ਰਤਨ ਨੂੰ ਗਹਿਰਾ ਸਦਮਾ

ਬੜੇ ਹੀ ਦੁੱਖ ਅਤੇ ਭਾਰੇ ਮਨ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਪੱਤਰਕਾਰ ਅਨਮੋਲ ਰਤਨ ਦੇ ਬਚਪਨ ਦੇ ਬਹੁਤ ਹੀ ਕਰੀਬੀ ਦੋਸਤ ਖੁਦਾ ਬਖ਼ਸ਼ ਦਾ ਅਚਾਨਕ ਦਿਹਾਂਤ ਹੋ ਗਿਆ ਹੈ।

ਅਨਮੋਲ ਰਤਨ ਅਤੇ ਖੁਦਾ ਬਖ਼ਸ਼ ਇੱਕੋ ਪਿੰਡ ਦੇ ਵਸਨੀਕ ਸਨ। ਦੋਵਾਂ ਨੇ ਪਹਿਲੀ ਜਮਾਤ ਤੋਂ ਲੈ ਕੇ ਦਸਵੀਂ ਜਮਾਤ ਤੱਕ ਇੱਕੋ ਸਕੂਲ ਵਿੱਚ ਇਕੱਠੇ ਪੜ੍ਹਾਈ ਕੀਤੀ। ਬਚਪਨ ਤੋਂ ਸ਼ੁਰੂ ਹੋਈ ਇਹ ਦੋਸਤੀ ਸਮੇਂ ਦੇ ਨਾਲ ਹੋਰ ਵੀ ਮਜ਼ਬੂਤ ਹੁੰਦੀ ਗਈ। ਸਕੂਲ ਦੇ ਦਿਨਾਂ ਦੀਆਂ ਅਣਗਿਣਤ ਯਾਦਾਂ, ਇਕੱਠੇ ਬਿਤਾਏ ਪਲ ਅਤੇ ਹਰ ਸੁੱਖ-ਦੁੱਖ ਵਿੱਚ ਨਿਭਾਇਆ ਸਾਥ ਅੱਜ ਸਿਰਫ਼ ਯਾਦਾਂ ਬਣ ਕੇ ਰਹਿ ਗਿਆ ਹੈ।

ਖੁਦਾ ਬਖ਼ਸ਼ ਦੇ ਅਚਾਨਕ ਵਿਛੋੜੇ ਨੇ ਪੱਤਰਕਾਰ ਅਨਮੋਲ ਰਤਨ ਨੂੰ ਡੂੰਘਾ ਸਦਮਾ ਦਿੱਤਾ ਹੈ। ਇਸ ਦੁਖਦਾਈ ਖ਼ਬਰ ਨਾਲ ਪਰਿਵਾਰ, ਰਿਸ਼ਤੇਦਾਰਾਂ, ਦੋਸਤਾਂ ਅਤੇ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।

ਖੁਦਾ ਬਖ਼ਸ਼ ਆਪਣੇ ਮਿਲਣਸਾਰ ਸੁਭਾਅ, ਸਾਦਗੀ ਅਤੇ ਹੱਸਮੁੱਖ ਅੰਦਾਜ਼ ਲਈ ਹਮੇਸ਼ਾਂ ਯਾਦ ਕੀਤੇ ਜਾਣਗੇ। ਉਨ੍ਹਾਂ ਦੀ ਕਮੀ ਕਦੇ ਵੀ ਪੂਰੀ ਨਹੀਂ ਹੋ ਸਕੇਗੀ।

ਅਸੀਂ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ੇ ਅਤੇ ਦੁਖੀ ਪਰਿਵਾਰ, ਮਿੱਤਰਾਂ ਅਤੇ ਸਨੇਹੀਆਂ ਨੂੰ ਇਹ ਅਸਹਿ ਦੁੱਖ ਸਹਿਣ ਦੀ ਤਾਕਤ ਪ੍ਰਦਾਨ ਕਰੇ।

ਭਾਵਭੀਨੀ ਸ਼ਰਧਾਂਜਲੀ।

Address

Ferozepur Cantt
152021

Alerts

Be the first to know and let us send you an email when Five River News posts news and promotions. Your email address will not be used for any other purpose, and you can unsubscribe at any time.

Contact The Business

Send a message to Five River News:

Shortcuts

Share