ਦੇਸੀ ਨੁਸਖੇ

ਦੇਸੀ ਨੁਸਖੇ desivaid2020

27/07/2025

H

26/07/2025
ਜ਼ਿੰਦਾਬਾਦ ਜਿੰਦਗੀ ਆ,
20/07/2025

ਜ਼ਿੰਦਾਬਾਦ ਜਿੰਦਗੀ ਆ,

*ਅਸੀਂ ਆਖ਼ਰੀ ਪੀੜ੍ਹੀ* ਇਹ ਮੰਨਣਾ ਪਵੇਗਾ ਕਿ ਸਾਡੀ ਪੀੜ੍ਹੀ ਨੇ ਇਸ ਦੁਨੀਆਂ ਵਿੱਚ ਜਿੰਨੀ ਤਬਦੀਲੀ ਵੇਖੀ ਹੈ, ਸਾਡੇ ਤੋਂ ਬਾਅਦ ਕਿਸੇ ਵੀ ਪੀੜ੍ਹੀ ਲ...
15/07/2025

*ਅਸੀਂ ਆਖ਼ਰੀ ਪੀੜ੍ਹੀ*

ਇਹ ਮੰਨਣਾ ਪਵੇਗਾ ਕਿ ਸਾਡੀ ਪੀੜ੍ਹੀ ਨੇ ਇਸ ਦੁਨੀਆਂ ਵਿੱਚ ਜਿੰਨੀ ਤਬਦੀਲੀ ਵੇਖੀ ਹੈ, ਸਾਡੇ ਤੋਂ ਬਾਅਦ ਕਿਸੇ ਵੀ ਪੀੜ੍ਹੀ ਲਈ ਇੰਨੇ ਬਦਲਾਅ ਦੇਖਣਾ ਸ਼ਾਇਦ ਮੁਸ਼ਕਿਲ ਨਾਲ ਹੀ ਸੰਭਵ ਹੋਵੇਗਾ।

ਅਸੀਂ ਆਖ਼ਰੀ ਪੀੜ੍ਹੀ ਹਾਂ ਜਿਨ੍ਹਾਂ ਨੇ "ਬੈਲ ਗੱਡੀ" ਤੋਂ ਲੈ ਕੇ "ਸੁਪਰ ਸੋਨਿਕ ਜੈੱਟ" ਤੱਕ ਦੇਖਿਆ ਹੈ। ਲੈਂਡਲਾਈਨ ਫੋਨਾਂ ਤੋਂ ਲੈ ਕੇ ਟੱਚ ਸਕਰੀਨ ਵਾਲੇ ਮਹਿੰਗੇ ਅਤੇ ਸਮਾਰਟ ਮੋਬਾਇਲ ਫੋਨ ਵੇਖੇ ਹਨ।

ਅਸੀਂ ਉਹ ਪੀੜ੍ਹੀ ਹਾਂ ਜਿਸਨੇ "ਬੇਰੰਗ ਚਿੱਠੀਆਂ" ਤੋਂ ਲੈ ਕੇ "ਲਾਈਵ ਚੈਟਿੰਗ" ਤੱਕ ਵੇਖੀ ਹੈ ਅਤੇ "ਵਰਚੁਅਲ ਮੀਟਿੰਗਾਂ" ਵਰਗੀਆਂ ਬਹੁਤ ਸਾਰੀਆਂ ਹੋਰ ਚੀਜ਼ਾਂ ਵੀ ਸੰਭਵ ਹੁੰਦੀਆਂ ਵੇਖੀਆਂ ਹਨ ਜੋ ਪਹਿਲਾਂ ਬਿਲਕੁਲ ਹੀ ਅਸੰਭਵ ਜਾਪਦੀਆਂ ਸਨ।

ਅਸੀਂ ਉਹ ਪੀੜ੍ਹੀ ਹਾਂ ਜਿਹਨਾਂ ਨੇ ਮਿੱਟੀ ਗਾਰੇ ਦੇ ਘਰਾਂ ਵਿਚ ਬੈਠ ਕੇ ਰਾਜਿਆਂ ਅਤੇ ਰਾਣੀਆਂ ਦੀਆਂ ਕਹਾਣੀਆਂ ਸੁਣੀਆਂ ਹਨ। ਜ਼ਮੀਨ ਤੇ ਬੈਠ ਕੇ ਖਾਧਾ ਹੈ ਅਤੇ ਪਲੇਟ ਵਿੱਚ ਪਾ ਕੇ ਚਾਹ ਪੀਤੀ ਹੈ। ਸਿਨੇਮਾ ਵੇਖਣਾ ਸਾਡੇ ਲਈ ਇੱਕ ਬਹੁਤ ਵੱਡੀ ਵਿਸ਼ੇਸ਼ ਮੁਹਿੰਮ ਅਤੇ ਉਪਲਬਧੀ ਹੁੰਦੀ ਸੀ।

ਅਸੀਂ ਉਹ ਲੋਕ ਹਾਂ ਜਿਹਨਾਂ ਨੇ ਬਚਪਨ ਵਿੱਚ ਆਪਣੇ ਦੋਸਤਾਂ ਨਾਲ ਰਵਾਇਤੀ ਖੇਡਾਂ ਜਿਵੇਂ ਕਿ ਗੁੱਲੀ ਡੰਡਾ, ਛੁਪਣ ਛੁਪਾਈ, ਛੂਹਣ ਛੁਹਾਈ, ਖੋਹ-ਖੋਹ, ਕਬੱਡੀ, ਪਿੱਠੂ ਗਰਮ, ਗੀਟੀਆਂ ਅਤੇ ਬੰਟੇ ਆਦਿ ਖੇਡੇ ਹਨ।

ਅਸੀਂ ਉਸ ਪਿਛਲੀ ਪੀੜ੍ਹੀ ਦੇ ਲੋਕ ਹਾਂ ਜਿਹਨਾਂ ਨੇ ਚਾਂਦਨੀ ਰਾਤ ਵਿੱਚ, ਲੈਂਪ ਜਾਂ ਬੱਲਬ ਦੇ ਪੀਲੇ ਚਾਨਣ ਹੇਠ ਪੜ੍ਹਾਈ ਕੀਤੀ ਹੈ ਅਤੇ ਦਿਨ ਦੇ ਚਾਨਣ ਵਿੱਚ ਇੱਕ ਚਾਦਰ ਹੇਠ ਲੁਕ ਕੇ ਨਾਵਲ ਪੜ੍ਹੇ ਹਨ।

ਅਸੀਂ ਉਹੀ ਪੀੜ੍ਹੀ ਹਾਂ ਜਿਹਨਾਂ ਨੇ ਚਿੱਠੀਆਂ ਰਾਹੀਂ ਆਪਣੇ ਅਜ਼ੀਜ਼ਾਂ ਲਈ ਆਪਣੀਆਂ ਭਾਵਨਾਵਾਂ ਦਾ ਆਦਾਨ-ਪ੍ਰਦਾਨ ਕੀਤਾ ਹੈ ਅਤੇ ਉਹਨਾਂ ਦੀਆਂ ਚਿੱਠੀਆਂ ਦੇ ਜਵਾਬ ਆਉਣ ਦਾ ਵੀ ਮਹੀਨਿਆਂ ਬੱਧੀ ਇੰਤਜ਼ਾਰ ਕੀਤਾ ਹੈ।

ਅਸੀਂ ਉਸੇ ਪਿਛਲੀ ਪੀੜ੍ਹੀ ਦੇ ਲੋਕ ਹਾਂ ਜਿਹਨਾਂ ਨੇ ਆਪਣਾ ਬਚਪਨ ਪੱਖੇ, ਕੂਲਰ, ਏ.ਸੀ., ਹੀਟਰ, ਗੀਜ਼ਰ, ਫਰਿਜਾਂ ਅਤੇ ਰਸੋਈ ਗੈਸ ਤੋਂ ਬਿਨਾਂ ਬਿਤਾਇਆ ਹੈ ਅਤੇ ਬਿਜਲੀ ਤੋਂ ਬਗੈਰ ਵੀ ਵਕਤ ਗੁਜ਼ਾਰਿਆ ਹੈ। ਨਲਕਿਆਂ, ਖੂਹਾਂ ਅਤੇ ਘੜਿਆਂ ਦਾ ਪਾਣੀ ਪੀਤਾ ਹੈ। ਨਹਿਰਾਂ ਅਤੇ ਸੂਇਆਂ ਵਿੱਚ ਗੋਤੇ ਲਾਏ ਹਨ ਅਤੇ ਦਰਖਤਾਂ ਦੀ ਛਾਂ ਹੇਠ ਸਿਖ਼ਰ ਦੁਪਹਿਰਾਂ ਕੱਟੀਆਂ ਹਨ ਅਤੇ ਜੰਗਲ ਪਾਣੀ ਲਈ ਲੰਮੀਆਂ ਲੰਮੀਆਂ ਵਾਟਾਂ ਤੈਅ ਕੀਤੀਆਂ ਹਨ।

ਅਸੀਂ ਉਹੀ ਆਖਰੀ ਲੋਕ ਹਾਂ ਜੋ ਅਕਸਰ ਆਪਣੇ ਛੋਟੇ ਛੋਟੇ ਵਾਲਾਂ ਤੇ ਜਿਆਦਾ ਸਰ੍ਹੋਂ ਦਾ ਤੇਲ ਲਗਾ ਕੇ ਸਕੂਲਾਂ ਅਤੇ ਵਿਆਹਾਂ ਵਿੱਚ ਚਾਅ ਨਾਲ ਜਾਂਦੇ ਸਾਂ। ਸਾਈਕਲ ਸਿੱਖਣਾ ਸਾਡੇ ਲਈ ਕਾਰ ਸਿੱਖਣ ਦੇ ਬਰਾਬਰ ਹੁੰਦਾ ਸੀ। ਪਹਿਲਾਂ ਅੱਧੀ ਕੈਂਚੀ, ਫਿਰ ਪੂਰੀ ਕੈਂਚੀ, ਫਿਰ ਡੰਡਾ ਤੇ ਫਿਰ ਕਾਠੀ। ਕਾਰ ਵਿੱਚ ਬੈਠਣ ਦਾ ਮੌਕਾ ਮਿਲਣਾ ਤਾਂ ਵੱਡੀ ਖੁਸ਼ ਨਸੀਬੀ ਸਮਝੀ ਜਾਂਦੀ ਸੀ।

ਅਸੀਂ ਉਸੇ ਪਿਛਲੀ ਪੀੜ੍ਹੀ ਦੇ ਲੋਕ ਹਾਂ ਜਿਹਨਾਂ ਨੇ ਕਿਤਾਬਾਂ, ਕੱਪੜੇ ਅਤੇ ਹੱਥ, ਦਵਾਤ ਦੀ ਸਿਆਹੀ ਜਾਂ ਕਲਮ ਨਾਲ ਕਾਲੇ ਜਾਂ ਨੀਲੇ ਕੀਤੇ ਹਨ। ਕਾਨੇ ਦੀ ਕਲਮ ਨਾਲ ਗਾਚਣੀ ਵਾਲੀ ਫੱਟੀ ਤੇ ਅਤੇ ਸਲੇਟੀ ਨਾਲ ਸਲੇਟ ਤੇ ਲਿਖਿਆ ਹੈ ਅਤੇ ਟੀਚਰਾਂ ਨੂੰ ਚਾਕ ਨਾਲ ਬਲੈਕ ਬੋਰਡਾਂ ਤੇ ਲਿਖਦਿਆਂ ਵੇਖਿਆ ਹੈ। ਸਕੂਲ ਬੈਗਾਂ ਦੀ ਥਾਂ ਕੱਪੜੇ ਦੇ ਝੋਲੇ ਢੋਏ ਹਨ। ਕੁਰਸੀਆਂ ਜਾਂ ਬੈਂਚਾਂ ਦੀ ਥਾਂ, ਥੱਲੇ ਧਰਤੀ ਤੇ ਬੋਰੀਨੁਮਾ ਟਾਟਾਂ ਤੇ ਬੈਠੇ ਹਾਂ।

ਅਸੀਂ ਉਹੀ ਆਖਰੀ ਲੋਕ ਹਾਂ ਜਿਹਨਾਂ ਨੇ ਪਹਿਲਾਂ ਸਕੂਲ ਵਿੱਚ ਅਧਿਆਪਕਾਂ ਤੋਂ ਅਤੇ ਫਿਰ ਘਰ ਆ ਕੇ ਸ਼ਿਕਾਇਤ ਕਰਨ ਤੋਂ ਬਾਅਦ ਘਰਦਿਆਂ ਤੋਂ ਦੁਬਾਰਾ ਕੁੱਟ ਖਾਧੀ ਹੈ।

ਅਸੀਂ ਉਹ ਆਖਰੀ ਲੋਕ ਹਾਂ ਜਿਹੜੇ ਦੂਰੋਂ ਹੀ ਇਲਾਕੇ ਦੇ ਬਜ਼ੁਰਗਾਂ ਨੂੰ ਵੇਖ ਕੇ ਘਰ ਭੱਜ ਜਾਂਦੇ ਸਾਂ ਅਤੇ ਡਰ ਦੀ ਆਖਰੀ ਹੱਦ ਤੱਕ ਸਮਾਜ ਦੇ ਬਜ਼ੁਰਗਾਂ ਦਾ ਸਤਿਕਾਰ ਕਰਦੇ ਸਾਂ।

ਅਸੀਂ ਉਹੀ ਆਖਰੀ ਲੋਕ ਹਾਂ ਜਿਹਨਾਂ ਨੇ ਚਿੱਟੇ ਕੈਨਵਸ ਦੀਆਂ ਜੁੱਤੀਆਂ ਨੂੰ ਚਾਕ ਪੇਸਟ ਲਗਾ ਕੇ ਚਮਕਦਾਰ ਬਣਾਇਆ ਹੈ।

ਅਸੀਂ ਓਹੀ ਆਖਰੀ ਲੋਕ ਹਾਂ ਜਿਹਨਾਂ ਨੇ ਗੁੜ ਦੀ ਚਾਹ ਪੀਤੀ ਹੈ। ਕਾਲੇ ਜਾਂ ਲਾਲ ਦੰਦ ਮੰਜਨ ਨਾਲ, ਦੰਦਾਂ ਦੇ ਚਿੱਟੇ ਪਾਊਡਰ ਨਾਲ ਅਤੇ ਕਈ ਵਾਰ ਨਮਕ ਜਾਂ ਕੱਚੇ ਕੋਇਲੇ ਨਾਲ ਵੀ ਦੰਦ ਸਾਫ਼ ਕੀਤੇ ਹਨ। ਬੰਟੇ ਵਾਲੀ ਬੋਤਲ, ਦੁੱਧ ਸੋਡਾ ਜਾਂ ਕੋਕਾ ਕੋਲਾ ਪੀਣਾ ਸਾਡੇ ਲਈ ਕਿਸੇ ਵੱਡੇ ਜਸ਼ਨ ਤੋਂ ਘੱਟ ਨਹੀਂ ਸੀ ਹੁੰਦਾ।

ਅਸੀਂ ਨਿਸ਼ਚਤ ਰੂਪ ਵਿੱਚ ਉਹ ਲੋਕ ਹਾਂ ਜਿਹਨਾਂ ਨੇ ਚਾਨਣੀਆਂ ਰਾਤਾਂ ਵਿੱਚ ਰੇਡੀਓ ਤੇ ਬੀ.ਬੀ.ਸੀ., ਵਿਵਿਧ ਭਾਰਤੀ, ਆਲ ਇੰਡੀਆ ਰੇਡੀਓ ਅਤੇ "ਬਿਨਾਕਾ ਗੀਤ ਮਾਲਾ" ਅਤੇ "ਹਵਾ ਮਹਿਲ" ਵਰਗੇ ਪ੍ਰੋਗਰਾਮਾਂ ਨੂੰ ਪੂਰੇ ਦਿਲ ਨਾਲ ਸੁਣਿਆ ਹੈ ਅਤੇ ਟੈਲੀਵਿਜਨ ਦੇ ਸ਼ੁਰੂਆਤੀ ਦੌਰ ਵਿੱਚ ਟੀਵੀ ਤੇ ਫ਼ਿਲਮਾਂ ਜਾਂ ਚਿੱਤਰਹਾਰ ਵੇਖਣ ਲਈ ਅਮੀਰ ਗੁਆਂਢੀਆਂ ਦੇ ਤਰਲੇ ਵੀ ਕੱਢੇ ਹਨ।

ਅਸੀਂ ਓਹੀ ਆਖਰੀ ਲੋਕ ਹਾਂ ਜਿਹੜੇ ਗਰਮੀਆਂ ਵਿੱਚ ਸ਼ਾਮ ਹੁੰਦਿਆਂ ਹੀ ਘਰ ਦੀਆਂ ਛੱਤਾਂ ਤੇ ਪਾਣੀ ਛਿੜਕਦੇ ਹੁੰਦੇ ਸਾਂ ਅਤੇ ਬਾਅਦ ਵਿੱਚ ਬਿਸਤਰਿਆਂ ਤੇ ਚਿੱਟੀਆਂ ਚਾਦਰਾਂ ਵਿਛਾ ਕੇ ਸੌਂਦੇ ਸਾਂ ਜਿੱਥੇ ਇੱਕ ਸਟੈਂਡ ਵਾਲਾ ਇਕਲੌਤਾ ਪੱਖਾ ਸਭ ਨੂੰ ਹਵਾ ਦੇਣ ਲਈ ਵਰਤਿਆ ਜਾਂਦਾ ਸੀ ਅਤੇ ਸਵੇਰੇ ਸੂਰਜ ਨਿਕਲਣ ਤੋਂ ਬਾਅਦ ਵੀ ਅਸੀਂ ਜਾਣ ਬੁੱਝ ਕੇ, ਢੀਠ ਬਣਕੇ ਸੁੱਤੇ ਰਹਿੰਦੇ ਸਾਂ।

ਪਰ ਹੁਣ ਉਹ ਸਾਰੇ ਸਮੇਂ ਲੰਘ ਗਏ ਹਨ। ਹੁਣ ਬਿਸਤਰਿਆਂ ਤੇ ਚਿੱਟੀਆਂ ਚਾਦਰਾਂ ਨਹੀਂ ਵਿਛਾਈਆਂ ਜਾਂਦੀਆਂ। ਬੱਸ ਛੋਟੇ ਛੋਟੇ ਬਕਸਿਆਂ ਵਰਗੇ ਕਮਰਿਆਂ ਵਿੱਚ ਕੂਲਰ ਜਾਂ ​​ਏ.ਸੀ. ਦੇ ਸਾਹਮਣੇ ਹੀ ਉਦਾਸ ਦਿਨ ਤੇ ਰਾਤ ਲੰਘਦੇ ਹਨ।

ਅਸੀਂ ਪਿਛਲੀ ਪੀੜ੍ਹੀ ਦੇ ਓਹੀ ਲੋਕ ਹਾਂ ਜਿਹਨਾਂ ਨੇ ਉਹ ਸੁੰਦਰ ਸਬੰਧ ਅਤੇ ਉਹ ਲੋਕ ਵੇਖੇ ਹਨ ਜੋ ਆਪਣੀ ਮਿਠਾਸ ਸਭ ਨਾਲ ਸਾਂਝੀ ਕਰਿਆ ਕਰਦੇ ਸਨ। ਉਹ ਲੋਕ ਜਿਹੜੇ ਹੁਣ ਨਿਰੰਤਰ ਘਟਦੇ ਜਾ ਰਹੇ ਹਨ। ਹੁਣ ਤਾਂ ਲੋਕ ਜਿੰਨੇ ਜ਼ਿਆਦਾ ਪੜ੍ਹ ਲਿਖ ਗਏ ਹਨ, ਉੱਨੇ ਹੀ ਜ਼ਿਆਦਾ ਉਹ ਸਵਾਰਥ, ਬੇਚੈਨੀ, ਅਨਿਸ਼ਚਿਤਤਾ, ਇਕੱਲਤਾ ਅਤੇ ਨਿਰਾਸ਼ਾ ਵਿਚ ਗੁਆਚ ਗਏ ਹਨ।

ਪਰ ਅਸੀਂ ਉਹ ਲੋਕ ਵੀ ਹਾਂ ਜਿਹਨਾਂ ਨੇ ਰਿਸ਼ਤਿਆਂ ਦੀ ਮਿਠਾਸ ਦੇ ਨਾਲ ਨਾਲ ਇੱਕ ਦੂਸਰੇ ਪ੍ਰਤੀ ਅੰਤਾਂ ਦੀ ਬੇਵਿਸ਼ਵਾਸੀ ਭਰੀ ਨਜ਼ਰ ਵੀ ਵੇਖੀ ਹੈ ਕਿਓਂਕਿ ਅੱਜ ਦੇ ਕਰੋਨਾ ਦੇ ਦੌਰ ਵਿੱਚ ਅਸੀਂ ਪਰਿਵਾਰਕ ਰਿਸ਼ਤੇਦਾਰਾਂ ਵਿੱਚ ਬਹੁਤ ਸਾਰੇ ਪਤੀ-ਪਤਨੀਆਂ, ਪਿਤਾ-ਪੁੱਤਰਾਂ ਅਤੇ ਭੈਣ ਭਰਾਵਾਂ ਆਦਿ ਨੂੰ ਇੱਕ ਦੂਜੇ ਨੂੰ ਛੂਹਣ ਤੋਂ ਵੀ ਡਰਦੇ ਹੋਏ ਵੇਖਿਆ ਹੈ।

ਪਰਿਵਾਰਕ ਰਿਸ਼ਤੇਦਾਰਾਂ ਦੀ ਤਾਂ ਗੱਲ ਹੀ ਕੀ ਕਰਨੀ, ਅਸੀਂ ਤਾਂ ਆਦਮੀ ਨੂੰ ਆਪਣੇ ਹੱਥ ਨਾਲ ਆਪਣੇ ਹੀ ਨੱਕ ਅਤੇ ਮੂੰਹ ਨੂੰ ਛੂਹਣ ਤੋਂ ਵੀ ਡਰਦੇ ਹੋਏ ਵੇਖਿਆ ਹੈ।

ਅੱਜ ਅਸੀਂ ਅਰਥੀਆਂ ਨੂੰ ਵੀ ਬਿਨਾ ਕਿਸੇ ਮੋਢਿਆਂ ਤੋਂ ਸ਼ਮਸ਼ਾਨਘਾਟਾਂ ਵਿੱਚ ਜਾਂਦੇ ਹੋਏ ਵੀ ਵੇਖਿਆ ਹੈ। ਮਿਰਤਕ ਸਰੀਰ ਨੂੰ “ਅੱਗ ਦਾ ਦਾਗ” ਵੀ ਦੂਰੋਂ ਹੀ ਲਗਦਾ ਵੇਖਿਆ ਹੈ।

ਅਸੀਂ ਅੱਜ ਦੇ ਭਾਰਤ ਦੀ ਉਹ ਇਕਲੌਤੀ ਪੀੜ੍ਹੀ ਹਾਂ ਜਿਸਨੇ ਬਚਪਨ ਵਿੱਚ ਆਪਣੇ ਮਾਪਿਆਂ ਦੀ ਗੱਲ ਸੁਣੀ ਹੈ ਅਤੇ ਹੁਣ ਬੱਚਿਆਂ ਦੀ ਸੁਣ ਰਹੇ ਹਾਂ। ਭਾਵ ਸਾਡੀ ਕਦੀ ਕਿਸੇ ਨੇ ਨਹੀਂ ਸੁਣੀ।

ਇੱਕ ਗੱਲ ਹੋਰ, ਅੱਜ ਕੱਲ ਵਿਆਹਾਂ ਵਿੱਚ "ਬੱਫੇ" ਖਾਣ ਵਿੱਚ ਉਹ ਖੁਸ਼ੀ ਨਹੀਂ ਜਿਹੜੀ ਸਾਡੇ ਵੇਲੇ ਪੰਗਤ ਵਿੱਚ ਬੈਠ ਕੇ ਸਬਜ਼ੀ ਦੇਣ ਵਾਲੇ ਨੂੰ ਹਿਲਾ ਕੇ ਸਬਜ਼ੀ ਦੇਣ ਲਈ ਜਾਂ ਫਿਰ ਕੇਵਲ ਤਰੀ ਪਾਉਣ ਨੂੰ ਕਹਿਣ ਵਿੱਚ ਸੀ। ਉਂਗਲਾਂ ਦੇ ਇਸ਼ਾਰੇ ਨਾਲ ਦੋ ਲੱਡੂ ਜਾਂ ਗੁਲਾਬ ਜਾਮੁਨ ਮੰਗਣੇ, ਪੂਰੀਆਂ ਨੂੰ ਛਾਂਟ ਛਾਂਟ ਕੇ ਅਤੇ ਗਰਮ ਦੇਣ ਲਈ ਕਹਿਣਾ, ਪਿਛਲੀ ਕਤਾਰ ਵਿਚ ਝਾਤ ਮਾਰ ਕੇ ਵੇਖਣਾ ਕਿ ਉੱਥੇ ਕੀ ਆ ਗਿਆ ਹੈ ਅਤੇ ਇੱਥੇ ਕੀ ਬਚਿਆ ਹੈ ਅਤੇ ਜੋ ਨਹੀਂ ਹੈ ਉਸ ਲਈ ਆਵਾਜ਼ ਦੇਣੀ, ਰਾਇਤੇ ਵਾਲੇ ਨੂੰ ਦੂਰੋਂ ਆਉਂਦੇ ਨੂੰ ਵੇਖ ਕੇ ਤੁਰੰਤ ਆਪਣੇ ਪਹਿਲੇ ਰਾਇਤੇ ਨੂੰ ਪੀ ਜਾਣਾ, ਪਿਛਲੀ ਕਤਾਰ ਤੱਕ ਕਿੰਨਾ ਸਮਾਂ ਲੱਗੇਗਾ ਉਸ ਅਨੁਸਾਰ ਬੈਠਣ ਦੀ ਸਥਿਤੀ ਬਣਾਉਣਾ ਅਤੇ ਅੰਤ ਵਿੱਚ ਪਾਣੀ ਲੱਭਣਾcyop। ਐਸਾ ਸਮਾਂ ਹੁਣ ਨਹੀ ਲੱਭਣਾ। ਜੋ ਵੀ ਇਸ ਸੰਦੇਸ਼ ਨੂੰ ਪੜ੍ਹੇਗਾ ਉਹ ਨਿਸ਼ਚਤ ਰੂਪ ਵਿੱਚ ਆਪਣਾ ਬਚਪਨ ਯਾਦ ਕਰੇਗਾ ਅਤੇ ਆਪਣੇ ਬਚਪਨ ਵਿੱਚ ਦੁਬਾਰਾ ਵਾਪਿਸ ਚਲਾ ਜਾਵੇਗਾ,, ਪਿਆਰਿਓ ✍🏻,,,,।।

ਸਿਆਣੇ ਕਹਿੰਦੇ ਆ ਅਸਲਾ ਖਰੀਦਣਾ ਸੌਖਾ ਤੇ ਸਾਂਭਣਾ ਬਹੁਤ ਔਖਾ ਤੇ ਚਲਾਓਣਾ ਤਾਂ ਓਦੂੰ ਵੀ ਔਖਾ । ਦਸ ਬਾਰਾਂ ਸਾਲ ਪਹਿਲਾਂ ਮੈਂ ਮੁਕਤਸਰ ਤੋ ਆਉਂਦਾ ਰ...
02/07/2025

ਸਿਆਣੇ ਕਹਿੰਦੇ ਆ ਅਸਲਾ ਖਰੀਦਣਾ ਸੌਖਾ ਤੇ ਸਾਂਭਣਾ ਬਹੁਤ ਔਖਾ ਤੇ ਚਲਾਓਣਾ ਤਾਂ ਓਦੂੰ ਵੀ ਔਖਾ । ਦਸ ਬਾਰਾਂ ਸਾਲ ਪਹਿਲਾਂ ਮੈਂ ਮੁਕਤਸਰ ਤੋ ਆਉਂਦਾ ਰਾਹ ‘ਚ ਨਾਨਕੀਂ ਚਲਾ ਗਿਆ ਲੱਖੇਵਾਲੀ ….ਕਿਸੇ ਕੰਮ । ਓਥੇ ਮਾਮੇ ਦੇ ਮੁੰਡੇ ਨਾਲ ‘ਦੋ ਦੋ ਲਾਓਂਦੇ ਕਰਦੇ ਹਨੇਰਾ ਹੋ ਗਿਆ ….. ਆਹੀ ਰੁੱਤ ਜਿਹੀ ਸੀ । ਓਥੋਂ ਤੁਰਨ ਲੱਗੇ ਮੈਂ ਪਿਸਟਲ ਡੱਬ ਚੋਂ ਕੱਢ ਕੇ ਕਾਰ ਦੇ ਡੈਸ਼ਬੋਰਡ ਤੇ ਰੱਖ ਲਿਆ …. ਤੇਲੂਪੁਰਾ ਕੋਲੋ ਜੋੜੇ ਪੁਲ ਨੂੰ ਲਿੰਕ ਸੜਕ ਮੁੜਿਆ ਹੀ ਸੀ ….. ਮੂਹਰੋਂ ਲਾਈਟਾਂ ਅੱਖਾਂ ‘ਚ ਵੱਜੀਆਂ ਤੇ ਮੈਨੂੰ ਕੁਝ ਦਿਖਿਆ ਨਾ । ‘ਵਧੇਰੇ ਸੁਚੇਤ’ ਹੋਏ ਨੇ ਮੈਂ ਬਰੇਕ ਮਾਰੇ ਤੇ ਕਾਰ ਰੋਕ ਲਈ …. ਡਿੱਪਰ ਮਾਰੇ … ਅੱਗੋਂ ਉਹ ਵੀ ਡਿੱਪਰ ਮਾਰੇ ਪਰ ਸਾਈਡ ਨਾ ਦਿਖੇ । ਦੋ ਤਿੰਨ ਜਣੇ ਉਤਰ ਕੇ ਆਗੇ ਮੈਂ ਸ਼ੀਸ਼ਾ ਡਾਊਨ ਕਰਕੇ ਕਿਹਾ ਲਾਈਟਾਂ ਨੀਵੀਆਂ ਕਰੋ ਬਾਈ ਓ ….. ਕਹਿੰਦੇ ਡਾਓਨ ਹੀ ਆ ਤੂੰ ਕੱਚੇ ਲਾਹ ਗੱਡੀ । ਮੇਰੇ ਦੋ ਤਿੰਨ ਕੁ ਲੱਗੇ ਵੇ ਤੇ ਓਹ ਵੀ ਡੱਕੇ ਵੇ ….. ਮੈਂ ਕਿਹਾ ਮੈਨੂੰ ਦੀਂਹਦਾ ਕੁਸ ਨੀਂ ਲਾਹਵਾਂ ਕਿੱਥੇ……? ਤੁਸੀਂ ਲਾਈਟਾਂ ਡਾਓਨ ਕਰੋ ….. ਅੰਨ੍ਹੇ ਕਰੀ ਜਾਨੇਂ ਜਰ…..
ਲਓ ਜੀ ਮਾਮਲਾ ਗਰਮ ਹੋ ਗਿਆ …. ਵੇਖਣ ਨੂੰ ਐਂ ਲਗਦੇ ਸੀ ਜਿਵੇਂ ਝੋਨਾ ਲਾ ਕੇ ਆਏ ਹੋਣ ….. ਇੱਕ ਧੁੱਸਰ ਜਿਹੇ ਨੇ ਡੈਸ਼ ਬੋਰਡ ਤੇ ਪਸਤੌਲ ਪਿਆ ਦੇਖ ਕੇ… ਆਵਦਾ ਝੱਗਾ ਤਾਂਹ ਚੱਕ ਲਿਆ….. ਚਟੂਰੇ ਵਰਗੇ ਢਿੱਡ ਤੇ ਉਂਗਲ ਲਾ ਕੇ ਕਹਿੰਦਾ ਮਾਰ ਗੋਲੀ ….. ਨਾ ਮਾਰਅ ….. ਮਾਰਦਾ ਕਿਓਂ ਨੀਂ ……ਨਹੀਂ ਮੈਨੂੰ ਫੜ੍ਹਾ ਵਖਾਵਾਂ ਖੇਮੂਆਣਾ ………. ਤੇ ਮੈਂ ਪਸਤੌਲ ਚੱਕ ਕੇ ਹੇਠਾਂ ਡੈਸ਼ਬੋਰਡ ਵਿੱਚ ਰੱਖ ਲਿਆ ।
ਏਨੇ ਨੂੰ ਓਹਨਾਂ ਦੇ ਡਰਾਇਵਰ ਲਾਈਟਾਂ ਬੰਦ ਕਰੀਆਂ ਤਾਂ ਮੈਂ ਸ਼ੀਸ਼ਾ ਚੜ੍ਹਾ ਕੇ ਗੱਡੀ ਤੋਰ ਲਈ ਤੇ ਦੋ ਟਾਇਰ ਕੱਚੇ ਕਰਲੇ …. ਜਦੋਂ ਛੋਟਾ ਹਾਥੀ ਮੇਰੇ ਬਰਾਬਰ ਆਇਆ ਤਾਂ ਪਤਾ ਲੱਗਿਆ ਓਹ ਮੇਰੇ ਸੌਲਟੇ ਵੀਹ ਪੱਚੀ ਜਣੇ ਸੀ ਹਾਥੀ ‘ਚ ਤੇ ਓਵਰ ਲੋਡ ਹੋਣ ਕਰਕੇ….. ਹਾਥੀ ਦੀਆਂ ਲੋ-ਬੀਮ ਵਾਲੀਆਂ ਲਾਈਟਾਂ ਵੀ ਹਾਈ ਬੀਮ ਨਾਲੋਂ ਉਤੇ ਕਰੀਆਂ ਪਈਆਂ । ਮਸਾਂ ਤੁਰਿਆ ਓਥੋਂ ਪਸਤੌਲ ਲਕੋ ਕੇ …. ਰਾਹ ‘ਚ ਸੋਚਦਾ ਆਵਾਂ ਭੈਣਨਾ ਆਵਦੇ ਪਸਤੌਲ ਨੇ ਹੀ ਮਰਾਤਾ ਸੀ । ਐਨੇ ਸਾਲ ਲੰਘ ਕੇ ਹੁਣ ਨਾਲਦੇ ਬੰਦੇ ਨੂੰ ਵੀ ਨੀਂ ਪਤਾ ਲੱਗਣ ਦੇਈਦਾ ਵਈ ਏਹਦੇ ਟੰਗਿਆ ।

copy ਪੇਂਡੂ ਵਿਦਵਾਨ

ਸਪਰਮ ਘੱਟ ਹੋਣ ਤੇ ਜੌਹਰ ਖੁਸ਼ੀਆ 4 ਡੱਬੀ ਗੋਰਖ ਮੁੰਡੀ -20 gramਗੋਰਖ ਪਾਨ -20 gramਵਿਦਾਰੀ ਕੰਡ -30gramਸ਼ੁੱਧ ਕੌਂਚ ਬੀ 50 gramਮੋਤੀ ਪਿਸ਼ਟ...
02/07/2025

ਸਪਰਮ ਘੱਟ ਹੋਣ ਤੇ
ਜੌਹਰ ਖੁਸ਼ੀਆ 4 ਡੱਬੀ
ਗੋਰਖ ਮੁੰਡੀ -20 gram
ਗੋਰਖ ਪਾਨ -20 gram
ਵਿਦਾਰੀ ਕੰਡ -30gram
ਸ਼ੁੱਧ ਕੌਂਚ ਬੀ 50 gram
ਮੋਤੀ ਪਿਸ਼ਟੀ-10gram
ਮਿਸ਼ਰੀ ਧਾਗੇ ਵਾਲੀ -100 gram
ਮਿਕਸ ਕਰਕੇ ਰਲਾ ਲਓ ਤੇ ਅੱਧਾ ਚਮਚ ਸਵੇਰੇ ਸ਼ਾਮ ਠੰਡੇ ਕੱਚੇ ਦੁੱਧ ਨਾਲ ਲਓ

ਸਿੰਗਰਫ ਦੀ ਭਸਮ (ਸਿਰਫ ਅਨੁਭਵੀ ਵੈਦਾਂ ਲਈ ਵਿਸ਼ੇਸ਼ ਨੁਸਖਾ)(ਇਹ ਨੁਸਖਾ ਸਿਰਫ਼ ਅਨੁਭਵੀ ਤੇ ਤਜਰਬੇਕਾਰ ਵੈਦਾਂ ਲਈ ਹੈ। ਆਮ ਲੋਕ ਜਾਂ ਅਣਜਾਣ ਵੈਦ ਇ...
27/06/2025

ਸਿੰਗਰਫ ਦੀ ਭਸਮ (ਸਿਰਫ ਅਨੁਭਵੀ ਵੈਦਾਂ ਲਈ ਵਿਸ਼ੇਸ਼ ਨੁਸਖਾ)
(ਇਹ ਨੁਸਖਾ ਸਿਰਫ਼ ਅਨੁਭਵੀ ਤੇ ਤਜਰਬੇਕਾਰ ਵੈਦਾਂ ਲਈ ਹੈ। ਆਮ ਲੋਕ ਜਾਂ ਅਣਜਾਣ ਵੈਦ ਇਸਨੂੰ ਨਾ ਬਣਾਉਣ — ਇਸ ਵਿੱਚ ਖਤਰਾ ਹੋ ਸਕਦਾ ਹੈ।)

ਆਯੁਰਵੇਦ ਵਿੱਚ ਸਿੰਗਰਫ ਨੂੰ ਬਾਜੀਕਰਨ ਯੋਗ ਨੁਸਖਿਆਂ ਵਿੱਚ ਵਿਸ਼ੇਸ਼ ਸਥਾਨ ਪ੍ਰਾਪਤ ਹੈ।
ਇੱਥੇ ਮੈਂ ਤੁਹਾਨੂੰ ਸ਼ੀਘ੍ਰਪਤਨ (ਜਲਦੀ ਸ्खਲਨ) ਲਈ ਇੱਕ ਉੱਤਮ ਤੇ ਪ੍ਰਭਾਵਸ਼ਾਲੀ ਨੁਸਖਾ ਦੱਸ ਰਿਹਾ ਹਾਂ, ਜੋ ਕਿ ਮਰਦਾਨਾ ਤਾਕਤ ਵਧਾਉਣ ਲਈ ਸ਼੍ਰੇਸ਼ਠ ਹੈ। ਪਰ ਇਹ ਨੁਸਖਾ ਉਹ ਨੌਜਵਾਨ ਨਾ ਵਰਤਣ ਜਿਨ੍ਹਾਂ ਦੀ ਅਜੇ ਵਿਆਹ ਨਹੀਂ ਹੋਇਆ ਜਾਂ ਜਿਨ੍ਹਾਂ ਦੀ ਪਤਨੀ ਕਮਜ਼ੋਰ ਹੈ, ਕਿਉਂਕਿ ਇਹ ਉਤਨਾ ਤਾਕਤਵਰ ਹੈ ਕਿ ਇਸਨੂੰ ਖਾ ਕੇ ਬਿਨਾ ਰੁਕਾਵਟ ਦੇ ਮਨੁੱਖ ਕਿਸੇ ਵੀ ਔਰਤ ਦਾ “ਅਹੰਕਾਰ” ਤੋੜ ਸਕਦਾ ਹੈ।

ਨੁਸਖਾ ਬਣਾਉਣ ਦੀ ਵਿਧੀ:
1. ਸਿੰਗਰਫ ਦੀ ਇੱਕ ਡਲੀ ਲਓ, ਭਾਰ ਲਗਭਗ 20 ਤੋਂ 25 ਗ੍ਰਾਮ ਹੋਵੇ।
2. ਹੁਣ ਇੱਕ ਵੱਡਾ ਇੰਦਰਾਇਣ ਦਾ ਫਲ ਲਵੋ। ਉਸ ਦੇ ਅੰਦਰ ਸਿੰਗਰਫ ਦੀ ਡਲੀ ਰੱਖ ਦਿਓ।
3. ਇਹ ਫਲ 2-3 ਉਪਲਾਂ ਦੀ ਅੱਗ ਵਿੱਚ ਫੂੰਕਣਾ ਹੈ, ਇਹ ਕਾਰਜ 21 ਵਾਰੀ ਕਰਨਾ ਹੈ।
4. ਫਿਰ ਇਹ ਭਸਮ ਬਣੀ ਹੋਈ ਚੀਜ਼ ਅੱਛੀ ਖਰਲ ਵਿੱਚ ਪਾ ਕੇ ਤਕਰੀਬਨ 3 ਘੰਟੇ ਤਕ ਘੁੱਟੋ।
5. ਹੁਣ ਦੇਸੀ ਅੰਡਿਆਂ ਦੀ ਦੋ ਜਰਦੀ ਲੈ ਕੇ, ਉਹਨਾਂ ਨਾਲ ਇਹ ਮਿਸਰਣ ਘੁੱਟੋ।
6. 200 ਗ੍ਰਾਮ ਬ੍ਰਾਂਡੀ ਲੈ ਕੇ, ਥੋੜ੍ਹਾ-ਥੋੜ੍ਹਾ ਕਰਕੇ ਇਸ ਵਿੱਚ ਮਿਲਾਉਂਦੇ ਹੋਏ ਘੁੱਟਾਈ ਕਰਦੇ ਜਾਓ।
7. ਹੁਣ ਇਨ੍ਹਾਂ ਚੀਜ਼ਾਂ ਨੂੰ ਸ਼ਾਮਲ ਕਰੋ:
• ਕੇਸਰ – 3 ਗ੍ਰਾਮ
• ਦਾਲਚੀਨੀ – 10 ਗ੍ਰਾਮ
• ਛੋਟੀ ਇਲਾਇਚੀ ਦੇ ਦਾਣੇ – 10 ਗ੍ਰਾਮ
• ਲੌਂਗ – 10 ਗ੍ਰਾਮ
• ਜਾਵਿਤਰੀ – 10 ਗ੍ਰਾਮ
• ਸ਼ੁੱਧ ਧਤੂਰੇ ਦੇ ਬੀਜ – 5 ਗ੍ਰਾਮ
• ਪੁਰਾਣਾ ਗੁੜ – 30 ਗ੍ਰਾਮ
8. ਇਹ ਸਾਰੀਆਂ ਚੀਜ਼ਾਂ ਚੰਗੀ ਤਰ੍ਹਾਂ ਖਰਲ ਕਰਕੇ ਇੱਕ-ਇੱਕ ਰੱਤੀ ਦੀ ਗੋਲੀ ਬਣਾਓ।
9. ਕਿਸੇ ਕੱਚ ਦੀ ਸੀਸੀ ਵਿੱਚ ਭਰੋ, ਉੱਪਰ ਸੁਵਰਣ ਬਾਂਗ ਪਾ ਕੇ, ਥੋੜ੍ਹਾ ਗੋਂਦ ਪਾਣੀ ਵਿੱਚ ਘੋਲ ਕੇ ਪਾ ਦਿਓ।
10. ਸੁੱਕਾ ਕੇ ਸੰਭਾਲ ਕੇ ਰੱਖ ਲਵੋ।



ਸੇਵਨ ਦੀ ਵਿਧੀ:

ਰੋਜ਼ਾਨਾ ਇੱਕ ਗੋਲੀ, ਇੱਕ ਗਿਲਾਸ ਗਰਮ ਦੁੱਧ ਵਿੱਚ 2 ਚਮਚੇ ਦੇਸੀ ਗਾਇ ਦੇ ਘੀ ਪਾ ਕੇ ਲਵੋ।

➡️ ਇਹ ਆਯੁਰਵੇਦ ਦੀ ਸ਼ਕਤੀ ਦਾ ਅਸਲੀ ਆਨੰਦ ਦਿੰਦੀ ਹੈ।

ਕਿਰਪਾ ਕਰਕੇ ਇਸ ਨੁਸਖੇ ਨੂੰ ਸਿਰਫ ਤਜਰਬੇਕਾਰ ਤੇ ਇਮਾਨਦਾਰ ਵੈਦ ਹੀ ਵਰਤਣ।
ਜਾਣਕਾਰੀ ਵਾਂਗ ਇਸਨੂੰ ਸ਼ੇਅਰ ਕਰੋ, ਪਰ ਬਿਨਾ ਸਲਾਹ ਦੇ ਕਿਸੇ ਨੂੰ ਦਵਾਈ ਨਾ ਦਿਓ।



ਜੇ ਤੁਸੀਂ ਚਾਹੋ ਤਾਂ ਮੈਂ ਇਹ ਨੁਸਖਾ ਇੱਕ ਪੀਡੀਐਫ ਜਾਂ ਪੋਸਟਰ ਸ਼ਕਲ ਵਿੱਚ ਵੀ ਬਣਾ ਕੇ ਦੇ ਸਕਦਾ ਹਾਂ।
Fb copy

ਦੂਸਰੀ ਵਿਸ਼ਵ ਯੁੱਧ ਤੱਕ ਜੇਕਰ ਕਿਸੇ ਨੂੰ ਸਰੀਰਕ ਸੱਟ ਜਾਂ ਜਖ਼ਮ ਹੋ ਜਾਂਦਾ ਸੀ, ਤਾਂ ਇਲਾਜ਼ ਕਰਨਾ ਬਹੁਤ ਔਖਾ ਸੀ। ਬਹੁਤੀ ਵਾਰੀ ਜਖ਼ਮ ਖਰਾਬ ਹੋ ਜ...
27/06/2025

ਦੂਸਰੀ ਵਿਸ਼ਵ ਯੁੱਧ ਤੱਕ ਜੇਕਰ ਕਿਸੇ ਨੂੰ ਸਰੀਰਕ ਸੱਟ ਜਾਂ ਜਖ਼ਮ ਹੋ ਜਾਂਦਾ ਸੀ, ਤਾਂ ਇਲਾਜ਼ ਕਰਨਾ ਬਹੁਤ ਔਖਾ ਸੀ। ਬਹੁਤੀ ਵਾਰੀ ਜਖ਼ਮ ਖਰਾਬ ਹੋ ਜਾਂਦੇ, ਗੈਂਗਰੀਨ ਬਣ ਜਾਂਦੀ, ਜਿਸ ਦਾ ਇਕੱਲਾ ਇਲਾਜ਼ ਸੀ – ਉਹ ਅੰਗ ਕੱਟ ਕੇ ਹਟਾ ਦੇਣਾ। ਇਹ ਦੋਵੇਂ ਹੀ ਹਾਲਤਾਂ ਭਿਆਨਕ ਸਨ – ਜਾਂ ਤਾਂ ਤੜਫ-ਤੜਫ ਕੇ ਗੈਂਗਰੀਨ ਨਾਲ ਮਰ ਜਾਣਾ, ਜਾਂ ਅੰਗ ਗੁਆ ਦੇਣਾ।

ਉਸ ਸਮੇਂ ਵਿਗਿਆਨੀਆਂ ਹਾਵਰਡ ਫਲੋਰੀ ਅਤੇ ਅਰਨੇਸਟ ਚੇਨ ਦੇ ਮਨ ਵਿੱਚ ਆਇਆ ਕਿ ਇਸ ਸਮੱਸਿਆ ਦਾ ਹੱਲ ਪੈਨਸਿਲਿਨ ਹੋ ਸਕਦੀ ਹੈ। ਇਹ ਕੈਮੀਕਲ 1928 ਵਿੱਚ ਐਲਜੈਂਡਰ ਫਲੈਮਿੰਗ ਨੇ ਖੋਜਿਆ ਸੀ, ਪਰ ਉਹਨੂੰ ਵੱਡੀ ਮਾਤਰਾ ਵਿੱਚ ਬਣਾਉਣ ਦਾ ਤਰੀਕਾ ਨਹੀਂ ਸੀ ਪਤਾ। ਫਲੋਰੀ ਤੇ ਚੇਨ ਨੇ ਪਹਿਲੀ ਵਾਰ ਪੈਨਸਿਲਿਨ ਨੂੰ ਉਦੋਯੋਗਿਕ ਪੱਧਰ 'ਤੇ ਤਿਆਰ ਕਰਨ ਦੀ ਤਕਨੀਕ ਵਿਕਸਿਤ ਕੀਤੀ।

ਇਹੋ ਜਿਹੇ ਢੰਗ ਨਾਲ ਪੈਨਸਿਲਿਨ ਵਰਗੀ ਪਹਿਲੀ ਐਂਟੀਬਾਇਓਟਿਕ ਦਵਾਈ ਜਨਮ ਲੈਂਦੀ ਹੈ – ਜੋ ਨਾ ਸਿਰਫ਼ ਗੈਂਗਰੀਨ, ਸਗੋਂ ਹੋਰ ਕਈ ਖ਼ਤਰਨਾਕ ਬੀਮਾਰੀਆਂ ਤੋਂ ਹਰ ਸਾਲ ਲੱਖਾਂ ਜਾਨਾਂ ਬਚਾਉਣ ਵਿੱਚ ਸਹਾਇਕ ਸਾਬਤ ਹੋਏ।

ਇਹਨਾਂ ਬੀਮਾਰੀਆਂ ਵਿੱਚੋਂ ਇੱਕ ਸੀ – ਸਿਫ਼ਲਿਸ (Syphilis) – ਇੱਕ ਸੈਕਸ ਰਾਹੀਂ ਫੈਲਣ ਵਾਲੀ ਬੈਕਟੀਰੀਆਲ ਬੀਮਾਰੀ, ਜੋ ਜਣਨ ਅੰਗਾਂ ਤੋਂ ਸ਼ੁਰੂ ਹੋਕੇ ਮਾਸਪੇਸ਼ੀਆਂ, ਹੱਡੀਆਂ, ਦਿਮਾਗ ਅਤੇ ਦਿਲ ਤੱਕ ਨੁਕਸਾਨ ਪਹੁੰਚਾਉਂਦੀ ਸੀ।

ਪੁਰਾਣੇ ਸਮਿਆਂ ਵਿੱਚ ਇਸ ਦਾ ਇਲਾਜ਼ ਬਹੁਤ ਹੀ ਦਰਦਨਾਕ ਹੁੰਦਾ ਸੀ – ਜਖਮਾਂ ਵਿੱਚ ਪਾਰਾ ਭਰਿਆ ਜਾਂਦਾ ਸੀ, ਪਰ ਫਿਰ ਵੀ ਬਚਣ ਦੀ ਕੋਈ ਗਾਰੰਟੀ ਨਹੀਂ ਸੀ। ਕਈ ਰਾਜੇ–ਮਹਾਰਾਜੇ, ਵੇਸ਼ਵਾਵਾਂ, ਸੈਨਿਕ ਤੇ ਸੈਨਾਪਤੀ ਇਸ ਰੋਗ ਨਾਲ ਮਰੇ। ਭਾਰਤ ਦੀਆਂ ਕਈ ਕਥਾਵਾਂ ਵਿੱਚ ਐਸੀਆਂ ਔਰਤਾਂ ਦਾ ਜ਼ਿਕਰ ਮਿਲਦਾ ਹੈ ਜੋ ਜੁਆਨੀ ਵਿੱਚ ਸੁੰਦਰ ਸਨ ਪਰ ਸਿਫ਼ਲਿਸ ਨਾਲ ਜੀਵਨ ਨਰਕ ਬਣ ਗਿਆ।ਬਹੁਤੀ ਵਾਰੀ ਲੋਕ ਇਸਨੂੰ "ਕੋਹੜ" (leprosy) ਸਮਝ ਲੈਂਦੇ ਸਨ, ਕਿਉਂਕਿ ਦੋਵੇਂ ਰੋਗਾਂ ਦੇ ਲੱਛਣ ਸਮਝਣ ਔਖੇ ਹੋਂਦੇ।

ਯੂਰਪ ਵਿੱਚ ਲੋਕਾਂ ਦੀ ਸੋਚ ਇਹ ਸੀ ਕਿ ਇਹ ਰੋਗ ਦੁਸ਼ਮਣ ਦੇਸ਼ ਵੱਲੋਂ ਆਇਆ ਹੈ।ਫਰਾਂਸ ਵਾਲਿਆਂ ਨੇ ਇਸਨੂੰ “ਨੇਪੋਲੀ ਰੋਗ” ਆਖਿਆ (ਨੈਪਲਜ਼ 'ਤੇ ਹਮਲੇ ਤੋਂ ਬਾਅਦ)।ਇਟਲੀ ਵਾਲਿਆਂ ਨੇ ਕਿਹਾ “ਫਰੈਂਚ ਰੋਗ।”ਰੂਸ – “ਪੋਲਿਸ਼ ਰੋਗ”, ਸਕਾਟਲੈਂਡ – “ਇੰਗਲਿਸ਼ ਰੋਗ”।

ਇਸ ਤਰੀਕੇ ਨਾਲ ਹਰ ਕੌਮ ਨੇ ਇਸ ਨੂੰ ਕਿਸੇ ਹੋਰ ਦੇਸ਼ ਨਾਲ ਜੋੜ ਕੇ ਦੋਸ਼ ਲਗਾਇਆ, ਭਾਵੇਂ ਅਸਲ ਕਾਰਣ ਕੁਝ ਹੋਰ ਹੀ ਹੋਵੇ। ਇਹ ਦੱਸਦਾ ਹੈ ਕਿ ਕਿਵੇਂ ਡਰ ਅਤੇ ਅਣਜਾਣਤਾ ਸਮੇਂ ਸਮੇਂ ਤੇ ਰੋਗਾਂ ਨੂੰ ਰਾਜਨੀਤਕ ਰੂਪ ਵਿੱਚ ਵੀ ਵਰਤਦੇ ਰਹੇ ਹਨ।
1940 ਵਿੱਚ ਜਦੋਂ ਪੈਨਸਿਲਿਨ ਦਾ ਵਿਆਪਕ ਉਪਯੋਗ ਸ਼ੁਰੂ ਹੋਇਆ, ਤਾਂ ਸਿਫ਼ਲਿਸ ਨਾਲ ਹੋਣ ਵਾਲੀਆਂ ਦਰਦਨਾਕ ਮੌਤਾਂ ਘਟਣ ਲੱਗੀਆਂ। ਇਹ ਔਰਤਾਂ ਲਈ ਵੀ ਇੱਕ ਵੱਡੀ ਰਾਹਤ ਸੀ – ਖਾਸ ਕਰਕੇ ਉਹ ਜਿਹੜੀਆਂ ਆਪਣੇ ਪਤੀ ਰਾਹੀਂ ਇਹ ਬੀਮਾਰੀ ਘਰ ਲਿਆਉਂਦੀਆਂ ਸਨ – ਜਿਵੇਂ ਕਿ ਸੈਨਿਕ, ਵਪਾਰੀ, ਜਾਂ ਘਰੋਂ ਦੂਰ ਰਹਿਣ ਵਾਲੇ ਮਰਦ।

ਕਾਪੀ ਹਰਜੋਤ ਸਿੰਘ

ਲਓਬਾਈ ਕੈਨੇਡਾ ਵਾਲੀਓ  ਚੱਕ  ਲਓ ਹੱਥੋ ਹੱਥੀ ਸ਼ੁੱਧ ਚੀਜ .. ਮੇਰਾ ਮਿੱਤਰ ਭੁਪਿੰਦਰ ਬਰਗਾੜੀ ।Bhupinder Singh Bargari ਕਨੇਡਾ ਵਾਲਿਓ ਤੁਸੀਂ ...
22/06/2025

ਲਓਬਾਈ ਕੈਨੇਡਾ ਵਾਲੀਓ ਚੱਕ ਲਓ ਹੱਥੋ ਹੱਥੀ ਸ਼ੁੱਧ ਚੀਜ ..
ਮੇਰਾ ਮਿੱਤਰ ਭੁਪਿੰਦਰ ਬਰਗਾੜੀ ।Bhupinder Singh Bargari
ਕਨੇਡਾ ਵਾਲਿਓ ਤੁਸੀਂ ਤਾਂ ਵੀਜ਼ਾ ਦਿੱਤਾ ਨਹੀਂ ਪਰ ਆਪਾਂ ਤੁਹਾਡੇ ਲਈ ਗੁੜ ਭੇਜ ਦਿੱਤਾ ਹੈ ਜੋ ਹੇਠ ਲਿਖੇ ਐਡਰੈਸ ਤੇ ਉਪਲੱਭਧ ਹੈ । ਕੰਟੇਨਰ ਭੇਜਣ ਵੇਲੇ ਇਸ ਕਰਕੇ ਨਹੀਂ ਦੱਸਿਆ ਸੀ ਕਿ ਕਈ ਵਾਰ ਬਿਨਾਂ ਖੰਡ ਦੀ ਮਿਲਾਵਟ ਵਾਲਾ ਗੁੜ ਸ਼ਮੁੰਦਰੀ ਰਾਸਤੇ ਸਲ੍ਹਾਬ ਕਰਕੇ ਖਰਾਬ ਹੋ ਜਾਂਦਾ ਹੈ । ਪਿਛਲੇ ਹਫਤੇ ਕੰਟੇਨਰ ਪਹੁੰਚ ਗਿਆ ਹੈ ਤੇ ਸਾਰਾ ਸਟਾਕ ‘ਓਕੇ’ ਹੈ । ਬਰੈਂਪਟਨ ਵਿਖੇ ‘ਕਿਸਾਨ ਹੱਟ’ ਵਾਲੇ ਨਵਦੀਪ ਬੋਪਾਰਾਏ’ ਸਾਡੇ ਨਾਲ ਜੁੜੇ ਹਨ …. ਮਿਆਰੀ ਅਤੇ ਸ਼ੁੱਧ ਉਤਪਾਦ ਦੀ ਭਾਲ ਵਿੱਚ ਰਹਿਣ ਵਾਲੇ ਦੋਸਤ ਮਿੱਤਰ ਜਰੂਰ ਸੰਪਰਕ ਕਰਨ … ਨਿਰਾਸ਼ ਨਹੀਂ ਕਰਾਂਗੇ ।
KISAAN HUT.unit no 39.
2500 Williams Pkwy, Brampton, ON L6S 5M9.
Whatsapp 4376623955
ਵਧੇਰੇ ਜਾਣਕਾਰੀ ਲਈ ਮੇਰੇ ਮੋਬਾਇਲ ਤੇ ਵੀ ਵਟਸਅਪ ਸੰਪਰਕ ਕਰ ਸਕਦੇ ਹੋ 9463400098

"ਜਦੋਂ ਕਿਸਮਤ ਨਿਮਾਣੀ ਦੇ ਸਿਤਾਰੇ ਠੀਕ ਨਹੀ ਹੁੰਦੇ,ਤਦੋਂ ਔਖੀ ਗੁਜਰਦੀ ਏ ਗੁਜਾਰੇ ਠੀਕ ਨਹੀ ਹੁੰਦੇ,ਛੁਡਾ ਕੇ ਊਂਗਲੀ ਬਚਪਣ ਵਿੱਚ ,ਇਹ ਮਾਂ ਮੇਰੀ ਨ...
29/05/2025

"ਜਦੋਂ ਕਿਸਮਤ ਨਿਮਾਣੀ ਦੇ ਸਿਤਾਰੇ ਠੀਕ ਨਹੀ ਹੁੰਦੇ,
ਤਦੋਂ ਔਖੀ ਗੁਜਰਦੀ ਏ ਗੁਜਾਰੇ ਠੀਕ ਨਹੀ ਹੁੰਦੇ,
ਛੁਡਾ ਕੇ ਊਂਗਲੀ ਬਚਪਣ ਵਿੱਚ ,ਇਹ ਮਾਂ ਮੇਰੀ ਨੇ ਦੱਸਿਆ ਸੀ
ਤੂੰ ਖੁਦ ਪੈਰਾਂ ਤੇ ਚੱਲਿਆ ਕਰ ,ਸਹਾਰੇ ਠੀਕ ਨਹੀਂ ਹੁੰਦੇ"
"ਮੇਰੀ ਮਾਂ ਦੀ ਬੁੱਕਲ ਜਿਵੇਂ ਰੱਬ ਦੀ ਬੁੱਕਲ "

ਗਠੀਆ, ਰੀਂਗਣ ,ਹਾਥੀ ਪਾਵ ,ਲਕਵਾ ,ਹੱਥ ਪੈਰ ਸੁੰਨ ਹੋਣਾ,  ਵਾਈ ਬਦੀ ,ਸੋਜ ,ਸੁੰਨ ਹੋਣਾ ,ਪੇਟ ਗੈਸ ,ਲਈ ਅਚੂਕ  ਦਵਾਈ ""ਅਰਕ ਏ ਰੀਂਗਣ "ਦਵਾਈਆਂ-ਜ...
10/03/2025

ਗਠੀਆ, ਰੀਂਗਣ ,ਹਾਥੀ ਪਾਵ ,ਲਕਵਾ ,ਹੱਥ ਪੈਰ ਸੁੰਨ ਹੋਣਾ, ਵਾਈ ਬਦੀ ,ਸੋਜ ,ਸੁੰਨ ਹੋਣਾ ,ਪੇਟ ਗੈਸ ,ਲਈ ਅਚੂਕ ਦਵਾਈ "
"ਅਰਕ ਏ ਰੀਂਗਣ "
ਦਵਾਈਆਂ-
ਜਵੈਣ ਦੇਸੀ- 500g
ਧਨੀਆ ਸੁੱਕਾ -125mg
ਨਗਰ ਮੋਥਾ-25g
ਪਿਪਸਾ -25g
ਦੇਵਦਾਰੂ -25g
ਕਚੂਰ -25g
ਅਸਗੰਧ -25g
ਕਾਲਾ ਜ਼ੀਰਾ -25g
ਸੌਂਫ -25g
ਬਦਾਮ -25g
ਅੰਬਲਤਾਸ -25g
ਵੱਡੀ ਹਰਡ -25g
ਅਤੀਸ -25g
ਜਵਾਸਾ -25g
ਬਚ -25g
ਅਰਿੰਡ ਦੀ ਜੜ -25g
ਪਿੱਪਲ ਨਿੱਕੀ -25g
ਵਿਧਾਰਾ -25g
ਚਵ -25g
ਖਰੇਤੀ -25g
ਬਹੇੜਾ -25g
ਆਵਲਾ -25g
ਅਡੂਸਾ -25g
ਅਰਜਨ ਛਿੱਲ -25g
ਸਫੇਦ ਮੁਸਲੀ -25g
ਕਾਲੀ ਮੁਸਲੀ -25g
ਸਰਨਾ ਪੱਤੀ -800
ਬਿੱਲੀ ਮੁਲੱਠੀ -25g
ਸਤਾਵਰ -25g
ਭਖੜਾ ਵੱਡਾ -25g
ਗੁਲਾਬ ਫੁੱਲ-25g
ਖੱਸ-25g
ਪਾਣੀ -10 ਲੀਟਰ -(10/15 ਦਿਨ ਭਿਓਂ ਕੇ ਰੱਖੋ ਫਿਰ
ਅਰਕ ਕੱਢ ਲਓ ਜਿਵੇਂ ਸ਼ਰਾਬ ਕੱਢਦੇ ਹਨ ) ਨੁਸਖ਼ਾ ਸ ਹਰਦਿੱਤ ਸਿੰਘ

ਗਠੀਆ, ਰੀਂਗਣ ,ਹਾਥੀ ਪਾਵ ,ਲਕਵਾ ,ਹੱਥ ਪੈਰ ਸੁੰਨ ਹੋਣਾ, ਵਾਈ ਬਦੀ ,ਸੋਜ ,ਸੁੰਨ ਹੋਣਾ ,ਪੇਟ ਗੈਸ ,ਲਈ ਅਚੂਕ ਦਵਾਈ ""ਅਰਕ ਏ ਰੀਂਗਣ "ਦਵਾਈਆਂ-ਜਵੈਣ ਦੇ...

Address

Firozepur
152002

Opening Hours

9am - 5pm

Telephone

+917009719691

Website

Alerts

Be the first to know and let us send you an email when ਦੇਸੀ ਨੁਸਖੇ posts news and promotions. Your email address will not be used for any other purpose, and you can unsubscribe at any time.

Share