Garhdiwala news

Garhdiwala news All latest news from garhdiwala A Land of Saints. A land of Heritage Buildings. A Land of Culture. A land of Leaders. Your suggestions are Welcome.

A Land of Chos( Rain Rivers)

( Friends from other areas are also Heartily Welcome as well as who are Settled Abroad.) This is your own page, Please feel free to post topics,good pictures ,informative material etc. ( Satellite Address 31°32'0.72"N 75°54'23.66"E )

✅ *ਸਫ਼ਾਈ ਕਰਮਚਾਰੀ ਕਮਿਸ਼ਨ ਸਫ਼ਾਈ ਕਰਮਚਾਰੀਆਂ ਦੀ ਭਲਾਈ ਲਈ ਵਚਨਬੱਧ : ਚੰਦਨ ਗਰੇਵਾਲ*-ਪੰਜਾਬ ਰਾਜ ਸਫ਼ਾਈ ਕਰਮਚਾਰੀ ਕਮਿਸ਼ਨ ਦੇ ਚੇਅਰਮੈਨ ਨੇ ਸਫ਼...
25/06/2025

✅ *ਸਫ਼ਾਈ ਕਰਮਚਾਰੀ ਕਮਿਸ਼ਨ ਸਫ਼ਾਈ ਕਰਮਚਾਰੀਆਂ ਦੀ ਭਲਾਈ ਲਈ ਵਚਨਬੱਧ : ਚੰਦਨ ਗਰੇਵਾਲ*

-ਪੰਜਾਬ ਰਾਜ ਸਫ਼ਾਈ ਕਰਮਚਾਰੀ ਕਮਿਸ਼ਨ ਦੇ ਚੇਅਰਮੈਨ ਨੇ ਸਫ਼ਾਈ ਕਰਮਚਾਰੀਆਂ ਦੀਆਂ ਸੁਣੀਆਂ ਸਮੱਸਿਆਵਾਂ

ਹੁਸ਼ਿਆਰਪੁਰ, 25 ਜੂਨ : (ਯੋਗੇਸ਼ ਗੁਪਤਾ)
ਪੰਜਾਬ ਰਾਜ ਸਫ਼ਾਈ ਕਰਮਚਾਰੀ ਕਮਿਸ਼ਨ ਦੇ ਚੇਅਰਮੈਨ ਚੰਦਨ ਗਰੇਵਾਲ ਨੇ ਕਿਹਾ ਕਿ ਸਫ਼ਾਈ ਕਰਮਚਾਰੀ ਸਮਾਜ ਦੀ ਰੀੜ੍ਹ ਦੀ ਹੱਡੀ ਹਨ ਅਤੇ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ ਕਿ ਉਨ੍ਹਾਂ ਨੂੰ ਸਨਮਾਨਜਨਕ ਜੀਵਨ ਅਤੇ ਜ਼ਰੂਰੀ ਸਹੂਲਤਾਂ ਪ੍ਰਦਾਨ ਕੀਤੀਆਂ ਜਾਣ। ਉਹ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਹੁਸ਼ਿਆਰਪੁਰ ਵਿਖੇ ਨਗਰ ਨਿਗਮ ਅਧਿਕਾਰੀਆਂ ਅਤੇ ਸਫਾਈ ਕਰਮਚਾਰੀ ਯੂਨੀਅਨ ਦੇ ਨੁਮਾਇੰਦਿਆਂ ਨਾਲ ਇਕ ਮਹੱਤਵਪੂਰਨ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਨਗਰ ਨਿਗਮ ਕਮਿਸ਼ਨਰ ਡਾ. ਅਮਨਦੀਪ ਕੌਰ ਸਮੇਤ ਨਗਰ ਨਿਗਮ ਅਤੇ ਨਗਰ ਕੌਂਸਲਾਂ ਦੇ ਅਧਿਕਾਰੀ ਅਤੇ ਯੂਨੀਅਨ ਦੇ ਨੁਮਾਇੰਦੇ ਵੀ ਮੌਜੂਦ ਸਨ। ਚੇਅਰਮੈਨ ਚੰਦਨ ਗਰੇਵਾਲ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਦੀ ਮੀਟਿੰਗ ਦਾ ਉਦੇਸ਼ ਸਫ਼ਾਈ ਕਰਮਚਾਰੀਆਂ ਦੀਆਂ ਸਮੱਸਿਆਵਾਂ ਨੂੰ ਸਿੱਧੇ ਤੌਰ ‘ਤੇ ਸੁਣਨਾ, ਉਨ੍ਹਾਂ ਦਾ ਹੱਲ ਕਰਨਾ ਅਤੇ ਉਨ੍ਹਾਂ ਦੀ ਭਲਾਈ ਨਾਲ ਜੁੜੀਆਂ ਯੋਜਨਾਵਾਂ ਦੀ ਸਮੀਖਿਆ ਕਰਨਾ ਹੈ।
ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਚੇਅਰਮੈਨ ਗਰੇਵਾਲ ਨੇ ਕਿਹਾ ਕਿ ਬਹੁਤ ਸਾਰੀਆਂ ਸਮੱਸਿਆਵਾਂ ਦਾ ਮੌਕੇ 'ਤੇ ਹੀ ਹੱਲ ਕਰ ਦਿੱਤਾ ਗਿਆ। ਇਸ ਦੇ ਨਾਲ ਹੀ, ਕੁਝ ਮੰਗਾਂ ਹਨ ਜੋ ਸੂਬਾ ਪੱਧਰ 'ਤੇ ਹਨ, ਜਿਨ੍ਹਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਦੇ ਸਾਹਮਣੇ ਪੇਸ਼ ਕੀਤਾ ਜਾਵੇਗਾ, ਤਾਂ ਜੋ ਉਨ੍ਹਾਂ ਦਾ ਵੀ ਜਲਦੀ ਹੱਲ ਕੀਤਾ ਜਾ ਸਕੇ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸਫ਼ਾਈ ਕਰਮਚਾਰੀਆਂ ਨੂੰ ਉਨ੍ਹਾਂ ਦੀ ਤਨਖਾਹ ਸਮੇਂ ਸਿਰ ਦਿੱਤੀ ਜਾਵੇ, ਸੁਰੱਖਿਆ ਉਪਕਰਣ ਅਤੇ ਲੋੜੀਂਦੀ ਸਿਖਲਾਈ ਪ੍ਰਦਾਨ ਕੀਤੀ ਜਾਵੇ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਹ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ ਕਿ ਕੋਈ ਵੀ ਕਰਮਚਾਰੀ ਅਣਗੌਲਿਆ ਮਹਿਸੂਸ ਨਾ ਕਰੇ।
ਚੰਦਨ ਗਰੇਵਾਲ ਨੇ ਕਿਹਾ ਕਿ ਸਮਾਜ ਵਿਚ ਸਫਾਈ ਕਰਮਚਾਰੀਆਂ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੈ ਅਤੇ ਉਨ੍ਹਾਂ ਦੇ ਯੋਗਦਾਨ ਨੂੰ ਸਿਰਫ਼ ਸ਼ਬਦਾਂ ਵਿਚ ਹੀ ਨਹੀਂ, ਸਗੋਂ ਠੋਸ ਕਾਰਵਾਈਆਂ ਰਾਹੀਂ ਮਾਨਤਾ ਦਿੱਤੀ ਜਾਣੀ ਚਾਹੀਦੀ ਹੈ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਸਰਕਾਰ, ਕਰਮਚਾਰੀਆਂ ਦੀ ਭਲਾਈ ਪ੍ਰਤੀ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਕਮਿਸ਼ਨ ਇਸ ਦਿਸ਼ਾ ਵਿਚ ਸਰਗਰਮੀ ਨਾਲ ਕੰਮ ਕਰ ਰਿਹਾ ਹੈ। ਮੀਟਿੰਗ ਦੇ ਅੰਤ ਵਿਚ, ਉਨ੍ਹਾਂ ਨੇ ਮੌਜੂਦ ਸਫ਼ਾਈ ਕਰਮਚਾਰੀਆਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀਆਂ ਸਾਰੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕੀਤਾ ਜਾਵੇਗਾ।

✅ *ਮਨ ਚੱਲ ਵਰਿੰਦਾਵਨ ਚਲੀਏ, ਓਮ ਸਾਈਂ ਰਾਮ,ਰਾਮ ਨਾਮ ਸਕੀਰਤਨ,ਕਾਰੋਬਾਰ ਮੇਰਾ ਬਾਲਾਜੀ ਜੀ ਚਲਾਵੇ ਆਦਿ ਅਨੇਕ ਸੁੰਦਰ ਭਜਨਾ ਤੇ ਸ਼ਰਧਾਲੂ ਹੋਏ ਮੰਤਰ...
25/06/2025

✅ *ਮਨ ਚੱਲ ਵਰਿੰਦਾਵਨ ਚਲੀਏ, ਓਮ ਸਾਈਂ ਰਾਮ,ਰਾਮ ਨਾਮ ਸਕੀਰਤਨ,ਕਾਰੋਬਾਰ ਮੇਰਾ ਬਾਲਾਜੀ ਜੀ ਚਲਾਵੇ ਆਦਿ ਅਨੇਕ ਸੁੰਦਰ ਭਜਨਾ ਤੇ ਸ਼ਰਧਾਲੂ ਹੋਏ ਮੰਤਰਮੁਗਧ*

ਸਾਈਂ ਸੇਵਕ ਸੰਘ ਗੜ੍ਹਦੀਵਾਲਾ ਵਲੋਂ 8 ਵਾਂ ਸਾਲਾਨਾ ਉਤਸਵ ਸਾਈਂ ਸੰਧਿਆ ਨਾਲ ਸ਼ਰਧਾ ਭਾਵਨਾ ਨਾਲ ਹੋਇਆ ਸਮਾਪਨ

ਗੜ੍ਹਦੀਵਾਲਾ :(ਯੋਗੇਸ਼ ਗੁਪਤਾ) ਅੱਜ ਸਾਈਂ ਸੇਵਕ ਸੰਘ ਗੜ੍ਹਦੀਵਾਲਾ ਵੱਲੋਂ ਆਯੋਜਿਤ ਅਤੇ ਸ਼੍ਰੀ ਠਾਕੁਰਦੁਆਰਾ ਰਾਮ ਟਟਵਾਲੀ ਦੇ ਆਸ਼ੀਰਵਾਦ ਨਾਲ 8ਵਾਂ ਸਾਲਾਨਾ ਉਤਸਵ ਪ੍ਰਾਚੀਨ ਸ਼੍ਰੀ ਰਾਧਾ ਕ੍ਰਿਸ਼ਨ ਮੰਦਿਰ, ਗੜ੍ਹਦੀਵਾਲਾ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਹੋਇਆ । ਜਿਸ ਦੌਰਾਨ 22 ਟ੍ਰਿਕ ਸਵੇਰੇ ਸੱਭ ਤੋਂ ਪਹਿਲਾਂ ਸਵੇਰੇ ਪੂਰੇ ਵਿਧੀ ਵਿਧਾਨ ਨਾਲ ਹਵਨ ਯੱਗ ਕਰਵਾਇਆ ਗਿਆ ਸੀ ਜਿਸ ਵਿੱਚ ਸੰਗਤਾਂ ਵੱਲੋਂ ਅਹੂਤੀਆਂ ਦੇ ਕੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ। ਉਸਤੋਂ ਬਾਅਦ ਬ੍ਰਮਹ ਭੋਜ ਕਰਵਾਇਆ ਗਿਆ ਸੀ ਉਪਰੰਤ ਲੰਗਰ ਭੰਡਾਰੇ ਦੀ ਅਰੰਭਣਾ ਕੀਤੀ ਗਈ ਜਿਸ ਦੌਰਾਨ ਭਾਰੀ ਗਿਣਤੀ ਚ ਸ਼ਹਿਰ ਨਿਵਾਸੀਆਂ ਆਦਿ ਨੇ ਭੋਜਨ ਪ੍ਰਸ਼ਾਦ ਗ੍ਰਹਿਣ ਕਿੱਤਾ।ਇਸ ਦੌਰਾਨ ਦੇਵੀ ਮੰਦਿਰ ਭਜਨ ਮੰਡਲੀ ਗੜ੍ਹਦੀਵਾਲਾ ਦੇ ਪ੍ਰਧਾਨ ਰਮਾ ਰਾਣੀ ਸਮੇਤ ਸਮੂਹ ਮੰਡਲੀ ਨੇ ਭਗਵਾਨ ਸ੍ਰੀ ਕ੍ਰਿਸ਼ਨ ਜੀ ਅਤੇ ਸ਼ਿਵ ਸ਼ੰਕਰ ਮਹਾਰਾਜ ਜੀ ਦੇ ਫਤਿਹ ਸਾਈ ਜੀ ਦੇ ਭਜਨਾਂ ਨਾਲ ਆਏ ਹੋਏ ਸਾਰੇ ਭਗਤਾਂ ਨੂੰ ਸਾਈ ਜੀ ਦੇ ਰੰਗ ਵਿੱਚ ਰੰਗ ਦਿੱਤਾ। ਇਸ ਮੌਕੇ ਤੇ ਕਮੇਟੀ ਮੈਂਬਰਾਂ ਵੱਲੋਂ ਰਮਾ ਰਾਣੀ ਸਮੇਤ ਪੂਰੀ ਮੰਡਲੀ ਦਾ ਸਿਰੋਪਾ ਪਾ ਕੇ ਸਨਮਾਨਿਤ ਕੀਤਾ ਅਤੇ ਸਾਈ ਜੀ ਦਾ ਚਿੱਤਰ ਦੇ ਕੇ ਸਨਮਾਨਿਤ ਕੀਤਾ। ਉਸਦੇ ਉਪਰੰਤ 23 ਸ਼ਾਮ ਨੂੰ ਸਾਈ ਸੰਧਿਆ ਕਰਵਾਈ ਗਈ ਜਿਸ ਵਿੱਚ ਪੰਜਾਬ ਦੇ ਪ੍ਰਸਿੱਧ ਗਾਇਕ ਜਤਿੰਦਰ ਸ਼ਰਮਾ ਅਤੇ ਧਰਮਿੰਦਰ ਪ੍ਰਭਾਕਰ ਐਂਡ ਪਾਰਟੀ ਜਲੰਧਰ ਵਾਲੇਆ ਨੇ ਪੰਡਾਲ ਵਿੱਚ ਬੈਠੀਆਂ ਸਾਰੀਆਂ ਸੰਗਤਾਂ ਨੂੰ ਸਾਈ ਜੀ ,ਰਾਧਾ ਕ੍ਰਿਸ਼ਨ ,ਰਾਮ ਭਗਵਾਨ,ਬਾਲਾਜੀ,ਭਗਵਾਨ ਸ਼ਿਵ ਤੇ ਬਾਬਾ ਬਾਲਕ ਨਾਥ ਜੀ ਦੀਆਂ ਸੁੰਦਰ ਸੁੰਦਰ ਭੇਟਾ ਸੁਣਾਈਆਂ ਜਿਸ ਵਿੱਚ ਓਮ ਸਾਈ ਰਾਮ, ਸਾਈ ਤੇਰੀ ਲੀਲਾ ਬੜੀ ਨਿਆਰੀ,ਰਾਮ ਨਾਮ ਸੰਕੀਰਤਨ ,ਮਨ ਚੱਲ ਵਰਿੰਦਾਵਨ ਚਲੀਏ ,ਬਾਬਾ ਪੌਣਾਹਾਰੀ ਦੀ ਜੈ ਆਦਿ ਅਨੇਕ ਭਜਨਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਤਰਾਂ ਤਰਾਂ ਦੇ ਲੰਗਰ ਵੀ ਲਗਾਏ ਗਏ . ਇਸ ਮੌਕੇ ਤੇ ਸਾਈਂ ਸੇਵਕ ਸੰਘ ਦੇ ਮੈਂਬਰ ਅਤੇ ਭਾਰੀ ਗਿਣਤੀ ਚ ਸਾਈ ਭਗਤ ਤੇ ਹੋਰ ਸ਼ਰਧਾਲੂ ਸ਼ਹਿਰਵਾਸੀ ਹਾਜ਼ਰ ਸਨ ।

✅ *ਪੰਜਾਬ ਸਰਕਾਰ ਨੇ 'ਬਲਾਚੌਰ-ਹੁਸ਼ਿਆਰਪੁਰ-ਦਸੂਹਾ' ਸੜਕ ਨੂੰ ਰਾਸ਼ਟਰੀ ਰਾਜਮਾਰਗ ਐਲਾਨਣ ਦਾ ਪ੍ਰਸਤਾਵ ਕੇਂਦਰ ਸਰਕਾਰ ਨੂੰ ਭੇਜਿਆ : ਡਿਪਟੀ ਕਮਿਸ਼ਨਰ...
24/06/2025

✅ *ਪੰਜਾਬ ਸਰਕਾਰ ਨੇ 'ਬਲਾਚੌਰ-ਹੁਸ਼ਿਆਰਪੁਰ-ਦਸੂਹਾ' ਸੜਕ ਨੂੰ ਰਾਸ਼ਟਰੀ ਰਾਜਮਾਰਗ ਐਲਾਨਣ ਦਾ ਪ੍ਰਸਤਾਵ ਕੇਂਦਰ ਸਰਕਾਰ ਨੂੰ ਭੇਜਿਆ : ਡਿਪਟੀ ਕਮਿਸ਼ਨਰ ਆਸ਼ਿਕਾ ਜੈਨ*

-ਲੋਕ ਸਭਾ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਤੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਵੱਲੋਂ ਕੀਤੇ ਗਏ ਭਰਪੂਰ ਯਤਨ

ਹੁਸ਼ਿਆਰਪੁਰ, 24 ਜੂਨ : (Garhdiwala news)
ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਦੱਸਿਆ ਕਿ ਹੁਸ਼ਿਆਰਪੁਰ ਤੋਂ ਲੋਕ ਸਭਾ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਅਤੇ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਦੇ ਯਤਨਾਂ ਸਦਕਾ ਪੰਜਾਬ ਸਰਕਾਰ ਵੱਲੋਂ 'ਬਲਾਚੌਰ-ਹੁਸ਼ਿਆਰਪੁਰ-ਦਸੂਹਾ' ਸੜਕ ਨੂੰ ਰਾਸ਼ਟਰੀ ਰਾਜਮਾਰਗ ਐਲਾਨਣ ਦਾ ਪ੍ਰਸਤਾਵ ਕੇਂਦਰ ਸਰਕਾਰ ਨੂੰ ਭੇਜਿਆ ਗਿਆ ਹੈ। ਇਸ ਸਬੰਧ ਵਿਚ ਦੋਵਾਂ ਆਗੂਆਂ ਵੱਲੋਂ ਲਿਖੇ ਪੱਤਰਾਂ ਵਿਚ ਉਕਤ ਸੜਕ ਦੀ ਵੱਧਦੀ ਮਹੱਤਤਾ ਅਤੇ ਇਸ ਨੂੰ ਚੌੜਾ ਕਰਨ ਦੀ ਮੰਗ ਨੂੰ ਉਜਾਗਰ ਕੀਤਾ ਗਿਆ ਸੀ।
ਪੰਜਾਬ ਸਰਕਾਰ ਵੱਲੋਂ ਭੇਜੇ ਗਏ ਪੱਤਰ ਵਿਚ ਦੱਸਿਆ ਗਿਆ ਹੈ ਕਿ 104.96 ਕਿਲੋਮੀਟਰ ਲੰਬੀ ਇਹ ਸੜਕ (ਸਟੇਟ ਹਾਈਵੇਅ -24) ਬਲਾਚੌਰ ਤੋਂ ਦਸੂਹਾ ਵਾਇਆ ਹੁਸ਼ਿਆਰਪੁਰ ਜਾਂਦੀ ਹੈ, ਜੋ ਕਿ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਨੂੰ ਜੋੜਨ ਵਾਲਾ ਇਕ ਮਹੱਤਵਪੂਰਨ ਲਿੰਕ ਹੈ। ਇਸ ਰੂਟ 'ਤੇ ਆਵਾਜਾਈ ਦਾ ਦਬਾਅ ਬਹੁਤ ਜ਼ਿਆਦਾ ਹੈ ਅਤੇ ਇਸ ਨੂੰ ਉਦਯੋਗਿਕ ਇਕਾਈਆਂ, ਟਰਾਂਸਪੋਰਟਰਾਂ ਅਤੇ ਯਾਤਰੀਆਂ ਦੁਆਰਾ ਨਿਯਮਿਤ ਤੌਰ 'ਤੇ ਵਰਤਿਆ ਜਾਂਦਾ ਹੈ। ਹਾਲਾਂਕਿ ਸੜਕ ਦੀ ਚੌੜਾਈ ਸੀਮਿਤ ਹੋਣ ਕਾਰਨ, ਟ੍ਰੈਫਿਕ ਜਾਮ, ਦੁਰਘਟਨਾਵਾਂ ਅਤੇ ਆਵਾਜਾਈ ਵਿਚ ਦੇਰੀ ਵਰਗੀਆਂ ਸਮੱਸਿਆਵਾਂ ਪੈਦਾ ਹੁੰਦੀਆਂ ਹਨ।
ਪੰਜਾਬ ਸਰਕਾਰ ਦੇ ਪੱਤਰ ਵਿਚ ਜ਼ਿਕਰ ਕੀਤਾ ਗਿਆ ਹੈ ਕਿ ਜੇਕਰ ਇਸ ਰਸਤੇ ਨੂੰ ਰਾਸ਼ਟਰੀ ਰਾਜਮਾਰਗ ਦਾ ਦਰਜਾ ਦਿੱਤਾ ਜਾਂਦਾ ਹੈ ਅਤੇ ਇਸ ਨੂੰ ਚੌੜਾ ਕੀਤਾ ਜਾਂਦਾ ਹੈ, ਤਾਂ ਇਸ ਨਾਲ ਨਾ ਸਿਰਫ਼ ਆਵਾਜਾਈ ਸੁਰੱਖਿਆ ਵਧੇਗੀ ਬਲਕਿ ਵਪਾਰ, ਉਦਯੋਗ ਅਤੇ ਲੋਕਾਂ ਦੀ ਆਵਾਜਾਈ ਨੂੰ ਵੀ ਲਾਭ ਹੋਵੇਗਾ। ਇਹ ਰਸਤਾ ਰਣਨੀਤਕ ਤੌਰ 'ਤੇ ਵੀ ਮਹੱਤਵਪੂਰਨ ਹੈ ਕਿਉਂਕਿ ਇਹ ਉੱਤਰੀ ਪੰਜਾਬ ਨੂੰ ਵੱਡੇ ਉਦਯੋਗਿਕ ਕੇਂਦਰਾਂ ਨਾਲ ਜੋੜਦਾ ਹੈ ਅਤੇ ਅੰਤਰ-ਰਾਜੀ ਸੰਪਰਕ ਦੀ ਸਹੂਲਤ ਵੀ ਦੇਵੇਗਾ।
ਪੱਤਰ ਵਿਚ ਕਿਹਾ ਗਿਆ ਹੈ ਕਿ ਫੀਲਡ ਦਫ਼ਤਰ ਤੋਂ ਪ੍ਰਾਪਤ ਰਿਪੋਰਟ ਦੇ ਅਨੁਸਾਰ ਇਸ ਰੂਟ 'ਤੇ ਮੌਜੂਦਾ ਰੋਜ਼ਾਨਾ ਆਵਾਜਾਈ ਦਾ ਅੰਕੜਾ 23,198 ਪੀ.ਸੀ.ਯੂ (ਯਾਤਰੀ ਕਾਰ ਯੂਨਿਟ) ਹੈ, ਜੋ ਕਿ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਚਾਰ ਮਾਰਗੀ ਬਣਾਉਣ ਲਈ ਯੋਗ ਹੈ। ਉਨ੍ਹਾਂ ਕਿਹਾ ਕਿ ਸੜਕ ਦੀ ਕੁੱਲ ਲੰਬਾਈ 104.96 ਕਿਲੋਮੀਟਰ ਹੈ, ਜਿਸ ਵਿਚ ਕੈਰੇਜਵੇਅ ਦੀ ਚੌੜਾਈ 10 ਮੀਟਰ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਸੰਦਰਭ ਵਿਚ, ਉਨ੍ਹਾਂ ਵੱਲੋਂ 19 ਮਾਰਚ 2025 ਨੂੰ ਇਕ ਪੱਤਰ ਰਾਹੀਂ ਉਕਤ ਰਸਤੇ ਨੂੰ ਰਾਸ਼ਟਰੀ ਰਾਜਮਾਰਗ ਐਲਾਨਣ ਦੀ ਬੇਨਤੀ ਵੀ ਕੀਤੀ ਗਈ ਸੀ। ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਕਿਹਾ ਕਿ ਰਸਤੇ ਦੀ ਰਣਨੀਤਕ ਮਹੱਤਤਾ ਅਤੇ ਮੌਜੂਦਾ ਜ਼ਰੂਰਤਾਂ ਦੇ ਮੱਦੇਨਜ਼ਰ, ਇਸ ਸੜਕ ਨੂੰ ਜਲਦੀ ਤੋਂ ਜਲਦੀ ਰਾਸ਼ਟਰੀ ਰਾਜਮਾਰਗ ਘੋਸ਼ਿਤ ਕਰਨ ਦੀ ਸਿਫਾਰਸ਼ ਕੀਤੀ ਗਈ ਹੈ ਤਾਂ ਜੋ ਇਸ ਦੇ ਵਿਕਾਸ ਦੀ ਪ੍ਰਕਿਰਿਆ ਜਲਦੀ ਸ਼ੁਰੂ ਕੀਤੀ ਜਾਵੇ

23/06/2025

✅ *साईं सेवक संघ गढ़दीवाला द्वारा आयोजित 8वें वार्षिक महोत्सव के संबंध में साईं संध्या करते हुए जितेंद्र शर्मा,धर्मेंद्र प्रभाकर एंड पार्टी जालंधर वाले

✅ *ਗੜ੍ਹਦੀਵਾਲਾ ਵਿਖੇ ਆਪ ਵਰਕਰਾਂ ਨੇ ਲੁਧਿਆਣਾ ਪੱਛਮੀ ਚੋਣਾ ਚ ਸੰਜੀਵ ਅਰੋੜਾ ਦੀ ਇਤਹਾਸਕ ਜਿੱਤ ਦੀ ਖੁਸ਼ੀ ਚ ਵੰਡੇ ਲੱਡੂ* ਗੜ੍ਹਦੀਵਾਲਾ :(ਯੋਗੇਸ...
23/06/2025

✅ *ਗੜ੍ਹਦੀਵਾਲਾ ਵਿਖੇ ਆਪ ਵਰਕਰਾਂ ਨੇ ਲੁਧਿਆਣਾ ਪੱਛਮੀ ਚੋਣਾ ਚ ਸੰਜੀਵ ਅਰੋੜਾ ਦੀ ਇਤਹਾਸਕ ਜਿੱਤ ਦੀ ਖੁਸ਼ੀ ਚ ਵੰਡੇ ਲੱਡੂ*

ਗੜ੍ਹਦੀਵਾਲਾ :(ਯੋਗੇਸ਼ ਗੁਪਤਾ)
ਅੱਜ ਆਮ ਆਦਮੀ ਪਾਰਟੀ ਗੜ੍ਹਦੀਵਾਲਾ ਦੇ ਵਰਕਰਾਂ ਦੀ ਇੱਕ ਬੈਠਕ ਐੱਮਸੀ ਤੇ ਆਪ ਆਗੂ ਸੁਦੇਸ਼ ਕੁਮਾਰ ਟੋਨੀ ਦੇ ਦਫ਼ਤਰ ਵਿਖੇ ਹੋਈ । ਜਿਸ ਵਿੱਚ ਗੜ੍ਹਦੀਵਾਲਾ ਦੇ ਆਪ ਵਰਕਰਾਂ ਨੇ ਪਾਰਟੀ ਤੇ ਗੜ੍ਹਦੀਵਾਲਾ ਵਿਖੇ ਹੋਣ ਵਾਲੇ ਕੰਮਾਂ ਸੰਬੰਧੀ ਵਿਚਾਰ ਸਾਂਝੇ ਕੀਤੇ । ਆਮ ਆਦਮੀ ਪਾਰਟੀ ਦੇ ਲੁਧਿਆਣਾ ਪੱਛਮੀ ਤੋਂ ਉਮੀਦਵਾਰ ਸੰਜੀਵ ਅਰੋੜਾ ਨੇ ਅੱਜ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ । ਜਿਸ ਦੀ ਖੁਸ਼ੀ ਅੱਜ ਆਪ ਗੜ੍ਹਦੀਵਾਲਾ ਦੇ ਅਗੂਆਂ ਵਲੋਂ ਲੱਡੂ ਵੰਡ ਕੇ ਮਨਾਈ ਗਈ । ਇਸ ਮੌਕੇ ਤੇ ਆਪ ਆਗੂ ਤੇ ਸੰਮਤੀ ਮੈਂਬਰ ਅੰਕੁਸ਼ ਪੰਡਿਤ ਤੇ ਹੋਰਾਂ ਵਰਕਰਾਂ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਲੁਧਿਆਣਾ ਪੱਛਮੀਂ ਦੇ ਲੋਗਾਂ ਨੇ ਅੱਜ ਜ਼ਾਹਰ ਕਰ ਦਿੱਤਾ ਹੈ ਕਿ ਪੰਜਾਬ ਦੀ ਆਪ ਵਾਲੀ ਸਰਕਾਰ ਦੇ ਕੰਮਾਂ ਤੋਂ ਜਨਤਾ ਕਿੰਨੀ ਖੁਸ਼ ਹੈ । ਓਹਨਾ ਕਿਹਾ ਕਿ ਵਿਰੋਧੀ ਪਾਰਟੀਆਂ ਦੇ ਇਹ ਮੂੰਹ ਤੇ ਅੱਜ ਵੱਡੀ ਚਪੇੜ ਹੈ ਜੋ ਪੰਜਾਬ ਦੀ ਆਪ ਵਾਲੀ ਸਰਕਾਰ ਦੇ ਕੰਮਾਂ ਨੂੰ ਹਮੇਸ਼ਾ ਨਿਖੇਧ ਦੇ ਰਹਿੰਦੇ ਹੁੰਦੇ ਸਨ । ਉਨ੍ਹਾਂ ਕਿਹਾ ਕਿ ਲੁਧਿਆਣਾ ਪੱਛਮੀ ਦੇ ਜੇਤੂ ਉਮੀਦਵਾਰ ਸੰਜੀਵ ਅਰੋੜਾ ਸਾਫ ਸੁਥਰੀ ਸ਼ਵੀ ਵਾਲੇ ਸੂਝਵਾਨ ਵਿਅਕਤੀ ਹਨ। ਹੁਣ ਉਹ ਆਪਣੇ ਹਲਕੇ ਦੇ ਲੋਕਾਂ ਦੀਆਂ ਉਮੀਦਾਂ ਨੂੰ ਪੂਰਾ ਕਰਨ ਲਈ ਕੋਈ ਕਸਰ ਨਹੀਂ ਛੱਡਣਗੇ। ਉਨ੍ਹਾਂ ਦੱਸਿਆ ਕਿ ਓਹਨਾ ਦੀ ਸੋਚ ਵਿਕਾਸ ਅਤੇ ਲੋਕਾਂ ਦੀਆਂ ਉਮੀਦਾਂ ਅਨੁਸਾਰ ਸੇਵਾ ਭਾਵਨਾ ਨਾਲ ਕੰਮ ਕਰਨਾ ਹੈ। ਜਿਸਨੂੰ ਪੂਰਾ ਕਰਨ ਦਾ ਮੌਕਾ ਲੁਧਿਆਣਾ ਪੱਛਮੀ ਦੇ ਸੂਝਵਾਨ ਮਤਦਾਤਾਵਾਂ ਨੇ ਸੰਜੀਵ ਅਰੋੜਾ ਤੇ ਆਪ ਦੀ ਪੰਜਾਬ ਸਰਕਾਰ ਤੇ ਮੋਹਰ ਲਗਾ ਕੇ ਅੱਜ ਇਤਹਾਸਿਕ ਜਿੱਤ ਦਿਲਵਾ ਕੇ ਦਿੱਤਾ ਹੈ ਜਿਹਨਾਂ ਦਾ ਸਾਰੇ ਵੋਟਰਾਂ ਸਪੋਟਰਾਂ ਦਾ ਧੰਨਵਾਦ ਕੀਤਾ ਗਿਆ । ਇਸ ਮੌਕੇ ਤੇ ਐੱਮਸੀ ਸੁਦੇਸ਼ ਕੁਮਾਰ ਟੋਨੀ,ਆਪ ਆਗੂ ਤੇ ਸੰਮਤੀ ਮੈਂਬਰ ਅੰਕੁਸ਼ ਪੰਡਿਤ,ਨਗਰ ਕੌਂਸਲ ਵਾਈਸ ਪ੍ਰਧਾਨ ਤੇ ਆਪ ਆਗੂ ਸੰਦੀਪ ਕੁਮਾਰ ਜੈਨ,ਆਪ ਤੇ ਦਲਿਤ ਆਗੂ ਸ਼ੁਭਮ ਸਹੋਤਾ,ਆਪ ਆਗੂ ਵਿਵੇਕ ਗੁਪਤਾ,ਆਪ ਮਹਿਲਾ ਵਿੰਗ ਆਗੂ ਮਮਤਾ ਰਾਣੀ,ਸੋਨੀਆ ਕੌਂਡਲ,ਧਰਮਿੰਦਰ ਕਲਿਆਣ,ਸੁਖਵਿੰਦਰ ਆਸੀ,ਮਨੀਸ਼ ਗੁਪਤਾ,ਪੁਸ਼ਪ ਭਾਰਗਵ,ਵਿਕਾਸ ਵਰਮਾ,ਦਿਵਿਆਂਸ਼ੂ ਗੁਪਤਾ,ਜਤਿਨ ਕੁਮਰਾ ਆਦਿ ਆਪ ਆਗੂ ਤੇ ਵਰਕਰ ਹਾਜ਼ਰ ਸਨ ।

✅ *ਵੋਟਰਾਂ ਨੇ ਸੰਜੀਵ ਅਰੋੜਾ ਦੀ ਜਿੱਤ ਦਰਜ ਕਰਕੇ ਅਰੋੜਾ ਦੀ ਇਮਾਨਦਾਰੀ 'ਤੇ "ਆਪ" ਸਰਕਾਰ ਦੇ ਕੰਮਾਂ ਤੇ ਮੋਹਰ ਲਗਾਈ : ਚੇਅਰਮੈਨ ਚੌਧਰੀ ਰਾਜਵਿੰਦ...
23/06/2025

✅ *ਵੋਟਰਾਂ ਨੇ ਸੰਜੀਵ ਅਰੋੜਾ ਦੀ ਜਿੱਤ ਦਰਜ ਕਰਕੇ ਅਰੋੜਾ ਦੀ ਇਮਾਨਦਾਰੀ 'ਤੇ "ਆਪ" ਸਰਕਾਰ ਦੇ ਕੰਮਾਂ ਤੇ ਮੋਹਰ ਲਗਾਈ : ਚੇਅਰਮੈਨ ਚੌਧਰੀ ਰਾਜਵਿੰਦਰ ਰਾਜਾ*

*ਲੁਧਿਆਣਾ ਵੈਸਟ ਦੇ ਲੋਕਾਂ ਨੇ ਬੈਸਟ ਕੰਮ ਕਰ ਦਿਖਾਇਆ : ਚੇਅਰਮੈਨ ਚੌਧਰੀ ਰਾਜਵਿੰਦਰ ਰਾਜਾ*

ਗੜ੍ਹਦੀਵਾਲਾ, 23 ਜੂਨ (ਯੋਗੇਸ਼ ਗੁਪਤਾ)-ਵਿਧਾਨ ਸਭਾ ਹਲਕਾ ਲੁਧਿਆਣਾ ਪੱਛਮੀ ਦੀ ਜ਼ਿਮਨੀ ਚੋਣ 'ਚ ਪਾਰਟੀ ਉਮੀਦਵਾਰ ਸੰਜੀਵ ਅਰੋੜਾ ਦੀ ਜਿੱਤ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਹੀ ਹੇਠ ਚੱਲ ਰਹੀ 'ਆਪ' ਸਰਕਾਰ ਦੇ ਕੰਮਾਂ ਤੇ ਲੋਕਾਂ ਦੇ ਵਿਸ਼ਵਾਸ ਦੀ ਜਿੱਤ ਹੋਈ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਜਿਲ੍ਹਾ ਹੁਸ਼ਿਆਰਪੁਰ ਤੋਂ ਮਾਰਕੀਟ ਕਮੇਟੀ ਟਾਂਡਾ ਦੇ ਚੇਅਰਮੈਨ ਚੌਧਰੀ ਰਾਜਵਿੰਦਰ ਸਿੰਘ ਰਾਜਾ ਨੇ ਕਿਹਾ ਕਿ ਵਿਧਾਨ ਸਭਾ ਦੀ ਜ਼ਿਮਨੀ ਚੋਣ 'ਚ ਆਮ ਆਦਮੀ ਪਾਰਟੀ ਨੂੰ ਜਿਤਾ ਕੇ ਲੋਕਾਂ ਨੇ ਦਿਲੋਂ ਪਿਆਰ ਦਿੱਤਾ ਹੈ। ਵੋਟਰਾਂ ਨੇ ਸੰਜੀਵ ਅਰੋੜਾ ਨੂੰ ਜਿਤਾ ਕੇ ਅਰੋੜਾ ਦੀ ਇਮਾਨਦਾਰੀ 'ਤੇ "ਆਪ" ਸਰਕਾਰ ਦੇ ਤਿੰਨ ਸਾਲ ਦੇ ਕੰਮਾਂ ਤੇ ਮੋਹਰ ਲਗਾਈ ਹੈ। ਉਨ੍ਹਾਂ ਕਿਹਾ ਕਿ ਲੁਧਿਆਣਾ ਵੈਸਟ ਦੇ ਲੋਕਾਂ ਨੇ ਬੈਸਟ ਕੰਮ ਕਰਕੇ ਦਿਖਾਇਆ ਹੈ। ਉਨ੍ਹਾਂ ਕਿਹਾ ਕਿ ਜਦੋਂ ਉਹ ਸੰਜੀਵ ਅਰੋੜਾ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਲੁਧਿਆਣਾ ਪੱਛਮੀ ਦੇ ਲੋਕਾਂ ਵਿਚ ਵਿਚਰ ਰਹੇ ਸਨ ਉਸ ਵੇਲੇ ਜਿਵੇਂ ਲੋਕਾਂ 'ਚ ਉਤਸ਼ਾਹ ਮਿਲਿਆ ਉਸਤੋਂ ਅੰਦਾਜਾ ਲੱਗ ਚੁੱਕਾ ਸੀ ਕਿ ਬੇਸ਼ੱਕ ਵਿਪੱਖੀ ਪਾਰਟੀਆਂ ਝੂਠ ਦਾ ਪ੍ਰਚਾਰ ਕਰਕੇ ਲੋਕਾਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕਰਨ ਪਰ ਸੂਝਵਾਨ ਲੋਕ ਉਹਨਾਂ ਨੂੰ ਦਰ ਕਿਨਾਰੇ ਕਰਕੇ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਦੀ ਇਮਾਨਦਾਰੀ ਨਾਲ ਚਲਾਈ ਜਾ ਰਹੀ ਸਰਕਾਰ ਨੂੰ ਆਪਣਾ ਅਥਾਹ ਪਿਆਰ ਦੇਣਗੇ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਵਿਚ ਪਹਿਲੀ ਵਾਰ ਸੱਤਾ ਸੰਭਾਲਣ ਤੋਂ ਬਾਅਦ ਕਈ ਇਤਹਾਸਿਕ ਮਿਸਾਲਾਂ ਵਾਲੇ ਕਾਰਜ ਕਰਕੇ ਦਿਖਾਏ ਅਤੇ ਅੱਗੇ ਆਉਣ ਵਾਲੇ ਸਮੇਂ ਵਿੱਚ ਪਾਰਟੀ ਹੋਰ ਵੀ ਇਤਹਾਸਿਕ ਫੈਸਲਿਆਂ ਨੂੰ ਅਮਲੀ ਰੂਪ ਦੇ ਕੇ ਲੋਕ ਹਿੱਤ ਕਾਰਜ ਕਰੇਗੀ । ਉਨ੍ਹਾਂ ਕਿਹਾ ਕਿ ਲੁਧਿਆਣਾ ਪੱਛਮੀ ਦੇ ਜੇਤੂ ਉਮੀਦਵਾਰ ਸੰਜੀਵ ਅਰੋੜਾ ਸਾਫ ਸੁਥਰੀ ਸ਼ਵੀ ਵਾਲੇ ਸੂਝਵਾਨ ਵਿਅਕਤੀ ਹਨ। ਹੁਣ ਉਹ ਆਪਣੇ ਹਲਕੇ ਦੇ ਲੋਕਾਂ ਦੀਆਂ ਉਮੀਦਾਂ ਨੂੰ ਪੂਰਾ ਕਰਨ ਲਈ ਕੋਈ ਕਸਰ ਨਹੀਂ ਛੱਡਣਗੇ। ਉਨ੍ਹਾਂ ਦੀ ਸੋਚ ਵਿਕਾਸ ਅਤੇ ਲੋਕਾਂ ਦੀਆਂ ਉਮੀਦਾਂ ਅਨੁਸਾਰ ਸੇਵਾ ਭਾਵਨਾ ਨਾਲ ਕਾਰਜ ਕਰਨਾ ਹੈ। ਜਿਸਨੂੰ ਪੂਰਾ ਕਰਨ ਦਾ ਮੌਕਾ ਲੁਧਿਆਣਾ ਪੱਛਮੀ ਦੇ ਸੂਝਵਾਨ ਮਤਦਾਤਾਵਾਂ ਨੇ ਸੰਜੀਵ ਅਰੋੜਾ ਤੇ ਵਿਸ਼ਵਾਸ਼ ਜਿੱਤਾ ਕੇ ਦਿੱਤਾ ਹੈ।

✅ *ਸਾਈਂ ਸੇਵਕ ਸੰਘ ਗੜ੍ਹਦੀਵਾਲਾ ਵਲੋਂ 8ਵਾਂ ਸਾਲਾਨਾ ਉਤਸਵ ਦੇ ਸੰਬੰਧ ਚ ਵਿਸ਼ਾਲ ਭੰਡਾਰਾ ਸ਼ਰਧਾ ਭਾਵਨਾ ਨਾਲ ਹੋਇਆ*ਗੜ੍ਹਦੀਵਾਲਾ :(ਯੋਗੇਸ਼ ਗੁਪਤ...
22/06/2025

✅ *ਸਾਈਂ ਸੇਵਕ ਸੰਘ ਗੜ੍ਹਦੀਵਾਲਾ ਵਲੋਂ 8ਵਾਂ ਸਾਲਾਨਾ ਉਤਸਵ ਦੇ ਸੰਬੰਧ ਚ ਵਿਸ਼ਾਲ ਭੰਡਾਰਾ ਸ਼ਰਧਾ ਭਾਵਨਾ ਨਾਲ ਹੋਇਆ*

ਗੜ੍ਹਦੀਵਾਲਾ :(ਯੋਗੇਸ਼ ਗੁਪਤਾ )

ਅੱਜ ਸਾਈਂ ਸੇਵਕ ਸੰਘ ਗੜ੍ਹਦੀਵਾਲਾ ਵੱਲੋਂ ਆਯੋਜਿਤ ਅਤੇ ਸ਼੍ਰੀ ਠਾਕੁਰਦੁਆਰਾ ਰਾਮ ਟਟਵਾਲੀ ਦੇ ਆਸ਼ੀਰਵਾਦ ਨਾਲ 8ਵਾਂ ਸਾਲਾਨਾ ਉਤਸਵ ਭੰਡਾਰਾ ਪ੍ਰਾਚੀਨ ਸ਼੍ਰੀ ਰਾਧਾ ਕ੍ਰਿਸ਼ਨ ਮੰਦਿਰ, ਗੜ੍ਹਦੀਵਾਲਾ ਵਿਖੇ ਬੜੀ ਸ਼ਰਧਾ ਨਾਲ ਹੋਇਆ। ਇਸ ਸਬੰਧ ਵਿੱਚ ਅੱਜ ਬੜੀ ਧੂਮਧਾਮ ਤੇ ਸ਼ਰਧਾ ਨਾਲ ਵਿਸ਼ਾਲ ਭੰਡਾਰੇ ਦਾ ਅਜੋਜਨ ਕੀਤਾ ਗਿਆ । ਜਿਸ ਦੌਰਾਨ ਅੱਜ ਸੱਭ ਤੋਂ ਪਹਿਲਾਂ ਸਵੇਰੇ ਹਵਨ ਯੱਗ ਕਿੱਤਾ ਗਿਆ ਉਸਤੋਂ ਬਾਅਦ ਬ੍ਰਮਹ ਭੋਜ ਕਰਵਾਇਆ ਗਿਆ ਉਪਰੰਤ ਲੰਗਰ ਭੰਡਾਰੇ ਦੀ ਅਰੰਭਣਾ ਕੀਤੀ ਗਈ ਜਿਸ ਦੌਰਾਨ ਭਾਰੀ ਗਿਣਤੀ ਚ ਸ਼ਹਿਰ ਨਿਵਾਸੀਆਂ ਆਦਿ ਨੇ ਭੋਜਨ ਪ੍ਰਸ਼ਾਦ ਗ੍ਰਹਿਣ ਕਿੱਤਾ, ਤੇ ਸੇਵਾਦਾਰਾਂ ਨੇ ਬੜੇ ਹੀ ਅਨੰਦ ਤੇ ਰੂਹ ਨਾਲ ਸੇਵਾ ਕੀਤੀ ।ਇਸ ਦੌਰਾਨ ਦੇਵੀ ਮੰਦਿਰ ਭਜਨ ਮੰਡਲੀ ਗੜ੍ਹਦੀਵਾਲਾ ਦੇ ਪ੍ਰਧਾਨ ਰਮਾ ਰਾਣੀ ਸਮੇਤ ਸਮੂਹ ਮੰਡਲੀ ਦਾ ਵਿਸ਼ੇਸ਼ ਤੌਰ ਤੇ ਹਾਜ਼ਰੀ ਲਗਵਾਉਣ ਤੇ ਕਮੇਟੀ ਵਲੋਂ ਸਵਾਗਤ ਕੀਤਾ ਗਿਆ ਨਾਲ ਹੀ ਸਿਰੋਪਾ ਤੇ ਸਾਈਂ ਜੀ ਦਾ ਚਿੱਤਰ ਦੇ ਕੇ ਸਨਮਾਨ ਕਿੱਤਾ ਗਿਆ । ਇਸ ਮੌਕੇ ਤੇ ਆਏ ਹੋਏ ਪਤਵੰਤੇ ਸੱਜਣਾਂ ਜਿਸ ਵਿਚ ਚੇਅਰਮੈਨ ਮਾਰਕੀਟ ਕਮੇਟੀ ਟਾਂਡਾ ਚੌਧਰੀ ਰਾਜਵਿੰਦਰ ਸਿੰਘ ਰਾਜਾ,ਨਾਇਬ ਤਹਿਸੀਲਦਾਰ ਲਵਦੀਪ ਧੂਤ,ਆਪ ਤੇ ਦਲਿਤ ਆਗੂ ਸ਼ੁਭਮ ਸਹੋਤਾ,ਆਪ ਅੱਗੂ ਤੇ ਸੰਮਤੀ ਮੈਂਬਰ ਅੰਕੁਸ਼ ਪੰਡਿਤ,ਐਮਸੀ ਸੁਦੇਸ਼ ਕੁਮਾਰ ਟੋਨੀ,ਐੱਮਸੀ ਸਰੋਜ ਮਨਹਾਸ,ਐੱਮਸੀ ਸੁਨੀਤਾ ਚੌਧਰੀ,ਸਾਬਕਾ ਐੱਮਸੀ ਰਾਜੂ ਗੁਪਤਾ,ਆਪ ਮਹਿਲਾ ਵਿੰਗ ਆਗੂ ਮਮਤਾ ਰਾਣੀ,ਐੱਮਸੀ ਹਰਵਿੰਦਰ ਸੋਨੂੰ,ਨੰਦ ਲਾਲ ਗੋਗਨਾ,ਜਸਵਿੰਦਰ ਮਾਣਕੂ,ਟੋਨੀ ਪੁਰੀ,ਯੋਗੇਸ਼ ਅਗਰਵਾਲ,ਜੈਰਾਜ ਸ਼ਰਮਾ,ਗੋਰਵ ਆਦਿ ਅਨੇਕ ਪਤਵੰਤਿਆਂ ਨੂੰ ਸੰਸਥਾ ਵਲੋਂ ਸਿਰੋਪਾ ਤੇ ਸਾਈਂ ਜੀ ਦੀ ਤਸਵੀਰ ਵਾਲਾ ਸਨਮਾਨ ਦੇ ਕੇ ਸਨਮਾਨਿਤ ਵੀ ਕੀਤੇ ਗਏ । ਇਸ ਮੌਕੇ ਤੇ ਸਾਈਂ ਸੇਵਕ ਸੰਘ ਦੇ ਮੁਖੀ ਵਿਪਨ ਸ਼ਰਮਾ,ਸੋਨੂੰ ਸਿਹਰਾ, ਵਿਵੇਕ ਗੁਪਤਾ,ਸਤਪਾਲ ਸ਼ਰਮਾ, ਸਚਿਨ ਪੁਰੀ,ਲਵਿਸ਼ ਸ਼ਰਮਾ,ਸਤੀਸ਼ ਸ਼ਰਮਾ,ਗੌਰਵ ਸ਼ਰਮਾ,ਟੀਨੂ ਕਪਿਲਾ,ਸਚਿਨ ਰੂਪੋਵਾਲੀਆ,ਰੋਹਿਤ ਸ਼ਰਮਾ,ਸੌਰਵ ਕੁਮਾਰ ,ਇੰਦਰਜੀਤ,ਜੱਸਾ,ਪੰਡਿਤ ਧਰਮਿੰਦਰ ਝਾ,ਕਰਮਦੀਨ,ਸਤਪਾਲ ਸ਼ਰਮਾ,ਬ੍ਰਿਜੇਸ਼ ਗੁਪਤਾ,ਜਤਿਨ ਕੁਮਰਾ ਆਦਿ ਭਾਰੀ ਗਿਣਤੀ ਚ ਸਾਈ ਭਗਤ ਤੇ ਹੋਰ ਸ਼ਰਧਾਲੂ ਹਾਜ਼ਰ ਸਨ ।

✅ *ਪਿੰਡ ਡੱਫਰ ਵਿਖੇ ਡਾ:ਐਮ ਐਸ ਰੰਧਾਵਾ ਸਪੋਰਟਸ ਅਕੈਡਮੀ ਦਾ  ਉਦਘਾਟਨ**ਕਬੱਡੀ,ਅਥਲੈਟਿਕਸ ਤੇ ਅਨੇਕਾਂ ਹੋਰ ਖੇਡਾਂ ਨਾਲ ਸੰਬੰਧਿਤ ਖਿਡਾਰੀਆਂ ਨੂੰ ...
21/06/2025

✅ *ਪਿੰਡ ਡੱਫਰ ਵਿਖੇ ਡਾ:ਐਮ ਐਸ ਰੰਧਾਵਾ ਸਪੋਰਟਸ ਅਕੈਡਮੀ ਦਾ ਉਦਘਾਟਨ*

*ਕਬੱਡੀ,ਅਥਲੈਟਿਕਸ ਤੇ ਅਨੇਕਾਂ ਹੋਰ ਖੇਡਾਂ ਨਾਲ ਸੰਬੰਧਿਤ ਖਿਡਾਰੀਆਂ ਨੂੰ ਦਿੱਤੀ ਜਾਵੇਗੀ ਕੋਚਿੰਗ : ਪ੍ਰਧਾਨ ਮੈਨੇਜਰ ਫਕੀਰ ਸਹੋਤਾ*

ਗੜ੍ਹਦੀਵਾਲਾ 21 ਜੂਨ (ਯੋਗੇਸ਼ ਗੁਪਤਾ)

ਪ੍ਰਿੰਸੀਪਲ ਹੇਮਰਾਜ ਸਪੋਰਟਸ ਐਂਡ ਵੈਲਫੇਅਰ ਕਲੱਬ ਰਜਿਸਟਰ ਪਿੰਡ ਡੱਫਰ ਦੇ ਵਿਸ਼ੇਸ਼ ਉਪਰਾਲੇ ਸਦਕਾ ਬੱਚਿਆਂ ਤੇ ਨੌਜਵਾਨਾਂ ਨੂੰ ਨਸ਼ਿਆਂ, ਮੋਬਾਈਲ ਅਤੇ ਹੋਰ ਭੈੜੀਆਂ ਅਲਾਮਤਾਂ ਤੋਂ ਦੂਰ ਰੱਖਦੇ ਹੋਏ ਚੰਗਾ ਖਿਡਾਰੀ ਅਤੇ ਉਹਨਾਂ ਦੇ ਭਵਿੱਖ ਨੂੰ ਉਜਵਲ ਬਣਾਉਣ ਲਈ ਡਾਕਟਰ ਐਮਐਸ ਰੰਧਾਵਾ ਸਪੋਰਟਸ ਅਕੈਡਮੀ ਗੜਦੀਵਾਲਾ-ਦਸੂਹਾ ਦਾ ਗਠਨ ਕਰਦੇ ਹੋਏ ਪਿੰਡ ਡੱਫਰ ਦੇ ਖੇਡ ਮੈਦਾਨ ਵਿਖੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠਾਂ ਦੇ ਭੋਗ ਪਾਏ ਗਏ।ਉਪਰੰਤ ਰਸਮੀ ਤੌਰ ਤੇ ਕਲੱਬ ਵਲੋਂ ਡਾਕਟਰ ਐਮਐਸ ਰੰਧਾਵਾ ਸਪੋਰਟਸ ਅਕੈਡਮੀ ਗੜਦੀਵਾਲਾ-ਦਸੂਹਾ ਦਾ ਉਦਘਾਟਨ ਕੀਤਾ ਗਿਆ।ਇਸ ਸਬੰਧੀ ਜਾਣਕਾਰੀ ਦਿੰਦਿਆਂ ਕਲੱਬ ਪ੍ਰਧਾਨ ਮੈਨੇਜਰ ਫਕੀਰ ਸਿੰਘ ਸਹੋਤਾ ਨੇ ਦੱਸਿਆ ਕਿ ਇਸ ਅਕੈਡਮੀ ਦੀ ਸ਼ੁਰੂਆਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈਂਦੇ ਹੋਏ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਉਣ ਉਪਰੰਤ ਰਸਮੀ ਤੌਰ ਤੇ ਉਦਘਾਟਨ ਸਮੂਹ ਕਲੱਬ ਮੈਂਬਰਾਂ, ਪਿੰਡ ਵਾਸੀਆਂ ਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਸਾਂਝੇ ਤੌਰ ਤੇ ਕੀਤਾ ਗਿਆl ਉਹਨਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਬੱਚੇ ਨਸ਼ਿਆਂ ਮੋਬਾਈਲ ਅਤੇ ਅਨੇਕਾਂ ਹੋਰ ਭੈੜੀਆਂ ਅਲਾਮਤਾਂ ਵੱਲ ਵੱਧਦੇ ਜਾ ਰਹੇ ਹਨ ਅਤੇ ਸਰੀਰਕ ਤੌਰ ਤੇ ਫਿਟ ਨਹੀਂ ਹਨ, ਜਿਸ ਕਾਰਨ ਉਹ ਖੇਡਾਂ ਤੋਂ ਦੂਰ ਹੁੰਦੇ ਜਾ ਰਹੇ ਹਨ ਇਸ ਲਈ ਉਹਨਾਂ ਨੇ ਕਲੱਬ ਅਤੇ ਐਨਆਰਆਈ ਦੇ ਵਿਸ਼ੇਸ਼ ਉਪਰਾਲੇ ਸਦਕਾ ਡਾਕਟਰ ਐਮ ਐਸ ਰੰਧਾਵਾ ਸਪੋਰਟਸ ਅਕੈਡਮੀ ਗੜਦੀਵਾਲਾ -ਦਸੂਹਾ ਖੋਲਣ ਦਾ ਫੈਸਲਾ ਕੀਤਾ ਗਿਆ ਸੀl ਉਹਨਾਂ ਦੱਸਿਆ ਕਿ ਇਸ ਅਕੈਡਮੀ ਦੌਰਾਨ ਕੋਚਿੰਗ ਨੈਸ਼ਨਲ ਕੋਚ ਸਰਦਾਰ ਮਨਜੀਤ ਸਿੰਘ ਮੰਡ ਦੇਣਗੇ ਜਿਸ ਵਿੱਚ ਕਬੱਡੀ,ਐਥਲੈਟਿਕਸ ਅਤੇ ਅਨੇਕਾਂ ਹੋਰ ਖੇਡਣ ਨਾਲ ਸੰਬੰਧਿਤ ਖਿਡਾਰੀ ਭਾਗ ਲੈ ਸਕਦੇ ਹਨ ਅਤੇ ਅਕੈਡਮੀ ਜੁਆਇਨ ਕਰਨ ਲਈ ਕਿਸੇ ਵੀ ਖਿਡਾਰੀ ਤੋਂ ਕੋਈ ਫੀਸ ਨਹੀਂ ਲਈ ਜਾਵੇਗੀl ਉਹਨਾਂ ਕਿਹਾ ਕਿ ਪਿੰਡ ਦੇ ਨਾਲ ਨਾਲ ਇਲਾਕੇ ਦੇ ਖਿਡਾਰੀ ਇਸ ਅਕੈਡਮੀ ਨੂੰ ਜੁਆਇਨ ਕਰ ਸਕਦੇ ਹਨlਉਹਨਾਂ ਕਿਹਾ ਕਿ ਸ਼ੁਰੂਆਤ ਵਿੱਚ ਅਕੈਡਮੀ ਦੇ ਖਿਡਾਰੀਆਂ ਦੀ ਕੋਚਿੰਗ ਦਾ ਹੋਵੇਗਾ ਤੇ ਨਿਰੰਤਰ ਕੋਚ ਮਨਜੀਤ ਸਿੰਘ ਮੰਡ ਆਪਣੇ ਹਿਸਾਬ ਨਾਲ ਬੱਚਿਆਂ ਨਾਲ ਸਮਾਂ ਆਪਣੇ ਹਿਸਾਬ ਨਾਲ ਰੱਖ ਲੈਣਗੇlਇਸ ਮੌਕੇ ਉਹਨਾਂ ਕਿਹਾ ਕਿ ਇਸ ਅਕੈਡਮੀ ਨਾਲ ਪ੍ਰਿੰਸੀਪਲ ਹੇਮਰਾਜ ਸਪੋਰਟਸ ਕਲੱਬ ਦੇ ਮੋਹਤਬਾਰ ਵੀ ਜੁੜੇ ਹੋਏ ਹੋਣਗੇ ਜੋ ਖਿਡਾਰੀਆਂ ਨੂੰ ਜੋ ਅਗਾਹ ਚੰਗੀ ਸੋਚ ਰੱਖਦੇ ਹੋਏ ਅੱਛੇ ਖਿਡਾਰੀ ਬਣਨਾ ਚਾਹੁੰਦੇ ਹਨ ਉਹਨਾਂ ਦੀ ਮਦਦ ਵੀ ਕੀਤੀ ਜਾਵੇਗੀl ਉਹਨਾਂ ਕਿਹਾ ਕਿ ਇਸ ਅਕੈਡਮੀ ਦੇ ਖੁੱਲਣ ਨਾਲ ਇਲਾਕੇ ਦੇ ਬੱਚਿਆਂ ਤੇ ਨੌਜਵਾਨਾਂ ਨੂੰ ਆਪਣੇ ਆਪ ਨੂੰ ਸਰੀਰਕ ਤੌਰ ਤੇ ਤੰਦਰੁਸਤ ਅਤੇ ਖੇਡਾਂ ਵਿੱਚ ਨਾਮਣਾ ਖੱਟ ਕੇ ਆਪਣਾ ਉਜਵਲ ਭਵਿੱਖ ਬਣਾਉਣ ਦਾ ਇਹ ਸੁਨਹਿਰੀ ਮੌਕਾ ਹੋਵੇਗਾlਉਹਨਾਂ ਬੱਚਿਆਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਇਸ ਅਕੈਡਮੀ ਨੂੰ ਜੁਆਇਨ ਕਰਕੇ ਆਪਣਾ ਭਵਿੱਖ ਉਜਵਲ ਬਣਾਉਣlਇਸ ਮੌਕੇ ਕਲੱਬ ਪ੍ਰਧਾਨ ਮੈਨੇਜਰ ਫਕੀਰ ਸਿੰਘ ਸਹੋਤਾ, ਜਨਰਲ ਸਕੱਤਰ ਡਾਕਟਰ ਸਵਿੰਦਰ ਸਿੰਘ ਲਾਖਾ, ਕੈਸ਼ੀਅਰ ਮਾਸਟਰ ਅਮੀਰ ਸਿੰਘ, ਸਰਦਾਰ ਹਰਜੋਤ ਸਿੰਘ ਸਹੋਤਾ (ਮਨੋਵਿਗਿਆਨੀ ਤੇ ਪ੍ਰਧਾਨ ਐਸ.ਓ.ਡੀ ਦਸੂਹਾ),ਲਖਵਿੰਦਰ ਸਿੰਘ ਲੱਕੀ ਠੱਕਰ, ਮਨਪ੍ਰੀਤ ਸਿੰਘ ਰੰਧਾਵਾ,ਸੰਤ ਸਿੰਘ ਜੰਡੌਰ, ਦਵਿੰਦਰ ਸਿੰਘ ਲਾਲਾ ਦਾਤਾ, ਸੁਰਜੀਤ ਸਿੰਘ ਸਹੋਤਾ, ਨਛੱਤਰ ਸਿੰਘ ਸਹੋਤਾ, ਮਾਸਟਰ ਲਖਵਿੰਦਰ ਸਿੰਘ ਲਾਖਾ,ਦਲਜੀਤ ਸਿੰਘ, ਇੰਦਰਪਾਲ ਸਿੰਘ,ਲੱਕੀ ਰੰਧਾਵਾ,ਕਰਮਜੀਤ ਸਿੰਘ ਰਾਜੂ,ਪਰਮਜੀਤ ਪੱਪੂ, ਦਲਬੀਰ ਸਿੰਘ, ਦਿਲਬਾਗ ਸਿੰਘ, ਕਰਤਾਰ ਸਿੰਘ ਕਾਰੀ, ਕਸ਼ਮੀਰ ਸਿੰਘ ਅਟਵਾਲ, ਸਤਨਾਮ ਸੱਤੂ, ਬੱਗਾ, ਰਾਜਵੀਰ ਸਿੰਘ, ਜਸਕਰਨ ਸਿੰਘ, ਕਰਨਵੀਰ ਸਿੰਘ, ਰਵੀ, ਰਾਜਾ, ਸਹਿਜ, ਹੈਪਾ, ਹਰਪ੍ਰੀਤ ਸਿੰਘ ਆਦਿ ਸਮੇਤ ਸਮੂਹ ਕਲੱਬ ਮੈਂਬਰ ਪਿੰਡ ਵਾਸੀ ਤੇ ਇਲਾਕਾ ਨਿਵਾਸੀ ਹਾਜ਼ਰ ਸਨ।
ਕੈਪਸ਼ਨ-ਪਿੰਡ ਡੱਫਰ ਵਿਖੇ ਡਾ:ਐਮ ਐਸ ਰੰਧਾਵਾ ਸਪੋਰਟਸ ਅਕੈਡਮੀ ਦਾ ਉਦਘਾਟਨ ਕਰਦੇ ਪ੍ਰਬੰਧਕ।
ਫੋਟੋ:ਈਮੇਲ ਕੀਤੀ ਗਈ-01

✅ *ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਚੋਂ ਬਾਹਰ ਕੱਢਣ ਲਈ ਖੇਡ ਮੁਕਾਬਲੇ ਸਮੇ ਦੀ ਮੁੱਖ ਲੋੜ : ਕਮਲਜੀਤ ਕੁਲਾਰ*✍️*ਪਿੰਡ ਡੱਫਰ ਵਿਖੇ ਚੌਥਾ ਕ੍ਰਿਕਟ...
21/06/2025

✅ *ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਚੋਂ ਬਾਹਰ ਕੱਢਣ ਲਈ ਖੇਡ ਮੁਕਾਬਲੇ ਸਮੇ ਦੀ ਮੁੱਖ ਲੋੜ : ਕਮਲਜੀਤ ਕੁਲਾਰ*

✍️*ਪਿੰਡ ਡੱਫਰ ਵਿਖੇ ਚੌਥਾ ਕ੍ਰਿਕਟ ਟੂਰਨਾਮੈਂਟ ਸ਼ਾਨਦਾਰ ਅਮਿੱਟ ਯਾਦਾਂ ਛੱਡਦਾ ਹੋਇਆ ਸਮਾਪਤ :- ਸੰਦੀਪ ਸਿੰਘ ਸੋਨੂੰ ਡੱਫਰ*

ਗੜ੍ਹਦੀਵਾਲਾ 21 ਜੂਨ (ਯੋਗੇਸ਼ ਗੁਪਤਾ)

: ਗੜਦੀਵਾਲਾ ਦੇ ਨਜ਼ਦੀਕੀ ਪਿੰਡ ਡੱਫਰ ਵਿਖੇ ਧੰਨ ਧੰਨ ਬਾਬਾ ਦਰੇਲਾ ਜੀ ਦੇ ਅਸ਼ੀਰਵਾਦ ਸਦਕਾ ਕਰਵਾਇਆ ਗਿਆ ਚੌਥਾ ਕ੍ਰਿਕਟ ਟੂਰਨਾਮੈਂਟ ਸ਼ਾਨਦਾਰ ਅਮਿੱਟ ਯਾਦਾਂ ਛੱਡਦਾ ਹੋਇਆ ਸਮਾਪਤ ਹੋ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਖੇਡ ਪ੍ਰਬੰਧਕ ਮਾਸਟਰ ਸੰਦੀਪ ਸਿੰਘ ਸੋਨੂੰ ਸਹੋਤਾ ਨੇ ਦੱਸਿਆ ਕਿ ਪੰਜਾਬ ਦੇ ਕੋਨੇ ਕੋਨੇ ਤੋਂ ਲਗਭਗ 8 ਕ੍ਰਿਕਟ ਕਲੱਬਾ ਦੀਆਂ ਟੀਮਾਂ ਨੇ ਇਸ ਟੂਰਨਾਮੈਂਟ ਵਿੱਚ ਹਿੱਸਾ ਲਿਆ ਤੇ ਸਾਰੇ ਮੈਚ ਦਿਲਚਸਪ ਦੇਖਣ ਨੂੰ ਮਿਲੇ। ਇਸ ਦੌਰਾਨ ਫਾਈਨਲ ਆਲ ਉਪਨ ਮੈਚ ਵਿੱਚ ਸੰਤ ਬਾਬਾ ਸੱਤਪਾਲ ਸਿੰਘ ਜੀ ਚੰਨ ਕਲੱਬ ਹੁਸ਼ਿਆਰਪੁਰ ਦੀ ਟੀਮ ਨੇ 51000 ਨਗਦ ਤੇ ਟ੍ਰਾਫੀ ਤੇ ਕਬਜ਼ਾ ਕੀਤਾ ਅਤੇ ਦੂਸਰੇ ਸਥਾਨ ਤੇ ਰਹਿਣ ਵਾਲੀ ਆਲ ਉਪਨ ਟੀਮ ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਕਲੱਬ ਨੂੰ 31000 ਨਗਦ ਤੇ ਟਰਾਫੀ ਦਿੱਤੀ ਗਈ|ਫਾਈਨਲ ਚ ਮੈਨ ਆਫ ਦਾ ਮੈਚ ਸ਼ੇਰੂ ਢਾਹਾ ਨੂੰ ਫਰਾਟਾ ਪੱਖਾ ਨਾਲ 2200 ਦੀ ਨਗਦ ਰਾਸ਼ੀ ਦੇਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਅੰਡਰ ਸ਼ੋਅ ਮੈਚ ਕਰਵਾਏ ਗਏ,ਜਿਸ ਵਿੱਚ ਦਸੂਹਾ ਦੀ ਟੀਮ ਪਹਿਲੇ ਨੰਬਰ ਤੇ ਰਹੀ ਤੇ 3100 ਰਾਸ਼ੀ ਪ੍ਰਾਪਤ ਕੀਤੀ। ਦੂਜੇ ਨੰਬਰ ਤੇ ਡੱਫਰ ਪਿੰਡ ਦੀ ਟੀਮ ਨੇ 2100 ਰਾਸ਼ੀ ਪ੍ਰਾਪਤ ਕੀਤੀ। ਇਸ ਮੌਕੇ ਅੰਡਰ ਮੈਚਾਂ ਦਾ ਮੈਨ ਆਫ ਦਾ ਮੈਨ ਸੋਰਵ ਲਿੱਟਾ ਨੂੰ ਪ੍ਰੈਸ ਨਾਲ ਸਨਮਾਨਿਤ ਕੀਤਾ ਗਿਆ। ਬੈਸਟ ਬੈਟਸਮੈਨ ਨਿਕਲ ਦਸੂਹਾ ਰਿਹਾ ਤੇ ਬੈਸਟ ਬੋਲਰ ਭਾਨਾ ਦੋਵਾਂ ਨੂੰ ਪ੍ਰੈਸ ਦੇ ਕੇ ਸਨਮਾਨਿਤ ਕੀਤਾ ਗਿਆ । ਇਸੇ ਤਰ੍ਹਾਂ ਮੈਚ ਰਹੇ ਖਿਡਾਰੀਆਂ ਨੂੰ ਘਿਓ ਨਾਲ ਸਨਮਾਨਿਤ ਕੀਤਾ ਗਿਆ।ਇਸ ਦੌਰਾਨ ਇਨਾਮਾਂ ਦੀ ਵੰਡ ਅਕਾਲੀ ਆਗੂ ਤੇ ਸਮਾਜ ਸੇਵੀ ਸਰਦਾਰ ਕਮਲਜੀਤ ਸਿੰਘ ਕੁਲਾਰ,ਮੈਬਰ ਜਰਨਲ ਕੌਸ਼ਲ ਸ਼੍ਰੋਮਣੀ ਅਕਾਲੀਦਲ ਆਦਿ ਵੱਲੋਂ ਕੀਤੀ ਗਈ। ਇਸ ਮੌਕੇ ਸਰਦਾਰ ਕਮਲਜੀਤ ਸਿੰਘ ਕੁਲਾਰ ਵੱਲੋਂ ਟੂਰਨਾਮੈਂਟ ਕਮੇਟੀ ਨੂੰ ਮੁਬਾਰਕਬਾਦ ਦਿੰਦੇ ਹੋਏ ਕਿਹਾ ਕਿ ਅਜਿਹੇ ਟੂਰਨਾਮੈਂਟ ਕਰਵਾਉਣਾ ਇੱਕ ਸ਼ਲਾਘਾਯੋਗ ਕਦਮ ਹੈ ।ਜਿਸ ਨਾਲ ਨੌਜਵਾਨਾਂ ਨੂੰ ਖੇਡਾਂ ਵਿੱਚ ਵਧੀਆ ਪ੍ਰਦਰਸ਼ਨ ਕਰਨ ਦੇ ਲਈ ਉਤਸਾਹ ਮਿਲਦਾ ਹੈ। ਇਸ ਮੌਕੇ ਪਹੁੰਚੀਆਂ ਸ਼ਖਸ਼ੀਅਤਾਂ ਨੂੰ ਪ੍ਰਬੰਧਕ ਕਮੇਟੀ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਅਤੇ ਪਿੰਡ ਵਾਸੀ, ਇਲਾਕਾ ਨਿਵਾਸੀ ਤੇ ਵਿਸ਼ੇਸ਼ ਤੌਰ ਤੇ ਐਨ ਆਰ ਆਈ ਵੀਰਾਂ ਦਾ ਵੀ ਧੰਨਵਾਦ ਕੀਤਾ ਗਿਆ|ਇਸ ਮੌਕੇ ਕਮੈਂਟੇਟਰ ਦੀ ਭੂਮਿਕਾ ਅਰਮਾਨ ਡੱਫਰ,ਪਰਗਟ ਮਾਨਗੜ, ਡਿੰਪਲ ਮੁਲਤਾਨੀ ਆਦਿ ਨੇ ਨਿਭਾਈ।ਇਸ ਦੌਰਾਨ ਖਿਡਾਰੀਆਂ ਤੇ ਪਹੁੰਚੇ ਦਰਸ਼ਕਾਂ ਲਈ ਗੁਰੂ ਕੇ ਲੰਗਰ ਅਤੁਟ ਵਰਤਾਏ ਗਏ। ਇਸ ਮੌਕੇ ਸ ਸੰਦੀਪ ਸਿੰਘ ਸੌਨੂੰ ਡੱਫਰ ਸਰਪੰਚ ਸਤਨਾਮ ਸਿੰਘ ਡੱਫਰ,ਪੰਚ ਅਮਨਦੀਪ ਸਿੰਘ,ਪੰਚ ਜੁਗਰਾਜ ਸਿੰਘ,ਸ ਕੁਲਵੀਰ ਸਿੰਘ ਸਹੋਤਾ, ਵਿੱਕੀ ਡੱਫਰ,ਜਗਰਾਜ ਸਿੰਘ ਸਹੋਤਾ, ਐਮਪੀ ਤੂਰ ਲਵਪ੍ਰੀਤ ਸਿੰਘ ਅਰਮਾਨ ਡੱਫਰ ਆਏ ਮਹਿਮਾਨ ਬਲਵਿੰਦਰ ਸਿੰਘ ਚਿੱਪੜਾ, ਸਰਪੰਚ ਹਰਵਿੰਦਰ ਸਿੰਘ ਸਮਰਾ, ਸੰਜੀਵ ਸਿੰਘ ਕੋਈ, ਲੱਕੀ ਰਾਏ ਬਾਹਲਾ,ਸਿਮਰਜੀਤ ਸਿੰਘ ਅਟਵਾਲ,ਕਰਨ ਧੁੱਗਾ,ਸਰਪੰਚ ਜਗਰੂਪ ਸਿੰਘ,ਵਿਵੇਕ ਗੁਪਤਾ ਗੜਦੀਵਾਲ,ਯੋਗੇਸ਼ ਅਗਰਵਾਲ, ਸ਼ੈਂਕੀ ਕਲਿਆਨ,ਸਰਪੰਚ ਸੁਰਜੀਤ ਸਿੰਘ ਆਦਿ ਸਮੇਤ ਸਮੂਹ ਪਿੰਡ ਵਾਸੀ ਤੇ ਇਲਾਕਾ ਨਿਵਾਸੀ ਤੇ ਖਿਡਾਰੀ ਹਾਜ਼ਰ ਸਨ ।

✅ *"ਹਰ ਸ਼ੁੱਕਰਵਾਰ, ਡੇਂਗੂ ਤੇ ਵਾਰ"ਮੁਹਿੰਮ  ਤਹਿਤ  ਪਿੰਡ ਸੰਸਾਰਪੁਰ ਵਿਖੇ ਡੇਂਗੂ ਲਾਰਵੇ ਦਾ ਕੀਤਾ ਨਿਰੀਖਣ*ਗੜ੍ਹਦੀਵਾਲਾ (ਯੋਗੇਸ਼ ਗੁਪਤਾ) ਸਿਵ...
21/06/2025

✅ *"ਹਰ ਸ਼ੁੱਕਰਵਾਰ, ਡੇਂਗੂ ਤੇ ਵਾਰ"ਮੁਹਿੰਮ ਤਹਿਤ ਪਿੰਡ ਸੰਸਾਰਪੁਰ ਵਿਖੇ ਡੇਂਗੂ ਲਾਰਵੇ ਦਾ ਕੀਤਾ ਨਿਰੀਖਣ*

ਗੜ੍ਹਦੀਵਾਲਾ (ਯੋਗੇਸ਼ ਗੁਪਤਾ)

ਸਿਵਲ ਸਰਜਨ ਹੁਸ਼ਿਆਰਪੁਰ ਡਾਕਟਰ ਪਵਨ ਕੁਮਾਰ ਸ਼ਗੋਤਰਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾਕਟਰ ਜਗਦੀਪ ਸਿੰਘ ਜ਼ਿਲ੍ਹਾ ਐਪੀਡੀਮੋਲੋਜਿਸਟ , ਕਾਰਜਕਾਰੀ ਐਸ.ਐਮ.ਓ ਡਾਕਟਰ ਸੰਦੀਪ ਕੌਰ ਪੀ.ਐਚ.ਸੀ ਮੰਡ ਭੰਡੇਰ ਦੀ ਯੋਗ ਅਗਵਾਈ ਹੇਠ ਪਿੰਡ ਸੰਸਾਰਪੁਰ ਵਿਖੇ ਘਰਾਂ ਵਿੱਚ ਡੇਂਗੂ ਦੇ ਲਾਰਵੇ ਦਾ ਨਿਰੀਖਣ ਕੀਤਾ ਗਿਆ। ਇਸ ਸਮੇਂ ਸਿਹਤ ਕਰਮਚਾਰੀ ਰਾਜੀਵ ਰੋਮੀ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਚਲਾਈ ਗਈ ਮੁਹਿੰਮ "ਹਰ ਸ਼ੁੱਕਰਵਾਰ ਡੇਂਗੂ ਤੇ ਵਾਰ " ਤਹਿਤ ਬਰਸਾਤ ਦਾ ਮੌਸਮ ਸ਼ੁਰੂ ਹੋਣ ਤੋਂ ਪਹਿਲਾਂ ਹੀ ਬਰਸਾਤੀ ਬਿਮਾਰੀਆਂ ਤੋਂ ਬਚਾਅ ਲਈ ਸਿਹਤ ਵਿਭਾਗ ਨੇ ਵਿਸ਼ੇਸ਼ ਉਪਰਾਲੇ ਸ਼ੁਰੂ ਕਰ ਦਿੱਤੇ ਹਨ ।ਜਿਸ ਤਹਿਤ ਡੇਂਗੂ, ਮਲੇਰੀਆ, ਚਿਕਨਗੁਨੀਆ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ ।ਡੇਂਗੂ ਦਾ ਮੱਛਰ ਘਰਾਂ ਦੇ ਕੂਲਰਾਂ ਗਮਲਿਆਂ ,ਫਰੀਜਾਂ ਦੀਆਂ ਬੈਕ ਟੇ੍ਆਂ ,ਖੁੱਲ੍ਹੀਆਂ ਪਾਣੀ ਦੀਆਂ ਟੈਂਕੀਆਂ, ਬਿਨ੍ਹਾਂ ਢੱਕੇ ਹੋਏ ਜਮਾਂ ਕਰਕੇ ਰੱਖਿਆ ਹੋਇਆ ਪਾਣੀ ,ਜਾਨਵਰਾਂ, ਪੰਛੀਆਂ ਨੂੰ ਪਾਣੀ ਪਿਲਾਉਣ ਵਾਲੇ ਬਰਤਨਾਂ ਆਦਿ ਵਿੱਚ ਇੱਕ ਹਫ਼ਤੇ ਦੇ ਵਿੱਚ ਪੈਦਾ ਹੋ ਸਕਦਾ ਹੈ। "ਹਰ ਸ਼ੁੱਕਰਵਾਰ ਡੇਂਗੂ ਤੇ ਵਾਰ' ਤਹਿਤ ਇਹਨਾਂ ਵਸਤਾਂ ਦੀ ਸਫ਼ਾਈ ਰੱਖ ਕੇ ਹਰ ਸ਼ੁੱਕਰਵਾਰ ਡਰਾਈ ਡੇ ਮਨਾਉਣਾ ਚਾਹੀਦਾ ਹੈ। ਇਸ ਸਮੇਂ ਦੱਸਿਆ ਕਿ ਸਾਨੂੰ ਆਪਣੇ ਘਰਾਂ ਦੇ ਆਸ -ਪਾਸ ਸਫ਼ਾਈ ਰੱਖਣੀ ਚਾਹੀਦੀ ਹੈ ਅਤੇ ਪਾਣੀ ਇਕੱਠਾ ਨਹੀਂ ਹੋਣ ਦੇਣਾ ਚਾਹੀਦਾ।ਇਹ ਮੱਛਰ ਜ਼ਿਆਦਾਤਰ ਸਾਫ਼ ਖੜ੍ਹੇ ਪਾਣੀ ਦੇ ਸੋਮਿਆਂ ਵਿੱਚ ਪੈਦਾ ਹੁੰਦਾ ਹੈ ।ਇਹ ਮੱਛਰ ਜ਼ਿਆਦਾਤਰ ਦਿੱਨ ਵੇਲੇ ਕੱਟਦਾ ਹੈ । ਸੌਣ ਵੇਲੇ ਮੱਛਰਦਾਨੀ, ਮੱਛਰ ਦੇ ਕੱਟਣ ਤੋਂ ਬਚਾਅ ਕਰਨ ਵਾਲੀਆਂ ਕਰੀਮਾਂ ਅਤੇ ਤੇਲ ਆਦਿ ਦੀ ਵਰਤੋਂ ਕਰਨੀ ਚਾਹੀਦੀ ਹੈ ।ਡੇਂਗੂ ਦੇ ਸਾਰੇ ਟੈਸਟ ਤੇ ਇਲਾਜ਼ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਫਰੀ ਕੀਤੇ ਜਾਂਦੇ ਹਨ। ਇਸ ਸਮੇਂ ਸਿਹਤ ਕਰਮਚਾਰੀ ਰਾਜੀਵ ਰੋਮੀ, ਅਨੀਤਾ ਦੇਵੀ ਆਸ਼ਾ ਵਰਕਰ, ਦਰਸ਼ਨਾ ਦੇਵੀ, ਗੁਰਬਖਸ਼ ਕੌਰ ਹਾਜ਼ਰ ਸਨ।

नशे के विरुद्ध जंग में होशियारपुर बन रहा है अग्रणी जिलाः डा. बलबीर सिंह-    स्वास्थ्य मंत्री ने पुर्नवास केंद्र का दौरा ...
19/06/2025

नशे के विरुद्ध जंग में होशियारपुर बन रहा है अग्रणी जिलाः डा. बलबीर सिंह
- स्वास्थ्य मंत्री ने पुर्नवास केंद्र का दौरा कर अधिकारियों के साथ रंगला पंजाब स्कीम, डेंगू-चिकनगुनिया व युद्ध नशे के विरुद्ध अभियान की समीक्षा बैठक की अध्यक्षता की

- कहा, पुनर्वास केंद्र में तीन गुना बढ़ी बैड क्षमता, रोजगारोन्मुखी कोर्स करवा कर मरीजों को स्वरोजगार से जोड़ने की हो रही है पहल

- डेंगू व चिकनगुनिया की रोकथाम के लिए साझा प्रयास किए जा रहे हैं तेज़

- ‘रंगला पंजाब’ योजना में हर गांव-मोहल्ले तक पहुंचेगा विकास

होशियारपुर,19 जूनः (योगेश गुप्ता)
पंजाब के स्वास्थ्य एवं परिवार कल्याण मंत्री डॉ. बलबीर सिंह ने कहा कि 'युद्ध नशे के विरुद्ध' अभियान में होशियारपुर जिला पूरे राज्य में सबसे बेहतर प्रदर्शन कर रहा है। जिले के प्रशासनिक अधिकारियों, पुलिस विभाग और जनप्रतिनिधियों की साझा मेहनत से यह अभियान ज़मीनी स्तर पर सफलतापूर्वक चल रहा है। डॉ. बलबीर सिंह आज जिला प्रशासकीय कांप्लेक्स में रंगला पंजाब विकास स्कीम, डेंगू-चिकनगुनिया की रोकथाम और नशा विरोधी अभियान की समीक्षा बैठक के बाद पत्रकारों से बातचीत कर रहे थे। इस अवसर पर विधायक टांडा उड़मुड़ जसवीर सिंह राजा गिल, विधायक दसूहा करमबीर सिंह घुम्मण, डिप्टी कमिश्नर आशिका जैन, , एस.एस.पी संदीप कुमार मलिक, मेयर सुरिंदर कुमार, पंजाब इंडस्ट्रियल डेवलपमेंट बोर्ड के वाइस चेयरमैन डॉ. हरविंदर सिंह बख्शी सहित कई वरिष्ठ अधिकारी मौजूद थे।
पत्रकारों से बातचीत में डॉ. बलबीर सिंह ने बताया कि बैठक से पहले उन्होंने होशियारपुर स्थित पुनर्वास केंद्र का दौरा किया, जहां बैडों की संख्या को तीन गुना बढ़ा दिया गया है। उन्होंने कहा कि मरीजों के इलाज के साथ-साथ योग, खेल गतिविधियों और रोजगारोन्मुखी प्रशिक्षण कार्यक्रमों से भी जोड़ा गया है। उनकी ट्रेंड काउंसलरों से काउंसलिंग की जाती है। इस दौरान उन्होंने केंद्र में दाखिल मरीजों के साथ बातचीत की और उन्हें नशा छोड़ कर फिर से नई जिंदगी जीने के लिए प्रेरित किया। रंगला पंजाब स्कीम की बात करते हुए स्वास्थ्य मंत्री ने बताया कि इस योजना के अंतर्गत विधायक टांडा उड़मुड़ और विधायक दसूहा द्वारा विकास संबंधी परियोजनाओं की सूची बनाकर सरकार को सौंपी गई है। जल्द ही इन क्षेत्रों में कार्य शुरू किए जाएंगे। इस योजना के माध्यम से गांवों और मोहल्लों में बुनियादी ढांचे का विकास किया जाएगा और स्थानीय स्तर पर रोजगार के नए अवसर सृजित होंगे।

डेंगू और चिकनगुनिया की रोकथाम को लेकर स्वास्थ्य मंत्री ने कहा कि पिछले दो वर्षों की तुलना में इन बीमारियों के मामलों में जिले में उल्लेखनीय कमी आई है। स्वास्थ्य विभाग ने इस दिशा में 1200 आशा वर्करों और 1100 नर्सिंग स्टूडेंट्स को प्रशिक्षित किया है, जो घर-घर जाकर लोगों को मच्छरों के लार्वा और उनसे फैलने वाली बीमारियों के प्रति जागरूक कर रहे हैं। उन्होंने कहा कि हॉटस्पॉट क्षेत्रों में विशेष ध्यान देते हुए डेंगू-रोधी गतिविधियों को और प्रभावी ढंग से लागू किया जाएगा। आशा वर्करों और नर्सिंग छात्रों की भागीदारी को और बढ़ाया जाएगा और उनके उत्कृष्ट कार्य के लिए उन्हें सम्मानित भी किया जाएगा। स्कूलों में लार्वा खोजने वाले छात्रों को भी पुरस्कार दिए जाएंगे। उन्होंने कहा कि सभी विभागों के कर्मचारियों को लार्वा की पहचान और उसके स्रोत को खत्म करने के उपायों की जानकारी दी जानी चाहिए।

डिप्टी कमिश्नर आशिका जैन ने बैठक के दौरान स्वास्थ्य मंत्री को पुनर्वास केंद्र के बारे में जानकारी देते हुए कहा कि पुर्नवास केंद्र में अब तक लगभग तीन हजार मरीजों का सफलतापूर्वक इलाज किया जा चुका है। उन्होंने बताया कि केंद्र में मरीजों को पैरों पर खड़ा करने के लिए सैलून, बागवानी, फूड एंड क्राफ्ट और इलेक्ट्रीशियन कोर्स करवाए जा रहे हैं। उन्होंने बताया कि सैलून कोर्स के पांच बैच, फूड क्राफ्ट के चार बैच और इलेक्ट्रीशियन कोर्स का एक बैच सफलतापूर्वक पूरा हो चुका है। उन्होंने बताया कि मरीजों को मशरूम कल्टीवेशन और बागवानी से भी जोड़ा जा रहा है। उन्होंने बताया कि जिले में फिलहाल 16 ओट क्लीनिक सक्रिय हैं, जिनमें 9300 मरीजों ने रजिस्ट्रेशन करवाया है और तीन हजार से अधिक मरीज उपचार प्राप्त
कर चुके हैं।

युद्ध नशे के विरुद्ध अभियान की प्रगति पर जानकारी देते हुए एसएसपी संदीप कुमार मलिक ने बताया कि 1 मार्च से 18 जून के बीच जिले में इस अभियान के तहत 462 एफआईआर दर्ज की गई हैं और 650 आरोपियों को गिरफ्तार किया गया है। इसी अवधि में 9.55 लाख रुपए की ड्रग मनी जब्त की गई है और 37.41 करोड़ रुपए मूल्य की संपत्ति को फ्रीज किया गया है। इसके साथ ही नशे के प्रति जन-जागरूकता फैलाने के लिए 1080 बैठकों का आयोजन किया गया है और 34 कासो ऑपरेशनों के अंतर्गत 260 स्थानों की चैकिंग की गई है।

इस अवसर पर हलका इंचार्ज मुकेरियां प्रो. जी.एस. मुल्तानी, चेयरमैन होशियारपुर सहकारी बैंक विक्रम शर्मा बाबी, पार्षद राजेश्वर दयाल बब्बी, अतिरिक्त डिप्टी कमिश्नर (विकास) निकास कुमार, अतिरिक्त डिप्टी कमिश्नर (सामान्य) अमरबीर कौर, एसपी मेजर सिंह, एसडीएम होशियारपुर गुरसिमरनजीत कौर, एसडीएम दसूहा कंवलजीत सिंह, एसडीएम गढ़शंकर हरबंस सिंह, एसडीएम टांडा परमप्रीत सिंह, सिविल सर्जन डॉ. पवन कुमार सहित विभिन्न विभागों के अधिकारी भी उपस्थित थे।

Address

Journalist In Garhdiwala
Garhdiwala
144207

Alerts

Be the first to know and let us send you an email when Garhdiwala news posts news and promotions. Your email address will not be used for any other purpose, and you can unsubscribe at any time.

Contact The Business

Send a message to Garhdiwala news:

Share