27/07/2025
ਗੁਣਾਂ ਦੀ ਗੁਥਲੀ ਹੈ ਅਤੀ ਗਰੀਬ ਪਰਿਵਾਰ ਵਿੱਚ ਜਨਮੀ ਮੀਰਾ ਕੌਰ
ਨਿਰੋਲ ਸੇਵਾ ਆਰਗਨਾਈਜੇਸ਼ਨ ਨੇ ਚੁੱਕਿਆ ਇੱਕ ਬੱਚੀ ਦੀ ਪੜ੍ਹਾਈ ਦਾ ਖਰਚਾ, ਸਕੂਲ ਆਉਣ ਜਾਣ ਲਈ ਦਿੱਤੀ ਸਾਈਕਲ
ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਹੁਸਨਰ ਦੀ ਵਿਦਿਆਰਥਣ ਮੀਰਾ ਕੌਰ ਜੋ ਕਿ ਸਕੂਲ ਦੀ ਬਹੁਤ ਹੀ ਹੋਣਹਾਰ ਵਿਦਿਆਰਥਣ ਹੈ ਅਤੇ ਪੜ੍ਹਾਈ ਵਿੱਚ ਵੀ ਬਹੁਤ ਹੁਸ਼ਿਆਰ ਹੈ। ਮੀਰਾ ਕੌਰ ਗੁਰਬਾਣੀ ਨਾਲ ਵੀ ਜੁੜੀ ਹੋਈ ਹੈ ਜੋ ਕਿ ਆਰਤੀ ਤੇ ਮੂਲ ਮੰਤਰ ਕੰਠ ਕਰ ਲੈਂਦੀ ਹੈ ਤੇ ਹੁਣ ਨਿਰੋਲ ਸੇਵਾ ਔਰਗਨਾਈਜੇਸ਼ਨ ਨੇ ਉਸ ਦੀ ਸਾਰੀ ਪੜ੍ਹਾਈ ਦਾ ਖਰਚਾ ਚੁੱਕ ਲਿਆ ਹੈ। ਨਿਰੋਲ ਸੇਵਾ ਆਰਗਨਾਈਜੇਸ਼ਨ ਦੇ ਮੁੱਖ ਸੇਵਾਦਾਰ ਡਾਕਟਰ ਜਗਦੀਪ ਸਿੰਘ ਕਾਲਾ ਸੋਢੀ ਨੇ ਦੱਸਿਆ ਕਿ ਇਹ ਬੱਚੀ ਬਹੁਤ ਹੀ ਹੋਣਹਾਰ ਹੈ ਜਿਸ ਦਾ ਕਿ ਗੁਰਬਾਣੀ ਨਾਲ ਬਹੁਤ ਲਗਾ ਹੈ ਤੇ ਉਹ ਆਰਤੀ ਸਮੇਤ ਕਈ ਬਾਣੀਆਂ ਕੰਠ ਕਰ ਲੈਂਦੀ ਹੈ। ਪਰ ਉਸ ਦੇ ਘਰ ਦੇ ਘਰ ਵਿੱਚ ਬਹੁਤ ਗਰੀਬੀ ਹੈ ਅਤੇ ਉਸ ਦੇ ਮਾਪੇ ਆਪਣੇ ਪਰਿਵਾਰ ਦਾ ਪੇਟ ਪਾਲਣ ਲਈ ਪਿੰਡ ਤੋਂ ਇਲਾਵਾ ਹੋਰਨਾਂ ਸੂਬਿਆਂ ਵਿੱਚ ਵੀ ਜਾਂਦੇ ਰਹਿੰਦੇ ਹਨ ਜਿਸ ਕਾਰਨ ਉਕਤ ਬੱਚੀ ਦੀ ਪੜ੍ਹਾਈ ਵਿੱਚ ਵਿਘਨ ਪੈ ਰਿਹਾ ਹੈ। ਉਹਨਾਂ ਦੱਸਿਆ ਕਿ ਉਹਨਾਂ ਨੇ ਬੱਚੀ ਮੀਰਾ ਕੌਰ ਦੇ ਘਰ ਜਾ ਕੇ ਪਰਿਵਾਰ ਨੂੰ ਸਮਝਾਇਆ ਕਿ ਇਸ ਬੱਚੀ ਦਾ ਸਾਰਾ ਖਰਚਾ ਉਨਾਂ ਦੀ ਸੰਸਥਾ ਵੱਲੋਂ ਕੀਤਾ ਜਾਵੇਗਾ। ਤਾਂ ਪਰਿਵਾਰ ਨੇ ਭਰੋਸਾ ਦਵਾਇਆ ਕਿ ਉਹ ਪਿੰਡ ਛੱਡ ਕੇ ਬਾਹਰ ਨਹੀਂ ਜਾਣਗੇ ਅਤੇ ਬੱਚੀ ਦੀ ਇੱਥੇ ਹੀ ਪੜ੍ਹਾਈ ਕਰਾਉਣਗੇ। ਅੱਜ ਨਿਰੋਲ ਸੇਵਾ ਔਰਗਨਾਈਜੇਸ਼ਨ ਦੇ ਮੁਖੀ ਜਗਦੀਪ ਸਿੰਘ ਕਾਲਾ ਸੋਢੀ ਨੇ ਬੱਚੀ ਨੂੰ ਸਕੂਲ ਆਉਣ ਜਾਣ ਲਈ ਇੱਕ ਸਾਈਕਲ ਵੀ ਲੈ ਕੇ ਦਿੱਤਾ ਇਸ ਤੋਂ ਇਲਾਵਾ ਜਗਦੀਪ ਸਿੰਘ ਕਾਲਾ ਸੋਢੀ ਨੇ ਕਿਹਾ ਕਿ ਉਹ ਬੱਚੀ ਦੀ ਪੜ੍ਹਾਈ ਦਾ ਸਾਰਾ ਖਰਚਾ ਕਰਨਗੇ ਅਤੇ ਬੱਚੀ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਆਉਣ ਦੇਣਗੇ।