ਗੁਰਜੀਤ ਸੰਧੂ

ਗੁਰਜੀਤ ਸੰਧੂ Gurjit Sandhu

ਪੁੱਤ ਮਿਲ਼ਦੇ ਹਾਂ ਤੈਨੂੰ ਵੀ, ਪੰਜਾਬ ਨਾਮ ਸੁਣਿਆ ਹੋਣਾ,ਸੁਣਿਆ ਬੜੀ ਆਕੜ ਐਂ ਤੇਰੇ ਚੋਂ, ਅਸੀਂ ਧੌਣ ਚੋਂ ਕਿੱਲਾ ਕੱਢਣ ਲਈ ਹੀ ਜੰਮੇਂ ਹਾਂ!!
02/06/2025

ਪੁੱਤ ਮਿਲ਼ਦੇ ਹਾਂ ਤੈਨੂੰ ਵੀ, ਪੰਜਾਬ ਨਾਮ ਸੁਣਿਆ ਹੋਣਾ,ਸੁਣਿਆ ਬੜੀ ਆਕੜ ਐਂ ਤੇਰੇ ਚੋਂ, ਅਸੀਂ ਧੌਣ ਚੋਂ ਕਿੱਲਾ ਕੱਢਣ ਲਈ ਹੀ ਜੰਮੇਂ ਹਾਂ!!

29/05/2025

ਕੁਦਰਤ

ਪਿੰਡ ਲਈ ਚੰਗਾ ਕੰਮ ਕੋਈ ਵੀ ਕਰੇਂ,ਚੰਗੇ ਕੰਮ ਦੀ ਸ਼ਲਾਘਾ ਦਿਲ ਖੋਲ੍ਹ ਕੇ ਕਰੋਂ!!ਮੇਰੀ ਸੋਚ ਮੁਤਾਬਕ ਹੁਣ ਪਿੰਡ ਦਾ ਹਰ ਵਿਅਕਤੀ ਪਹਿਲਾਂ ਨਾਲੋਂ ਜ਼...
24/05/2025

ਪਿੰਡ ਲਈ ਚੰਗਾ ਕੰਮ ਕੋਈ ਵੀ ਕਰੇਂ,ਚੰਗੇ ਕੰਮ ਦੀ ਸ਼ਲਾਘਾ ਦਿਲ ਖੋਲ੍ਹ ਕੇ ਕਰੋਂ!!

ਮੇਰੀ ਸੋਚ ਮੁਤਾਬਕ ਹੁਣ ਪਿੰਡ ਦਾ ਹਰ ਵਿਅਕਤੀ ਪਹਿਲਾਂ ਨਾਲੋਂ ਜ਼ਿਆਦਾ ਸੇਫ ਫੀਲ ਕਰੇਗਾ !!
ਸ਼ਰਾਰਤੀ ਅਨਸਰਾਂ ਦੇ ਮਨਾਂ ਵਿੱਚ ਡਰ ਰਹੇਗਾ,ਗ਼ਲਤ ਕੰਮ ਕਰਨ ਲੱਗੇ ਸੋਂ ਵਾਰ ਸੋਚਣਗੇ!!

ਧੰਨਵਾਦ ਉਹਨਾਂ ਸਾਰਿਆਂ ਦਾ ਜਿੰਨਾ ਨੇਂ ਹਿੰਮਤ ਕਰਕੇ ਸਾਰੇ ਪਿੰਡ ਦੇ ਲੋਕਾਂ ਲਈ ਵਧੀਆ ਕੰਮ ਕੀਤਾ!!

17/05/2025

🐦‍⬛🐦‍⬛ *ਕਾਂ* 🐦‍⬛🐦‍⬛

*"ਮੰਮਾ-ਮੰਮਾ ਵੋ ਛੱਤ ਪਰ ਬਲੈਕ ਸਾ ਬਰਡ ਕਿਆ ਹੈ???"*

ਸੁਣ ਕੇ ਕਾਂ ਦਾ ਕਾਲਜਾ ਚੀਰਿਆ ਗਿਆ,,,,"ਹਾਏ ਓਏ ਰੱਬਾ!!! ਇੰਨੀ ਬੇਕਦਰੀ,,,,,, ਇਹਨਾਂ ਘਰਾਂ ਚ ਕਦੇ ਮੇਰੀ ਆਵਾਜ਼ ਤੋਂ ਪ੍ਰਾਹੁਣਿਆਂ ਦੀ ਆਮਦ ਦਾ ਪਤਾ ਲੱਗਦਾ ਸੀ,,, ਤੇ ਹੁਣ ਆਹ ਟੁੱਕ ਜੇ ਨੇ ਮੇਰੀ ਰੜਕ ਮਾਰ ਛੱਡੀ ਆ",,,

ਸਾਡੇ ਪੁਰਖਿਆਂ ਨੇ ਤਾਂ ਤੌੜੇ 'ਚ ਰੋੜੇ ਸਿੱਟਕੇ ਪਾਣੀ ਉੱਪਰ ਕਰ ਲਿਆ ਸੀ, ਸਾਡੇ ਬੱਚੇ ਕਹਿੰਦੇ ਦਾਦਾ ਪੁਰਾਣੇ ਜਮਾਨੇ ਦਾ ਸੀ, ਹੁਣ ਰੋੜਿਆਂ ਦੀ ਕੀ ਲੋੜ ਹੈ ਸਟਰੱਅ ਹੈ ਨਾ,,,, ਮੈਂ ਕਿਹਾ "ਸਹੁਰਿਓ!! ਕੱਲੀ ਸਟਰੱਅ ਨੂੰ ਕੀ ਕਰੋਗੇ,,,, ਤੌੜੇ ਚ ਪਾਣੀ ਦੀ ਤਾਂ ਤਿੱਪ ਨੀ,,,,

ਅੱਗੇ ਕਾਵਾਂ ਰੌਲੀ ਕਰਕੇ ਹੀ ਕੋਈ ਪਹਿਚਾਣ ਬਣੀ ਹੋਈ ਸੀ,,, ਪਰ ਹੁਣ ਰੌਲ਼ਾ ਪਾਉਣ ਦਾ ਹੱਕ ਵੀ ਖੋਹ ਲਿਆ ਪਤੰਦਰਾਂ ਨੇ,,,,,,ਹੁਣ ਕਹਿੰਦੇ ਸੰਸਦ 'ਚ ਕਾਵਾਂ ਰੌਲੀ ਪਾਉਂਦੇ ਨੇ ਲੀਡਰ,,,, ਕਹਿੰਦੇ ਸਾਥੋਂ ਵੀ ਵੱਧ ਰੌਲਾ ਪਾਉਂਦੇ ਨੇ,,,,ਓਏ ਅਸੀਂ ਤਾਂ ਰੌਲ਼ਾ ਪਾ ਕੇ ਫਿਰ ਵੀ ਕਿਸੇ ਖ਼ਤਰੇ ਤੋਂ ਅਗਾਹ ਕਰਦੇ ਸੀ,,,,,, ਇਹ ਤਾਂ ਪਤੰਦਰ ਰੌਲਾ ਪਾ ਕੇ ਈ ਖਤਰੇ ਚ ਪਾਉਂਦੇ ਨੇ ਜਨਤਾ ਨੂੰ,,,,,

ਬੈਠਾ ਇਹੀ ਸੋਚੀ ਜਾਨੈ,,, ਬੀ ਯਰ ਬੰਦੇ ਤਾਂ ਵੱਧਗੇ ਪਰ ਬੰਦਗੀ ਘੱਟਗੀ,,,,, *ਜਿਨ੍ਹਾਂ ਦੇ ਆਪਦੇ ਸਬਰ ਹਿੱਲੇ ਪਏ,, ਉਹ ਮੇਰੀ ਕੀ ਖ਼ਬਰ ਲੈਣਗੇ,,,,,,*

08/04/2025

Maninderjeet Sidhu Liv On

06/04/2025

ਕਿਸੇ ਮਾਂ ਦਾ ਪੁੱਤ ਮਰ ਗਿਆ ਕਿਸੇ ਧੀ ਦਾ ਪਿਉ ਮਰ ਗਿਆ।।ਉਸ ਦਾ ਅਫਸੋਸ ਮਨਾਉਣ ਦੀ ਬਜਾਏ।ਕੁਝ ਪਾਗਲ ਲੋਕਾਂ ਵੱਲੋਂ ਡਰੱਮ ਦੀਆਂ ਰੀਲਾਂ ਬਣਾ ਬਣਾ ਕੇ...
28/03/2025

ਕਿਸੇ ਮਾਂ ਦਾ ਪੁੱਤ ਮਰ ਗਿਆ ਕਿਸੇ ਧੀ ਦਾ ਪਿਉ ਮਰ ਗਿਆ।।
ਉਸ ਦਾ ਅਫਸੋਸ ਮਨਾਉਣ ਦੀ ਬਜਾਏ।
ਕੁਝ ਪਾਗਲ ਲੋਕਾਂ ਵੱਲੋਂ ਡਰੱਮ ਦੀਆਂ ਰੀਲਾਂ ਬਣਾ ਬਣਾ ਕੇ ਉਸ ਮੌਤ ਦਾ ਮਖੌਲ ਬਣਾ ਕੇ ਰੱਖ ਦਿੱਤਾ।
ਰੀਲਾਂ ਬਣਾਉਣ ਵਾਲਿਓ ਜਦੋਂ ਤੁਹਾਡੇ ਘਰ ਇਸ ਤਰ੍ਹਾਂ ਸੱਚ ਵਿੱਚ ਕ਼ਤਲ ਹੋ ਗਿਆ ਫਿਰ ਵੀ ਰੀਲਾਂ ਬਣਾਉਂਗੇ।
ਲੱਖ ਦੀਆਂ ਲਾਹਨਤਾਂ ਤੁਹਾਨੂੰ

27/03/2025

ਜ਼ਿੰਦਗੀ ਮਾਨਣ ਦੀ ਕੋਈ ਉਮਰ ਨਹੀਂ ਹੁੰਦੀ!!

2 ਸਰਦਾਰ ਮੁੰਡੇ ਨੰਗੇ ਸਿਰ ਖੜ੍ਹੇ ਨੇ , ਜੂੜੇ ਦਿਸ ਰਿਹਾ ਐਂ , ਨਾਲ ਦੋ ਮੰਤਰੀ ਖੜ੍ਹੇ ਨੇ ਜਿੰਨ੍ਹਾਂ ਨੂੰ  'ਦਾਲ 'ਚ ਪਾਏ' ਟਮਾਟਰ  ਵੀ ਦਿਸ ਜਾਂਦ...
17/02/2025

2 ਸਰਦਾਰ ਮੁੰਡੇ ਨੰਗੇ ਸਿਰ ਖੜ੍ਹੇ ਨੇ , ਜੂੜੇ ਦਿਸ ਰਿਹਾ ਐਂ , ਨਾਲ ਦੋ ਮੰਤਰੀ ਖੜ੍ਹੇ ਨੇ ਜਿੰਨ੍ਹਾਂ ਨੂੰ 'ਦਾਲ 'ਚ ਪਾਏ' ਟਮਾਟਰ ਵੀ ਦਿਸ ਜਾਂਦੇ ਐਂ, ਪਰ ਅਮਰੀਕਾ ਤੋਂ ਨੰਗੇ ਸਿਰ ਭੇਜੇ ਸਿੱਖ ਨੌਜਵਾਨਾਂ ਤੇ ਇਹਨਾ ਦੀ ਨਿਗਾ ਨਹੀਂ ਪਈ!!
ਫੋਟੋ ਤੋਂ ਪਹਿਲਾਂ ਮੁੰਡਿਆਂ ਦੇ ਸਿਰ ਤੇ ਕੋਈ ਰੁਮਾਲ ਜਾਂ ਪਟਕਾ ਹੀ ਦੇ ਦਿੰਦੇ ਜਾਂ ਉਹਨੂੰ ਫੋਟੋ ਤੋਂ ਬਾਹਰ ਹੀ ਰੱਖਦੇ ਫਿਰ ਕਿਹੜਾ ਸਟਾਰ ਲਹਿ ਜਾਣੇ ਸੀ!!

17/01/2025

ਹਾਲੇ ਮੁੱਕਿਆ ਨਹੀਂ 💪💪💪

16/01/2025

ਖੇਤਾਂ ਵਿੱਚ ਅੱਗ ਬਾਲ ਕੇ ਸੇਕਣ ਦਾ ਸਕੂਨ ਈ ਵੱਖਰਾ ਐਂ!!

ਕਦੇ ਨਾਂ ਭੁੱਲਣ ਵਾਲਾਂ ਸਮਾਂ,,,,,,,ਸ਼ਾਮ ਦੇ ਪੰਜ ਕੁ ਵੱਜੇ ਸੀ,ਮੈਨੂੰ ਸੱਥ ਵਿੱਚ ਬੈਠੇ ਨੂੰ ਹਰਿੰਦਰ ਪੈਰੋਆਲਾ ਕਹਿੰਦਾ ਬਾਈ ਫੋਨ ਤੇ ਖ਼ਬਰ ਆ ਰਹ...
11/06/2023

ਕਦੇ ਨਾਂ ਭੁੱਲਣ ਵਾਲਾਂ ਸਮਾਂ,,,,,,,
ਸ਼ਾਮ ਦੇ ਪੰਜ ਕੁ ਵੱਜੇ ਸੀ,ਮੈਨੂੰ ਸੱਥ ਵਿੱਚ ਬੈਠੇ ਨੂੰ ਹਰਿੰਦਰ ਪੈਰੋਆਲਾ ਕਹਿੰਦਾ ਬਾਈ ਫੋਨ ਤੇ ਖ਼ਬਰ ਆ ਰਹੀ ਐਂ,ਸਿੱਧੂ ਮੂਸੇਆਲੇ ਦੇ ਗੋਲੀਆਂ ਵੱਜੀਆਂ!!!

ਮਨ ਚੋਂ ਕਿਹਾ ਖ਼ਬਰ ਝੂਠੀਂ ਹੋਵੇ,,,,,,,
ਦਸ ਕੁ ਮਿੰਟ ਬਾਅਦ ਫੋਨ ਤੇ ਸਿੱਧੂ ਦੇ ਗੋਲੀਆਂ ਵੱਜੀਆਂ ਦੀਆਂ ਫੋਟੋਆਂ ਆਗੀਆ,ਮੌਤ ਹੋਣ ਦੀ ਪੁਸ਼ਟੀ ਹੋਗੀ,,,
ਅੱਜ ਤੱਕ ਐਦਾਂ ਮਹਿਸੂਸ ਹੁੰਦਾ ਜਿਵੇਂ ਆਪਣਾਂ ਬਹੁਤ ਕਰੀਬੀ ਤੁਰ ਗਿਆ ਐਂ!!!

ਪੱਗ ਨੂੰ ਪੂਰੇ world ਵਿੱਚ ਲੈ ਗਿਆ ,ਸਾਰੀ ਦੁਨੀਆਂ ਨੂੰ ਦੱਸਤਾ ਸਾਡੇ ਸਿਰ ਤੇ towel ਨਹੀਂ, ਸੀਸ ਦੇਕੇ ਲਈ ਪੱਗ ਐਂ,ਸਾਡਾ ਮਾਣ ਐਂ!!!

ਨਵੀਂ ਪੀੜ੍ਹੀ ਨੂੰ ਖ਼ੇਤੀ ਕਰਨ, ਟਰੈਕਟਰਾਂ ਨੂੰ ਸਵਾਰ ਕੇ ਰੱਖਣ ਦਾ ਸ਼ੌਕ ਪਾ ਗਿਆ,ਸਟਾਰ ਬਣਕੇ ਪਿੰਡ ਨਾਲ਼ ਮਿੱਟੀ ਨਾਲ ਕਿਵੇਂ ਜੁੜਕੇ ਰਹਿਣਾ ਸਿਖਾ ਗਿਆ!!

ਪਾਰਸ ਦਾ ਪੱਥਰ ਸੀ,,
ਜਿਸ ਜਿਸ ਬੰਦੇ ਦਾ ਉਹਨੇਂ ਗੀਤਾਂ ਵਿੱਚ ਨਾਂ ਲਿਆਂ, ਉਹਨੂੰ ਸੋਨਾ ਬਣਾ ਗਿਆ!!!

ਗੀਤ ਐਨਰਜੀ ਦਿੰਦੇ ਸੀ, ਕੋਈ ਉਦਾਸ ਹੁੰਦਾ ਉਹਨੂੰ ਹੌਸਲਾ!!

ਜੇ ਅੱਜ ਸਾਡੇ ਵਿੱਚ ਹੁੰਦਾ ਗੋਰਿਆਂ ਕਾਲਿਆਂ ਨੇ ਮਾਨਸੇ ਦੇ ਟਿੱਬਿਆਂ ਤੇ ਚੜ ਚੜ੍ਹ ਫੋਟੋਆਂ ਖਚਾਇਆ ਕਰਨੀਆਂ ਸੀ !!

ਮੇਰੀ ਗੱਡੀ ਵਿੱਚ ਸਿਰਫ਼ ਇੱਕ ਸੀਡੀ ਐਂ,ਮੂਸੇਆਲੇ ਦੇ ਸਾਰੇ ਗੀਤਾਂ ਦੀ ,,
ਜਿੰਨਾ ਚਿਰ ਖ਼ਰਾਬ ਨਹੀਂ ਹੁੰਦੀ ਲਗਾਤਾਰ ਚੱਲਦੀ ਰਹੇਗੀ!!!!

ਜੇ ਕਿਤੇ ਸੁਣਦਾ ਐਂ,,, ਤਾਂ ਹੈਪੀ ਬਰਥ-ਡੇ ਝੋਟਿਆਂ!!!!

Address

Giddarbaha

Alerts

Be the first to know and let us send you an email when ਗੁਰਜੀਤ ਸੰਧੂ posts news and promotions. Your email address will not be used for any other purpose, and you can unsubscribe at any time.

Share