23/08/2016
#ਚੋਣਾਂ #ਆਈਆਂ #ਨੇ
ਹਾਂਜੀ ਸਾਥੀੳ ਬਿਲਕੁਲ ਨਵੀਂ ਰਚਨਾ ਉਮੀਦ ਕਰਦਾ ਹਾਂ ਤੁਸੀ ਪਿਆਰ ਦਿਓਗੇ ।
#ਲਾਇਕ #ਸ਼ੇਅਰ #ਕੁਮੈਂਟ ਕਰਨਾ ਭੁੱਲਣਾ ।
ਲੀਡਰਾਂ ਬਦਲੇ ਰੰਗ, ਬਈ ਚੋਣਾਂ ਆਈਆਂ ਨੇ
ਰੰਗ ਹੋਏ ਬਦਰੰਗ, ਬਈ ਚੋਣਾਂ ਆਈਆਂ ਨੇ ।
ਕੋਈ ਪਰਵਾਹ ਨਾ ਕਰੇ ਸਿਧਾਂਤ ਅਸੂਲਾਂ ਦੀ
ਲੱਥੀ ਸ਼ਰਮ ਤੇ ਸੰਗ, ਬਈ ਚੋਣਾਂ ਆਈਆਂ ਨੇ ।
ਸੱਚਾ ਸੌਦਾ ਕਹਿਕੇ ਭੋਲੀ ਜਨਤਾ ਨੂੰ
ਖੋਲਣ ਝੂਠ ਦੀ ਪੰਡ, ਬਈ ਚੋਣਾਂ ਆਈਆਂ ਨੇ ।
ਕੋਈ ਕਹਿੰਦਾ ਗੱਲ ਛੱਡੋ ਆਟੇ ਦਾਲਾਂ ਦੀ
ਚਾਅ ਪੱਤੀ ਦਿਆਂਗੇ ਖੰਡ, ਬਈ ਚੋਣਾਂ ਆਈਆਂ ਨੇ ।
ਚਮਚਿਆਂ ਨੇ ਅੰਨ ਮੁਫਤ ਦਾ ਖਾਣ ਲਈ
ਤਿੱਖੇ ਕਰ ਲਏ ਦੰਦ, ਬਈ ਚੋਣਾਂ ਆਈਆਂ ਨੇ ।
ਸ਼ਰੇਆਮ ਨਸ਼ਿਆਂ ਦੇ ਲੰਗਰ ਲੱਗਣਗੇ
ਠੰਡ ਰੱਖੋ ਬਸ ਠੰਡ, ਬਈ ਚੋਣਾਂ ਆਈਆਂ ਨੇ ।
ਹੋ ਗਏ ਸੱਤਰ ਸਾਲ ਅਜਾਦੀ ਆਈ ਨੂੰ
ਭੁੱਜਦੀ ਫਿਰ ਵੀ ਭੰਗ, ਬਈ ਚੋਣਾਂ ਆਈਆਂ ਨੇ ।
ਪਿੰਡਾ ਸ਼ਹਿਰਾਂ ਵਿੱਚ ਫਲੈਕਸਾਂ ਲੱਗ ਰਹੀਆਂ
ਮਚੀ ਚੁਫੇਰੇ ਡੰਡ, ਬਈ ਚੋਣਾਂ ਆਈਆਂ ਨੇ ।
ਰੱਤੂ ਰੰਧਾਵੇ ਵਾਲਿਆ ਚੰਦ ਤੇ ਪੁਹੰਚ ਗਏ
ਮੁੱਕੀ ਨਾ ਭੁੱਖ ਨੰਗ, ਬਈ ਚੋਣਾਂ ਆਈਆਂ ਨੇ ।
#ਚੋਣਾਂ #ਆਈਆਂ #ਨੇ
ਹਾਂਜੀ ਸਾਥੀੳ ਬਿਲਕੁਲ ਨਵੀਂ ਰਚਨਾ ਉਮੀਦ ਕਰਦਾ ਹਾਂ ਤੁਸੀ ਪਿਆਰ ਦਿਓਗੇ ।
#ਲਾਇਕ #ਸ਼ੇਅਰ #ਕੁਮੈਂਟ ਕਰਨਾ ਭੁੱਲਣਾ ।
ਲੀਡਰਾਂ ਬਦਲੇ ਰੰਗ, ਬਈ ਚੋਣਾਂ ਆਈਆਂ ਨੇ
ਰੰਗ ਹੋਏ ਬਦਰੰਗ, ਬਈ ਚੋਣਾਂ ਆਈਆਂ ਨੇ ।
ਕੋਈ ਪਰਵਾਹ ਨਾ ਕਰੇ ਸਿਧਾਂਤ ਅਸੂਲਾਂ ਦੀ
ਲੱਥੀ ਸ਼ਰਮ ਤੇ ਸੰਗ, ਬਈ ਚੋਣਾਂ ਆਈਆਂ ਨੇ ।
ਸੱਚਾ ਸੌਦਾ ਕਹਿਕੇ ਭੋਲੀ ਜਨਤਾ ਨੂੰ
ਖੋਲਣ ਝੂਠ ਦੀ ਪੰਡ, ਬਈ ਚੋਣਾਂ ਆਈਆਂ ਨੇ ।
ਕੋਈ ਕਹਿੰਦਾ ਗੱਲ ਛੱਡੋ ਆਟੇ ਦਾਲਾਂ ਦੀ
ਚਾਅ ਪੱਤੀ ਦਿਆਂਗੇ ਖੰਡ, ਬਈ ਚੋਣਾਂ ਆਈਆਂ ਨੇ ।
ਚਮਚਿਆਂ ਨੇ ਤਾਂ ਮਾਲ ਮੁਫਤ ਦਾ ਖਾਣ ਲਈ
ਤਿੱਖੇ ਕਰ ਲਏ ਦੰਦ, ਬਈ ਚੋਣਾਂ ਆਈਆਂ ਨੇ ।
ਸ਼ਰੇਆਮ ਨਸ਼ਿਆਂ ਦੇ ਲੰਗਰ ਲੱਗਣਗੇ
ਠੰਡ ਰੱਖੋ ਬਸ ਠੰਡ, ਬਈ ਚੋਣਾਂ ਆਈਆਂ ਨੇ ।
ਹੋ ਗਏ ਸੱਤਰ ਸਾਲ ਅਜਾਦੀ ਆਈ ਨੂੰ
ਭੁੱਜਦੀ ਫਿਰ ਵੀ ਭੰਗ, ਬਈ ਚੋਣਾਂ ਆਈਆਂ ਨੇ ।
ਪਿੰਡਾ ਸ਼ਹਿਰਾਂ ਵਿੱਚ ਫਲੈਕਸਾਂ ਲੱਗ ਰਹੀਆਂ
ਮਚੀ ਚੁਫੇਰੇ ਡੰਡ, ਬਈ ਚੋਣਾਂ ਆਈਆਂ ਨੇ ।
ਰੱਤੂ ਰੰਧਾਵੇ ਵਾਲਿਆ ਚੰਦ ਤੇ ਪੁਹੰਚ ਗਏ
ਮੁੱਕੀ ਨਾ ਭੁੱਖ ਨੰਗ, ਬਈ ਚੋਣਾਂ ਆਈਆਂ ਨੇ ।