Meet Bajwa

Meet Bajwa ⚔️ਸਸਤਰ ਕੇ ਅਧੀਨ ਹੈ ਰਾਜ⚔️
Official Page Meet Bajwa
subscribe on utube channel Majha vlogs Link About 👇

01/07/2025

DamDama Sahib

23/06/2025

ਮਾਰਕੀਟ ਵਿੱਚ ਆਏ ਨਵੇਂ ਪੈਨਚਰ

01/05/2025

੨ ਸੈਕਿੰਡ ਦਾ ਸਮਾਂ ਕੱਢ ਕੇ ਵਾਹਿਗੁਰੂ ਜੀ ਜ਼ਰੂਰ ਲਿਖੋ ਜੀ  ✍️🙏🌸
02/04/2024

੨ ਸੈਕਿੰਡ ਦਾ ਸਮਾਂ ਕੱਢ ਕੇ ਵਾਹਿਗੁਰੂ ਜੀ ਜ਼ਰੂਰ ਲਿਖੋ ਜੀ ✍️🙏🌸

17/03/2024

ਬਲਕੌਰ ਸਿੰਘ ਮੂਸੇ ਵਾਲੇ ਦੇ ਘਰ ਮਾਤਾ ਚਰਨ ਕੌਰ ਦੀ ਕੁੱਖੋਂ ਫਿਰ ਸ਼ੁਭਦੀਪ ਵਰਗਾ ਪੁੱਤਰ ਜੰਮਣ ਦੀਆਂ ਵਧਾਈਆਂ ਜੀ🥰
ਵਾਹਿਗੁਰੂ ਲੰਮੀ ਉਮਰ ਕਰੇ

ਸੁਪਨਿਆਂ ਵਿੱਚ ਆਉਦੀਆਂ ਨੇਚੜਚੋਲ੍ਹੇ ਪਾਉਂਦੀਆਂ ਨੇ ਚੇਤਿਆਂ ਵਿੱਚ ਜਿਉਂਦੀਆਂ ਨੇਨਾ ਜਾਣ ਭੁਲਾਈਆਂਆਟੇ ਦੀਆਂ ਚਿੜੀਆਂ ਉਹਮੁੜਕੇ ਨਾ ਆਈਆਂਕਿੰਨੀਆਂ ਸ...
15/03/2024

ਸੁਪਨਿਆਂ ਵਿੱਚ ਆਉਦੀਆਂ ਨੇ
ਚੜਚੋਲ੍ਹੇ ਪਾਉਂਦੀਆਂ ਨੇ
ਚੇਤਿਆਂ ਵਿੱਚ ਜਿਉਂਦੀਆਂ ਨੇ
ਨਾ ਜਾਣ ਭੁਲਾਈਆਂ
ਆਟੇ ਦੀਆਂ ਚਿੜੀਆਂ ਉਹ
ਮੁੜਕੇ ਨਾ ਆਈਆਂ

ਕਿੰਨੀਆਂ ਸਨ ਵਧੀਆ ਉਹ
ਬਚਪਨ ਵਿੱਚ ਵਗੀਆਂ ਜੋ
ਚਾਵਾਂ ਦੀਆਂ ਨਦੀਆਂ ਉਹ
ਹੁਣ ਸੁੱਕੀਆਂ ਤ੍ਰਿਹਾਈਆਂ
ਆਟੇ ਦੀਆਂ ਚਿੜੀਆਂ ਉਹ
ਮੁੜਕੇ ਨਾ ਆਈਆਂ

ਬੇਫਿਕਰੀ ਦੇ ਬਾਗ ਰਹੇ ਨਾ
ਬਚਪਨ ਵਾਲੇ ਤਾਜ ਰਹੇ ਨਾ
ਰਾਜੇ ਸਾਂ ਸਾਡੇ ਰਾਜ ਰਹੇ ਨਾ
ਰਹੀਆਂ ਨਾ ਬੇਪ੍ਰਵਾਹੀਆਂ
ਆਟੇ ਦੀਆਂ ਚਿੜੀਆਂ ਉਹ
ਮੁੜਕੇ ਨਾ ਆਈਆਂ

ਭਰ ਭਰ ਮੁੱਠੀਆਂ ਮਿੱਟੀ ਖਾਣੀ
ਮਾਂ ਦੀ ਓਕ ‘ਚੋਂ ਪੀਣਾ ਪਾਣੀ
ਖੱਡੀ ਚ ਵੜ ਉਲਝਾਉਣੀ ਤਾਣੀ
ਭੈਣਾ ਨਾਲ ਲੜੋ ਲੜਾਈਆਂ
ਆਟੇ ਦੀਆਂ ਚਿੜੀਆਂ ਉਹ
ਮੁੜਕੇ ਨਾ ਆਈਆਂ

ਨਹੀ ਮੁੜਕੇ ਆਉਣਾ
ਲੱਕ ਤੜਾਗੀ ਤੇ ਹੱਥ ਖਿਡੌਣਾ
ਦੌਰ ਉਹ ਤੁਰ ਗਿਆ ਸੋਹਣਾ
ਦੇਕੇ ਚੋਰ ਭੁਲਾਈਆਂ
ਆਟੇ ਦੀਆਂ ਚਿੜੀਆਂ ਉਹ
ਮੁੜਕੇ ਨਾ ਆਈਆਂ

13/03/2024
Dalhousie kalatop
24/01/2024

Dalhousie kalatop

ਮੀਰੀ ਪੀਰੀ ਦੇ ਮਾਲਕ ਧੰਨ -ਧੰਨ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ 52  ਹਿੰਦੂ ਰਾਜਿਆਂ ਸਮੇਤ ਗਵਾਲੀਅਰ ਤੋਂ ਜਹਾਂਗੀਰ ਦੀ ਜੇਲ੍ਹ ਵਿਚੋਂ ਰਿਹਾ...
12/11/2023

ਮੀਰੀ ਪੀਰੀ ਦੇ ਮਾਲਕ ਧੰਨ -ਧੰਨ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ 52 ਹਿੰਦੂ ਰਾਜਿਆਂ ਸਮੇਤ ਗਵਾਲੀਅਰ ਤੋਂ ਜਹਾਂਗੀਰ ਦੀ ਜੇਲ੍ਹ ਵਿਚੋਂ ਰਿਹਾਈ ਉਪਰੰਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਦੀ ਯਾਦ ਨੂੰ ਸਮਰਪਿਤ ਗੌਰਵਮਈ ਇਤਿਹਾਸਕ ਦਿਹਾੜੇ ਬੰਦੀ ਛੋੜ ਦਿਵਸ ਦੀਆਂ ਸਮੂਹ ਸੰਗਤਾਂ ਨੂੰ ਲੱਖ-ਲੱਖ ਵਧਾਈਆਂ। ਬੰਦੀ ਛੋੜ ਦਾਤਾ ਸਰਬੱਤ ਦੇ ਕਾਰਜ ਰਾਸ ਕਰਦੇ ਹੋਏ ਸਾਡੇ ਬੰਦੀ ਸਿੰਘਾਂ ਨੂੰ ਜਲਦ ਤੋਂ ਜਲਦ ਰਿਹਾਈ ਦੀ ਅਸੀਸ ਬਖਸ਼ਣ।

आज की सबसे अच्छी फोटो❤️❤️❤️
12/09/2023

आज की सबसे अच्छी फोटो
❤️❤️❤️













09/09/2023

ਆਪਣੀ ਜਿੰਦਗੀ ਦੇ ਰੁਝੇਵਿਆਂ ਚੋਂ ਕੁਝ ਸਮਾਂ ਕੱਢ ਕੇ ਵਾਹਿਗੁਰੂ ਲਿਖੋ 🙏 ਜਿਸ ਮਾਲਕ ਨੇ ਸਾਰਾ ਕੁਝ ਦਿੱਤਾ ਹੈ ਉਸ ਦਾ ਦਿੱਤਾ ਸ਼ੁਕਰਾਨਾ ਜ਼ਰੂਰ ਕਰੋ। 🌹

ਮੁੱਦਕੀ ਦੇ ਮੈਦਾਨ ਤੋਂ ਬਾਬਾ ਹਨੂਮਾਨ ਸਿੰਘ ਜੀ ਅਕਾਲੀ ਅੱਧੀ ਰਾਤ 3200 ਨਿਹੰਗ ਸਿੰਘਾਂ ਨਾਲ ਸਤਲੁਜ ਪਾਰ ਕਰਕੇ ਸਿੱਖ ਰਿਆਸਤੀ ਰਾਜਿਆਂ ਨੂੰ ਮਿਲਣ ...
05/09/2023

ਮੁੱਦਕੀ ਦੇ ਮੈਦਾਨ ਤੋਂ ਬਾਬਾ ਹਨੂਮਾਨ ਸਿੰਘ ਜੀ ਅਕਾਲੀ ਅੱਧੀ ਰਾਤ 3200 ਨਿਹੰਗ ਸਿੰਘਾਂ ਨਾਲ ਸਤਲੁਜ ਪਾਰ ਕਰਕੇ ਸਿੱਖ ਰਿਆਸਤੀ ਰਾਜਿਆਂ ਨੂੰ ਮਿਲਣ ਲਈ ਤੁਰੇ , ਕੇ ਉਹ ਖਾਲਸਾ ਫੌਜਾਂ ਦਾ ਸਾਥ ਦੇਣ ਨਾ ਕੇ ਗੋਰਿਆਂ ਦਾ।
ਬਾਬਾ ਜੀ ਦੇ ਨਾਲ 3200 ਮਰਜੀਵੜੇ ਨਿਹੰਗ ਸਿੰਘ ਯੋਧੇ ਸਨ। ਸਿੱਧਾ ਡੇਰਾ ਆਕੇ ਪਟਿਆਲੇ ਲਾਇਆ ਕਿਓਂਕਿ ਵਕ਼ਤ ਬੀਤ ਰਿਹਾ ਸੀ ਅਤੇ ਗਦਾਰਾਂ ਦੀਆਂ ਗ਼ਦਾਰੀਆਂ ਕਰਕੇ ਸਿੱਖ ਲੜਾਈਆਂ ਹਾਰ ਰਹੇ ਸਨ। ਬਾਬਾ ਜੀ ਪੰਥ ਦਾ ਭਲਾ ਸੋਚਕੇ, ਭਰਾਵਾਂ ਨੂੰ ਇੱਕ ਕਰਨ ਦੀ ਕੋਸ਼ਿਸ਼ ਕਰਨ ਆਏ ਸਨ ਪ੍ਰੰਤੂ ਜ਼ਮੀਰ ਵੇਚ ਚੁੱਕੇ ਕਰਮ ਸਿੰਘ ਨੇ ਅੰਗਰੇਜ਼ ਨੂੰ ਇਤਲਾਹ ਦਿੱਤੀ ਕੇ ਹੁਣ 45 ਸਾਲ ਬਾਅਦ ਸਤਲੁਜ ਕਿਨਾਰੇ ਹੋਏ ਕਟਾਵੱਢ ਦਾ ਬਦਲਾ ਲੈਣ ਦਾ ਮੌਕਾ ਆ ਗਿਆ ਹੈ।

ਅੰਗਰੇਜਾਂ ਨੇ ਜਲਦੀ ਨਾਲ ਫੌਜਾਂ ਇਕੱਠੀਆਂ ਕੀਤੀਆਂ ਅਤੇ ਇਥੇ ਪਟਿਆਲੇ ਦੇ ਰਾਜੇ ਕਰਮ ਸਿੰਘ ਨੇ ਅੰਗਰੇਜ਼ੀ ਫੌਜ ਨਾਲ ਰਲਕੇ ਖਾਲਸਾ ਫੌਜ ਤੇ ਹਮਲਾ ਕੀਤਾ।
ਜਿੱਥੇ ਅੱਜ ਗੁਰੂਦਵਾਰਾ ਦੂਖ ਨਿਵਾਰਣ ਸਾਹਿਬ ਹੈ , ਇਹ ਅਸਲ ਚ ਸ਼ਹੀਦ ਸਿੰਘਾਂ ਦਾ ਸਥਾਨ ਹੈ ਜਿਥੇ ਬੇਅੰਤ ਨਿਹੰਗ ਸਿੰਘ ਅੰਗਰੇਜ਼ੀ ਅਤੇ ਪਟਿਆਲਵੀ ਫੌਜਾਂ ਨਾਲ ਜੂਝਦੇ ਸ਼ਹੀਦ ਹੋਏ।
ਘੇਰਾ ਮਜਬੂਤ ਹੁੰਦਾ ਦੇਖ ਬਾਬਾ ਜੀ ਨੇ ਪਿੱਛੇ ਹਟਣਾ ਸ਼ੁਰੂ ਕੀਤਾ। ਸਿੰਘ ਜੰਗ ਕਰਦੇ ਕਰਦੇ ਪਿੱਛੇ ਹਟਦੇ ਗਏ। ਅੰਗਰੇਜ਼ੀ ਫੌਜ ਅਤੇ ਕਰਮ ਸਿੰਘ ਦੀਆਂ ਤੋਪਾਂ ਅਨੇਕਾਂ ਸਿੰਘਾਂ ਨੂੰ ਸ਼ਹੀਦ ਕਰਦੀਆਂ ਰਹੀਆਂ। ਅਗਲਾ ਪੜਾਅ ਰਾਜਪੁਰੇ ਹੋਇਆ। ਮੁੜ ਸਤਲੁਜ ਪਾਰ ਨਹੀਂ ਸੀ ਕੀਤਾ ਜਾ ਸਕਦਾ ਅਤੇ ਲਾਡਵੇ, ਜਗਾਧਰੀ ਦੇ ਸਿੱਖ ਸਰਦਾਰਾਂ ਦਾ ਮਦਦ ਤੇ ਪਹੁੰਚਣਾ ਮੁਸ਼ਕਿਲ ਲੱਗ ਰਿਹਾ ਸੀ।
ਖੈਰ , ਸਿੰਘਾਂ ਨੇ ਮਰਨਾ ਮੰਡ ਕੇ , ਸੋਹਾਣੇ ਨਗਰ ਦੇ ਬਾਹਰਵਾਰ ਆਹਮੋ ਸਾਹਮਣੀ ਜੰਗ ਸ਼ੁਰੂ ਕਰਨ ਦਾ ਨਿਸਚਾ ਕੀਤਾ। 23 ਦਸੰਬਰ 1845 ਨੂੰ ਬਾਬਾ ਹਨੂੰਮਾਨ ਸਿੰਘ ਜੀ ਆਪਣੇ 500 ਸਾਥੀਆਂ ਸਮੇਤ ਸੋਹਾਣੇ ਲਾਗੇ ਜੂਝਦਿਆਂ ਸ਼ਹੀਦੀਆਂ ਪ੍ਰਾਪਤ ਕਰ ਗਏ।
ਬਾਬਾ ਹਨੂੰਮਾਨ ਸਿੰਘ ਜੀ ਨੂੰ ਜਦੋਂ ਪਟਿਆਲੇ ਸਿੰਘਾਂ ਨੇ ਦੱਸਿਆ ਕੇ ਜਥੇਦਾਰ ਜੀ ਕਰਮ ਸਿੰਘ ਤਾਂ ਫੌਜ ਲੈਕੇ ਲੜਨ ਆ ਰਿਹਾ ਅੰਗਰੇਜਾਂ ਨੂੰ ਨਾਲ ਲੈਕੇ , ਤਾਂ ਬਾਬਾਜੀ ਨੇ ਮੁਸਕਰਾ ਕੇ ਕਿਹਾ ਸੀ ਖਾਲਸਾ ਜੀ ਇਹ ਰਾਜ ਭਾਗ ਸਦੀਵੀ ਨਹੀਂ ਰਹਿਣਾ , ਅਸੀਂ ਤਾਂ ਏਥੇ ਵੀ ਸੁਰਖ਼ਰੂ ਅਤੇ ਓਥੇ ਵੀ ਸੁਰਖ਼ਰੂ। ਏਥੇ ਰਹਿਣਾ ਅਸੀਂ ਵੀ ਨਹੀਂ ਅਤੇ ਰਹਿਣਾ ਇਹਨੇ ਵੀ ਨਹੀਂ।
ਸੋ ਬਾਬਾ ਜੀ ਨੇ ਜਿਵੇਂ ਬਚਨ ਕੀਤੇ ਸਨ , 23 ਦਸੰਬਰ ਨੂੰ ਸਿੰਘਾਂ ਦੀਆਂ ਸ਼ਹੀਦੀਆਂ ਹੁੰਦੀਆਂ ਹਨ ਅਤੇ 25 ਦਸੰਬਰ 1845 ਨੂੰ 3200 ਗੁਰੂ ਕੇ ਲਾਲਾਂ ਦਾ ਕਾਤਿਲ ਕਰਮ ਸਿੰਘ ਪਟਿਆਲੇ ਦਾ ਰਾਜਾ ਨਰਕਾਂ ਨੂੰ ਚਾਲੇ ਪਾ ਗਿਆ।

ਇਹ ਸ਼ਹੀਦੀ , ਇਹ ਜੰਗ , ਇਹਦੀ ਯਾਦ, ਇਹਦੀਆਂ ਨਿਸ਼ਾਨੀਆਂ ਸਭ ਮਿਟਾ ਦਿੱਤੀਆਂ ਗਈਆਂ। ਅੰਗਰੇਜਾਂ ਨੇ ਪੰਜਾਬ ਤੇ ਕਬਜ਼ਾ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਕਰਕੇ ਰਹਿੰਦੇ ਨਿਹੰਗ ਸਿੰਘਾਂ ਨੂੰ ਵੀ ਸ਼ਹੀਦ ਕਰ ਦਿੱਤਾ , ਜਿਹੜੇ ਰਹਿ ਗਏ ਉਹਨਾਂ ਨੂੰ ਦੇਖਦਿਆਂ ਹੀ ਗੋਲੀ ਮਾਰਨ ਦਾ ਹੁਕਮ ਕੀਤਾ।
ਬਾਬਾ ਪ੍ਰਹਿਲਾਦ ਸਿੰਘ ਜੀ ਸਮਾਂ ਵਿਚਾਰ ਕੇ ਰਹਿੰਦੀ ਫੌਜ ਨੂੰ ਨਾਲ ਲੈਕੇ , ਨਿਸ਼ਾਨ ਨਗਾਰੇ ਲੈ ਸ੍ਰੀ ਹਜ਼ੂਰ ਸਾਹਿਬ ਨੂੰ ਤੁਰ ਪਏ।

Address

Dhawe
Gurdaspur
143528

Alerts

Be the first to know and let us send you an email when Meet Bajwa posts news and promotions. Your email address will not be used for any other purpose, and you can unsubscribe at any time.

Contact The Business

Send a message to Meet Bajwa:

Share