Harpreet Singh PUHLA KAND

Harpreet Singh PUHLA KAND Contact information, map and directions, contact form, opening hours, services, ratings, photos, videos and announcements from Harpreet Singh PUHLA KAND, Media, Gurdaspur.

23/12/2025

“ ਪੋਹ ਦੀਆਂ ਰਾਤਾਂ “
ਦਾਦੀ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੇ ਗੁਰੂ ਪਰਿਵਾਰ ਨਾਲੋਂ ਵਿੱਛੜ ਕੇ ਸ਼ਹਾਦਤ ਤੋਂ ਪਹਿਲਾਂ ਆਖਰੀ ਛੇ ਰਾਤਾਂ ਕਿੱਥੇ - ਕਿੱਥੇ ਬਤੀਤ ਕੀਤੀਆਂ !! ਇਹ ਜਾਨਣ ਲਈ ਬਹੁਤ ਹੀ ਖੋਜ ਭਰਪੂਰ ਕਿਤਾਬ “ ਪੋਹ ਦੀਆਂ ਰਾਤਾਂ “ ਆਪ ਪੜ੍ਹੋ ਅਤੇ ਅਗਲੀ ਪੀੜੀ ਨੂੰ ਵੀ ਜ਼ਰੂਰ ਸੁਣਾਓ ਜੀ।
#ਸ਼ਹਾਦਤ
#ਸ਼ਾਹਿਬਜ਼ਾਦੇ
#ਪੋਹ
#ਚਮਕੌਰਸਾਹਿਬ
#ਸਰਹਿੰਦਸਾਹਿਬ

19/11/2025
31/10/2025

ਕਿੰਨੀ ਵਾਰ ਰਾਤਾਂ ਨੂੰ ਖ਼ਾਬਾ ਵਿੱਚ ਬਾਜ਼ ਉੱਡਦਾ ਦਿਸਦਾ,, ਉੱਡਿਆ ਆਉਂਦਾ ਇੱਕ ਦਮ ਗਾਇਬ ਹੋ ਜਾਂਦਾ ਤੇ ਫੇਰ ਤ੍ਰਪਕ ਕੇ ਉੱਠ ਪੈਂਦਾ ਜਦੋਂ ਬਾਜ਼ ਹਿੱਕ ਤੇ ਆ ਕੇ ਬੈਠ ਜਾਂਦਾ। ਫਿਰ ਪਸੀਨਾ ਪੂੰਝਦਾ,, ਸੌਣ ਦੀ ਕੋਸ਼ਿਸ਼ ਕਰਦਾ ਪਰ ਨੀਂਦ ਨਾਂ ਆਉਂਦੀ। ਏਦਾਂ ਕਿੰਨੇ ਵਾਰ ਹੋਇਆ ,,ਕਈ ਵਾਰ ਤਾਂ ਦਰਬਾਰ ਸਾਹਿਬ ਦੇ ਮਲਬੇ ਹੇਠ ਦੱਬਿਆਂ ਦੀਆਂ ਚੀਕਾਂ ਵੀ ਸੁਣਾਈ ਦਿੰਦੀਆਂ। ਬੇਸ਼ੱਕ ਦਿੱਲੀ ਅੰਮ੍ਰਿਤਸਰ ਤੋਂ ਬਹੁਤ ਦੂਰ ਸੀ ਪਰ ਦਿੱਲੀ ਚੜ੍ਹ ਕੇ ਆਈ ਸੀ ,,ਭਾਜੀ ਕਿਵੇਂ ਨਾ ਮੁੜਦੀ ਫਿਰ ??ਬੱਸ ਦਿਨੋਂ ਦਿਨ ਵਿਆਜ ਵਧ ਦਾ ਜਾ ਰਿਹਾ ਸੀ। ਫੇਰ ਇੱਕ ਦਿਨ ਭਾਈ ਕੇਹਰ ਸਿੰਘ ਨੇ ਦੱਸਿਆ ਕਿ ਇੱਕ ਬਾਜ਼ ਆ ਕੇ ਬੈਠਦਾ ਨਿੱਤ ਜ਼ਰੂਰ ਕੋਈ ਸੁਨੇਹਾ ਲੈ ਕੇ ਆਇਆ ਸਿੱਖਾਂ ਲਈ। ਕੁੱਝ ਵੱਡਾ ਵਾਪਰਨ ਵਾਲਾ ਏ ਸ਼ਾਇਦ ਇੰਦਰਾ-----,,, ਪਰ ਅਜੇ ਚੇਤਨਾ ਸੁੱਤੀ ਹੋਈ ਸੀ ,,ਖਿਝੇ ਹੋਏ ਨੇ ਕਹਿ ਦੇਣਾ ਕਿ ਯਰ ਇੰਦਰਾ ਗਾਂਧੀ ਦਾ ਇਹਦੇ ਵਿੱਚ ਕੀ ਕਸੂਰ ਏ। ਫੇਰ ਉਹੀ ਬਾਜ਼ ਇੰਦਰਾ ਦੀ ਕੋਠੀ ਤੇ ਬੈਠਾ ਦੇਖਿਆ ਤਾਂ ਲਹੂ ਵਿੱਚ ਰਵਾਨਗੀ ਆ ਗਈ। ਮਨ ਹੀ ਮਨ ਕਹਿਣ ਲੱਗਾ ਕਿ ਜੇ ਵਾਕਿਆ ਕੋਈ ਸੁਨੇਹਾ ਹੈ ਤਾਂ ਮੇਰੇ ਹੱਥ ਤੇ ਆ ਕੇ ਬੈਠ। ਹੱਥ ਤੇ ਬੈਠਣ ਪਿੱਛੇ ਹੀ ਤਾਂ ਕਿੰਨੀਆਂ ਅਰਜੋਈਆਂ ਸਨ। ਕਿੰਨੀਆਂ ਰੂਹਾਂ ਦਾ ਤਰਲਾ ਸੀ ਕਿ ਕਲਗੀਆਂ ਵਾਲਿਆ ਜਿਸਨੇ ਇਹ ਗੁਨਾਹ ਕੀਤਾ ਤੂੰ ਹੀ ਨਿਬੇੜਾ ਕਰ,,ਫੇਰ ਕਰ ਦਿੱਤਾ ਨਬੇੜਾ। ਦੋਵਾਂ ਤੋਂ ਤਿੰਨ ਹੋ ਗਏ,,ਭਾਈ ਸਤਵੰਤ ਸਿੰਘ ਛੋਟੀ ਉਮਰ ਦਾ ਨੌਜਵਾਨ ਜਿਸ ਨੇ ਅਜੇ ਦੁਨੀਆਂਦਾਰੀ ਵੀ ਚੱਜ ਨਾਲ ਨਹੀਂ ਸੀ ਦੇਖੀ ਉਸ ਨੂੰ ਵੀ ਬਦਲਾ ਲੈਣ ਲਈ ਮਨਾਇਆ। ਅੱਗੋਂ ਉਸ ਨੇ ਵੀ ਨਾਂਹ ਨਾ ਕੀਤੀ ,,ਆਪਣੀ ਮੰਗੇਤਰ ਨੂੰ ਵੀ ਫਤਿਹ ਬੁਲਾ ਆਇਆ। ਮਿਥੇ ਹੋਏ ਦਿਨ ਤੇ ਬੀਬੀ ਇੰਦਰਾ ਖਿਲਾਰ ਦਿੱਤੀ ਅਤੇ ਜਮਨਾ ਤੋਂ ਪਰੇ ਆਲਿਆਂ ਨੂੰ ਦੱਸ ਦਿੱਤਾ ਕਿ ਜਿੱਥੇ ਤੁਸੀਂ ਸਾਡੀਆਂ ਮੁੱਛਾਂ ਦੇ ਵਾਲ ਪੱਟ ਕੇ ਰੱਖੇ ਸੀ ਉਹਨਾਂ ਵਾਲਾਂ ਦੀ ਚਿਖਾ ਬਣਾ ਕਿ ਬੀਬੀ ਤੁਹਾਡੀ ਫੂਕ ਦਿੱਤੀ ਆ। ਉਹਨਾਂ ਦੱਸ ਦਿੱਤਾ ਕਿ ਦੁਨਿਆਵੀ ਤਾਕਤ ਚਾਹੇ ਕਿੱਡੀ ਵੱਡੀ ਕਿਓਂ ਨਾਂ ਹੋਵੇ ਕਦੇ ਵੀ ਕਲਗੀਆਂ ਵਾਲੇ ਤੋਂ ਵੱਡੀ ਨਹੀਂ ਹੋ ਸਕਦੀ। ਬੇਅੰਤ ਸਿੰਘ ਦੇ ਅੰਦਰ ਵਾਲੀ ਅੱਗ ਅਜੇ ਬੁਝੀ ਨਹੀਂ ਸੀ,, ਗਾਲ ਦਾ ਜਵਾਬ ਗਾਲ ਵਿੱਚ ਦਿੰਦਾ ਰਿਹਾ,, ਤਲਖ਼ੀ ਵਿੱਚ ਆਇਆ ਨੇ ਗੋਲੀ ਚਲਾ ਦਿੱਤੀ , ਸੁਰਤ ਦਸਵੇਂ ਘਰ ਵਿੱਚ ਪਹੁ਼ੰਚ ਗਈ ਜਿੱਥੇ ਬਾਜ਼ ਉੱਡ ਰਹੇ ਸਨ ਅਤੇ ਜਿੱਥੇ ਸ਼ਹੀਦ ਹੋਈਆਂ ਰੂਹਾਂ ਸੱਜਦੇ ਵਿੱਚ ਬੈਠੀਆਂ ਸਨ ਅਤੇ ਸ਼ਬਦ ਗੂੰਜ ਰਿਹਾ ਸੀ ਕਿ ਪੁਰਜਾ ਪੁਰਜਾ ਪੁਰਜਾ ਕਟਿ ਮਰੈ ਕਬਹੂ ਨਾ ਛਾਡੈ ਖੇਤ। ਭਾਈ ਸਤਵੰਤ ਸਿੰਘ ਅਤੇ ਭਾਈ ਕੇਹਰ ਸਿੰਘ ਨੂੰ ਫਾਂਸੀ ਦਿੱਤੀ ਗਈ ਅੰਤ ਤੱਕ ਅਡੋਲ ਰਹਿ ਕੇ ਸਿਦਕ ਨਿਭਾਇਆ ਅਤੇ ਜੁਗਾਂ ਜੁਗਾਂ ਤੱਕ ਸਿੱਖ ਮਰਿਆਦਾ ਕਾਇਮ ਕਰ ਦਿੱਤੀ।

ਅੱਜ ਵੀ ਕਈ ਕਹਿ ਦਿੰਦੇ ਆ ਕਿ ਇੰਦਰਾ ਮਾਰ ਕੇ ਸਿੱਖ ਕੌਮ ਦਾ ਘਾਂਣ ਕਰਵਾ ਲਿਆ। ਕਹਿੰਦੇ ਕਿ ਇਹ ਤਿੰਨ ਜਣਿਆਂ ਦਾ ਹੀ ਫੈਸਲਾ ਸੀ । ਉਹਨਾਂ ਬੇਗੈਰਤਾਂ ਨੂੰ ਇੱਕ ਗੱਲ ਜ਼ਰੂਰ ਕਹਿਣੀ ਚਾਹਾਂਗੇ ਕਿ ਇਹ ਤਿੰਨ ਜਣਿਆਂ ਦਾ ਫੈਸਲਾ ਨਹੀਂ ਸੀ ਇਹ ਉਹਨਾਂ ਹਜ਼ਾਰਾਂ ਰੂਹਾਂ ਦਾ ਫੈਸਲਾ ਸੀ ਜਿਹੜੀਆਂ ਸਿਰਫ ਮੱਥਾ ਟੇਕਣ ਲਈ ਦਰਬਾਰ ਸਾਹਿਬ ਗਈਆਂ ਸੀ ਤੇ ਟੈਂਕਾਂ ਤੋਪਾਂ ਦੇ ਗੋਲੇ ਮਾਰ ਕੇ ਮਾਰ ਦਿੱਤੀਆਂ। ਸਿੱਖਾਂ ਨੇ ਅਰਜਨ ਵਾਂਗੂੰ ਸਿਰਫ ਚਿੜੀ ਤੇ ਨਿਸ਼ਾਨਾ ਲਾਇਆ ਸੀ ਪਰ ਜਰਵਾਣਿਆਂ ਨੇ ਪਹਿਲਾਂ ਦਰਖਤ ਵੱਡਿਆ,,ਪੱਤੇ ਸਾੜੇ ,ਫੇਰ ਭਾਲ ਭਾਲ ਆਹਲਣਿਆਂ ਨੂੰ ਅੱਗ ਲਾਈ। ਦੱਲੇ ਜੇਕਰ ਗੁਰੂ ਸਾਹਿਬ ਵੇਲੇ ਹੁੰਦੇ ਇਹਨਾਂ ਓਥੇ ਵੀ ਇਹੀ ਕਹਿਣਾ ਸੀ ਕਿ ਅਬਦਾਲੀ ਕਾਹਤੋਂ ਮਾਰਿਆ, ਜਿੰਨੇ ਬਚਦੇ ਸੀ ਬਚਾ ਲੈਣੇ ਸੀ,,ਇਹਨਾਂ ਕਹਿਣਾ ਸੀ ਵਜ਼ੀਰ ਖਾਂ ਕਾਹਨੂੰ ਮਾਰਨਾ ਸੀ ਬਾਅਦ ਵਿੱਚ ਐਨੇ ਸਿੱਖ ਮਰਵਾ ਦਿੱਤੇ । ਦੱਲੇ ਜੇਕਰ ਓਦੋਂ ਹੁੰਦੇ ਤਾਂ ਇਹਨਾਂ ਕਹਿਣਾ ਸੀ ਕਿ ਮੱਸਾ ਰੰਗੜ ਕਾਹਤੋਂ ਮਾਰਿਆ ਕੇਸ ਕਰਕੇ ਦੇਖ ਲੈਂਦੇ ,, ਡੈਮੋਕ੍ਰੇਸੀ ਭੰਗ ਨਹੀਂ ਸੀ ਕਰਨੀ। ਪਰ ਦੱਲਿਆਂ ਨੂੰ ਕੌਂਣ ਸਮਝਾਵੇ ਕਿ ਅਣਖੀ ਤਾਂ ਭਾਵੇਂ ਦੋ ਹੀ ਰਹਿ ਜਾਣ ਉਹ ਏਸ਼ੀਆ ਦੇ ਸਭ ਤੋਂ ਵੱਡੇ ਸਾਮਰਾਜ ਦੇ ਅੰਦਰ ਆਪਣੀ ਹੋਂਦ ਦਾ ਪ੍ਰਗਟਾਵਾ ਕਰਨ ਦਾ ਦਮ ਰੱਖਦੇ ਆ । ਕੌਂਣ ਸਮਝਾਵੇ ਇਹਨਾਂ ਦੱਲਿਆਂ ਨੂੰ ਕਿ ਜਿਹਨਾ ਸੁਰਤਾਂ ਅੰਦਰ ਸਿਰਫ ਮੱਥਾ ਟੇਕਣਾਂ ਹੁੰਦਾ,,ਉਹ ਕਦੇ ਤਰਕ ਅਤੇ ਦਲੀਲਾਂ ਨਾਲ ਆਪਣੇ ਖੋਪੜ ਭਰ ਕੇ ਨਹੀਂ ਰੱਖਦੇ

10/10/2025

ਅੰਤਰਰਾਸ਼ਟਰੀ ਬਾਡੀ ਬਿਲਡਰ ਤੇ ਅਦਾਕਾਰ ਵਰਿੰਦਰ ਸਿੰਘ ਘੁੰਮਣ ਦੇ ਅਕਾਲ ਚਲਾਣੇ ਦੀ ਖ਼ਬਰ ਬਹੁਤ ਦੁੱਖਦਾਈ ਹੈ। ਵਰਿੰਦਰ ਘੁੰਮਣ ਨੇ ਅੰਤਰਰਾਸ਼ਟਰੀ ਪੱਧਰ ਤੇ ਪੰਜਾਬ ਦਾ ਨਾਮ ਰੌਸ਼ਨ ਕੀਤਾ। ਸ਼ੁੱਧ ਸ਼ਾਕਾਹਾਰੀ ਜੀਵਨ ਤੇ ਸਿਹਤ ਪ੍ਰਤੀ ਜਾਗਰੂਕਤਾ ਨਾਲ ਉਹ ਲੱਖਾਂ ਹੀ ਨੌਜਵਾਨਾਂ ਲਈ ਪ੍ਰੇਰਣਾਸੋਤ ਸਨ। ਪਰਮਾਤਮਾ ਉਨ੍ਹਾਂ ਦੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ਣ।

08/10/2025

ਫੋਰਟਿਸ ਹਸਪਤਾਲ ਤੋਂ ਮੰਦਭਾਗੀ ਖਬਰ
ਨਹੀ ਰਹੇ ਰਾਜਵੀਰ ਜਵੰਦਾ
ਵਾਹਿਗੁਰੂ ਜੀ ਆਪਣੇ ਚਰਨਾ ਚ ਨਿਵਾਸ ਬਖਸ਼ਣ

03/10/2025

10 ਸਾਲਾਂ ਦੇ ਸਿੱਖ ਬੱਚੇ ਅਤੇ 80 ਸਾਲਾਂ ਦੇ ਬਜ਼ੁਰਗ ਸਿੱਖ ਸਮੇਤ ਇੱਕ ਦਰਜ਼ਨ ਸਿੱਖਾਂ ਦੀਆਂ ਤੋੜੀਆਂ ਲੱਤਾਂ ਬਾਹਾਂ,ਪਾੜੇ ਸਿਰ ।
ਜ਼ਿਲਾ ਹਨੂੰਮਾਨ ਗੜ੍ਹ ਦੇ ਪਿੰਡ ਗੋਲੂਵਾਲਾ ਦੇ ਗੁਰਦੁਆਰਾ ਮਹਿਤਾਬ ਗੜ੍ਹ ਸਹਿਬ ਉਤੇ ਦੇ ਗੁੰਡਿਆਂ ਨੇ ਰਾਤ 2 ਵਜੇ ਕੀਤਾ ਕਬਜ਼ਾ। ਦੇ ਗੁੰਡਿਆਂ ਵਲੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੁੱਖ ਸੇਵਾਦਾਰ ਬੀਬੀ ਹਰਮੀਤ ਕੌਰ ਸਮੇਤ ਅੱਧੀ ਦਰਜ਼ਨ ਸਿੱਖ ਅਗਵਾ ਕਰਕੇ ਕੀਤੇ ਗਏ ਲਾਪਤਾ -

Address

Gurdaspur

Website

Alerts

Be the first to know and let us send you an email when Harpreet Singh PUHLA KAND posts news and promotions. Your email address will not be used for any other purpose, and you can unsubscribe at any time.

Share

Category