26/10/2025
ਬੱਲਿਓ ਪੰਜਾਬ,,, ਕਦੀ ਤੈਨੂੰ ਸੋਨੇ ਦੀ ਚਿੜੀ ਬੋਲਿਆ ਜਾਂਦਾ ਸੀ
ਅੱਜ ਤੈਨੂੰ ਉਡਦਾ ਪੰਜਾਬ ਕਹਿ ਕੇ ਸੰਬੋਧਨ ਕੀਤਾ ਜਾਂਦਾ
ਕਿਉਂਕਿ ਤੇਰੀ ਰਕਸ਼ਾ ਕਰਨ ਵਾਲੇ ਹੀ ਕਦੀ ਚਿੱਟਾ ਪੀਂਦੇ ਫੜੇ ਜਾ ਰਹੇ ਹਨ,,, ਕਦੀ ਬਲੈਕ ਮਨੀ ਦੇ ਨਾਲ ਫੜੇ ਜਾ ਰਹੇ ਹਨ,, ਤੇਰੀ ਰਕਸ਼ਾ ਕਰਨ ਵਾਲੇ ਲੋਕਾਂ ਕੋਲੋਂ ਦੀਵਾਲੀਆਂ ਮੰਗਦੇ ਫੜੇ ਜਾ ਰਹੇ ਹਨ,,
ਚਿੱਟੇ ਦੇ ਸੌਦਾਗਰਾਂ ਕੋਲੋਂ ਹਫਤਾ ਲੈਂਦੇ ਹਨ,,
ਪਰ ਕਿਹਾ ਜਰੂਰ ਜਾਂਦਾ ਸੀ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਸੀ,,, ਪਰ ਅੱਜ ਉਹ ਗੁਰੂ ਪੀਰ ਵੀ ਬੇਮੁਖ ਹੋ ਗਏ ਹਨ ਕਿਉਂਕਿ ਉਹਨਾਂ ਲੋਕਾਂ ਦੇ ਹੱਥਾਂ ਵਿੱਚ ਦੇਸ਼ ਦੀ ਵਾਗਡੋਰ ਹੈ,,, ਜੋ ਅੱਖਾਂ ਬੰਦ ਕਰਕੇ ਸਭ ਜਾਣਦੇ ਹੋਏ ਵੀ ਸਿਰਫ ਗੱਲਾਂ ਕਰਨੀਆਂ ਜਾਣਦੇ ਹਨ ਗੱਲਾਂ ਦੀਆਂ ਛੂਰਲੀਆਂ ਛੱਡਦੇ ਜਾਣਦੇ ਹਨ,,,,
ਪਰ ਪੰਜਾਬ ,,,, ਕਿੱਧਰ ਜਾ ਰਿਹਾ ਹੈ,,,, ਨੌਜਵਾਨੀ ਕਿੱਧਰ ਜਾ ਰਹੀ ਹੈ,,, ਕਿਸੇ ਨੂੰ ਕੋਈ ਲੈਣਾ ਦੇਣਾ ਨਹੀਂ,,,, ਬਸ ਸਾਡੇ ਘਰ ਭਰਨੇ ਚਾਹੀਦੇ ਹਨ,,, ਸਾਡੇ ਕੋਲ ਦੁਨੀਆਂ ਦੀਆਂ ਦੌਲਤਾਂ ਹੋਣੀਆਂ ਚਾਹੀਦੀਆਂ ਹਨ,,, ਕੋਈ ਮਰੇ ਜਾਂ ਜੀਵੇ ਸਾਨੂੰ ਕੀ,,, ਅਸੀਂ ਤਾਂ ਖੁਸ਼ ਹਾਂ
ਕਿਵੇਂ ਬਚੇਗਾ ਪੰਜਾਬ,,,, ਕੌਣ ਬਚਾਏਗਾ ਪੰਜਾਬ ?