20/05/2025
ਦਿਲ ਦੀ ਅਮੀਰੀ ਪੈਸੇ ਦੀ ਅਮੀਰੀ ਨਾਲੋ ਕਿਤੇ ਵੱਡੀ ਹੁੰਦੀ ਹੈ,ਅਤੇ ਰੱਬ ਇਹ ਕਿਸੇ ਕਿਸੇ ਨੂੰ ਦਿੰਦਾ।
ਇਸ ਤਰ੍ਹਾਂ ਹੀ ਸਾਡੀ ਯੰਗ ਖ਼ਾਲਸਾ ਗਰੁੱਪ ਦੀ ਟੀਮ ਅਤੇ ਆਪ ਸਭ ਸੰਗਤਾਂ ਦੇ ਸਹਿਯੋਗ ਨਾਲ ਹੁਣ ਤੱਕ 62 ਵੇਂ ਧੀਆ ਦੇ ਆਨੰਦ ਕਾਰਜ਼ ਕਰਵਾਏ ਗਏ।
🙏🙏🙏🙏🙏
ਜਿਨਾ ਸੰਗਤਾਂ ਨੇ ਆਨੰਦ ਕਾਰਜ ਲਈ ਸੇਵਾਵਾਂ ਕੀਤੀਆਂ ਵਾਹਿਗੁਰੂ ਉਨਾਂ ਸੰਗਤਾਂ ਦੇ ਕਾਰੋਬਾਰ ਵਿਚ ਬਰਕਤਾਂ ਪਾਉਣ ਜੀ। ਉਨ੍ਹਾਂ ਨੂੰ ਪਰਮਾਤਮਾ ਤੰਦਰੁਸਤੀ ਬਖਸ਼ਣ ਜੀ।ਹਮੇਸ਼ਾ ਹੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ।ਸਾਨੂੰ ਆਪਣੀ ਜ਼ਿੰਦਗੀ ਵਿਚ ਦਸਵੰਦ ਕੱਢਣਾ ਚਾਹੀਦਾ ਹੈ ਤਾਂ ਜੋ ਸਾਡੇ ਕੀਤੇ ਦਸਵੰਦ ਨਾਲ ਕਿਸੇ ਲੋੜਵੰਦ ਬੇਹਸਹਾਰਾ ਦੀ ਮੱਦਦ ਹੋ ਸਕੇ।ਸਾਰੀ ਸੰਗਤ ਵੱਧ ਤੋਂ ਵੱਧ ਸਾਡੀ ਟੀਮ ਨਾਲ ਸਪੰਰਕ ਕਰਿਆ ਕਰੋ ਤਾਂ ਕਿ ਅਸੀਂ ਹੋਰ ਵੀ ਸੇਵਾਵਾਂ ਪਰਿਵਾਰਾਂ ਤਕ ਪਹੁੰਚਾਇਆ ਕਰੀਏ। ਸਾਡੀ ਯੰਗ ਖ਼ਾਲਸਾ ਗਰੁੱਪ ਦੀ ਟੀਮ ਉਨ੍ਹਾਂ ਦਾ ਤਹਿ ਦਿਲੋਂ ਧੰਨਵਾਦ ਕਰਦੀ ਹੈ ਜੀ। ਸਾਰੀ ਸੰਗਤ ਦਿਲੋ ਅਰਦਾਸ ਕਰਿਆ ਕਰੋ ਕਿ ਸਾਡੀ ਯੰਗ ਖ਼ਾਲਸਾ ਗਰੁੱਪ ਦੀ ਟੀਮ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਵੱਧ ਤੋਂ ਵੱਧ ਭਲਾਈ ਦੇ ਕੰਮ ਕਰੇ।
🙏ਧੰਨਵਾਦ🙏