Punjab Nation News

Punjab Nation News ਹੁਸ਼ਿਆਰਪੁਰ ਹਲਕੇ ਦੀ ਹਰ ਨਿਊਜ਼ ਦੇਖਣ ਲਈ ਸਾਡੇ ਚੈਨਲ Punjab Nation News ਨੂੰ Follow ਜ਼ਰੂਰ ਕਰੋ ਜੀ
ਸੰਪਰਕ ਨੰਬਰ:-9915067295

11/08/2025

ਅੱਤ ਦੀ ਪੈ ਰਹੀ ਗਰਮੀ ਤੋਂ ਲੋਕਾਂ ਨੂੰ ਮਿਲੀ ਰਾਹਤ

10/08/2025

ਇਸ ਪਿੰਡ ਵਿੱਚ ਦੇਖੋ ਕਿਵੇਂ ਖੁਸ਼ੀਆਂ ਤੇ ਚਾਵਾਂ ਨਾਲ ਮਨਾਇਆ ਗਿਆ ਤੀਆਂ ਦਾ ਤਿਉਹਾਰ ਪੰਜਾਬੀ ਵਿਰਸੇ ਨੂੰ ਲੈਕੇ ਕਿ ਕਿਹਾ ਸੁਣੋ

09/08/2025

ਕਾਂਗਰਸ ਦੇ ਆਗੂ ਅਮਰਜੀਤ ਸਿੰਘ ਢਾਡੇ ਕਟਵਾਲ ਨੇ 2023 ਪਾਣੀ ਤੇ 2025 ਪਾਣੀ ਦੇ ਹਾ.ਲਾਤਾਂ ਨੂੰ ਦੇਖਦੇ ਹੋਏ ਕੀ ਕਿਹਾ ਤੁਸੀਂ ਵੀ ਜਰੂਰ ਸੁਣੋ

09/08/2025

ਰੱਖੜੀ ਦੇ ਮੌਕੇ ਤੇ ਕਿ ਕਿਹਾ Sho ਹਰਪ੍ਰੇਮ ਸਿੰਘ ਨੇ ਹਾਜੀਪੁਰ ਸ਼ਹਿਰ ਵਾਸੀਆਂ ਨੂੰ ਤੇ ਇਲਾਕਾ ਨਿਵਾਸੀਆਂ ਸੁਣੋ

Punjab Nation News ਆਦਾਰੇ ਵੱਲੋ ਸਭ ਨੂੰ Happy Raksha Bandhan
09/08/2025

Punjab Nation News ਆਦਾਰੇ ਵੱਲੋ ਸਭ ਨੂੰ Happy Raksha Bandhan

08/08/2025

ਗਗਨ ਜੀ ਦਾ ਟਿੱਲਾ ਮੰਦਿਰ ਚ ਹੁ.ਲ.ੜਬਾਜੀ ਕਰਨ ਵਾਲੇ ਨਹੀ ਜਾਣ ਬ.ਖਸ਼ੇ ਆਗਿਆ SHO ਹਰਪਰੇਮ ਸਿੰਘ ਹੋ ਜਾਵੋ ਸਾਵਧਾਨ

*ਤੀਜ ਕੇਵਲ ਤਿਉਹਾਰ ਨਹੀਂ, ਇਹ ਸਾਡੀ ਮਾਤ ਸ਼ਕਤੀ, ਸੱਭਿਆਚਾਰ ਅਤੇ ਪੇਂਡੂ ਜੀਵਨ ਦੀ ਰੂਹ ਹੈ : ਡਾ. ਬਲਜੀਤ ਕੌਰ*-ਹੁਸ਼ਿਆਰਪੁਰ ਵਿਚ ਰਾਜ ਪੱਧਰੀ 'ਤ...
07/08/2025

*ਤੀਜ ਕੇਵਲ ਤਿਉਹਾਰ ਨਹੀਂ, ਇਹ ਸਾਡੀ ਮਾਤ ਸ਼ਕਤੀ, ਸੱਭਿਆਚਾਰ ਅਤੇ ਪੇਂਡੂ ਜੀਵਨ ਦੀ ਰੂਹ ਹੈ : ਡਾ. ਬਲਜੀਤ ਕੌਰ*

-ਹੁਸ਼ਿਆਰਪੁਰ ਵਿਚ ਰਾਜ ਪੱਧਰੀ 'ਤ੍ਰਿੰਝਣਾਂ ਤੀਜ ਮੇਲਾ-2025' ਨੇ ਪੰਜਾਬ ਦੇ ਸੱਭਿਆਚਾਰ ਦੀ ਵਿਲੱਖਣ ਝਲਕ ਕੀਤੀ ਪੇਸ਼

-ਕੈਬਨਿਟ ਮੰਤਰੀ ਡਾ. ਰਵਜੋਤ, ਡਿਪਟੀ ਸਪੀਕਰ ਰੌੜੀ ਅਤੇ ਵਿਧਾਇਕ ਜਿੰਪਾ, ਰਾਜਾ ਗਿੱਲ, ਕਰਮਬੀਰ ਘੁੰਮਣ ਅਤੇ ਜੀਵਨ ਜੋਤ ਕੌਰ ਨੇ ਵੀ ਵਿਸ਼ੇਸ਼ ਤੌਰ 'ਤੇ ਕੀਤੀ ਸ਼ਿਰਕਤ

-ਈਕੋ ਵਿਲੇਜ, ਗਿੱਧਾ ਅਤੇ ਸੱਭਿਆਚਾਰਕ ਪ੍ਰੋਗਰਾਮਾਂ ਵਿਚ ਦਿਸੀ ਪੁਰਾਤਨ ਪੰਜਾਬ ਦੀ ਝਲਕ

ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਦੀ ਅਗਵਾਈ ਹੇਠ ਪੰਜਾਬ ਦੇ ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲੇ ਵਿਭਾਗ ਨੇ ਅੱਜ ਹੁਸ਼ਿਆਰਪੁਰ ਦੇ ਟਾਂਡਾ ਰੋਡ ਸਥਿਤ ਗੋਲਡਨ ਹੈਰੀਟੇਜ ਰਿਜ਼ੋਰਟ ਵਿਖੇ ਰਾਜ ਪੱਧਰੀ 'ਤ੍ਰਿੰਝਣਾਂ ਤੀਜ ਮੇਲਾ-2025' ਦਾ ਸ਼ਾਨਦਾਰ ਆਯੋਜਨ ਕੀਤਾ। ਇਸ ਮੌਕੇ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਪੰਜਾਬ ਡਾ. ਬਲਜੀਤ ਕੌਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਕੈਬਨਿਟ ਮੰਤਰੀ ਪੰਜਾਬ ਡਾ. ਰਵਜੋਤ ਸਿੰਘ, ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਜੈ ਕ੍ਰਿਸ਼ਨ ਸਿੰਘ ਰੌੜੀ, ਵਿਧਾਇਕ ਬ੍ਰਮ ਸ਼ੰਕਰ ਜਿੰਪਾ, ਵਿਧਾਇਕ ਜਸਵੀਰ ਸਿੰਘ ਰਾਜਾ ਗਿੱਲ, ਵਿਧਾਇਕ ਕਰਮਬੀਰ ਸਿੰਘ ਘੁੰਮਣ ਅਤੇ ਵਿਧਾਇਕ ਜੀਵਨ ਜੋਤ ਕੌਰ ਵੀ ਉਨ੍ਹਾਂ ਨਾਲ ਮੌਜੂਦ ਸਨ।

ਸਮਾਗਮ ਨੂੰ ਸੰਬੋਧਨ ਕਰਦਿਆਂ ਡਾ. ਬਲਜੀਤ ਕੌਰ ਨੇ ਕਿਹਾ ਕਿ ਪੰਜਾਬ ਦੀ ਤੀਜ ਸਿਰਫ਼ ਇਕ ਤਿਉਹਾਰ ਨਹੀਂ ਹੈ, ਸਗੋਂ ਸਾਡੀ ਮਾਤ ਸ਼ਕਤੀ, ਸੱਭਿਆਚਾਰ ਅਤੇ ਪੇਂਡੂ ਜੀਵਨ ਦੀ ਰੂਹ ਹੈ। ਉਨ੍ਹਾਂ ਕਿਹਾ ਕਿ ਅੱਜ ਦਾ ਮੇਲਾ ਸਾਨੂੰ ਆਪਣੀਆਂ ਜੜ੍ਹਾਂ ਅਤੇ ਉਸ ਖੁਸ਼ਹਾਲ ਜੀਵਨ ਦੀ ਯਾਦ ਦਿਵਾਉਂਦਾ ਹੈ, ਜਿਥੇ ਔਰਤਾਂ ਇਕੱਠੇ ਬੈਠ ਕੇ ਗੀਤ ਗਾਉਂਦੀਆਂ ਸਨ, ਪੀਂਘਾਂ ਝੂਟਦੀਆਂ ਸਨ ਅਤੇ ਪੂਰੇ ਪਿੰਡ ਵਿਚ ਉਤਸ਼ਾਹ ਦਾ ਮਾਹੌਲ ਹੁੰਦਾ ਸੀ।

ਇਸ ਦੌਰਾਨ ਸਰਕਾਰੀ ਕਾਲਜ ਦੀਆਂ ਵਿਦਿਆਰਥਣਾਂ ਨੇ ਮਨਮੋਹਕ ਗੀਤਾਂ ਅਤੇ ਸੰਗੀਤ ਦੀ ਪੇਸ਼ਕਾਰੀ ਕੀਤੀ। ਕਿਰਦਾਰ ਥੀਏਟਰ ਵੱਲੋਂ ਕੀਤੇ ਗਏ ਸ਼ਾਨਦਾਰ ਮਿਮਿਕਰੀ ਸ਼ੋਅ ਨੇ ਸਾਰਿਆਂ ਨੂੰ ਖੂਬ ਹਸਾ ਦਿੱਤਾ। ਤਾਈ ਜਗੀਰੋ ਅਤੇ ਗਿੱਧੇ ਵਾਲੀਆਂ ਕੁੜੀਆਂ ਨੇ ਲੋਕ ਗੀਤਾਂ ਅਤੇ ਨਾਚ ਨਾਲ ਮੇਲੇ ਵਿਚ ਜਾਨ ਪਾ ਦਿੱਤੀ। ਸਰਕਾਰੀ ਐਲੀਮੈਂਟਰੀ ਸਕੂਲ ਝਾਂਸ ਦੀਆਂ ਕੁੜੀਆਂ ਨੇ ਗਿੱਧੇ ਨਾਲ ਸਾਰਿਆਂ ਦਾ ਦਿਲ ਜਿੱਤ ਲਿਆ। ਹੁਸ਼ਿਆਰਪੁਰ ਦੀ ਵਿਦਿਆਰਥਣ ਅਤੇ ਮਸ਼ਹੂਰ ਢੋਲੀ ਰਿਤਿਕਾ ਸੈਣੀ ਨੇ ਢੋਲ ਦੀਆਂ ਤਾਲਾਂ 'ਤੇ ਸਾਰਿਆਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ। ਈਕੋ ਵਿਲੇਜ ਵਿਚ ਇਕ ਪੁਰਾਣੇ ਪਿੰਡ ਦੇ ਦ੍ਰਿਸ਼ ਨੂੰ ਜੀਵੰਤ ਕੀਤਾ ਗਿਆ, ਜਿਸ ਵਿਚ ਖੂਹ, ਬਾਲਟੀਆਂ, ਰੱਸੀਆਂ, ਗਾਵਾਂ ਦੇ ਕੱਟ-ਆਊਟ, ਚਰਖਾ ਅਤੇ ਝੂਲੇ (ਪੀਂਘਾਂ) ਲੋਕਾਂ ਲਈ ਖਿੱਚ ਦਾ ਕੇਂਦਰ ਬਣੇ। ਔਰਤਾਂ ਦੇ ਇਕੱਠ ਅੰਦਰ ਬੈਠ ਕੇ ਚਰਖੇ ਦੁਆਲੇ ਗੀਤ ਗਾਉਂਦੇ ਸਨ ਅਤੇ ਤੀਜ ਦੀਆਂ ਕਹਾਣੀਆਂ ਸੁਣਾਉਂਦੇ ਸਨ, ਜਦੋਂ ਕਿ ਬਾਹਰ ਗਿੱਧੇ ਅਤੇ ਲੋਕ ਗੀਤਾਂ ਦੀ ਗੂੰਜ ਸੀ। ਮੇਲੇ ਵਿਚ ਆਉਣ ਵਾਲੇ ਦਰਸ਼ਕਾਂ ਨੂੰ ਮੱਕੀ ਦੀ ਰੋਟੀ, ਸਰ੍ਹੋਂ ਦਾ ਸਾਗ, ਗੱਟਾ ਅਤੇ ਗੁੜ ਦੇ ਗੁਲਗੁਲੇ ਵਰਗੇ ਰਵਾਇਤੀ ਪਕਵਾਨ ਪਰੋਸੇ ਗਏ। ਆਕਰਸ਼ਕ ਸੈਲਫੀ ਪੁਆਇੰਟ ਅਤੇ ਵਿਸ਼ੇਸ਼ ਸਜਾਵਟ ਨੇ ਮੇਲੇ ਦਾ ਮਜ਼ਾ ਦੁੱਗਣਾ ਕਰ ਦਿੱਤਾ।

ਇਸ ਮੌਕੇ ਮੁੱਖ ਮਹਿਮਾਨ ਨੇ ਵੱਖ-ਵੱਖ ਖੇਤਰਾਂ ਵਿਚ ਨਾਮ ਕਮਾਉਣ ਵਾਲੀਆਂ ਮਹਿਲਾ ਅਧਿਕਾਰੀਆਂ, ਵਿਦਿਆਰਥੀਆਂ ਅਤੇ ਖਿਡਾਰੀਆਂ ਨੂੰ ਵੀ ਸਨਮਾਨਿਤ ਕੀਤਾ। ਇਸ ਮੌਕੇ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਕਿਹਾ ਕਿ ਅਜਿਹੇ ਪ੍ਰੋਗਰਾਮ ਪੰਜਾਬ ਨੂੰ ਦੁਬਾਰਾ ਰੰਗਲਾ ਅਤੇ ਖੁਸ਼ਹਾਲ ਪੰਜਾਬ ਬਣਾਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਣਗੇ। ਅਜਿਹੇ ਸਮਾਗਮ ਨਾ ਸਿਰਫ਼ ਸਾਡੀ ਸੱਭਿਆਚਾਰਕ ਵਿਰਾਸਤ ਨੂੰ ਜਿਉਂਦਾ ਰੱਖਦੇ ਹਨ ਬਲਕਿ ਨਵੀਂ ਪੀੜ੍ਹੀ ਨੂੰ ਆਪਣੀਆਂ ਜੜ੍ਹਾਂ ਨਾਲ ਜੋੜਨ ਵਿਚ ਵੀ ਮਦਦ ਕਰਦੇ ਹਨ। ਇਸ ਮੌਕੇ ਐਸ.ਐਸ.ਪੀ ਸੰਦੀਪ ਕੁਮਾਰ ਮਲਿਕ, ਮੇਅਰ ਸੁਰਿੰਦਰ ਕੁਮਾਰ, ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਪਰਸਨ ਕਰਮਜੀਤ ਕੌਰ, ਚੇਅਰਮੈਨ ਨਗਰ ਸੁਧਾਰ ਟਰੱਸਟ ਹੁਸ਼ਿਆਰਪੁਰ ਗੁਰਵਿੰਦਰ ਸਿੰਘ ਪਾਬਲਾ, ਚੇਅਰਪਰਸਨ ਨਗਰ ਸੁਧਾਰ ਟਰੱਸਟ ਜਲੰਧਰ ਰਾਜਵਿੰਦਰ ਕੌਰ ਥਿਆੜਾ, ਵਧੀਕ ਡਿਪਟੀ ਕਮਿਸ਼ਨਰ ਅਮਰਬੀਰ ਕੌਰ, ਐਸ.ਪੀ ਨਵਨੀਤ ਕੌਰ, ਸਹਾਇਕ ਕਮਿਸ਼ਨਰ ਓਇਸ਼ੀ ਮੰਡਲ, ਆਰ.ਟੀ.ਏ ਅਮਨਦੀਪ ਕੌਰ, ਐਸ.ਡੀ.ਐਮ ਹੁਸ਼ਿਆਰਪੁਰ ਗੁਰਸਿਮਰਨਜੀਤ ਕੌਰ, ਡੀ.ਐਸ.ਪੀ ਮਨਪ੍ਰੀਤ ਕੌਰ ਅਤੇ ਹੋਰ ਪਤਵੰਤੇ ਹਾਜ਼ਰ ਸਨ।

07/08/2025

ਦੇਖੋ ਪੋਂਗ ਡੈਮ ਦੇ 52 ਗੇਟਾਂ ਤੋਂ ਲਾਈਵ ਤਸਵੀਰਾਂ ਕਿਵੇ ਰੁੜ ਕੇ ਆ ਰਹੀ ਹੈ ਹਿਮਾਚਲ ਤੋਂ ਲੱਕੜੀ

07/08/2025

ਮੁਕੇਰੀਆਂ ਦੇ ਪਿੰਡ ਬੁੱਢਾਬੜ ਦਾ ਨੌਜਵਾਨ ਤਿੰਨ ਦਿਨਾਂ ਤੋਂ ਹੈ ਲਾ.ਪਤਾ ਪਿਤਾ ਨੇ ਸਭ ਅੱਗੇ ਕੀਤੀ ਅਪੀਲ ਸੁਣੋ
ਵੀਡਿਉ ਨੂੰ ਅਪਣਾ ਫਰਜ਼ ਸਮਝਦੇ ਹੋਏ ਕਰ ਦੋ ਸੇਅਰ

07/08/2025

ਕਰਦੋ ਇਸ ਵੀਡੀਉ ਨੂੰ ਵੱਧ ਤੋਂ ਵੱਧ ਸ਼ੇਅਰ
ਇਹ ਮੁੰ/ਡਾ ਕੱਲ ਦਾ ਘਰ ਤੋਂ ਗਿਆ ਪਰ ਅਜੇ ਤੱਕ ਘਰ ਨਹੀਂ ਵਾਪਸ ਆਇਆ ਹੈ ਤੁਹਾਡੇ ਇਕ ਸ਼ੇਅਰ ਕਰਨ ਨਾਲ ਮਾਂ ਆਪਣੇ ਪੁੱਤ ਨੂੰ ਮਿਲ ਸਕਦੀ ਹੈ

ਕਰਦੋ ਵੱਧ ਤੋਂ ਵੱਧ ਸ਼ੇਅਰ ਉਮਰ 14 ਸਾਲ ਦੀ ਹੈਮੁੰਡਾ ਕੱਲ ਦਾ ਦੁਪਹਿਰ ਦਾ ਘਰੋਂ ਗਿਆ ਹੈ ਪਰ ਘਰ ਵਾਪਸ ਨਹੀਂ ਆਇਆ ਹੈ ਘਰ ਵਾਲਿਆਂ ਦਾ ਰੋ ਰੋ ਕੇ ਬ...
07/08/2025

ਕਰਦੋ ਵੱਧ ਤੋਂ ਵੱਧ ਸ਼ੇਅਰ ਉਮਰ 14 ਸਾਲ ਦੀ ਹੈ
ਮੁੰਡਾ ਕੱਲ ਦਾ ਦੁਪਹਿਰ ਦਾ ਘਰੋਂ ਗਿਆ ਹੈ ਪਰ ਘਰ ਵਾਪਸ ਨਹੀਂ ਆਇਆ ਹੈ ਘਰ ਵਾਲਿਆਂ ਦਾ ਰੋ ਰੋ ਕੇ ਬੁਰਾ ਹਾਲ ਹੈ। ਵੀਡੀਓ ਨੂੰ ਕਰ ਦੋ ਵੱਧ ਤੋਂ ਵੱਧ ਸ਼ੇਅਰ ਤਾਂ ਮਾਂ ਆਪਣੇ ਪੁੱਤ ਨੂੰ ਮਿਲ ਸਕੇ

06/08/2025

ਪੋਂਗ ਡੈਮ ਤੇ ਜਾਇਜਾ ਲੈਣ ਪਹੁੰਚੇ ਤਲਵਾੜਾ ਦੇ ਤਹਿਸੀਲਦਾਰ ਰਕੇਸ਼ ਅਗਰਵਾਲ ਜੀ ਕੀ ਕਿਹਾ ਤੁਸੀਂ ਵੀ ਸੁਣੋ

Address

Hajipur
Hoshiarpur
144221

Telephone

+919915067295

Website

Alerts

Be the first to know and let us send you an email when Punjab Nation News posts news and promotions. Your email address will not be used for any other purpose, and you can unsubscribe at any time.

Share