Hoshiarpur Fast Live

Hoshiarpur Fast Live Hoshiarpur Fast Live (Punjab) is a leading Online Media News Channel located in Hoshiarpur, Punjab.
(3)

08/10/2025

ਹੁਸ਼ਿਆਰਪੁਰ,ਟਰੈਫਿਕ ਇੰਚਾਰਜ ਸੁਰਿੰਦਰ ਕੁਮਾਰ ਸ਼ਰਮਾ ਨੇ ਤਿਉਹਾਰਾਂ ਨੂੰ ਦੇਖਦੇ ਹੋਏ ਵੇਖੋ ਟਰੈਫਿਕ ਬਾਰੇ ਕੀ ਕੀਤੀ ਲੋਕਾਂ ਨੂੰ ਅਪੀਲ।
Punjab Police India Hoshiarpur Fast Live Bram Shanker Jimpa Dr Ravjot Singh

08/10/2025

ਸਿੱਖ ਵੈਲਫੇਅਰ ਸੁਸਾਇਟੀ ਹੁਸ਼ਿਆਰਪੁਰ ਵੱਲੋਂ 35ਵੇਇੰਟਰਨੈਸ਼ਨਲ ਮਹਾਨ ਕੀਰਤਨ ਦਰਬਾਰ ਦੀਆਂ ਤਿਆਰੀਆਂ ਬਾਰੇ ਜਾਣਕਾਰੀ ਦਿੰਦਿਆਂ ਸ.ਗੁਰਪਰੀਤ ਸਿੰਘ ਪ੍ਰਧਾਨ




Hoshiarpur Fast Live Waheguru Ji Da Pyaar

ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਨਿਕਲੇਗਾ ਵਿਸ਼ਾਲ ਨਗਰ ਕੀਰਤਨ : ਹਰਜੋਤ ਸਿੰਘ ਬੈਂਸਨਗਰ ਕੀਰਤਨ ਦੇ ਹੁਸ਼ਿਆਰਪ...
08/10/2025

ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਨਿਕਲੇਗਾ ਵਿਸ਼ਾਲ ਨਗਰ ਕੀਰਤਨ : ਹਰਜੋਤ ਸਿੰਘ ਬੈਂਸ
ਨਗਰ ਕੀਰਤਨ ਦੇ ਹੁਸ਼ਿਆਰਪੁਰ ਪਹੁੰਚਣ ’ਤੇ ਦਿੱਤਾ ਜਾਵੇਗਾ ਸ਼ਾਨਦਾਰ ’ਗਾਰਡ ਆਫ ਆਨਰ’ : ਦੀਪਕ ਬਾਲੀ
ਗੁਰੂ ਸਾਹਿਬ ਦੇ ਜੀਵਨ ਅਤੇ ਸਿੱਖਿਆਵਾਂ ਸਬੰਧੀ ਲਾਜਵੰਤੀ ਸਟੇਡੀਅਮ ’ਚ ਹੋਵੇਗਾ ਲਾਈਟ ਐਂਡ ਸਾਊਂਡ ਸ਼ੋਅ
ਕੈਬਨਿਟ ਮੰਤਰੀ ਬੈਂਸ, ਸਲਾਹਕਾਰ ਦੀਪਕ ਬਾਲੀ ਅਤੇ ਸਕੱਤਰ ਅਭਿਨਵ ਤ੍ਰਿਖਾ ਨੇ ਪ੍ਰਬੰਧਾਂ ਦਾ ਲਿਆ ਜਾਇਜ਼ਾ
ਹੁਸ਼ਿਆਰਪੁਰ, 8 ਅਕਤੂਬਰ : ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਸਮਾਗਮਾਂ ਤਹਿਤ ਕੱਢੇ ਜਾਣ ਵਾਲੇ ਵਿਸ਼ਾਲ ਨਗਰ ਕੀਰਤਨ ਦੀ ਹੁਸ਼ਿਆਰਪੁਰ ਜ਼ਿਲ੍ਹੇ ਵਿਚ ਪਹੁੰਚ ਨੂੰ ਲੈ ਕੇ ਕੀਤੇ ਜਾਣ ਵਾਲੇ ਅਗੇਤੇ ਪ੍ਰਬੰਧਾਂ ਸਬੰਧੀ ਇਕ ਸਮੀਖਿਆ ਮੀਟਿੰਗ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਹੁਸ਼ਿਆਰਪੁਰ ਵਿਖੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿਚ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲੇ ਵਿਭਾਗ ਦੇ ਸਲਾਹਕਾਰ ਦੀਪਕ ਬਾਲੀ ਅਤੇ ਸਕੱਤਰ ਡਾ. ਅਭਿਨਵ ਤ੍ਰਿਖਾ ਤੋਂ ਇਲਾਵਾ ਵਿਧਾਇਕ ਬ੍ਰਮ ਸ਼ੰਕਰ ਜਿੰਪਾ, ਜਸਵੀਰ ਸਿੰਘ ਰਾਜਾ ਗਿੱਲ, ਕਰਮਬੀਰ ਸਿੰਘ ਘੁੰਮਣ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਵਲੋਂ ਆਈਆਂ ਸਮੂਹ ਸ਼ਖਸੀਅਤਾਂ ਦਾ ਸਵਾਗਤ ਕੀਤਾ ਗਿਆ।
ਮੀਟਿੰਗ ਦੌਰਾਨ ਜਾਣਕਾਰੀ ਦਿੰਦਿਆਂ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲੇ ਵਿਭਾਗ ਦੇ ਸਲਾਹਕਾਰ ਦੀਪਕ ਬਾਲੀ ਨੇ ਦੱਸਿਆ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦੀ 350ਵੀਂ ਵਰ੍ਹੇਗੰਢ ਨੂੰ ਪੰਜਾਬ ਸਰਕਾਰ ਵਲੋਂ ਵੱਡੇ ਪੱਧਰ ’ਤੇ ਮਨਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਵੱਖ-ਵੱਖ ਸਮਾਗਮ ਉਲੀਕੇ ਗਏ ਹਨ। ਇਸੇ ਤਹਿਤ ਵੱਖ-ਵੱਖ ਸਥਾਨਾਂ ਤੋਂ ਵਿਸ਼ਾਲ ਨਗਰ ਕੀਰਤਨ ਕੱਢੇ ਜਾਣੇ ਹਨ। ਇਨ੍ਹਾਂ ਵਿਚੋਂ ਹੀ ਇਕ ਨਗਰ ਕੀਰਤਨ 19 ਨਵੰਬਰ 2025 ਨੂੰ ਸ੍ਰੀਨਗਰ ਤੋਂ ਚੱਲ ਕੇ 20 ਨਵੰਬਰ ਨੂੰ ਪਠਾਨਕੋਟ ਹੁੰਦਾ ਹੋਇਆ 21 ਨਵੰਬਰ ਨੂੰ ਹੁਸ਼ਿਆਰਪੁਰ ਜ਼ਿਲ੍ਹੇ ਵਿਚ ਪਹੁੰਚੇਗਾ। ਮੁਕੇਰੀਆਂ, ਦਸੂਹਾ ਤੋਂ ਹੁੰਦੇ ਹੋਏ ਗੁਰਦੁਆਰਾ ਰਾਮਪੁਰ ਖੇੜਾ ਵਿਖੇ ਨਗਰ ਕੀਰਤਨ ਦਾ ਰਾਤ ਦਾ ਠਹਿਰਾਅ ਹੋਵੇਗਾ। 22 ਨਵੰਬਰ ਨੂੰ ਕਸਬਾ ਹਰਿਆਣਾ ਤੋਂ ਹੁੰਦੇ ਹੋਏ ਹੁਸ਼ਿਆਰਪੁਰ ਸ਼ਹਿਰ ਪਹੁੰਚਣ ’ਤੇ ਨਗਰ ਕੀਰਤਨ ਨੂੰ ਸ਼ਾਨਦਾਰ ’ਗਾਰਡ ਆਫ ਆਨਰ’ ਦਿੱਤਾ ਜਾਵੇਗਾ। ਉਸ ਤੋਂ ਬਾਅਦ ਚੱਬੇਵਾਲ, ਮਾਹਿਲਪੁਰ, ਸੈਲਾ ਖੁਰਦ ਅਤੇ ਗੜ੍ਹਸ਼ੰਕਰ ਤੋਂ ਹੁੰਦੇ ਹੋਏ ਇਹ ਨਗਰ ਕੀਰਤਨ ਸ੍ਰੀ ਅਨੰਦਪੁਰ ਸਾਹਿਬ ਲਈ ਰਵਾਨਾ ਹੋਵੇਗਾ। ਉਨ੍ਹਾਂ ਦੱਸਿਆ ਕਿ ਨਗਰ ਕੀਰਤਨ ਦੇ ਸਮੁੱਚੇ ਰਸਤੇ ’ਤੇ ਸਫ਼ਾਈ, ਲੰਗਰ ਸੇਵਾ, ਫੁੱਲਾਂ ਦੀ ਵਰਖਾ ਅਤੇ ਪੀਣ ਵਾਲੇ ਪਾਣੀ ਦਾ ਵਿਸ਼ੇਸ਼ ਪ੍ਰਬੰਧ ਹੋਵੇਗਾ। ਉਨ੍ਹਾਂ ਕਿਹਾ ਕਿ ਸਾਰੇ ਸ਼ਹਿਰਾਂ, ਕਸਬਿਆਂ ਅਤੇ ਪਿੰਡਾਂ ਵਿਚ ਨਗਰ ਕੀਰਤਨ ਦਾ ਸ਼ਾਨਦਾਰ ਸਵਾਗਤ ਹੋਵੇਗਾ।
ਕੈਬਨਿਟ ਮੰਤਰੀ ਨੇ ਦੱਸਿਆ ਕਿ 1 ਨਵੰਬਰ ਤੋਂ 18 ਨਵੰਬਰ ਤੱਕ ਲਾਜਵੰਤੀ ਸਟੇਡੀਅਮ ਹੁਸ਼ਿਆਰਪੁਰ ਵਿਖੇ ਗੁਰੂ ਸਾਹਿਬ ਦੇ ਜੀਵਨ ਅਤੇ ਸਿੱਖਿਆਵਾਂ ’ਤੇ ਆਧਾਰਿਤ ਸ਼ਾਨਦਾਰ ਲਾਈਟ ਐਂਡ ਸਾਊਂਡ ਸ਼ੋਅ ਕਰਵਾਇਆ ਜਾਵੇਗਾ। ਉਨ੍ਹਾਂ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਇਸ ਵਿਸ਼ਾਲ ਨਗਰ ਕੀਰਤਨ ਵਿਚ ਵੱਧ-ਚੜ੍ਹ ਕੇ ਸ਼ਿਰਕਤ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ।
ਇਸ ਦੌਰਾਨ ਸੈਰ ਸਪਾਟਾ ਅਤੇ ਸਭਿਆਚਾਰਕ ਮਾਮਲੇ ਵਿਭਾਗ ਦੇ ਸਕੱਤਰ ਡਾ. ਅਭਿਨਵ ਤ੍ਰਿਖਾ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਇਨ੍ਹਾਂ ਸਮਾਗਮਾਂ ਸਬੰਧੀ ਵੱਡੇ ਪੱਧਰ ’ਤੇ ਤਿਆਰੀ ਵਿੱਢੀ ਹੋਈ ਹੈ ਅਤੇ ਇਨ੍ਹਾਂ ਨੂੰ ਵਧੀਆ ਢੰਗ ਨਾਲ ਨੇਪਰੇ ਚਾੜ੍ਹਿਆ ਜਾਵੇਗਾ। ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਭਰੋਸਾ ਦਿਵਾਇਆ ਕਿ ਇਸ ਨਗਰ ਕੀਰਤਨ ਦੇ ਸਵਾਗਤ ਦੇ ਪ੍ਰਬੰਧਾਂ ਸਬੰਧੀ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।
ਇਸ ਮੌਕੇ ਮੇਅਰ ਸੁਰਿੰਦਰ ਕੁਮਾਰ, ਚੇਅਰਮੈਨ ਨਗਰ ਸੁਧਾਰ ਟਰੱਸਟ ਗੁਰਵਿੰਦਰ ਸਿੰਘ ਪਾਬਲਾ, ਚੇਅਰਮੈਨ ਮਾਰਕੀਟ ਕਮੇਟੀ ਹੁਸ਼ਿਆਰਪੁਰ ਜਸਪਾਲ ਸਿੰਘ ਚੇਚੀ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨਿਕਾਸ ਕੁਮਾਰ, ਵਧੀਕ ਡਿਪਟੀ ਕਮਿਸ਼ਨਰ (ਜ) ਅਮਰਬੀਰ ਕੌਰ ਭੁੱਲਰ, ਕਮਿਸ਼ਨਰ ਨਗਰ ਨਿਗਮ ਜਿਓਤੀ ਬਾਲਾ ਮੱਟੂ, ਸਹਾਇਕ ਕਮਿਸ਼ਨਰ ਓਇਸ਼ੀ ਮੰਡਲ, ਐਸ.ਡੀ.ਐਮ. ਗੁਰਸਿਮਰਨਜੀਤ ਕੌਰ, ਐਸ.ਡੀ.ਐਮ ਟਾਂਡਾ ਪਰਮਪ੍ਰੀਤ ਸਿੰਘ, ਐਸ.ਡੀ.ਐਮ. ਮੁਕੇਰੀਆਂ ਅੰਕੁਰ ਮਹਿੰਦਰੂ, ਐਸ.ਡੀ.ਐਮ ਦਸੂਹਾ ਕੰਵਲਜੀਤ ਸਿੰਘ, ਐਸ.ਡੀ.ਐਮ ਗੜ੍ਹਸ਼਼ੰਕਰ ਸੰਜੀਵ ਕੁਮਾਰ, ਸੈਰ ਸਪਾਟਾ ਵਿਭਾਗ ਤੋਂ ਭੁਪਿੰਦਰ ਸਿੰਘ ਚੰਨਾ, ਸਤਵੰਤ ਸਿੰਘ ਸਿਆਣ ਤੋਂ ਇਲਾਵਾ ਹੋਰ ਪਤਵੰਤੇ ਹਾਜ਼ਰ ਸਨ।

08/10/2025

ਹੁਸ਼ਿਆਰਪੁਰ,ਤਿਉਹਾਰਾਂ ਦੇ ਮੌਸਮ ਦੌਰਾਨ ਮਿਠਾਈਆਂ ਦੀ ਗੁਣਵੱਤਾ ਯਕੀਨੀ ਬਣਾਉਣ ਲਈ ਫੂਡ ਸੇਫਟੀ ਟੀਮ ਵੱਲੋਂ ਕੋਟ ਫਤੂਹੀ ਅਤੇ ਮਾਹਿਲਪੁਰ ਵਿੱਚ ਕੀਤੀ ਸਖ਼ਤ ਚੈਕਿੰਗ

Hoshiarpur Fast Live

ਰਾਜਵੀਰ ਜਵੰਧਾ ਜੀ ਸਾਨੂੰ ਸਦੀਵੀ ਵਿਛੋੜਾ ਦੇ ਗਏ ਹਨ। ਅਪਾਰ ਅਰਦਾਸਾਂ ਦੇ ਬਾਵਜੂਦ ਪਰਮਾਤਮਾ ਨੂੰ ਕੁੱਝ ਹੋਰ ਮੰਜੂਰ ਸੀ। ਉਹਨਾਂ ਦੇ ਜਾਣ ਨਾਲ ਪੰਜਾ...
08/10/2025

ਰਾਜਵੀਰ ਜਵੰਧਾ ਜੀ ਸਾਨੂੰ ਸਦੀਵੀ ਵਿਛੋੜਾ ਦੇ ਗਏ ਹਨ। ਅਪਾਰ ਅਰਦਾਸਾਂ ਦੇ ਬਾਵਜੂਦ ਪਰਮਾਤਮਾ ਨੂੰ ਕੁੱਝ ਹੋਰ ਮੰਜੂਰ ਸੀ। ਉਹਨਾਂ ਦੇ ਜਾਣ ਨਾਲ ਪੰਜਾਬ ਪੰਜਾਬੀਅਤ ਨੂੰ ਬਹੁਤ ਵੱਡਾ ਘਾਟਾ ਪਿਆ ਹੈ। ਵਾਹਿਗੁਰੂ ਉਹਨਾਂ ਦੀ ਆਤਮਾ ਨੂੰ ਚਰਨਾਂ ਵਿੱਚ ਨਿਵਾਸ ਅਤੇ ਪਰਿਵਾਰ, ਪ੍ਰਸ਼ੰਸਕਾਂ ਤੇ ਹੋਰ ਚਾਹੁਣ ਵਾਲਿਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨ। ਸਮੁੱਚੀ ਪਾਰਟੀ ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਨਾਲ ਖੜੀ ਹੈ ਅਤੇ ਡੂੰਘੀ ਸੰਵੇਦਨਾ ਪ੍ਰਗਟ ਕਰਦੀ ਹੈ।

08/10/2025

ਮਾਨ ਸਰਕਾਰ ਵਲੋਂ ਵੱਡੇ ਪੱਧਰ ’ਤੇ ਮਨਾਇਆ ਜਾਵੇਗਾ ਨੌਵੇ ਪਾਤਸ਼ਾਹ ਜੀ ਦਾ 350ਵਾਂ ਸ਼ਹੀਦੀ ਦਿਹਾੜਾ, ਸਿੱਖਿਆ ਮੰਤਰੀ ਨੇ ਹੋਸ਼ਿਆਰਪੁਰ ਪਹੁੰਚ ਸਾਂਝੀ ਕੀਤੀ ਜਾਣਕਾਰੀ
Bhagwant Mann Harjot Singh Bains Dr Ravjot Singh Bram Shanker Jimpa Hoshiarpur Fast Live

ਵਿਧਾਇਕ ਜਿੰਪਾ ਨੇ ਕੀਤਾ ਵਾਰਡ ਨੰਬਰ 24 ‘ਚ ਸੜਕ ਨਿਰਮਾਣ ਕਾਰਜ ਦੀ ਕੀਤੀ ਸ਼ੁਰੂਆਤਕਿਹਾ, ਵਿਕਾਸ ਕਾਰਜਾਂ ‘ਚ ਕਿਸੇ ਵੀ ਇਲਾਕੇ ਨੂੰ ਨਹੀਂ ਛੱਡਿਆ ਜਾ...
08/10/2025

ਵਿਧਾਇਕ ਜਿੰਪਾ ਨੇ ਕੀਤਾ ਵਾਰਡ ਨੰਬਰ 24 ‘ਚ ਸੜਕ ਨਿਰਮਾਣ ਕਾਰਜ ਦੀ ਕੀਤੀ ਸ਼ੁਰੂਆਤ
ਕਿਹਾ, ਵਿਕਾਸ ਕਾਰਜਾਂ ‘ਚ ਕਿਸੇ ਵੀ ਇਲਾਕੇ ਨੂੰ ਨਹੀਂ ਛੱਡਿਆ ਜਾਵੇਗਾ ਪਿੱਛੇ
ਹੁਸ਼ਿਆਰਪੁਰ(ਸਤੀਸ਼ ਸ਼ਰਮਾ)ਵਿਕਾਸ ਕਾਰਜਾਂ ਨੂੰ ਜਨਤਕ ਹਿੱਤ ਵਿੱਚ ਤਰਜ਼ੀਹ ਦੱਸਦੇ ਹੋਏ ਹੁਸ਼ਿਆਰਪੁਰ ਦੇ ਵਿਧਾਇਕ ਬ੍ਰਮ ਸ਼ੰਕਰ ਜਿੰਪਾ ਨੇ ਵਾਰਡ ਨੰਬਰ 24 ਵਿੱਚ ਜਲੰਧਰ ਰੋਡ ਤੋਂ ਨਿਆਡਾ ਰੋਡ ਅਤੇ ਡਗਾਣਾ ਰੋਡ ਤੱਕ 34.05 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਸੜਕ ਦੇ ਨਿਰਮਾਣ ਕਾਰਜ ਦੀ ਸ਼ੁਰੂਆਤ ਕੀਤੀ।
ਇਸ ਮੌਕੇ ‘ਤੇ ਵਿਧਾਇਕ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿਚ ਪੰਜਾਬ ਸਰਕਾਰ ਪੂਰੇ ਸੂਬੇ ਵਿਚ ਵਿਕਾਸ ਕਾਰਜ ਨੂੰ ਨਵੀਂ ਗਤੀ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਹਰ ਵਾਰਡ ਵਿਚ ਸੜਕਾਂ, ਨਾਲੀਆਂ, ਸਟਰੀਟ ਲਾਈਟਾਂ, ਪੀਣ ਵਾਲੇ ਪਾਣੀ ਵਰਗੇ ਬੁਨਿਆਦੀ ਸਹੂਲਤਾਂ ਦੀ ਪ੍ਰਗਤੀ ਦੇ ਕਾਰਜ ਜੰਗੀ ਪੱਧਰ ‘ਤੇ ਹਨ। ਜਿੰਪਾ ਨੇ ਕਿਹਾ ਕਿ ਵਾਰਡ ਨੰਬਰ 24 ਦੇ ਵਸਨੀਕਾਂ ਨੂੰ ਹੁਣ ਬਿਹਤਰ ਸੜਕ ਸਹੂਲਤ ਮਿਲੇਗੀ, ਜਿਸ ਨਾਲ ਲੋਕਾਂ ਨੂੰ ਆਉਣ-ਜਾਣ ਵਿਚ ਰਾਹਤ ਮਿਲੇਗੀ ਅਤੇ ਸਥਾਨਕ ਵਪਾਰਕ ਨੂੰ ਵੀ ਬੜ੍ਹਾਵਾ ਮਿਲੇਗਾ।
ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਦੀ ਤਰਜ਼ੀਹ ਸ਼ਹਿਰ ਦੇ ਹਰ ਹਿੱਸੇ ਵਿਚ ਬਰਾਬਰ ਵਿਕਾਸ ਕਰਨਾ ਹੈ, ਤਾਂ ਜੋ ਕੋਈ ਵੀ ਇਲਾਕਾ ਅਣਗੌਲਿਆ ਨਾ ਰਹੇ।
ਵਿਧਾਇਕ ਜਿੰਪਾ ਨੇ ਹਾਜ਼ਰ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵਿਕਾਸ ਕਾਰਜਾਂ ਵਿੱਚ ਸਹਿਯੋਗ ਕਰਨ ਅਤੇ ਸ਼ਹਿਰ ਨੂੰ ਸਾਫ਼-ਸੁਥਰਾ ਅਤੇ ਸੁੰਦਰ ਰੱਖਣ ਵਿੱਚ ਆਪਣੀ ਭੂਮਿਕਾ ਨਿਭਾਉਣ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਜਨਤਾ ਦੇ ਭਰੋਸੇ 'ਤੇ ਪੂਰੀ ਤਰ੍ਹਾਂ ਖਰੀ ਉਤਰੇਗੀ ਅਤੇ ਵਿਕਾਸ ਦੀ ਇਹ ਪ੍ਰਕਿਰਿਆ ਜਾਰੀ ਰਹੇਗੀ।
ਇਸ ਮੌਕੇ ਮੇਅਰ ਸੁਰਿੰਦਰ ਕੁਮਾਰ, ਸੀਨੀਅਰ ਡਿਪਟੀ ਮੇਅਰ ਪਰਵੀਨ ਸੈਣੀ, ਮਾਰਕੀਟ ਕਮੇਟੀ ਹੁਸ਼ਿਆਰਪੁਰ ਦੇ ਚੇਅਰਮੈਨ ਜਸਪਾਲ ਸਿੰਘ ਚੇਚੀ, ਸੰਜੇ ਸ਼ਰਮਾ, ਕਰਮਜੀਤ ਬੱਬੂ, ਅਮਰਜੋਤ ਸੈਣੀ, ਰੂਬੀ ਤੁਲੀ, ਬਹਾਦਰ ਸਿੰਘ ਸੁਨੇਤ ਅਤੇ ਹੋਰ ਪਤਵੰਤੇ ਹਾਜ਼ਰ ਸਨ।

08/10/2025

ਹੁਸ਼ਿਆਰਪੁਰ ਤੋਂ ਬੀਜੇਪੀ ਨੇਤਾ ਅਤੇ ਸਾਬਕਾ ਪਾਰਲੀਮੈਂਟ ਸਕੱਤਰ ਬੀਬੀ ਮਹਿੰਦਰ ਕੌਰ ਜੋਸ਼ ਨੇ ਮਹਿਰੂਮ ਸਿੰਘਰ ਰਾਜਵੀਰ ਜਵੰਦਾ ਦੇ ਇਸ ਦੁਨੀਆਂ ਦੇ ਤੁਰ ਜਾਣ ਤੋਂ ਬਾਅਦ ਕੀਤਾ ਦੁੱਖ ਦਾ ਪ੍ਰਗਟਾਵਾ

*पंजाब स्कूल राज्य स्तरीय ताइक्वांडो प्रतियोगिता में होशियारपुर ने जीती ओवरऑल ट्रॉफी*पंजाब स्कूल शिक्षा विभाग द्वारा आयो...
08/10/2025

*पंजाब स्कूल राज्य स्तरीय ताइक्वांडो प्रतियोगिता में होशियारपुर ने जीती ओवरऑल ट्रॉफी*

पंजाब स्कूल शिक्षा विभाग द्वारा आयोजित 69वें पंजाब स्कूल गेम्स स्टेट ताइक्वांडो टूर्नामेंट 2025-26 में, होशियारपुर की अंडर-17 और 19 आयुवर्ग के लड़के-लड़कियों की टीम ने जिला शिक्षा अधिकारी होशियारपुर ललिता अरोड़ा और जिला खेल समन्वयक जगजीत सिंह के मार्गदर्शन और जिला ताइक्वांडो संयोजक अजय कुमार के नेतृत्व में जालंधर खालसा सीनियर सेकेंडरी स्कूल में भाग लिया। जिसमें होशियारपुर के खिलाड़ियों ने शानदार प्रदर्शन करते हुए चार स्वर्ण, तीन रजत और सात कांस्य पदक जीतकर पंजाब में ओवरऑल दूसरा स्थान हासिल किया और होशियारपुर जिले का नाम रोशन किया।
44 आंचल शर्मा,- 55 जसलीन,- 59 जान,- 59 जसलीन ने स्वर्ण पदक जीता,+78 सेयस कुमार,-68 सिमरन,+68 कोमलप्रीत ने रजत और -42 चाहिक गोजरा,- 52 जानवी,-63 जशनजोत घुमन,- 63 मंथन थिमन,- 48 अमनप्रीत लाल,- 63 आर्यन कालिया,- 73 पाहुल प्रीत ने कांस्य पदक जीता। इनमें से स्वर्ण पदक जीतने वाले खिलाड़ी स्कूल गेम्स फेडरेशन ऑफ इंडिया द्वारा आयोजित की जा रही आगामी राष्ट्रीय स्कूल प्रतियोगिताओं में पंजाब की ओर से भाग लेंगे। जिला शिक्षा अधिकारी ने होशियारपुर की इस जीत का श्रेय खिलाड़ियों, प्रशिक्षकों और जिला संयोजक अजय कुमार की कड़ी मेहनत को दिया, जिनके कुशल नेतृत्व और प्रशिक्षण शिविरों के आयोजन और खिलाड़ियों को इस खेल की तकनीकों की बारीकियों को समझाकर उन्होंने ये पदक हासिल किए। इस अवसर पर जालंधर जिला शिक्षा अधिकारी गुरिंदरजीत कौर, जिला खेल समन्वयक अमनदीप कोंडल, अजय कुमार, निखिल हंस, शिव कुमार, सतिंदर सिंह, मनोज कुमार, विशाल, अभिषेक ठाकुर, ममता, चेतना, हरदियाल सिंह आदि उपस्थित थे।

ਹੁਸ਼ਿਆਰਪੁਰ ‘ਚ 298 ਕਰੋੜ ਦੀ ਲਾਗਤ ਨਾਲ ਬਿਜਲੀ ਪ੍ਰਣਾਲੀ ਮਜ਼ਬੂਤ ਕਰਨ ਵੱਲ ਵੱਡਾ ਕਦਮ-ਵਿਧਾਇਕ ਬ੍ਰਮ ਸ਼ੰਕਰ ਜਿੰਪਾ ਨੇ ਕੀਤਾ ‘ਬਾਈਫਰਕੇਸ਼ਨ’ ਕੰਮਾ...
08/10/2025

ਹੁਸ਼ਿਆਰਪੁਰ ‘ਚ 298 ਕਰੋੜ ਦੀ ਲਾਗਤ ਨਾਲ ਬਿਜਲੀ ਪ੍ਰਣਾਲੀ ਮਜ਼ਬੂਤ ਕਰਨ ਵੱਲ ਵੱਡਾ ਕਦਮ

-ਵਿਧਾਇਕ ਬ੍ਰਮ ਸ਼ੰਕਰ ਜਿੰਪਾ ਨੇ ਕੀਤਾ ‘ਬਾਈਫਰਕੇਸ਼ਨ’ ਕੰਮਾਂ ਦਾ ਸ਼ੁਭ ਆਰੰਭ

-ਕਿਹਾ, ਹੁਣ ਨਹੀਂ ਰਹੇਗਾ ਬਿਜਲੀ ਸੰਕਟ, ਹਰ ਘਰ ਤੱਕ ਪਹੁੰਚੇਗੀ ਨਿਰਵਿਘਨ ਸਪਲਾਈ

ਹੁਸ਼ਿਆਰਪੁਰ(ਸਤੀਸ਼ ਸ਼ਰਮਾ)ਪੰਜਾਬ ਸਰਕਾਰ ਦੇ 'ਰੋਸ਼ਨ ਪੰਜਾਬ ਪ੍ਰੋਜੈਕਟ' ਤਹਿਤ ਜ਼ਿਲ੍ਹੇ ‘ਚ 298 ਕਰੋੜ ਰੁਪਏ ਦੀ ਲਾਗਤ ਨਾਲ ਬਿਜਲੀ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਵੱਡੇ ਪੱਧਰ ‘ਤੇ ਬਾਈਫਰਕੇਸ਼ਨ ਕੰਮਾਂ ਦੀ ਸ਼ੁਰੂਆਤ ਕੀਤੀ ਗਈ ਹੈ। ਇਨ੍ਹਾਂ ਕੰਮਾਂ ਦਾ ਸ਼ੁਭ ਆਰੰਭ ਅੱਜ ਵਿਧਾਇਕ ਬ੍ਰਮ ਸ਼ੰਕਰ ਜਿੰਪਾ ਵੱਲੋਂ 11 ਕੇਵੀ ਸਬ-ਸਟੇਸ਼ਨ, ਹੁਸ਼ਿਆਰਪੁਰ ਵਿਖੇ ਕੀਤਾ ਗਿਆ।
ਇਹ ਪ੍ਰੋਜੈਕਟ ਪੰਜਾਬ ਸਰਕਾਰ ਵੱਲੋਂ ਪੂਰੇ ਰਾਜ ਵਿਚ ਲੱਗਭਗ 5000 ਕਰੋੜ ਰੁਪਏ ਦੀ ਲਾਗਤ ਨਾਲ ਸ਼ੁਰੂ ਕੀਤਾ ਗਿਆ ਹੈ। ਇਸ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਵਰਚੁਅਲ ਢੰਗ ਨਾਲ ਪੂਰੇ ਪੰਜਾਬ ਵਿਚ ਇਕੱਠਿਆਂ ਹੀ ਇਸ ਪ੍ਰੋਜੈਕਟ ਦਾ ਸ਼ੁਭ ਆਰੰਭ ਰੰਭ ਕੀਤਾ।
ਵਿਧਾਇਕ ਜਿੰਪਾ ਨੇ ਕਿਹਾ ਕਿ 'ਰੋਸ਼ਨ ਪੰਜਾਬ ਪ੍ਰੋਜੈਕਟ' ਰਾਜ ਦੀ ਬਿਜਲੀ ਪ੍ਰਣਾਲੀ ਨੂੰ ਨਵੀਂ ਦਿਸ਼ਾ ਦੇਵੇਗਾ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ ਕੀਤੇ ਜਾ ਰਹੇ 11 ਕੇਵੀ ਫੀਡਰ ਦੇ ਬਾਈਫਰਕੇਸ਼ਨ ਕੰਮਾਂ ਨਾਲ ਬਿਜਲੀ ਦਾ ਲੋਡ ਸੰਤੁਲਿਤ ਹੋਵੇਗਾ ਅਤੇ ਖਪਤਕਾਰਾਂ ਨੂੰ ਨਿਰੰਤਰ ਤੇ ਨਿਰਵਿਘਨ ਸਪਲਾਈ ਮਿਲੇਗੀ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ‘ਚ ਪੰਜਾਬ ਬਿਜਲੀ ਆਤਮਨਿਰਭਰਤਾ ਵੱਲ ਤੇਜ਼ ਗਤੀ ਨਾਲ ਵੱਧ ਰਿਹਾ ਹੈ ਅਤੇ ਆਉਣ ਵਾਲੇ ਸਮੇਂ ‘ਚ ਰਾਜ ‘ਚ ਪਾਵਰ ਕਟਾਂ ਦਾ ਦੌਰ ਖ਼ਤਮ ਹੋ ਜਾਵੇਗਾ।
ਜਿੰਪਾ ਨੇ ਪਾਵਰਕੌਮ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਬਿਜਲੀ ਕਰਮਚਾਰੀਆਂ ਦੀ ਸੁਰੱਖਿਆ ਨੂੰ ਸਭ ਤੋਂ ਪਹਿਲਾਂ ਤਰਜੀਹ ਦਿੱਤੀ ਜਾਵੇ ਅਤੇ ਸਾਰੇ ਲਾਜ਼ਮੀ ਸੁਰੱਖਿਆ ਉਪਕਰਣਾਂ ਦੀ ਵਰਤੋਂ ਯਕੀਨੀ ਬਣਾਈ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਬਿਜਲੀ ਕਰਮਚਾਰੀਆਂ ਦੇ ਹਿੱਤਾਂ ਦੀ ਰੱਖਿਆ ਤੇ ਖਪਤਕਾਰਾਂ ਨੂੰ ਚੰਗੀਆਂ ਸੁਵਿਧਾਵਾਂ ਦੇਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ।
ਉਨ੍ਹਾਂ ਕਿਹਾ ਕਿ 'ਰੋਸ਼ਨ ਪੰਜਾਬ ਪ੍ਰੋਜੈਕਟ' ਰਾਜ ਦੇ ਵਿਕਾਸ ਵੱਲ ਇਕ ਇਤਿਹਾਸਕ ਕਦਮ ਹੈ। ਇਸ ਨਾਲ ਨਾ ਸਿਰਫ ਬਿਜਲੀ ਦੀ ਉਪਲਬੱਧਤਾ ਵਧੇਗੀ, ਸਗੋਂ ਉਦਯੋਗਿਕ ਖੇਤਰ ਨੂੰ ਵੀ ਵੱਡਾ ਲਾਭ ਮਿਲੇਗਾ। ਉਨ੍ਹਾਂ ਕਿਹਾ ਕਿ ਸਰਕਾਰ ਦਾ ਉਦੇਸ਼ ਹਰ ਪਿੰਡ ਅਤੇ ਹਰ ਸ਼ਹਿਰ ਤੱਕ 24 ਘੰਟੇ ਨਿਰੰਤਰ ਬਿਜਲੀ ਸਪਲਾਈ ਪਹੁੰਚਾ ਕੇ ‘ਰੋਸ਼ਨ ਪੰਜਾਬ’ ਦੇ ਸੁਪਨੇ ਨੂੰ ਹਕੀਕਤ ਬਣਾਉਣਾ ਹੈ।
ਇਸ ਮੌਕੇ ਮੇਅਰ ਸੁਰਿੰਦਰ ਕੁਮਾਰ, ਚੇਅਰਮੈਨ ਹੁਸ਼ਿਆਰਪੁਰ ਕੋਆਪ੍ਰੇਟਿਵ ਬੈਂਕ ਵਿਕਰਮ ਸ਼ਰਮਾ ਬੌਬੀ, ਸੰਜੇ ਸ਼ਰਮਾ ਉਪ ਪ੍ਰਧਾਨ, ਕਾਮਰੇਡ ਗੰਗਾ ਪ੍ਰਸਾਦ, ਇੰਜੀ. ਸੰਦੀਪ ਸ਼ਰਮਾ, ਇੰਜੀ. ਬਲਵਿੰਦਰ ਸਿੰਘ, ਇੰਜੀ. ਜਸਵਿੰਦਰ ਸਿੰਘ ਸਮੇਤ ਹੋਰ ਪਤਵੰਤੇ ਹਾਜ਼ਰ ਸਨ।

12 ਅਕਤੂਬਰ ਤੋਂ 14 ਅਕਤੂਬਰ ਤੱਕ ਕੌਮੀ ਪਲਸ ਪੋਲੀਓ ਰਾਊਂਡ ਦੌਰਾਨ 1,33,014 ਬੱਚਿਆਂ ਨੂੰ ਪਿਲਾਈਆਂ ਜਾਣਗੀਆਂ “ਦੋ ਬੂੰਦ ਜ਼ਿੰਦਗੀ ਦੀ”: ਡਾ. ਸੀਮ...
08/10/2025

12 ਅਕਤੂਬਰ ਤੋਂ 14 ਅਕਤੂਬਰ ਤੱਕ ਕੌਮੀ ਪਲਸ ਪੋਲੀਓ ਰਾਊਂਡ ਦੌਰਾਨ 1,33,014 ਬੱਚਿਆਂ ਨੂੰ ਪਿਲਾਈਆਂ ਜਾਣਗੀਆਂ “ਦੋ ਬੂੰਦ ਜ਼ਿੰਦਗੀ ਦੀ”: ਡਾ. ਸੀਮਾ ਗਰਗ

ਹੁਸ਼ਿਆਰਪੁਰ (ਸਤੀਸ਼ ਸ਼ਰਮਾ)ਪੰਜਾਬ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਪੋਲੀਓ ਦੇ ਪੂਰਨ ਖਾਤਮੇ ਨੂੰ ਯਕੀਨੀ ਬਣਾਉਣ ਲਈ 12 ਅਕਤੂਬਰ ਤੋਂ 14 ਅਕਤੂਬਰ ਤੱਕ ਕੌਮੀ ਪਲਸ ਪੋਲੀਓ ਰਾਊਂਡ ਚਲਾਇਆ ਜਾ ਰਿਹਾ ਹੈ। ਇਸ ਮੁਹਿੰਮ ਅਧੀਨ 0 ਤੋਂ 5 ਸਾਲ ਦੀ ਉਮਰ ਦੇ 1,33,014 ਬੱਚਿਆਂ ਨੂੰ ਪੋਲੀਓ ਰੋਕੂ ਦਵਾਈ ਦੀਆਂ “ਦੋ ਬੂੰਦਾਂ” ਪਿਲਾਈਆਂ ਜਾਣਗੀਆਂ।

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਟੀਕਾਕਰਣ ਅਫ਼ਸਰ ਡਾ. ਸੀਮਾ ਗਰਗ ਨੇ ਦੱਸਿਆ ਕਿ ਸਿਵਲ ਸਰਜਨ ਡਾ. ਬਲਬੀਰ ਕੁਮਾਰ ਦੀ ਅਗਵਾਈ ਹੇਠ ਸਿਹਤ ਵਿਭਾਗ ਵੱਲੋਂ ਬੱਚਿਆਂ ਦੇ ਪੂਰੇ ਕਵਰੇਜ ਲਈ ਵਿਆਪਕ ਤਿਆਰੀ ਕੀਤੀ ਗਈ ਹੈ। 12 ਅਕਤੂਬਰ ਨੂੰ ਜ਼ਿਲ੍ਹੇ ਦੇ ਹਰ ਕੋਨੇ ਵਿੱਚ ਪੋਲੀਓ ਬੂਥ ਸਥਾਪਿਤ ਕਰਕੇ ਬੱਚਿਆਂ ਨੂੰ ਦਵਾਈ ਦੀਆਂ ਬੂੰਦਾਂ ਪਿਲਾਈਆਂ ਜਾਣਗੀਆਂ, ਜਦਕਿ ਅਗਲੇ ਦੋ ਦਿਨ (13 ਅਤੇ 14 ਅਕਤੂਬਰ) ਘਰ-ਘਰ ਜਾ ਕੇ ਬਾਕੀ ਰਹਿ ਗਏ ਬੱਚਿਆਂ ਨੂੰ ਵੀ ਇਹ ਦਵਾਈ ਪਿਲਾਈ ਜਾਵੇਗੀ।

ਡਾ. ਗਰਗ ਨੇ ਦੱਸਿਆ ਕਿ ਇਸ ਮੁਹਿੰਮ ਨੂੰ ਸਫਲ ਬਣਾਉਣ ਲਈ ਕੁੱਲ 1,598 ਟੀਮਾਂ ਦਾ ਗਠਨ ਕੀਤਾ ਗਿਆ ਹੈ, ਜਿਨ੍ਹਾਂ ਵਿੱਚ 42 ਮੋਬਾਈਲ ਟੀਮਾਂ ਅਤੇ 48 ਟਰਾਂਜ਼ਿਟ ਬੂਥ ਵੀ ਸ਼ਾਮਲ ਹਨ। ਇਨ੍ਹਾਂ ਟੀਮਾਂ ਵਿੱਚ 3,196 ਸਿਹਤ ਕਰਮਚਾਰੀ ਆਪਣਾ ਯੋਗਦਾਨ ਪਾਉਣਗੇ, ਜਦਕਿ 176 ਸੁਪਰਵਾਈਜ਼ਰਾਂ ਵੱਲੋਂ ਪੂਰੀ ਕਾਰਵਾਈ ਦੀ ਨਿਗਰਾਨੀ ਕੀਤੀ ਜਾਵੇਗੀ।

ਡਾ. ਸੀਮਾ ਗਰਗ ਨੇ ਕਿਹਾ ਕਿ, “ਹਾਲਾਂਕਿ ਭਾਰਤ ਵਿੱਚ ਪੋਲੀਓ ਦਾ ਖਾਤਮਾ ਹੋ ਚੁੱਕਾ ਹੈ, ਪਰ ਪੜੋਸੀ ਦੇਸ਼ਾਂ — ਪਾਕਿਸਤਾਨ, ਅਫਗਾਨਿਸਤਾਨ ਅਤੇ ਨਾਈਜੀਰੀਆ — ਵਿੱਚ ਅਜੇ ਵੀ ਇਹ ਬਿਮਾਰੀ ਮੌਜੂਦ ਹੈ। ਇਸ ਲਈ ਸਾਨੂੰ ਸਾਵਧਾਨ ਰਹਿਣਾ ਜ਼ਰੂਰੀ ਹੈ ਅਤੇ ਹਰ ਇੱਕ ਬੱਚੇ ਨੂੰ ਪੋਲੀਓ ਰੋਕੂ ਬੂੰਦਾਂ ਦੇਣੀਆਂ ਲਾਜ਼ਮੀ ਹਨ ਤਾਂ ਜੋ ਵਾਇਰਸ ਮੁੜ ਸਾਡੇ ਦੇਸ਼ ਵਿੱਚ ਦਾਖਲ ਨਾ ਹੋ ਸਕੇ।”

ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ 12 ਅਕਤੂਬਰ ਨੂੰ ਆਪਣੇ ਬੱਚਿਆਂ ਨੂੰ ਨੇੜਲੇ ਪੋਲੀਓ ਬੂਥਾਂ ‘ਤੇ ਲੈ ਕੇ ਜਾਣ ਅਤੇ ਜੇ ਕੋਈ ਬੱਚਾ ਉਸ ਦਿਨ ਬੂੰਦਾਂ ਤੋਂ ਰਹਿ ਜਾਂਦਾ ਹੈ, ਤਾਂ 13 ਅਤੇ 14 ਅਕਤੂਬਰ ਨੂੰ ਘਰ-ਘਰ ਆਉਣ ਵਾਲੀ ਟੀਮ ਨੂੰ ਸਹਿਯੋਗ ਦੇ ਕੇ ਬੱਚੇ ਨੂੰ ਦਵਾਈ ਜ਼ਰੂਰ ਪਿਲਾਉਣ।

ਡਾ. ਗਰਗ ਨੇ ਜ਼ੋਰ ਦਿੰਦਿਆਂ ਕਿਹਾ ਕਿ, “ਸਾਨੂੰ ਇਹ ਯਕੀਨੀ ਬਣਾਉਣਾ ਹੈ ਕਿ ਜ਼ਿਲ੍ਹੇ ਦਾ ਇੱਕ ਵੀ ਬੱਚਾ ਇਸ ਮੁਹਿੰਮ ਤੋਂ ਵਾਂਝਾ ਨਾ ਰਹੇ।" ਲੋਕਾਂ ਦਾ ਸਹਿਯੋਗ ਹੀ ਪੋਲੀਓ ਮੁਕਤ ਭਵਿੱਖ ਦੀ ਗਾਰੰਟੀ ਹੈ।”

आउटसोर्स मुलाजिमों की हड़ताल शुरु, निगम में फिर लगे पंजाब सरकार मुर्दाबाद के नारेहोशियारपुर (सतीश शर्मा)। नगर निगम आउटसो...
08/10/2025

आउटसोर्स मुलाजिमों की हड़ताल शुरु, निगम में फिर लगे पंजाब सरकार मुर्दाबाद के नारे

होशियारपुर (सतीश शर्मा)। नगर निगम आउटसोर्स इम्प्लाइज़ यूनियन ने मांगों को लेकर अनिश्चितकालीन हड़ताल शुरु कर दी है। प्रधान कमल भट्टी की अगुवाई में की जा रही इस हड़ताल में सफाई मजदूर फैडरेशन के सदस्य भी हड़ताल का समर्थन कर रहे हैं। इस मौके पर आउटसोर्स कर्मियों ने निगम कार्यालय में एकत्रित होकर पंजाब सरकार के खिलाफ जोरदार नारेबाजी की और मांगों को तुरंत मांगने की अपील की। इस मौके पर कमल भट्टी ने कहा कि गत दिवस सफाई कर्मियों एवं सीवरमैन कर्मियों की हड़ताल हुई थी, जिसका लाभ भी उन्हीं को मिला। लेकिन आउटसोर्स कर्मियों को साथ बताने वालों ने आउटसोर्स के लिए कुछ नहीं किया और न ही सरकार से उन्हें कुछ मिला है। उन्होंने कहा कि यह उनकी अपनी लड़ाई है और पंजाब में अलग-अलग विभागों में कार्यरत आउटसोर्स कर्मियों द्वारा मांगों को लेकर संघर्ष शुरु कर दिया गया है। भट्टी ने कहा कि हड़ताल की शुरुआत होशियारपुर से हुई है और धघीरे-धीरे यह पूरे पंजाब में फैलेगी, जिसकी सारी जिम्मेदारी मौके की सरकार की है। क्योंकि, बार-बार चेताए जाने के बावजूद भी उनकी मांगों की तरफ कोई ध्यान नहीं दिया जा रहा। जिस कारण कर्मचारी काफी आहत हैं। क्योंकि, अधिकतर कर्मियों को 10 से 20-20 साल हो गए हैं सरकार का काम करते हुए। लेकिन जब इनके अधिकारों की बात आती है तो सरकार आनाकानी करने लगती है। इसलिए कर्मियों का गुस्सा इस बार फूटा है तथा मांगें मानने तक संघर्ष जारी रहेगा। इस मौके पर सफाई मजदूर फैडरेशन के प्रधान राजा हंस, सुपरवाइजर यूनियन के प्रधान अश्वनी कुमार लड्डू, उपाध्यक्ष अरुण आदिया, आउटसोर्स यूनियन के प्रधान राकेश सिद्धू, उपाध्यक्ष अनिल गिल, महासचिव निशांत कैंथ, उपचेयरमैन सुरिंदरपाल बिट्टू, संयुक्त सचिव गगनदीप, इंद्रपाल, सुमित शर्मा व करनवीर सहित बड़ी संख्या में आउटसोर्स कर्मी मौजूद थे।

Address

New Colony Street No 1 Una Road Bajwara HSP.
Hoshiarpur
146023

Alerts

Be the first to know and let us send you an email when Hoshiarpur Fast Live posts news and promotions. Your email address will not be used for any other purpose, and you can unsubscribe at any time.

Contact The Business

Send a message to Hoshiarpur Fast Live:

Share