Hoshiarpur Hulchul

Hoshiarpur Hulchul Hoshiarpur Hulchul News is a multi-platform publisher of news and infromation, which includes �

14/09/2025

ਰਾਮ ਲੀਲਾ ਗਰਾਊਂਡ ਹੁਸ਼ਿਆਰਪੁਰ ਮੇਲਾ

ਵਿਸ਼ਵ ਫਸਟ ਏਡ ਦਿਵਸ' ਮੌਕੇ ਜ਼ਿਲ੍ਹਾ ਰੈੱਡ ਕਰਾਸ ਸੋਸਾਇਟੀ ਨੇ ਲਗਾਈ ਟ੍ਰੇਨਿੰਗ ਵਰਕਸ਼ਾਪ Shanky Kumra        ਜ਼ਿਲ੍ਹਾ ਰੈੱਡ ਕਰਾਸ ਸੋਸਾਇਟੀ ...
14/09/2025

ਵਿਸ਼ਵ ਫਸਟ ਏਡ ਦਿਵਸ' ਮੌਕੇ ਜ਼ਿਲ੍ਹਾ ਰੈੱਡ ਕਰਾਸ ਸੋਸਾਇਟੀ ਨੇ ਲਗਾਈ ਟ੍ਰੇਨਿੰਗ ਵਰਕਸ਼ਾਪ


Shanky Kumra

ਜ਼ਿਲ੍ਹਾ ਰੈੱਡ ਕਰਾਸ ਸੋਸਾਇਟੀ ਵੱਲੋਂ ਵਿਸ਼ਵ ਫਸਟ ਏਡ ਦਿਵਸ, 2025 ਦੇ ਮੌਕੇ ‘ਤੇ ਜੈਮਸ ਕੈਂਬਰਿਜ ਇੰਟਰਨੈਸ਼ਨਲ ਸਕੂਲ ਹੁਸ਼ਿਆਰਪੁਰ ਅਤੇ ਜ਼ਿਲ੍ਹਾ ਰੈੱਡ ਕਰਾਸ ਦੇ ਵੋਕੇਸ਼ਨਲ ਟ੍ਰੇਨਿੰਗ ਸੈਂਟਰ ਦੇ ਵਿਦਿਆਰਥੀਆਂ ਨੂੰ ਫਸਟ ਏਡ ਟ੍ਰੇਨਿੰਗ ਦੀ ਇਕ ਰੋਜ਼ਾ ਵਰਕਸ਼ਾਪ ਲਗਾਈ ਗਈl ਇਸ ਵਰਕਸ਼ਾਪ ਵਿਚ ਕਰੀਬ 650 ਵਿਦਿਆਰਥੀਆਂ ਨੇ ਭਾਗ ਲਿਆ l ਸਿਖਲਾਈ ਦੀ ਅਗਵਾਈ ਰੈੱਡ ਕਰਾਸ ਦੇ ਤਜ਼ਰਬੇਕਾਰ ਫਸਟ ਏਡ ਸਿਖਲਾਈ ਸੁਪਰਵਾਈਜ਼ਰ ਦੁਆਰਾ ਕੀਤੀ ਗਈ।
ਸਿਖਲਾਈ ਪ੍ਰੋਗਰਾਮ ਦਾ ਉਦੇਸ਼ ਫੈਕਟਰੀ ਕਰਮਚਾਰੀਆਂ ਨੂੰ ਜ਼ਰੂਰੀ ਫਸਟ ਏਡ ਗਿਆਨ ਅਤੇ ਵਿਹਾਰਕ ਹੁਨਰਾਂ ਨਾਲ ਲੈਸ ਕਰਨਾ ਸੀ। ਭਾਗੀਦਾਰਾਂ ਨੂੰ ਸੀ.ਪੀ.ਆਰ (ਕਾਰਡੀ ਓਪਲਮੋਨਰੀ ਰੀਸਸੀਟੇਸ਼ਨ), ਜ਼ਹਿਰ, ਐਪੀਸਟੈਕਸਿਸ, ਜਲਣ, ਫ੍ਰੈਕਚਰ ਦਾ ਇਲਾਜ, ਦਮ ਘੁੱਟਣ ਦਾ ਪ੍ਰਬੰਧਨ, ਪੱਟੀਆਂ ਲਗਾਉਣਾ, ਮੋਚ/ਖਿੱਚ, ਪਸਲੀਆਂ ਦਾ ਫ੍ਰੈਕਚਰ ਅਤੇ ਹੋਰ ਐਮਰਜੈਂਸੀ ਪ੍ਰਤੀਕਿਰਿਆ ਤਕਨੀਕਾਂ ਜਿਵੇਂ ਕਿ ਸੱਪ/ਬਿੱਛੂ/ਕੁੱਤੇ/ਸ਼ਹਿਦ ਦੀ ਮੱਖੀ ਦਾ ਕੱਟਣਾ, ਮਿਰਗੀ ਦਾ ਦੌਰਾ, ਡੁੱਬਣਾ, ਸਾਹ ਘੁੱਟਣਾ, ਸਿਰ ਦੀ ਸੱਟ, ਗਰਮੀ ਦਾ ਦੌਰਾ ਅਤੇ ਡੀਹਾਈਡਰੇਸ਼ਨ, ਬੁਖ਼ਾਰ ਆਦਿ ਵਿਚ ਪੂਰੀ ਤਰ੍ਹਾਂ ਸਿਖਲਾਈ ਦਿੱਤੀ ਗਈ ਜੋ ਹਸਪਤਾਲ ਵਿਚ ਡਾਕਟਰ ਤੋਂ ਇਲਾਜ ਕਰਵਾਉਣ ਤੋਂ ਪਹਿਲਾਂ ਮਰੀਜ਼ ਦੀ ਜਾਨ ਬਚਾ ਸਕਦੀਆਂ ਹਨ।
ਇਸ ਪ੍ਰੋਗਰਾਮ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਦੱਸਿਆ ਕਿ ਅਜਿਹੇ ਸਿਖਲਾਈ ਸੈਸ਼ਨ ਫੈਕਟਰੀਜ਼ ਐਕਟ, 1948 ਦੇ ਤਹਿਤ ਲਾਜ਼ਮੀ ਹਨ, ਖਾਸ ਕਰਕੇ 150 ਤੋਂ ਵੱਧ ਕਾਮਿਆਂ ਨੂੰ ਰੁਜ਼ਗਾਰ ਦੇਣ ਵਾਲੇ ਉਦਯੋਗਾਂ ਲਈ। ਉਨ੍ਹਾਂ ਨੇ ਹਾਦਸਿਆਂ ਅਤੇ ਐਮਰਜੈਂਸੀ ਦੇ ਪ੍ਰਭਾਵ ਨੂੰ ਘਟਾਉਣ ਲਈ ਕੰਮ ਵਾਲੀ ਥਾਂ ਦੀ ਸੁਰੱਖਿਆ ਅਤੇ ਤਿਆਰੀ ਦੀ ਮਹੱਤਤਾ 'ਤੇ ਜ਼ੋਰ ਦਿੱਤਾ।
ਜ਼ਿਲ੍ਹਾ ਰੈੱਡ ਕਰਾਸ ਸੋਸਾਇਟੀ ਦੇ ਸਕੱਤਰ ਮੰਗੇਸ਼ ਸੂਦ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਫੈਕਟਰੀਜ਼ ਐਕਟ ਦੇ ਤਹਿਤ ਮੁੱਢਲੀ ਸਹਾਇਤਾ ਦੀ ਪਾਲਣਾ ਸਿਰਫ਼ ਇਕ ਕਾਨੂੰਨੀ ਜ਼ਿੰਮੇਵਾਰੀ ਨਹੀਂ ਹੈ, ਸਗੋਂ ਕਾਮਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦਾ ਇਕ ਮਹੱਤਵਪੂਰਨ ਪਹਿਲੂ ਹੈ। ਢੁਕਵੇਂ ਮੁੱਢਲੀ ਸਹਾਇਤਾ ਸਰੋਤ ਅਤੇ ਸਿਖਲਾਈ ਪ੍ਰਦਾਨ ਕਰਕੇ ਮਾਲਕ ਕੰਮ ਵਾਲੀ ਥਾਂ ਦੀਆਂ ਸੱਟਾਂ ਨਾਲ ਜੁੜੇ ਜੋਖਮਾਂ ਨੂੰ ਕਾਫ਼ੀ ਘਟਾ ਸਕਦੇ ਹਨ। ਇਹ ਨਾ ਸਿਰਫ਼ ਕਾਨੂੰਨੀ ਪਾਲਣਾ ਨੂੰ ਯਕੀਨੀ ਬਣਾਉਂਦਾ ਹੈ ਬਲਕਿ ਐਮਰਜੈਂਸੀ ਵਿੱਚ ਦੇਖਭਾਲ, ਜ਼ਿੰਮੇਵਾਰੀ ਅਤੇ ਤੁਰੰਤ ਜਵਾਬ ਦੇਣ ਦੇ ਸੱਭਿਆਚਾਰ ਨੂੰ ਵੀ ਉਤਸ਼ਾਹਿਤ ਕਰਦਾ ਹੈ। ਉਨ੍ਹਾਂ ਕਿਹਾ ਜ਼ਿਲ੍ਹਾ ਰੈੱਡ ਕਰਾਸ ਸੋਸਾਇਟੀ ਹੋਰ ਉਦਯੋਗਾਂ ਨੂੰ ਸਵੈ-ਇੱਛਾ ਨਾਲ ਆਪਣੀ ਫੈਕਟਰੀ ਵਿਚ ਅਜਿਹਾ ਪ੍ਰੋਗਰਾਮ ਆਯੋਜਿਤ ਕਰਨ ਲਈ ਉਤਸ਼ਾਹਿਤ ਕਰਦੀ ਹੈ। ਦਿਲਚਸਪੀ ਰੱਖਣ ਵਾਲੀਆਂ ਧਿਰਾਂ ਸਿਖਲਾਈ ਸਹਿਯੋਗ ਲਈ ਫਸਟ ਏਡ ਸਿਖਲਾਈ ਸੁਪਰਵਾਈਜ਼ ਸੰਜੀਵਨ ਸਿੰਘ ਨਾਲ ਸਿੱਧਾ ਮੋਬਾਇਲ ਨੰਬਰ 93355-35493 'ਤੇ ਸੰਪਰਕ ਕਰ ਸਕਦੀਆਂ ਹਨ। ਇਸ ਮੌਕੇ ‘ਤੇ ਪ੍ਰਿੰਸੀਪਲ ਸੰਗੀਤਾ ਨਿਸਤੰਦਰਾ ਅਤੇ ਨਮਰਤਾ ਸਖਰਾਨੀ (ਹੈਂਡ ਆਫ ਸਕੂਲ ਆਪ੍ਰੇਸ਼ਨਸ ਵਾਸਲ ਐਜੂਕੇਸ਼ਨ), ਵਿਦਿਆਰਥੀ ਅਤੇ ਅਧਿਆਪਕ ਵੀ ਮੌਜੂਦ ਸਨ।

14/09/2025

ਜਨਮਦਿਨ ਤੇ ਵਿਵਾਹ ਦੀ ਗੱਠਜੋੜ ਦੀ ਬਧਾਈ ਦੀ ਪੋਸਟ ਬਿਲਕੁਲ ਫ੍ਰੀ ਹੈ ਖੁਸ਼ੀ ਨਾਲ ਭੇਜੋ
96464-81241 ਤੇ ਸਾਡੇ ਵੱਲੋਂ ਵੀ ਲੋ ਖੁਸ਼ੀ ਦੀਆਂ ਮੁਬਾਰਕਾਂ
👍🎊👍🎂🎁🎊👍

Thanx all  ゚viralシfypシ゚viralシal
14/09/2025

Thanx all ゚viralシfypシ゚viralシal

"दोस्त वो शख्स है, जो तुम्हारे हर गिरने को उड़ान में बदलने का हुनर रखता है"
14/09/2025

"दोस्त वो शख्स है, जो तुम्हारे हर गिरने को उड़ान में बदलने का हुनर रखता है"

13/09/2025

शहर दे 50 पार्षदा नू वी चाहिदा पिंडा वांग शहर विच रह रहे प्रवासियों की डिटेल बनाई जाएं ताकि उनकी भी पहचान हो जाएं ताकि पता चले कि उनमें कोई बहरूपिया तो नहीं है लुका हुआ किसी वार्ड में जागो पार्षदो जागो

13/09/2025

PB07CF3445 ਗੱਡੀ ਨੰਬਰ ਹੁੰਦੇ ਹੁਣੇ ਪੈਟਰੋਲ ਪਵਾ ਕੇ ਭਾਜ ਗਈ !

Happy Birthday Rajeev Sharma jii congratulations 🎊
13/09/2025

Happy Birthday Rajeev Sharma jii congratulations 🎊

ਦੁਸਹਿਰਾ ਮੇਲੇ ਦੀ ਸੁਰੱਖਿਆ ਨੂੰ ਲੈ ਕੇ ਵਿਧਾਇਕ ਜਿੰਪਾ ਨੇ ਕੀਤਾ ਦੁਸਹਿਰਾ ਗਰਾਊਂਡ ਦੌਰਾ-ਕਿਹਾ, ਮੇਲੇ ਦੇ ਸੁਚਾਰੂ ਸੰਚਾਲਨ ਲਈ ਸ਼੍ਰੀ ਰਾਮਲੀਲਾ ਕ...
13/09/2025

ਦੁਸਹਿਰਾ ਮੇਲੇ ਦੀ ਸੁਰੱਖਿਆ ਨੂੰ ਲੈ ਕੇ ਵਿਧਾਇਕ ਜਿੰਪਾ ਨੇ ਕੀਤਾ ਦੁਸਹਿਰਾ ਗਰਾਊਂਡ ਦੌਰਾ

-ਕਿਹਾ, ਮੇਲੇ ਦੇ ਸੁਚਾਰੂ ਸੰਚਾਲਨ ਲਈ ਸ਼੍ਰੀ ਰਾਮਲੀਲਾ ਕਮੇਟੀ ਤੇ ਪ੍ਰਸ਼ਾਸਨ ਮਿਲ ਕੇ ਕਰਨਗੇ ਪੁਖਤਾ ਪ੍ਰਬੰਧ

ਵਿਧਾਇਕ ਬ੍ਰਮ ਸ਼ੰਕਰ ਜ਼ਿੰਪਾ ਨੇ ਅੱਜ ਦੁਸਹਿਰਾ ਗਰਾਊਂਡ ਹੁਸ਼ਿਆਰਪੁਰ ਦਾ ਦੌਰਾ ਕੀਤਾ ਅਤੇ ਸ਼੍ਰੀ ਰਾਮਲੀਲਾ ਕਮੇਟੀ ਦੇ ਅਹੁਦੇਦਾਰਾਂ ਨਾਲ ਮੀਟਿੰਗ ਕੀਤੀ।
ਉਨ੍ਹਾਂ ਦੱਸਿਆ ਕਿ ਪਿਛਲੇ ਦਿਨਾਂ ਦੌਰਾਨ ਹੋਈ ਭਾਰੀ ਬਰਸਾਤ ਕਾਰਨ ਭੰਗੀ ਚੋਅ ਵਿਚ ਪਾਣੀ ਦੀ ਮਾਤਰਾ ਵੱਧ ਗਈ ਸੀ, ਜਦਕਿ ਹਰ ਸਾਲ ਇਸੇ ਸਥਾਨ 'ਤੇ ਇਕ ਵਿਸ਼ਾਲ ਦੁਸਹਿਰਾ ਮੇਲਾ ਲਗਾਇਆ ਜਾਂਦਾ ਹੈ। ਇਸ ਕਾਰਨ ਜਲ ਸਰੋਤ ਵਿਭਾਗ ਵੱਲੋਂ ਸੁਰੱਖਿਆ ਨਾਲ ਸਬੰਧਤ ਕੁਝ ਸਵਾਲ ਉਠਾਏ ਗਏ ਸਨ। ਇਸ ਵਿਸ਼ੇ 'ਤੇ ਬੀਤੇ ਦਿਨ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਸਮੇਤ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਵੀ ਕੀਤੀ ਸੀ, ਜਿਸ ਵਿਚ ਇਹ ਫ਼ੈਸਲਾ ਲਿਆ ਗਿਆ ਸੀ ਕਿ ਇਕ ਤਕਨੀਕੀ ਕਮੇਟੀ ਬਣਾਈ ਜਾਵੇਗੀ। ਇਹ ਕਮੇਟੀ ਸਥਿਤੀ ਦਾ ਜਾਇਜ਼ਾ ਲੈਣ ਤੋਂ ਬਾਅਦ ਮੇਲੇ ਅਤੇ ਸ਼ਰਧਾਲੂਆਂ ਦੀ ਸੁਰੱਖਿਆ ਬਾਰੇ ਇਕ ਰਿਪੋਰਟ ਤਿਆਰ ਕਰੇਗੀ। ਉਸ ਰਿਪੋਰਟ ਦੇ ਆਧਾਰ 'ਤੇ ਮੇਲੇ ਦੇ ਸੰਚਾਲਨ ਲਈ ਅੰਤਿਮ ਪ੍ਰਬੰਧ ਕੀਤੇ ਜਾਣਗੇ।
ਅੱਜ ਵਿਧਾਇਕ ਜ਼ਿੰਪਾ ਮੌਕੇ 'ਤੇ ਪਹੁੰਚੇ ਅਤੇ ਮੇਲੇ ਵਾਲੀ ਥਾਂ ਦੀ ਹਾਲਤ ਦੇਖੀ ਅਤੇ ਕਿਹਾ ਕਿ ਇਹ ਜਗ੍ਹਾ ਪੂਰੀ ਤਰ੍ਹਾਂ ਸੁਰੱਖਿਅਤ ਜਾਪਦੀ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਸ਼੍ਰੀ ਰਾਮਲੀਲਾ ਕਮੇਟੀ ਜਲ ਸਰੋਤ ਵਿਭਾਗ ਨਾਲ ਤਾਲਮੇਲ ਕਰਕੇ ਸਾਰੇ ਜ਼ਰੂਰੀ ਸੁਰੱਖਿਆ ਉਪਾਅ ਕਰੇਗੀ।
ਉਨ੍ਹਾਂ ਕਿਹਾ ਕਿ ਜਿਥੇ ਵੀ ਸਾਵਧਾਨੀ ਦੇ ਉਪਾਅ ਜ਼ਰੂਰੀ ਹਨ, ਉਨ੍ਹਾਂ ਨੂੰ ਤੁਰੰਤ ਲਾਗੂ ਕੀਤਾ ਜਾਵੇਗਾ ਤਾਂ ਜੋ ਸ਼ਰਧਾਲੂ ਬਿਨਾਂ ਕਿਸੇ ਚਿੰਤਾ ਦੇ ਦੁਸਹਿਰਾ ਮੇਲੇ ਵਿਚ ਸ਼ਾਮਲ ਹੋ ਸਕਣ। ਵਿਧਾਇਕ ਨੇ ਕਮੇਟੀ ਅਤੇ ਪ੍ਰਸ਼ਾਸਨ ਦੇ ਯਤਨਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਸਾਰਿਆਂ ਦੇ ਸਹਿਯੋਗ ਨਾਲ ਇਸ ਸਾਲ ਵੀ ਦੁਸਹਿਰਾ ਮੇਲਾ ਸਫਲਤਾਪੂਰਵਕ ਆਯੋਜਿਤ ਕੀਤਾ ਜਾਵੇਗਾ।
ਇਸ ਮੌਕੇ ਮੇਅਰ ਸੁਰਿੰਦਰ ਕੁਮਾਰ, ਸ਼੍ਰੀ ਰਾਮਲੀਲਾ ਕਮੇਟੀ ਦੇ ਪ੍ਰਧਾਨ ਗੋਪੀ ਚੰਦ ਕਪੂਰ, ਚੇਅਰਮੈਨ ਸ਼ਿਵ ਸੂਦ, ਡਾ: ਬਿੰਦੂਸਾਰ ਸ਼ੁਕਲਾ, ਪ੍ਰਦੀਪ ਹਾਂਡਾ, ਰਾਕੇਸ਼ ਸੂਰੀ, ਐਡਵੋਕੇਟ ਆਰ.ਪੀ ਧੀਰ ਤੋਂ ਇਲਾਵਾ ਹੋਰ ਮੈਂਬਰ ਵੀ ਮੌਜੂਦ ਸਨ।

राष्ट्रीय लोक अदालत में 21,675 मामलों का मौके पर ही हुआ निपटारा- जिला कानूनी सेवाएं अथॉरिटी की ओर से वर्ष की तीसरी राष्ट...
13/09/2025

राष्ट्रीय लोक अदालत में 21,675 मामलों का मौके पर ही हुआ निपटारा

- जिला कानूनी सेवाएं अथॉरिटी की ओर से वर्ष की तीसरी राष्ट्रीय लोक अदालत का हुआ

पंजाब राज्य कानूनी सेवाएं अथॉरिटी, एस.ए.एस. नगर के दिशा-निर्देशों के अंतर्गत जिला कानूनी सेवाएं अथॉरिटी, होशियारपुर की ओर से आज जिला स्तर पर वर्ष की तीसरी राष्ट्रीय लोक अदालत का आयोजन किया गया।

इस लोक अदालत में एन.आई. एक्ट (धारा 138) के मामले, लंबित व प्री-लिटिगेशन बैंक रिकवरी केस, श्रम विवाद, मोटर दुर्घटना दावा याचिकाएं, बिजली व पानी के बिल (असंशोधित को छोड़कर), वैवाहिक विवाद, ट्रैफिक चालान, राजस्व संबंधी मामले, अन्य दीवानी व छोटे आपराधिक मामले तथा घरेलू झगड़े के केस शामिल किए गए।

लोक अदालत का आयोजन जिला एवं सत्र न्यायाधीश-कम-चेयरमैन, जिला कानूनी सेवाएं अथॉरिटी होशियारपुर, राजिंदर अग्रवाल के नेतृत्व में किया गया। इस अवसर पर कुल 20 बेंच गठित किए गए, जिनमें होशियारपुर न्यायालय में 09, दसूहा में 02, मुकेरियां में 02, गढ़शंकर में 02 तथा राजस्व न्यायालयों में 05 बेंच शामिल थे।

जिला होशियारपुर की इस लोक अदालत में कुल 24,592 मामलों की सुनवाई हुई, जिनमें से 21,675 मामलों का निपटारा मौके पर ही कर दिया गया। इस दौरान पक्षकारों के बीच लगभग 21,02,00,092 रुपए की राशि के अवॉर्ड पारित किए गए।

पुलिस विभाग की ओर से ट्रैफिक चालान का भुगतान करने आए व्यक्तियों की सुविधा के लिए विशेष हेल्प डेस्क लगाए गए, जिससे चालान निपटान की प्रक्रिया सुगम रही।

जिला एवं सत्र न्यायाधीश-कम-चेयरमैन राजिंदर अग्रवाल तथा सी.जे.एम.-कम-सचिव, जिला कानूनी सेवाएं अथॉरिटी नीरज गोयल ने विभिन्न लोक अदालत बेंचों का दौरा किया और प्रबंधन की समीक्षा की। इस अवसर पर बार एसोसिएशन, होशियारपुर के पदाधिकारियों ने भी पूर्ण सहयोग दिया।

अंत में जिला कानूनी सेवाएं अथॉरिटी की ओर से लोगों को अपील की गई कि अधिक से अधिक संख्या में लोक अदालतों का लाभ उठाएं, क्योंकि इससे समय और धन की बचत होती है तथा लोक अदालत के निर्णय अंतिम व अपील रहित होते हैं, जिससे पक्षकारों में आपसी सौहार्द बढ़ता है।
---

ਆਈਐਮਏ ਹੁਸ਼ਿਆਰਪੁਰ ਵੱਲੋਂ ਹੜ੍ਹਾਂ ਦੇ ਮੱਦੇਨਜ਼ਰ ਸਿਹਤ ਵਿਭਾਗ ਹੁਸ਼ਿਆਰਪੁਰ ਨੂੰ 2 ਲੱਖ ਕਲੋਰੀਨ ਦੀਆਂ ਗੋਲੀਆਂ ਭੇਂਟਜ਼ਿਲ੍ਹਾ ਹੁਸ਼ਿਆਰਪੁਰ ਵਿੱਚ ...
13/09/2025

ਆਈਐਮਏ ਹੁਸ਼ਿਆਰਪੁਰ ਵੱਲੋਂ ਹੜ੍ਹਾਂ ਦੇ ਮੱਦੇਨਜ਼ਰ ਸਿਹਤ ਵਿਭਾਗ ਹੁਸ਼ਿਆਰਪੁਰ ਨੂੰ 2 ਲੱਖ ਕਲੋਰੀਨ ਦੀਆਂ ਗੋਲੀਆਂ ਭੇਂਟ

ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਹਾਲ ਹੀ ਦੇ ਹੜ੍ਹਾਂ ਕਾਰਨ ਪੈਦਾ ਹੋਈਆਂ ਸਥਿਤੀਆਂ ਦੇ ਮੱਦੇਨਜ਼ਰ ਸਿਹਤ ਵਿਭਾਗ ਵੱਲੋਂ ਲੋਕਾਂ ਦੀ ਸਿਹਤ ਸੁਰੱਖਿਆ ਲਈ ਨਿਰੰਤਰ ਯਤਨ ਕੀਤੇ ਜਾ ਰਹੇ ਹਨ। ਇਸ ਸੰਦਰਭ ਵਿੱਚ ਇੰਡਿਅਨ ਮੈਡੀਕਲ ਐਸੋਸੀਏਸ਼ਨ (ਆਈਐਮਏ) ਹੁਸ਼ਿਆਰਪੁਰ ਵੱਲੋਂ ਸਿਹਤ ਵਿਭਾਗ ਹੁਸ਼ਿਆਰਪੁਰ ਨੂੰ 2 ਲੱਖ ਕਲੋਰੀਨ ਦੀਆਂ ਗੋਲੀਆਂ ਭੇਂਟ ਕੀਤੀਆਂ ਗਈਆਂ।

ਇਹ ਗੋਲੀਆਂ ਆਈਐਮਏ ਹੁਸ਼ਿਆਰਪੁਰ ਦੇ ਪ੍ਰੈਜ਼ੀਡੈਂਟ ਡਾ. ਬਲਵਿੰਦਰਜੀਤ ਸਿੰਘ, ਸੈਕਟਰੀ ਡਾ. ਸੰਦੀਪ ਸਿੰਘ ਅਤੇ ਡਾ. ਸਵਾਤੀ ਵੱਲੋਂ ਸਿਵਲ ਸਰਜਨ ਹੁਸ਼ਿਆਰਪੁਰ ਡਾ. ਸੀਮਾ ਗਰਗ ਨੂੰ ਸਪੁਰਦ ਕੀਤੀਆਂ ਗਈਆਂ।

ਇਸ ਮੌਕੇ ਸਿਵਲ ਸਰਜਨ ਡਾ. ਸੀਮਾ ਗਰਗ ਨੇ ਆਈਐਮਏ ਦੀ ਇਸ ਮਨੁੱਖੀ ਸੇਵਾ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਹੜ੍ਹਾਂ ਕਾਰਨ ਪੀਣ ਵਾਲੇ ਪਾਣੀ ਦੇ ਸਰੋਤ ਅਕਸਰ ਪ੍ਰਭਾਵਿਤ ਹੋ ਜਾਂਦੇ ਹਨ, ਜਿਸ ਕਾਰਨ ਡਾਇਰੀਆ, ਹੈਜ਼ਾ, ਟਾਈਫਾਇਡ, ਪੀਲੀਆ ਵਰਗੀਆਂ ਪਾਣੀ-ਜਨਤ ਬਿਮਾਰੀਆਂ ਫੈਲਣ ਦਾ ਖ਼ਤਰਾ ਵੱਧ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਸਥਿਤੀਆਂ ਵਿੱਚ ਕਲੋਰੀਨ ਦੀਆਂ ਗੋਲੀਆਂ ਲੋਕਾਂ ਨੂੰ ਸਾਫ਼ ਅਤੇ ਸੁਰੱਖਿਅਤ ਪਾਣੀ ਉਪਲਬਧ ਕਰਵਾਉਣ ਵਿੱਚ ਬਹੁਤ ਹੀ ਮਦਦਗਾਰ ਸਾਬਤ ਹੋਣਗੀਆਂ।

ਡਾ. ਗਰਗ ਨੇ ਕਿਹਾ ਕਿ ਆਈਐਮਏ ਹਮੇਸ਼ਾਂ ਆਪਦਾਵਾਂ ਅਤੇ ਐਮਰਜੈਂਸੀ ਸਥਿਤੀਆਂ ਵਿੱਚ ਸਿਹਤ ਵਿਭਾਗ ਦੇ ਨਾਲ ਮਿਲ ਕੇ ਲੋਕਾਂ ਦੀ ਸੇਵਾ ਕਰਦਾ ਆ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਆਈਐਮਏ ਦੇ ਡਾਕਟਰ ਆਪਣੇ ਵਿਆਸਤ ਸਮੇਂ ਵਿਚੋਂ ਸਮਾਜਿਕ ਸੇਵਾ ਲਈ ਵੀ ਹਮੇਸ਼ਾਂ ਅੱਗੇ ਰਹਿੰਦੇ ਹਨ, ਜੋ ਕਿ ਕਾਬਿਲ-ਏ-ਤਾਰੀਫ਼ ਹੈ।

ਅੰਤ ਵਿੱਚ ਡਾ. ਸੀਮਾ ਗਰਗ ਨੇ ਆਈਐਮਏ ਹੁਸ਼ਿਆਰਪੁਰ ਅਤੇ ਇਸ ਦੇ ਮੈਂਬਰਾਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਉਮੀਦ ਜ਼ਾਹਰ ਕੀਤੀ ਕਿ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਸਹਿਯੋਗ ਨਾਲ ਸਿਹਤ ਸੇਵਾਵਾਂ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ।

Address

Hoshiarpur
146001

Alerts

Be the first to know and let us send you an email when Hoshiarpur Hulchul posts news and promotions. Your email address will not be used for any other purpose, and you can unsubscribe at any time.

Share