
11/07/2024
“ਦਿ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ (ਰਜਿ:) ਪੰਜਾਬ, ਇੰਡੀਆ” ਦੀ ਅਹਿਮ ਮੀਟਿੰਗ ਹੋਈ
* ਪੰਜਾਬ ਅਤੇ ਕੇਂਦਰੀ ਸਰਕਾਰਾਂ 'ਤੇ ਪੱਤਰਕਾਰਾਂ ਦੀਆਂ ਮੰਗਾਂ ਬਾਰੇ ਦਬਾਅ ਬਣਾਉਣ ਲਈ ਸੂਬਾ ਪੱਧਰੀ ਸ਼ਕਤੀਸ਼ਾਲੀ ਸਾਂਝਾ ਮੋਰਚਾ ਬਣਾਉਣ ਦਾ ਲਿਆ ਫ਼ੈਸਲਾ
ਹੁਸ਼ਿਆਰਪੁਰ
“ਦਿ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ (ਰਜਿ:) ਪੰਜਾਬ, ਇੰਡੀਆ” ਦੀ ਇੱਕ ਅਹਿਮ ਤਿਮਾਹੀ ਮੀਟਿੰਗ ਜਿਲ੍ਹਾ ਪ੍ਰਧਾਨ ਵਿਕਾਸ ਸੂਦ ਦੀ ਪ੍ਰਧਾਨਗੀ ਹੇਠ ਮੁੱਖ ਦਫਤਰ ਸ਼ਰਮਾ ਸਵੀਟ ਸ਼ਾਪ, ਭਰਵਾਈ ਰੋਡ, ਹੁਸ਼ਿਆਰਪੁਰ ਵਿਖੇ ਹੋਈ, ਜਿਸ ਵਿੱਚ ਜਿਲ੍ਹੇ ਭਰ ਤੋਂ ਪੱਤਰਕਾਰ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ। ਇਸ ਮੀਟਿੰਗ ਵਿੱਚ ਵਿਸ਼ੇਸ਼ ਤੌਰ 'ਤੇ ਸਕੱਤਰ ਜਨਰਲ ਇੰਡੀਆ ਵਿਨੋਦ ਕੌਸ਼ਲ,ਜਾਇੰਟ ਸਕੱਤਰ ਇੰਡੀਆ ਤਰਸੇਮ ਦੀਵਾਨਾ, ਵਾਈਸ ਚੇਅਰਮੈਨ ਪੰਜਾਬ ਗੁਰਬਿੰਦਰ ਸਿੰਘ ਪਲਾਹਾ ਅਤੇ ਸੂਬਾ ਪ੍ਰਧਾਨ ਬਲਵੀਰ ਸਿੰਘ ਸੈਣੀ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਮੀਟਿੰਗ ਦੀ ਆਰੰਭਤਾ 'ਚ ਮੁਕੇਰੀਆਂ ਦੇ ਪੱਤਰਕਾਰ ਦਲਬੀਰ ਸਿੰਘ ਚਰਖਾ ਦੇ ਵੱਡੇ ਭਰਾ, ਮੁਕੇਰੀਆਂ ਦੇ ਪੱਤਰਕਾਰ ਰਮਨ ਤੰਗਰਾਲੀਆਂ ਦੇ ਚਚੇਰੇ ਭਰਾ ਅਤੇ ਪੱਤਰਕਾਰ ਚੰਦਰਪਾਲ ਹੈਪੀ ਸਾਂਈ ਦੀ ਚਾਚੀ ਦੀ ਹੋਈ ਮੌਤ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ। ਮੀਟਿੰਗ ਦੀ ਕਾਰਵਾਈ ਸ਼ੁਰੂ ਕਰਦਿਆਂ ਜਿਲ੍ਹਾ ਜਨਰਲ ਸਕੱਤਰ ਓ.ਪੀ. ਰਾਣਾ ਨੇ ਜੱਥੇਬੰਦੀ ਵਲੋਂ ਪਿਛਲੇ ਸਮੇਂ 'ਚ ਕੀਤੀਆਂ ਜਥੇਬੰਦਕ ਕਾਰਵਾਈਆਂ ਬਾਰੇ ਜਾਣੂ ਕਰਵਾਇਆ ਉਪਰੰਤ ਸੂਬਾ ਪ੍ਰਧਾਨ ਬਲਵੀਰ ਸਿੰਘ ਸੈਣੀ ਨੇ ਅਜੰਡੇ ਤੇ ਵਿਸਥਾਰ ਸਹਿਤ ਚਰਚਾ ਕਰਦਿਆਂ ਪੱਤਰਕਾਰ ਸੁਨੀਲ ਲਾਖਾ, ਸੀਨੀਅਰ ਮੀਤ ਪ੍ਰਧਾਨ ਵਲੋਂ ਲੰਮੇ ਸਮੇਂ ਤੋਂ ਜੱਥੇਬੰਦੀ ਦੀਆਂ ਮੀਟਿੰਗਾਂ ਤੋ ਗੈਰਹਾਜਰ ਰਹਿਣ, ਨਿਯਮਾਂ ਨੂੰ ਵਾਰ ਵਾਰ ਭੰਗ ਕਰਨ, ਸੀਨੀਅਰ ਆਗੂਆਂ ਵਲੋਂ ਸਮੇਂ ਸਮੇਂ ਤੇ ਜਾਰੀ ਹਦਾਇਤਾਂ ਦੀ ਜਾਣਬੁੱਝ ਕੇ ਉਲੰਘਣਾ ਕਰਨ ਪ੍ਰਸਾਸ਼ਨਿਕ, ਸਮਾਜਿਕ ਅਤੇ ਪੱਤਰਕਾਰੀ ਹਲਕਿਆਂ ਵਿੱਚ ਜੱਥੇਬੰਦੀ ਦੀ ਵਾਰ ਵਾਰ ਬਦਨਾਮੀ ਕਰਨ, ਸੋਸ਼ਲ ਮੀਡੀਆ ਦੇ ਪਲੈਟਫਾਰਮ ਤੇ ਸੀਨੀਅਰ ਆਗੂਆਂ ਖਿਲਾਫ ਬੇ-ਬੁਨਿਆਦ ਤੇ ਗਲਤ ਬਿਆਨਬਾਜੀ ਕਰਕੇ ਜਥੇਬੰਦੀ ਨੂੰ ਬਦਨਾਮ ਕਰਨ ਦੇ ਗੰਭੀਰ ਇਲਜਾਮਾਂ ਅਧੀਨ ਪੱਤਰਕਾਰ ਸੁਨੀਲ ਲਾਖਾ ਨੂੰ ਤਿੰਨ ਸਾਲਾਂ ਲਈ ਜੱਥੇਬੰਦੀ ਦੇ ਅਹੁਦੇ ਅਤੇ ਮੁਢਲੀ ਮੈਂਬਰਸ਼ਿਪ ਤੋਂ ਬਰਖਾਸਤ ਕਰਨ ਦਾ ਮਤਾ ਪੇਸ਼ ਕੀਤਾ ਜਿਸ ਨੂੰ ਮੀਟਿੰਗ ਵਿੱਚ ਹਾਜਰ ਸਾਥੀਆਂ ਵਲੋਂ ਸਰਬਸੰਮਤੀ ਨਾਲ ਪਾਸ ਕੀਤਾ ਗਿਆ। ਦੂਸਰੇ ਮਤੇ ਰਾਹੀ ਜਥੇਬੰਦੀ ਦੇ ਮੈਬਰ ਪੱਤਰਕਾਰਾਂ ਦੀ ਐਕਸੀਡੈਂਟਲ ਇੰਸਯੂਰੈਂਸ ਕਰਵਾਉਣ ਸੰਬੰਧੀ ਜੱਥੇਬੰਦੀ ਦੇ ਸੂਬਾਈ ਮੀਤ ਚੇਅਰਮੈਨ ਗੁਰਬਿੰਦਰ ਸਿੰਘ ਪਲਾਹਾ ਅਤੇ ਸੂਬਾ ਪ੍ਰਧਾਨ ਬਲਵੀਰ ਸਿੰਘ ਸੈਣੀ ਅਧਾਰਿਤ ਕਮੇਟੀ ਬਣਾਈ ਗਈ ਹੈ ਜੋ ਉਪਰੋਕਤ ਸਬੰਧੀ ਸਾਰੀ ਜਾਣਕਾਰੀ ਇਕੱਤਰ ਕਰਕੇ ਅਗਲੀ ਮੀਟਿੰਗ ਵਿੱਚ ਰਿਪੋਰਟ ਪੇਸ਼ ਕਰਨਗੇ ਅਤੇ ਤੀਸਰੇ ਮਤੇ ਰਾਹੀਂ ਪੰਜਾਬ ਅਤੇ ਕੇਂਦਰੀ ਸਰਕਾਰਾਂ ਨਾਲ ਪੱਤਰਕਾਰਾਂ ਦੀਆਂ ਮੰਗਾਂ ਬਾਰੇ ਦਬਾਅ ਬਣਾਉਣ ਲਈ ਪੰਜਾਬ ਪੱਧਰ ਤੇ ਵੱਖ ਵੱਖ ਜ਼ਿਲਿਆਂ ਵਿੱਚ ਬਣੀਆਂ ਜੱਥੇਬੰਦੀਆਂ ਨੂੰ ਸੂਬਾ ਪੱਧਰ ਤੇ ਸ਼ਕਤੀਸ਼ਾਲੀ ਕੋਆਰਡੀਨੇਸ਼ਨ ਕਮੇਟੀ / ਸਾਂਝਾ ਮੋਰਚਾ ਬਣਾਉਣ ਲਈ “ਦਿ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ ਰਜਿ: ਪੰਜਾਬ, ਇੰਡੀਆ" ਵਲੋਂ ਪਹਿਲ ਕਦਮੀ ਕਰਕੇ ਪੰਜਾਬ ਪੱਧਰ ਤੇ ਸਰਗਰਮੀ ਆਰੰਭ ਕਰਨ ਦਾ ਫ਼ੈਸਲਾ ਕੀਤਾ ਗਿਆ ਇਨ੍ਹਾਂ ਸਾਰੇ ਮਤਿਆਂ ਨੂੰ ਸਰਬਸੰਮਤੀ ਨਾਲ ਪ੍ਰਵਾਨਗੀ ਦਿੱਤੀ ਗਈ | ਮੀਟਿੰਗ ਵਿੱਚ ਵੱਖ-ਵੱਖ ਸਾਥੀਆਂ ਨੇ ਪੰਜਾਬ ਸਰਕਾਰ ਵੱਲੋਂ ਪੀਲੇ ਕਾਰਡ ਬਣਾਉਣ ਵਿੱਚ ਕੀਤੇ ਜਾ ਰਹੇ ਵਿਤਕਰੇ, ਸਰਕਾਰ ਵੱਲੋਂ ਨਿਰਧਾਰਿਤ ਕੀਤੀਆਂ ਸਖਤ ਸ਼ਰਤਾਂ ਸਮੇਤ ਖੇਤਰ ਵਿੱਚ ਕੰਮ ਕਰਨ ਦੌਰਾਨ ਆਪਣੀਆਂ ਮੁਸ਼ਕਿਲਾਂ ਬਾਰੇ ਜਾਣਕਾਰੀ ਦਿੱਤੀ ਸੀ ਇਸ ਸਬੰਧੀ ਇਹ ਫੈਸਲਾ ਕੀਤਾ ਗਿਆ ਕਿ ਜਲਦੀ ਹੀ ਪ੍ਰਸ਼ਾਸਨ ਅਧਿਕਾਰੀਆਂ ਨੂੰ ਮਿਲ ਕੇ ਉਹਨਾਂ ਨਾਲ ਗੱਲਬਾਤ ਕੀਤੀ ਜਾਵੇਗੀ।ਇਸ ਮੌਕੇ ਅਸ਼ਵਨੀ ਸ਼ਰਮਾ, ਦਲਵਿੰਦਰ ਸਿੰਘ ਮਨੋਚਾ,ਨੀਤੂ ਬਾਲਾ, ਹਰਵਿੰਦਰ ਸਿੰਘ ਭੂੰਗਰਨੀ,ਜਸਵੀਰ ਸਿੰਘ ਕਾਜਲ, ਗੌਰਵ ਕੁਮਾਰ, ਗਰੁਪਾਲ ਸਿੰਘ, ਰਾਕੇਸ਼ ਵਰਮਾ, ਮਨਬੀਰ ਸਿੰਘ ਬਡਲਾ, ਕੁਲਵੰਤ ਪਾਲਾ,ਬਲਵੀਰ ਸਿੰਘ ਗੜ੍ਹਦੀਵਾਲ, ਸੁਖਵਿੰਦਰ ਸਿੰਘ ਰਮਦਾਸਪੁਰ, ਇੰਦਰਜੀਤ ਤੇ ਸੁਖਵਿੰਦਰ ਸਿੰਘ ਮੁਕੇਰੀਆਂ, ਸ਼ਰਮਿੰਦਰ ਸਿੰਘ, ਦਿਲਬਾਗ ਸਿੰਘ, ਭੁਪਿੰਦਰ ਸਿੰਘ ਅਤੇ ਸੁਰਿੰਦਰ ਸਿੰਘ ਮੱਟੂ ਸਮੇਤ ਵੱਡੀ ਗਿਣਤੀ ਚ ਪਤਰਕਾਰ ਹਾਜ਼ਿਰ ਹੋਏ|
ਕੈਪਸ਼ਨ
ਦਿ ਵਰਕਿੰਗ ਰਿਪੋਰਟਰਰਜ਼ ਐਸੋਸੀਏਸ਼ਨ ਪੰਜਾਬ ਆਫ ਇੰਡੀਆ ਦੀ ਹੁਸ਼ਿਆਰਪੁਰ ਵਿੱਚ ਹੋਈ ਮੀਟਿੰਗ ਵਿੱਚ ਸ਼ਾਮਿਲ ਅਹੁਦੇਦਾਰ
News in Hindi
"द वर्किंग रिपोर्टर्स एसोसिएशन (रजि:) पंजाब, इंडिया" की एक महत्वपूर्ण बैठक आयोजित
* पत्रकारों की मांगों को लेकर सरकार पर दबाव बनाने के लिए राज्य स्तर पर समिति/साझा मोर्चा शुरू करने का निर्णय
होशियारपुर
"द वर्किंग रिपोर्टर्स एसोसिएशन (रजि:) पंजाब, इंडिया" की एक महत्वपूर्ण त्रैमासिक बैठक जिला अध्यक्ष विकास सूद की अध्यक्षता में प्रधान कार्यालय शर्मा स्वीट शॉप, भरवाई रोड, होशियारपुर में आयोजित की गई, जिसमें जिले भर से बड़ी संख्या में पत्रकार शामिल हुए। इस बैठक में महासचिव इंडिया विनोद कौशल, संयुक्त सचिव इंडिया तरसेम दीवाना, वाइस चेयरमैन पंजाब गुरबिंदर सिंह पलाहा और प्रदेश अध्यक्ष बलवीर सिंह सैनी विशेष रूप से शामिल हुए। बैठक की शुरुआत में मुकेरियां के पत्रकार दलबीर सिंह चरखा के बड़े भाई, मुकेरियां के पत्रकार रमन तंगराली के चचेरे भाई और पत्रकार चंद्रपाल हैप्पी साई की चाची की मृतयु पर गहरा दुख व्यक्त किया और उनकी आतमिक शांति के लिए दो मिनट का मौन रखा । बैठक की कार्यवाही शुरू करते हुए जिला महासचिव ओ.पी. राणा द्वारा संगठन द्वारा पूर्व समय की गई संगठनात्मक कार्रवाइयों की जानकारी देने के बाद प्रदेश अध्यक्ष बलवीर सिंह सैनी ने एजेंडे पर विस्तार से चर्चा करते हुए वरिष्ठ उपाध्यक्ष पत्रकार सुनील लक्खा को संगठन की बैठकों से बार-बार लंबे समय से अनुपस्थित,संगठन द्वारा जारी नियमों को बार बार तोड़ना, वरिष्ठ नेताओं द्वारा समय-समय पर जारी निर्देशों का जानबूझकर उल्लंघन करना, प्रशासनिक, सामाजिक एवं पत्रकारीय हलकों में बार-बार संगठन को बदनाम करना, सोशल मीडिया प्लेटफॉर्म पर वरिष्ठ नेताओं के खिलाफ निराधार एवं झूठे बयान देकर संगठन को बदनाम करने के आरोपी पत्रकार सुनील लाखा को संगठन के पद एवं प्राथमिक सदस्यता से तीन वर्ष के लिए बर्खास्त करने का प्रस्ताव रखा गया, जिसे बैठक में उपस्थित साथियों ने सर्वसम्मति से पारित कर दिया । दूसरे प्रस्ताव के माध्यम से संगठन के सदस्यों के दुर्घटना बीमा को लेकर प्रांतीय कमेटी के वाइस चेयरमैन गुरबिंदर सिंह पलाहा और प्रदेश अध्यक्ष बलवीर सिंह सैनी पर आधारित एक कमेटी का गठन किया गया है, जो सारी जानकारी एकत्रित कर अगली बैठक में रिपोर्ट सौंपेगी उपरोक्त के संबंध में और तीसरे प्रस्ताव के माध्यम से पंजाब और पंजाब स्तर पर गतिविधियों के लिए "द वर्किंग रिपोर्टर्स एसोसिएशन रजि: पंजाब, इंडिया" की पहल करके राज्य स्तर पर एक शक्तिशाली समन्वय समिति/साझा मोर्चा का गठन करने का फैसला किया गया । पत्रकारों की मांगों को लेकर केंद्र और पंजाब सरकार पर दबाव बनाने के लिए राज्य स्तर पर समिति/साझा मोर्चा शुरू करने का निर्णय लिया गया । बैठक में विभिन्न साथियों ने क्षेत्र में काम करने के दौरान होने वाली कठिनाइयों के बारे में चर्चा करते हुए पंजाब सरकार द्वारा पीले कार्ड बनाने के संबंध में रखी गई सखत शरतों का विरोध करने का निर्णय लिया गया कि जल्द ही प्रशासन के अधिकारीयों से मिलेंगे और बातचीत करेंगे। इस मौके पर अश्विनी शर्मा, दलविंदर सिंह मनोचा, नीतू बाला, हरविंदर सिंह भुंगरनी, जसवीर सिंह काजल, गौरव कुमार, ग्रुपल सिंह, राकेश वर्मा, मनबीर सिंह बडला, कुलवंत पाला, बलवीर सिंह गढ़दीवाल, सुखविंदर सिंह रामदासपुर, इंद्रजीत और सुखविंदर सिंह मुकेरियां, शर्मिंदर सिंह, दिलबाग सिंह, भूपिंदर सिंह और सुरिंदर सिंह मट्टू सहित बड़ी संख्या में पत्रकार उपस्थित थे।
कैप्शन
होशियारपुर में आयोजित द वर्किंग रिपोर्टर्स एसोसिएशन पंजाब ऑफ इंडिया की बैठक में भाग लेते पदाधिकारी