Nirvair Khalsa Gatka Akhara burj kulara

  • Home
  • Nirvair Khalsa Gatka Akhara burj kulara

Nirvair Khalsa Gatka Akhara burj kulara We are interested in our work, Guru Sahib is taking this service from us

ਪ੍ਰਸਿੱਧ ਸਿੱਖ ਦੌੜਾਕ ਬਾਪੂ ਫੌਜਾ ਸਿੰਘ ਜੀ ਦਾ ਸੜਕ ਹਾਦਸੇ ਵਿੱਚ ਜਖ਼ਮੀ ਹੋਣ ਕਾਰਨ ਅਕਾਲ ਚਲਾਣਾ ਕਰ ਜਾਣ ਦੀ ਖ਼ਬਰ ਬੇਹੱਦ ਦੁੱਖਦਾਈ ਹੈ। 114 ਸਾ...
15/07/2025

ਪ੍ਰਸਿੱਧ ਸਿੱਖ ਦੌੜਾਕ ਬਾਪੂ ਫੌਜਾ ਸਿੰਘ ਜੀ ਦਾ ਸੜਕ ਹਾਦਸੇ ਵਿੱਚ ਜਖ਼ਮੀ ਹੋਣ ਕਾਰਨ ਅਕਾਲ ਚਲਾਣਾ ਕਰ ਜਾਣ ਦੀ ਖ਼ਬਰ ਬੇਹੱਦ ਦੁੱਖਦਾਈ ਹੈ। 114 ਸਾਲਾਂ ਦੀ ਉਮਰ ਵਿੱਚ ਵੀ ਤੰਦਰੁਸਤ ਜੀਵਨ ਬਤੀਤ ਕਰਨ ਵਾਲੇ ਫੌਜਾ ਸਿੰਘ ਜੀ ਸਭਨਾਂ ਲਈ ਪ੍ਰੇਰਣਾਸਰੋਤ ਸਨ। ਵਾਹਿਗੁਰੂ ਸੱਚੇ ਪਾਤਸ਼ਾਹ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਅਤੇ ਪਿੱਛੇ ਰਹਿ ਗਏ ਸਨੇਹੀਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨ।

22/06/2025
ਗਤਕਾ ਸਿਖਲਾਈ ਕੈਂਪ.. 1ਜੂਨ ਤੋਂ ਲੈ ਕੇ 21ਜੂਨ 2025 ਤੱਕ ਕੈਲੀਫੋਰਨੀਆ ਗਤਕਾ USA,ਨਿਰਵੈਰ ਖਾਲਸਾ ਗਤਕਾ ਅਖਾੜਾ ਬੁਰਜ ਕੁਲਾਰਾ, ਗੁਰਦੁਆਰਾ ਨਾਨਕਸ...
22/06/2025

ਗਤਕਾ ਸਿਖਲਾਈ ਕੈਂਪ..
1ਜੂਨ ਤੋਂ ਲੈ ਕੇ 21ਜੂਨ 2025 ਤੱਕ ਕੈਲੀਫੋਰਨੀਆ ਗਤਕਾ USA,ਨਿਰਵੈਰ ਖਾਲਸਾ ਗਤਕਾ ਅਖਾੜਾ ਬੁਰਜ ਕੁਲਾਰਾ, ਗੁਰਦੁਆਰਾ ਨਾਨਕਸਰ ਪ੍ਰਬੰਧਿਕ ਕਮੇਟੀ ਅਤੇ ਸਮੂਹ ਨਗਰ ਤਖਤੂਪੁਰਾ ਸਾਹਿਬ ਦੇ ਨੇਕ ਉਪਰਾਲੇ ਤੇ ਵੱਡੇ ਸਹਿਯੋਗ ਸਦਕਾ ਗਤਕਾ ਸਿਖਲਾਈ ਕੈਂਪ ਲਗਾਇਆ ਗਿਆ|21ਵੇਂ ਦਿਨ ਕੈਂਪ ਦੀ ਸਮਾਪਤੀ ਨੂੰ ਕੋਮਾਂਤਰੀ ਗਤਕਾ ਦਿਵਸ ਨੂੰ ਸਮਰਪਿਤ ਕੀਤਾ ਗਿਆ|ਇਸ ਕੈਂਪ ਵਿੱਚ ਭਾਗ ਲੈਣ ਵਾਲੇ ਲਗਪਗ 100 ਬੱਚੇ-ਬੱਚੀਆਂ ਦੇ ਗਤਕਾ ਮੁਕਾਬਲੇ ਕਰਵਾਏ ਗਏ,,ਮੁਕਾਬਲੇ ਦੀ ਅਰੰਭਤਾ ਹੈਡ ਗ੍ਰੰਥੀ ਸਿੰਘ ਸਾਹਿਬਾਨ ਭਾਈ ਬਲਵਿੰਦਰ ਸਿੰਘ ਜੀ ਭਾਗੀਕੇ ਨੇ ਅਰਦਾਸ ਬੇਨਤੀ ਨਾਲ ਕੀਤੀ |ਮੁਕਾਬਲੇ ਚ ਜੇਤੂ ਰਹੇ ਬੱਚੇ-ਬੱਚੀਆਂ ਨੂੰ ਇਲਾਕੇ ਦੀਆਂ ਮਾਨਯੋਗ ਸਖਸ਼ੀਅਤਾ ਨੇ ਨਗਦ ਰਾਸ਼ੀ, ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ|ਪਿੰਡ ਤਖਤੂਪੁਰਾ ਸਾਹਿਬ ਦੇ ਮਜੂਦਾ ਸਰਪੰਚ ਸ.ਹਰਦੀਪ ਸਿੰਘ ਨੇ ਪਹੁੰਚੇ ਹੋਏ ਪੰਤਵਾਤੇਂ ਵੀਰਾਂ ਦਾ ਧੰਨਵਾਦ ਕੀਤਾ ਇਸ ਦੇ ਨਾਲ ਹੀ ਜਥੇਦਾਰ ਮਹਾਂਕਾਲ ਬਾਬਾ ਭੋਲਾ ਸਿੰਘ ਜੀ,ਪ੍ਰਿੰ:ਸੁਖਚੈਨ ਸਿੰਘ ਜੀ, ਬਾਬਾ ਜੀਤ ਸਿੰਘ ਜੀ ਗੁ:ਮੱਲੋ ਸ਼ਹੀਦ ਹਿੰਮਤਪੁਰਾ, ਗਿ:ਇੰਦਰਜੀਤ ਸਿੰਘ ਰਾਮਾਂ ਆਦਿ ਨੇ ਬੱਚਿਆਂ ਨੂੰ ਗੁਰੂ ਸਾਹਿਬ ਦੇ ਇਤਿਹਾਸ, ਸ਼ਸਤਰ ਵਿੱਦਿਆਂ, ਗਤਕਾ ਦਿਵਸ ਮਨਾਉਣਾ ਕਿਉਂ ਜ਼ਰੂਰੀ ਹੈ,,ਵਾਰੇ ਵਿਸ਼ਥਾਰ ਨਾਲ ਵਿਚਾਰਾਂ ਦੀ ਸਾਂਝ ਪਾਈ|ਗੁ:ਨਾਨਕਸਰ ਸਾਹਿਬ ਦੇ ਮੈਨੇਜ਼ਰ ਯਾਦਵਿੰਦਰ ਸਿੰਘ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)ਦੀ ਨਿਹਾਲ ਸਿੰਘ ਵਾਲਾ ਤੇ ਮੋਗਾ ਇਕਾਈ, ਗੁ:ਗੁਰੂਘਰ ਪਾਤਿਸ਼ਾਹੀ ਛੇਵੀਂ ਬੁਰਜ ਕੁਲਾਰਾ ਪ੍ਰਬੰਧਿਕ ਕਮੇਟੀ, ਗ੍ਰਾਮ ਪੰਚਾਇਤ ਤਖਤੂਪੁਰਾ ਸਾਹਿਬ ਤੇ ਵੱਡੀ ਗਿਣਤੀ ਵਿੱਚ ਨਗਰ ਦੀ ਗੁਰਸਿੱਖ ਸੰਗਤ ਮਜੂਦ ਰਹੀ 🙏🙏ਜੱਜਮੈਂਟ ਸੇਵਾ ਸੀਨੀਅਰ ਖਿਡਾਰੀਆਂ ਨੇ ਨਿਭਾਈ ਅਤੇ ਸਟੇਜ਼ ਸੈਕਟਰੀ ਮਾਲਵੇ ਇਲਾਕੇ ਦੇ ਉੱਘੇ ਕਵੀਸ਼ਰ ਭਾਈ ਲਖਵੀਰ ਸਿੰਘ ਤਖਤੂਪੁਰਾ ਨੇ ਨਿਭਾਈ 🙏🙏ਵੱਡਾ ਸਹਿਯੋਗ ਕੈਲੀਫੋਰਨੀਆ ਗਤਕਾ ਦਲ ਦਾ USA ਰਿਹਾ |ਇਸ ਕਰਕੇ ਸਾਰੇ ਸਿੰਘਾਂ ਦਾ ਬਹੁਤ ਬਹੁਤ ਧੰਨਵਾਦ ❤️❤️❤️
...ਤਖਤੂਪੁਰਾ ਸਾਹਿਬ 🙏🙏

05/06/2025
05/06/2025

🙏ਸਤਗੁਰੂ ਗੋਬਿੰਦ ਸਿੰਘ ਜੀ ਅਤੇ ਭਾਈ ਕੀਰਤੀਆ ਜੀ🙏

ਧੰਨ ਸ੍ਰੀ ਗੁਰੂ ਗੋਬਿੰਦ ਜੀ ਦਾ ਦਰਬਾਰ ਲੱਗਾ ਸੀ ਤਾਂ ਉਸ ਸਮੇਂ ਇਕ ਰਿੱਛ ਵਾਲੇ ਨੇ ਆ ਕੇ ਨਮਸਕਾਰ ਕੀਤਾ ਤੇ ਕਿਹਾ, ਸਤਿਗੁਰੂ ਜੀ ਜੇਕਰ ਆਗਿਆ ਦੇਵੋ ਤਾਂ ਮੈਂ ਆਪਣੇ ਰਿੱਛ ਦੀ ਹਾਜ਼ਰੀ ਲਗਵਾ ਲਵਾਂ। ਮੇਰੇ ਰਿੱਛ ਨੇ ਨੱਚਣਾ ਹੈ। ਸਤਿਗੁਰੂ ਜੀ ਨੇ ਇਜਾਜ਼ਤ ਦੇ ਦਿੱਤੀ।

ਗੁਰੂ ਸਾਹਿਬ ਜੀ ਸਿੰਘਾਸਣ ‘ਤੇ ਬੈਠੇ ਸੀ। ਜਦੋਂ ਮਾਲਕ ਸੋਟੀ ਥੱਲੇ ਕਰੇ, ਰਿੱਛ ਨਮਸਕਾਰ ਕਰੇ। ਮਾਲਕ ਆਖੇ, ਵੱਡਾ ਘਰ ਹੈ, ਵੱਡੀ ਦਾਤ ਮਿਲੇਗੀ। ਕਰ ਨਮਸਕਾਰ। ਸਾਰੇ ਹੱਸਣ ਕਿ ਇਕ ਜਾਨਵਰ ਨੂੰ ਕਿਵੇਂ ਸਿਖਾਇਆ ਹੋਇਆ ਹੈ।

ਜਦੋਂ ਭਾਈ ਕੀਰਤੀਆ ਚੌਰ ਸਾਹਿਬ ਕਰਨ ਵਾਲਾ ਵੀ ਹੱਸਿਆ ਤਾਂ ਗੁਰੂ ਸਾਹਿਬ ਕਹਿੰਦੇ, ਸਾਰੇ ਭਾਵੇਂ ਹੱਸਣ ਪਰ ਤੂੰ ਨਾ ਹੱਸ। ਉਹ ਕਹਿਣ ਲੱਗਾ, ਕਿ ਮੈਂ ਕਿਉਂ ਨਾ ਹੱਸਾਂ? ਸਤਿਗੁਰੂ ਜੀ ਕਹਿੰਦੇ, ਤੂੰ ਨਾ ਹੱਸ, ਕਿਉਂਕਿ ਇਹ ਰਿੱਛ ਜੋ ਨੱਚ ਰਿਹਾ ਹੈ, ਤੇਰਾ ਪਿਤਾ ਸੋਭਾ ਰਾਮ ਹੈ। ਉਹ ਕਹਿਣ ਲੱਗਾ, ਮੇਰਾ ਪਿਤਾ ਤਾਂ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਦਰਬਾਰ ਵਿਚ ਸੰਗਤ ਕਰਦਾ ਰਿਹਾ ਸੀ, ਸੇਵਾ ਕਰਦਾ ਰਿਹਾ ਸੀ। ਕੜਾਹ ਪ੍ਰਸ਼ਾਦ ਦੀ ਦੇਗ਼ ਵਰਤਾਉਣ ਦੀ ਡਿਊਟੀ ਸੀ ਉਸ ਦੀ।

ਸਤਿਗੁਰੂ ਸੰਗਤ, ਸੇਵਾ ਕਰਨ ਵਾਲੇ ਨੂੰ ਰਿੱਛ ਦਾ ਜਨਮ ਜੇ ਇਸ ਘਰ ਤੋਂ ਮੇਰੇ ਪਿਤਾ ਨੂੰ ਇਹ ਕੁਝ ਮਿਲਿਆ ਤਾਂ ਮੈਨੂੰ ਕੀ ਲਾਭ ਹੈ ਗੁਰੂ ਘਰ ਦੀ ਸੇਵਾ ਕਰਨ ਦਾ। ਉਸਨੇ ਚੌਰ ਸਾਹਿਬ ਰੱਖ ਦਿੱਤਾ ਤੇ ਕਹਿੰਦਾ ਮੈਂ ਨਹੀਂ ਸੇਵਾ ਕਰਨੀ। ਤਾਂ ਸਤਿਗੁਰੂ ਜੀ ਨੇ ਆਖਿਆ ਭਾਈ ਕੀਰਤੀਆ ਗੁੱਸਾ ਨਾ ਕਰ ਤੇ ਆਰਾਮ ਨਾਲ ਬੈਠ ਕੇ ਸੁਣ, ਤੇਰੇ ਪਿਤਾ ਨੇ ਸੰਗਤ ਵੀ ਕੀਤੀ, ਸੇਵਾ ਵੀ ਕੀਤੀ ਪਰ ਸੰਗਤ ਦੀ ਪ੍ਰਸੰਨਤਾ ਨਾ ਲਈ।

ਕਿਧਰੇ ਕੋਈ ਹੁੰਦਾ ਆਪਣੀ ਪਛਾਣ ਦਾ, ਤੇ ਉਸ ਨਾਲ ਪਿਆਰ ਨਾਲ ਬੋਲਣਾ। ਬਾਕੀ ਸਾਰੀ ਸੰਗਤ ਨੂੰ ਗ਼ੁੱਸੇ ਨਾਲ ਪੈਂਦਾ ਸੀ। ਇਕ ਦਿਨ ਐਸਾ ਹੋਇਆ ਕਿ ਇਕ ਗ਼ਰੀਬ ਸਿੱਖ ਗੱਡੇ ਤੇ ਗੁੜ ਲੱਦ ਕੇ ਜਾ ਰਿਹਾ ਸੀ, ਰਸਤੇ ਵਿਚ ਗੁਰੂ ਘਰ ਦੇ ਦਰਸ਼ਨ ਕੀਤੇ ਤੇ ਦੂਜੇ ਪਾਸੇ ਉਸਦੇ ਗੱਡੇ ਨੂੰ ਬਲਦ ਲਈ ਜਾ ਰਿਹਾ ਸੀ। ਸਿੱਖ ਕਾਹਲੀ ਹੋਣ ਕਰਕੇ ਅੱਗੇ ਹੋਇਆ, ਤੇਰੇ ਪਿਤਾ ਪਾਸੋਂ ਪ੍ਰਸ਼ਾਦ ਦੀ ਮੰਗ ਕੀਤੀ ਤੇ ਤੇਰੇ ਪਿਤਾ ਨੇ ਨਾਂਹ ਕਰ ਦਿੱਤੀ। ਸਿੱਖ ਨੇ ਫਿਰ ਜਾਚਨਾ ਕੀਤੀ, ਤੇਰਾ ਪਿਤਾ ਗ਼ੁੱਸੇ ਨਾਲ ਬੋਲਿਆ, ਕਿਉਂ ਰਿੱਛ ਵਾਂਗ ਉੱਤੇ ਚੜ੍ਹੀ ਜਾ ਰਿਹਾ ਹੈ ਤਾਂ ਹੱਥ ਤੋਂ ਥੋੜਾ ਜਿਹਾ ਪ੍ਰਸ਼ਾਦ ਜ਼ਮੀਨ ‘ਤੇ ਡਿੱਗਾ।

ਸਿੱਖ ਨੇ ਚੁੱਕ ਕੇ ਛਕ ਲਿਆ, ਨਾਲ ਹੀ ਬਚਨ ਕੀਤਾ, ਗੁਰੂ ਘਰ ਵਿਚ ਗੁੱਸਾ ਨਹੀਂ ਪ੍ਰੇਮ ਚਾਹੀਦਾ ਹੈ, ਜਿਹੜੇ ਤੇਰੇ ਵਰਗੇ ਗੁੱਸੇਖੋਰੀ ਸੇਵਾਦਾਰ ਸੰਗਤ ਨੂੰ ਰਿੱਛ ਬਣਾਉਣ ਉਹ ਗੁਰੂ ਘਰ ਵਿਚ ਨਹੀਂ ਹੋਣੇ ਚਾਹੀਦੇ, ਰੱਬ ਕਰੇ ਤੂੰ ਖੁਦ ਰਿੱਛ ਬਣੇਂ। ਉਸ ਦੀ ਬਦੌਲਤ ਗੁਰ ਸੰਗਤ ਕੋਲੋਂ ਅਸੀਸ ਲੈਣ ਬਦਲੇ ਬਦਅਸੀਸ ਮਿਲੀ ਤੇ ਤੇਰਾ ਪਿਤਾ ਰਿੱਛ ਦੀ ਜੂਨੀ ਭੋਗ ਰਿਹਾ ਹੈ। ਅੱਜ ਇਹ ਗੁਰੂ ਘਰ ਵਿਚ ਕਿਸੇ ਬਹਾਨੇ ਪੁੱਜਾ ਹੈ, ਹੁਣ ਇਸ ਦਾ ਉਧਾਰ ਹੋਵੇਗਾ। ਭਾਈ ਕੀਰਤੀਆ ਨੇ ਇਹ ਸੁਣ ਕੇ ਗੁਰੂ ਜੀ ਤੋਂ ਮੁਆਫੀ ਮੰਗੀ ਤੇ ਪਹਿਲੇ ਦੀ ਤਰ੍ਹਾਂ ਚੌਰ ਸਾਹਿਬ ਦੀ ਸੇਵਾ ਕਰਨ ਲੱਗਾ ਅਤੇ ਗੁਰੂ ਸਾਹਿਬ ਜੀ ਦੀ ਅਸੀਸ ਦਾ ਪਾਤਰ ਬਣਿਆ।

ਨੋਟ: ਕਈ ਸੰਗਤ ਵਿਚ ਆਉਂਦੇ ਨੇ, ਸੇਵਾ ਵੀ ਕਰਦੇ ਨੇ ਪਰ ਗ਼ੁੱਸਾ ਨਹੀਂ ਜਾਂਦਾ, ਕਰੋਧ ਨਹੀਂ ਜਾਂਦਾ, ਮਨ ਨੀਵਾਂ ਨਹੀਂ ਹੁੰਦਾ। ਜਿੰਨੀਆਂ ਵੀ ਪੁਰਾਤਨ ਸਾਖੀਆਂ ਸਾਂਝੀਆਂ ਕਰ ਲਈਏ, ਜਿਸ ਨੇ ਵੀ ਸੰਗਤ ਕੀਤੀ, ਸੇਵਾ ਕੀਤੀ, ਨਾਲ ਸੰਗਤ ਦੀ ਪ੍ਰਸੰਨਤਾ ਲਈ, ਉਸ ਦੀ ਭਗਤੀ ਸਿਰੇ ਲੱਗੀ।

ਸਿੱਖਿਆ: ਸਾਨੂੰ ਕਰੋਧ ਵਿਚ ਗੁਰੂ ਘਰ ਸੇਵਾ ਨਹੀਂ ਕਰਨੀ ਚਾਹੀਦੀ। ਮਨ ਨੀਵਾਂ ਕਰਕੇ ਸੇਵਾ ਕਰਨ ਵਿਚ ਹੀ ਗੁਰੂ ਦੀ ਖ਼ੁਸ਼ੀ ਹੈ।

04/06/2025

Gatka ਸਿਖਲਾਈ ਕੈਂਪ

03/06/2025

ਗੱਤਕਾ ਸਿਖਲਾਈ ਕੈਂਪ #ਸ਼ਰਟਸ

ਤਖਤੂਪੁਰਾ ਸਾਹਿਬ ਦੇ ਨੇੜੇ-ਨੇੜੇ ਪਿੰਡ ਦੇ ਬੱਚੇ ਬੱਚੀਆਂ ਨੂੰ ਬੇਨਤੀ ਹੈ ਕਿ ਇਸ ਕੈਂਪ ਵਿੱਚ ਭਾਗ ਲਾਉ, ਸ਼ਸਤਰ ਵਿੱਦਿਆਂ ਸਿੱਖੋ ਤੇ ਨਾਲ ਨਾਲ ਦੁਮਾ...
02/06/2025

ਤਖਤੂਪੁਰਾ ਸਾਹਿਬ ਦੇ ਨੇੜੇ-ਨੇੜੇ ਪਿੰਡ ਦੇ ਬੱਚੇ ਬੱਚੀਆਂ ਨੂੰ ਬੇਨਤੀ ਹੈ ਕਿ ਇਸ ਕੈਂਪ ਵਿੱਚ ਭਾਗ ਲਾਉ, ਸ਼ਸਤਰ ਵਿੱਦਿਆਂ ਸਿੱਖੋ ਤੇ ਨਾਲ ਨਾਲ ਦੁਮਾਲਾ, ਦਸਤਾਰ ਸਜਾਉਣੀ ਵੀਂ ਸਿੱਖੋ

31/05/2025
12/02/2025

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏
💐💐💐💐💐💐💐
ਅੱਜ ਫੱਗਣ ਦੀ ਸੰਗਰਾਦ ਤੇ ਭਗਤ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਤੇ ਸੰਤ ਜਰਨੈਲ ਸਿੰਘ ਭਿਡਰਾ ਵਾਲੇ ਦੀਆ ਜਨਮਦਿਨ ਦੀਆ ਆਪ ਜੀ ਤੇ ਆਪ ਦੇ ਪਰਿਵਾਰ ਨੂੰ ਲੱਖ ਲੱਖ ਮੁਬਾਰਕਾਂ ਜੀ ਵਾਹਿਗੁਰੂ ਆਪ ਦਾ ਹਰ ਦਿਨ ਖੁਸ਼ੀਆ ਭਰਿਆ ਲੈ ਕੇ ਆਵੇ 🙏🏻

Address


Opening Hours

Monday 09:00 - 17:00
Tuesday 09:00 - 17:00
Wednesday 09:00 - 17:00
Thursday 09:00 - 17:00
Friday 09:00 - 17:00
Saturday 09:00 - 17:00
Sunday 09:00 - 17:00

Telephone

+918968994789

Website

Alerts

Be the first to know and let us send you an email when Nirvair Khalsa Gatka Akhara burj kulara posts news and promotions. Your email address will not be used for any other purpose, and you can unsubscribe at any time.

Shortcuts

  • Address
  • Telephone
  • Opening Hours
  • Alerts
  • Claim ownership or report listing
  • Want your business to be the top-listed Media Company?

Share