31/03/2023
ਅੱਜ ਨਗਰ ਕੌਂਸਲ ਜਗਰਾਉਂ ਦਾ ਬਜਟ ਸ਼ੈਸਨ ਹੈ । ਚਾਰੇ ਪਾਸੇ ਵੱਡੀ ਗਿਣਤੀ ਚ' ਪੁਲਿਸ ਫੋਰਸ ਤਾਇਨਾਤ ਹੈ । MLA ਸਾਹਿਬਾ, ਪ੍ਰਧਾਨ ਤੇ ਸਾਰੇ ਕੌਂਸਲਰਾਂ ਨੂੰ ਬੇਨਤੀ ਹੈ ਵੀ ਜਗਰਾਉਂ ਦੇ ਵਿਕਾਸ ਦਾ ਬਜਟ ਰੱਖਿਓ ।
1. ਸ਼ਹਿਰ ਚ' ਟਰੈਫਿਕ ਦਾ ਮਸਲਾ ਗੰਭੀਰ ਹੈ ਉਹਦੇ ਹੱਲ
ਲਈ
2. ਖੇਡ ਗਰਾਉਂਡਾਂ ਲਈ,
3. ਸਾਰੇ ਸ਼ਹਿਰ ਚ' 5,6 ਫੁੱਟ ਬਾਹਰ ਸੜਕਾਂ ਤੇ ਸਮਾਨ ਰੱਖਣ
ਵਾਲੇ ਦੁਕਾਨਦਾਰਾਂ ਦਾ ਸਮਾਨ ਚੁੱਕਵਾਉਣ ਲਈ,
4. ਪੀਣ ਵਾਲੇ ਪਾਣੀ ਲਈ ਸ਼ਹਿਰ ਚ' ਵਾਟਰ ਕੂਲਰ
ਲਗਵਾਉਣ ਲਈ,
5. ਮੁੱਖ ਚੌਂਕ ਚ' ਸੜਕਾਂ ਤੇ ਪ੍ਰੀਮਕਿਸ ਪਵਾਉਣ ਲਈ,
6. ਸਾਰੇ ਕੱਚੇ ਕਾਮਿਆਂ ਦੀਆਂ ਤਨਖਾਹਾਂ ਵਧਾਉਣ ਲਈ,
7. ਪਾਰਕਾਂ ਨਸ਼ੇੜੀਆਂ ਤੋਂ ਛੁਡਾਉਣ ਲਈ ,
8. ਅਵਾਰਾ ਕੁੱਤਿਆਂ ਨੂੰ ਇੱਕਠੇ ਕਰਕੇ ਇੱਕ ਜਗ੍ਹਾ ਤੇ ਰੱਖਣ
ਲਈ ਥਾਂ ਤੇ ਉਹਨਾਂ ਲਈ ਖਾਣ ਦਾ ਪ੍ਰਬੰਧ ਕਰਨ ਲਈ,
9. ਜਿਨੇ ਵੀ ਆਵਾਰਾ ਪਸ਼ੂ ਬਚੇ ਹਨ ਉਹਨਾਂ ਨੂੰ ਗਊਸ਼ਾਲਾ
ਪਹੁੰਚਾਓਣ ਲਈ ਤੇ ਸੜਕਾਂ ਤੇ ਆਵਾਰਾ ਡੰਗਰ ਛੱਡਣ
ਵਾਲਿਆਂ ਤੇ ਕਾਨੂੰਨੀ ਕਾਰਵਾਈ ਕਰਨ ਲਈ,
ਹੋਰ ਵੀ ਕਈ ਮਸਲੇ ਹੱਲ੍ਹ ਕਰਾਉਣ ਲਈ ਬਜਟ ਰੱਖਿਆ ਜਾਵੇ ਆਪ ਜੀ ਦੇ ਧੰਨਵਾਦੀ ਹੋਵਾਂਗੇ ।
by- Sukh Jagraon