
14/06/2025
ਯਾਰ ਰੁੱਖਾਂ ਨੂੰ ਇੱਕ ਹੱਦ ਤੋਂ ਬਾਹਦ ਉੱਪਰ ਵਧਣ ਤੋਂ ਕੌਣ ਰੋਕਦਾ??? ਕੌਣ ਰੋਕਦਾ ਪੰਛੀਆਂ ਨੂੰ ਇੱਕ ਹੱਦ ਤੋਂ ਅੱਗੇ ਉੱਪਰ ਉੱਡਣ ਤੋਂ??? ਐਥੋਂ ਇੱਕ ਗੱਲ ਪਤਾ ਲੱਗਦਾ ਏ,, ਭਲਾਂ ਅਸਮਾਨ ਖੁੱਲਾ ਏ ਪਰ ਹਰੇਕ ਨੂੰ ਆਪਣੀ ਹੱਦ ਪਤਾ ਏ,,ਫੇਰ ਸਾਨੂੰ youtub ਵਾਲਿਆਂ ਨੂੰ ਵੀ ਆਪਣੀ ਹੱਦ ਪਤਾ ਹੋਣੀ ਚਾਹੀਦੀ ਆ,, ਯਾਰ ਸਾਡਾ ਸਮਾਜ ਏਦੀ ਕੋਈ ਮਰਜਾਦਾ ਏ,,ਸਾਡੇ ਆਲੇ ਦਾਲੇ ਵੀ ਲੋਕ ਆ,, ਚਲੋ ਜੇ ਆਪਾਂ ਸਮਾਜ ਨੂੰ ਦੇ ਨੀ ਸਕਦੇ,, ਸਾਡਾ ਖਰਾਬ ਕਰਨ ਦਾ ਵੀ ਹੱਕ ਨੀ,,,,, ਜਦੋਂ ਸਾਡੇ ਦੇਸ਼ ਚ ਕਨੂੰਨ ਨਹੀਂ ਸੀ ਤਦ ਸਮਾਜ ਈ ਕਨੂੰਨ ਸੀ,, ਕਈ ਵਾਰ ਬੰਦਾ ਗੈਰ ਕਨੂੰਨੀ ਨਹੀਂ ਹੁੰਦਾ ਗੈਰ ਸਮਾਜੀ ਹੋ ਜਾਂਦਾ ਏ,, ਉਸਨੂੰ ਸਮਾਜ ਪ੍ਰਵਾਨ ਨੀ ਕਰਦਾ,,, ਜੋ ਨਵੇਂ ਆ ਚਾਹੇ ਪੁਰਾਣੇ ਆ,, ਯਾਰ ਉੱਡੋ ਪਰ ਹੱਦ ਨਾਂ ਭੁੱਲੋ,, ਹੱਦੋਂ ਵੱਡੇ ਹੋਏ ਰੁੱਖਾਂ ਨੂੰ ਝੱਖੜ ਪੱਟ ਈ ਦਿੰਦੇ ਆ ਫੇਰ,,,
ਸੁਖਜਿੰਦਰ ਸਿੰਘ ਲੋਪੋਂ