22/10/2024
Punjab khabar ਲਾਲਾ ਜਗਤ ਨਾਰਾਇਣ ਐਜੁਕੇਸ਼ਨ ਕਾਲਜ ਜਲਾਲਾਬਾਦ (ਪੱਛਮੀ) 65ਵਾ ਯੁਵਕ ਅਤੇ ਵਿਰਾਸਤੀ ਮੇਲੇ ਵਿੱਚ 25 ਪੁਰਸਕਾਰ ਪ੍ਰਾਪਤ ਕਰਕੇ ਵਿਦਿਆਰਥੀਆਂ ਨੇ ਮਾਰੀਆ ਮੱਲਾ।
ਮਿਤੀ 16 ਅਕਤੂਬਰ ਤੋਂ 19 ਅਕਤੂਬਰ
ਸਥਾਨਕ ਲਾਲਾ ਜਗਤ ਨਾਰਾਇਣ ਐਜੁਕੇਸ਼ਨ ਕਾਲਜ ਜਲਾਲਾਬਾਦ (ਪੱਛਮੀ) ਵਿਖੇ ਮੈਨੇਜ਼ਮੈਂਟ ਚੇਅਰਮੈਨ ਸ੍ਰੀ ਅਸ਼ੋਕ ਕੁਮਾਰ ਅਨੇਜਾ , ਪ੍ਰਧਾਨ ਸ੍ਰੀ ਪ੍ਰਦੀਪ ਕੁਮਾਰ ਚੁੱਘ , ਖਜ਼ਾਨਚੀ ਸ੍ਰੀ ਚੰਦਰ ਸ਼ੇਖਰ ਗੂੰਬਰ , ਸਿਖਿਆ ਸ਼ਾਸਤਰੀ ਸਰਦਾਰ ਗੁਰਬਖਸ਼ ਸਿੰਘ ਖੁਰਾਣਾ , ਪ੍ਰਿੰਸੀਪਲ ਡਾ ਨੀਤਿਕਾ ਦੀ ਯੋਗ ਅਗਵਾਈ ਹੇਠ ( ਮਹਾਂਰਿਸ਼ੀ ਦਾਇਆ ਨੰਦ ਐਜੂਕੇਸਨ ਕਾਲਜ ਅਬੋਹਰ,) ਵਿਖੇ 65ਵਾਂ ( ਚਾਰ ਦਿਨਾਂ ਦਾ) ਯੁਵਕ ਅਤੇ ਵਿਰਾਸਤੀ ਮੇਲਾ ਕਰਵਾਇਆ ਗਿਆ। ਇਸ ਯੁਵਕ ਅਤੇ ਵਿਰਾਸਤੀ ਮੇਲੇ ਵਿੱਚ ਲਾਲਾ ਜਗਤ ਨਾਰਾਇਣ ਐਜੁਕੇਸ਼ਨ ਕਾਲਜ ਜਲਾਲਾਬਾਦ (ਪੱਛਮੀ) ਵੱਲੋਂ 25 ਪੁਰਸਕਾਰ ਲੈ ਕੇ ਜੋਨ ਬੀ ਵਿਚੋਂ ਚੌਥਾ ਸਥਾਨ ਹਾਸ਼ਿਲ ਕੀਤਾ ।
ਪਹਿਲੇ ਦਿਨ (16-10-2024) ਇੰਡੀਅਨ ਪਰਕਸ਼ਨ ਅਤੇ ਮਿੱਟੀ ਦੇ ਖਿਡੌਣੇ ਮੁਕਾਬਲੇ ਵਿੱਚੋ ਪਹਿਲਾਂ ਸਥਾਨ, ਗਰੁੱਪ ਸ਼ਬਦ ਵਿੱਚੋ ਦੂਜਾ ਸਥਾਨ , ਲੋਕ ਗੀਤ ਅਤੇ ਗਰੁੱਪ ਗੀਤ ਵਿੱਚੋ ਤੀਜਾ ਸਥਾਨ ਇਸ ਤੋਂ ਇਲਾਵਾ ਵਿਅਕਤੀਗਤ ਸਥਾਨ ਪ੍ਰਾਪਤ ਕਰਕੇ ਪਹਿਲੇ ਦਿਨ ਕੁੱਲ 07 ਪੁਰਸਕਾਰ ਹਾਸਿਲ ਕੀਤੇ।
ਦੂਜੇ ਦਿਨ (17-10-2024) ਮੁਕਾਬਲੇ ਦੌਰਾਨ ਪਹਿਲਾ ਸਥਾਨ ਮੁਹਾਵਰੇਦਾਰ ਵਾਰਤਾਲਾਪ , ਦੂਸਰੇ ਸਥਾਨ ਰਚਨਾਤਮਿਕ ਲਿਖਾਈ, ਵਾਦ - ਵਿਵਾਦ, ਭਾਸ਼ਣ-ਮੁਕਾਬਲਾ, ਕੋਲਾਜ ਮੈਕਕਿਗਂ, ਅਤੇ ਤੀਜਾ ਸਥਾਨ ਕਲੇ ਮੋਡਲਿੰਗ ਵਿੱਚ ਹਾਸਿਲ ਕਰ ਕੇ ਕੁੱਲ 06 ਪੁਰਸਕਾਰ ਹਾਸਿਲ ਕੀਤੇ।
ਤੀਸਰੇ ਦਿਨ (18-10-2024) ਦੌਰਾਨ ਪਹਿਲੇ ਸਥਾਨ 'ਫੋਕ ਆਰਕੈਸਟਰਾਂਰਾ , ਲੋਕ-ਸਾਜ ਰਹੇ । ਫੋਕ ਆਰਕੈਸਟਰਾ ਵਿੱਚੋ ਵਿਅਕਤੀਗਤ ਸਥਾਨ ਵੀ ਵਿਦਿਆਰਥੀਆ ਨੇ ਪ੍ਰਾਪਤ ਕੀਤਾ। ਬਾਗ, ਕਲੀ, ਕਰੋਸ਼ੀਆ ਦਸੂਤੀ ਵਿੱਚੋ ਦੂਜਾ ਸਥਾਨ ਪ੍ਰਾਪਤ ਕੀਤਾ ਅਤੇ ਕਵੀਸ਼ਰੀ ਵਿੱਚੋ ਤੀਜਾ ਸਥਾਨ ਪ੍ਰਾਪਤ ਕਰਕੇ ਕੇ ਕੁੱਲ 10 ਪੁਰਸਕਾਰ ਹਾਸਿਲ ਕੀਤੇ।
ਚੋਥੇ ਦਿਨ (19-10-2024) ਦੇ ਮੁਕਾਬਲਿਆ ਵਿੱਚ ਮੱਲਵੱਈ ਗਿੱਧੇ ਵਿੱਚ ਪਹਿਲਾਂ ਸਥਾਨ ਅਤੇ ਇੱਕ ਵਿਅਕਤੀਗਤ ਸਥਾਨ ਹਾਸ਼ਿਲ ਕਰਕੇ ਕੁਲ 02 ਪੁਰਸਕਾਰ ਹਾਸਿਲ ਕੀਤੇ।
ਇਸ ਯੁਵਕ ਅਤੇ ਵਿਰਾਸਤੀ ਮੇਲੇ ਦੇ ਮੁਕਾਬਲੇ ਦੀ ਜਿੱਤ ਦੀ ਖੁਸ਼ੀ ਵਿੱਚ ਕਾਲਜ ਦੀ ਸਮੁੱਚੀ ਮੈਨੇਜਮੈਂਟ ਕਮੇਟੀ, ਸਟਾਫ ਮੈਂਬਰ ਅਤੇ ਕਾਲਜ ਦੇ ਪ੍ਰਿੰਸੀਪਲ ਡਾ ਨੀਤਿਕਾ ਜੀ ਵਲੋ ਸਾਰੇ ਭਾਗੀਦਾਰ ਵਿਦਿਆਰਥੀਆ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੀ ਹੌਂਸਲਾ ਅਫਜ਼ਾਈ ਅਤੇ ਭਵਿੱਖ ਵਿੱਚ ਇਹੋ ਜਿਹੇ ਮੁਕਾਬਲਿਆ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਪੰਜਾਬ ਅਤੇ ਪੰਜਾਬੀਅਤ ਸਭਿਅਤਾ ਨੂੰ ਬਚਾਉਣ ਲਈ ਕਰਵਾਏ ਗਏ ਇਹੋ ਜਿਹੇ ਹਰ ਸਾਲ ਮੇਲੇ ਦੀ ਸਲੰਘਣਾ ਕੀਤੀ। ਪ੍ਰਿੰਸੀਪਲ ਡਾ ਨੀਤਿਕਾ ਅੰਂਤ ਵਿਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਯੁਵਕ ਅਤੇ ਵਿਰਾਸਤੀ ਮੇਲੇ ਦੇ ਡਾਇਰੈਕਟਰ ਸ੍ਰੀ ਰੋਹਿਤ ਸ਼ਰਮਾ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਦੀ ਮਿਹਨਤ ਸਦਕਾ ਇਹੋ ਜਿਹੇ ਸਭਿਆਚਾਰ ਮੁਕਾਬਲੇ ਕਰਵਾਏ ਜਾ ਰਹੇ ਹਨ।