Jalalabadnewspunjab

Jalalabadnewspunjab news and media

ਨਸ਼ਾ ਮੁਕਤ ਪੰਜਾਬ ਬਣਾਉਣ ਲਈ ਲੋਕ ਲਹਿਰ ਹੋਈ ਮਜਬੂਤ -ਜਗਦੀਪ ਕੰਬੋਜ ਗੋਲਡੀ -ਪਿੰਡ ਚੱਕ ਬਨ ਵਾਲਾ, ਘੱਟਿਆਵਾਲੀ ਜੱਟਾਂ ਅਤੇ ਝੋਟਿਆਂ ਵਾਲੀ ਪਹੁੰਚੀ...
22/05/2025

ਨਸ਼ਾ ਮੁਕਤ ਪੰਜਾਬ ਬਣਾਉਣ ਲਈ ਲੋਕ ਲਹਿਰ ਹੋਈ ਮਜਬੂਤ -ਜਗਦੀਪ ਕੰਬੋਜ ਗੋਲਡੀ
-ਪਿੰਡ ਚੱਕ ਬਨ ਵਾਲਾ, ਘੱਟਿਆਵਾਲੀ ਜੱਟਾਂ ਅਤੇ ਝੋਟਿਆਂ ਵਾਲੀ ਪਹੁੰਚੀ ਨਸ਼ਾ ਮੁਕਤੀ ਯਾਤਰਾ
ਜਲਾਲਾਬਾਦ 22 ਮਈ
ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਕਿਹਾ ਹੈ ਕਿ ਨਸ਼ਾ ਮੁਕਤ ਪੰਜਾਬ ਬਣਾਉਣ ਲਈ ਲੋਕ ਲਹਿਰ ਮਜਬੂਤ ਹੋ ਚੁੱਕੀ ਹੈ। ਉਨਾਂ ਨੇ ਕਿਹਾ ਕਿ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਸਰਕਾਰ ਵੱਲੋਂ ਸ਼ੁਰੂ ਕੀਤੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਕੱਢੀ ਜਾ ਰਹੀ ਨਸ਼ਾ ਮੁਕਤੀ ਯਾਤਰਾ ਵਿੱਚ ਲੋਕ ਉਤਸਾਹ ਨਾਲ ਜੁੜ ਰਹੇ ਹਨ। ਉਹ ਅੱਜ ਚੱਕ ਬਨ ਵਾਲਾ, ਘੱਟਿਆਂਵਾਲੀ ਜੱਟਾਂ ਅਤੇ ਝੋਟਿਆਂ ਵਾਲੀ ਵਿੱਚ ਨਸ਼ਾ ਮੁਕਤੀ ਯਾਤਰਾ ਦੇ ਸਬੰਧ ਵਿੱਚ ਹੋਈਆਂ ਗ੍ਰਾਮ ਸਭਾਵਾਂ ਵਿੱਚ ਸ਼ਿਰਕਤ ਕਰ ਰਹੇ ਸਨ।
ਇਸ ਮੌਕੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਕਿਹਾ ਕਿ ਜਦੋਂ ਪੂਰਾ ਸਮਾਜ ਪ੍ਰਣ ਕਰ ਲੈਂਦਾ ਹੈ ਤਾਂ ਫਿਰ ਕੋਈ ਵੀ ਸਮਾਜਿਕ ਬੁਰਾਈ ਸਮਾਜ ਵਿੱਚ ਟਿਕ ਨਹੀਂ ਸਕਦੀ। ਉਨਾਂ ਨੇ ਕਿਹਾ ਕਿ ਜੇਕਰ ਤੁਹਾਡੇ ਪਿੰਡ ਕੋਈ ਨਸ਼ਾ ਵੇਚਦਾ ਹੈ ਤਾਂ ਉਸ ਸਬੰਧੀ ਸੂਚਨਾ ਵਟਸਅੱਪ ਨੰਬਰ 9779100200 ਤੇ ਦਿੱਤੀ ਜਾਵੇ, ਸੂਚਨਾ ਦੇਣ ਵਾਲੇ ਦੀ ਪਹਿਚਾਣ ਗੁਪਤ ਰੱਖੀ ਜਾਵੇਗੀ। ਇਸੇ ਤਰ੍ਹਾਂ ਜੇਕਰ ਕੋਈ ਨਸ਼ੇ ਤੋਂ ਪੀੜਿਤ ਹੈ ਤਾਂ ਉਸਦਾ ਇਲਾਜ ਕਰਵਾਇਆ ਜਾਵੇ । ਉਹਨਾਂ ਕਿਹਾ ਕਿ ਜਦੋਂ ਆਪਾਂ ਸਾਰੇ ਇਕੱਠੇ ਹੋ ਕੇ ਯਤਨ ਕਰਾਂਗੇ ਤਾਂ ਸਫਲਤਾ ਮਿਲਣੀ ਯਕੀਨੀ ਹੈ ।
ਇਸ ਮੌਕੇ ਉਨਾਂ ਨੇ ਕਿਹਾ ਕਿ ਨਸ਼ੇ ਰੋਕਣ ਲਈ ਜਿੱਥੇ ਨਸ਼ੇ ਤਸਕਰਾਂ ਖਿਲਾਫ ਕਾਰਵਾਈ ਕਰਨੀ ਜਰੂਰੀ ਹੈ ਉੱਥੇ ਇਹ ਵੀ ਜ਼ਰੂਰੀ ਹੈ ਕਿ ਸਮਾਜ ਦਾ ਇੱਕ ਸਾਰ ਸਮਾਜਿਕ ਆਰਥਿਕ ਵਿਕਾਸ ਹੋਵੇ। ਇਸ ਲਈ ਸੂਬਾ ਸਰਕਾਰ ਰਾਜ ਵਿੱਚ ਸਿੱਖਿਆ, ਸਿਹਤ ਖੇਤਰਾਂ ਵਿੱਚ ਸੁਧਾਰ ਦੇ ਨਾਲ ਨਾਲ ਵਿਕਾਸ ਕਾਰਜਾਂ ਨੂੰ ਵੀ ਤਰਜੀਹੀ ਪੱਧਰ ਤੇ ਲਾਗੂ ਕਰ ਰਹੀ ਹੈ ਅਤੇ ਕਿਸਾਨਾਂ ਲਈ ਸਭ ਤੋਂ ਜਰੂਰੀ ਨਹਿਰੀ ਪਾਣੀ ਦੀ ਪਹੁੰਚ ਟੇਲਾਂ ਤੱਕ ਕਰ ਰਹੀ ਹੈ। ਉਹਨਾਂ ਨੇ ਕਿਹਾ ਕਿ ਜਦ ਲੋਕ ਆਪਣੇ ਕੰਮ ਕਾਜ ਵਿੱਚ ਲੱਗਣਗੇ ਅਤੇ ਉਨਾਂ ਦੀ ਤਰੱਕੀ ਹੋਵੇਗੀ ਤਾਂ ਉਹ ਨਸ਼ੇ ਵਰਗੀਆਂ ਅਲਾਮਤਾਂ ਤੋਂ ਵੀ ਦੂਰ ਰਹਿਣਗੇ। ਇਸ ਮੌਕੇ ਉਨਾਂ ਨੇ ਪਿੰਡਾਂ ਦੇ ਲੋਕਾਂ ਨੂੰ ਨਸ਼ਿਆਂ ਖਿਲਾਫ ਇਸ ਮੁਹਿੰਮ ਵਿੱਚ ਜੁੜਨ ਦੀ ਸਹੁੰ ਵੀ ਚੁਕਾਈ। ਇਸ ਮੌਕੇ ਬੀਡੀਪੀਓ ਗਗਨਦੀਪ ਕੌਰ ਵੀ ਹਾਜਰ ਸਨ।

13/05/2025

📌ਸਕੂਲਾਂ ਦੇ ਖੁੱਲਣ ਸਬੰਧੀ ਸੂਚਨਾ

ਫਾਜ਼ਿਲਕਾ ਜ਼ਿਲ੍ਹੇ ਦੇ ਸਾਰੇ ਸਕੂਲ ਕੱਲ ਮਿਤੀ 14 ਮਈ 2025 ਨੂੰ ਆਮ ਵਾਂਗ ਖੁੱਲਣਗੇ।

ਸਥਿਤੀ ਪੂਰੀ ਤਰ੍ਹਾਂ ਆਮ ਵਾਂਗ ਹੈ ਅਤੇ ਲੋਕ ਆਪਣੇ ਰੋਜ਼ਮਰਾ ਦੇ ਕੰਮ ਆਮ ਵਾਂਗ ਕਰਦੇ ਰਹਿਣ।

ਜ਼ਿਲ੍ਹਾ ਵਾਸੀਆਂ ਵੱਲੋਂ ਮਿਲੇ ਸਹਿਯੋਗ ਲਈ ਬਹੁਤ ਧੰਨਵਾਦ।

ਡਿਪਟੀ ਕਮਿਸ਼ਨਰ
ਫਾਜ਼ਿਲਕ

10/05/2025

ਜ਼ਿਲ੍ਹਾ ਪੁਲਿਸ ਵੱਲੋਂ ਲੋਕਾਂ ਨੂੰ ਸੁਚੇਤ ਰਹਿਣ ਦੀ ਅਪੀਲ,
ਕਿਸੇ ਵੀ ਖਤਰੇ ਵਾਲੀ ਵਸਤੂ ਦੇ ਨੇੜੇ ਨਾ ਜਾਇਆ ਜਾਵੇ-ਐਸਐਸਪੀ
-ਝੁੱਠੀਆਂ ਵੀਡੀਓ ਜਾਂ ਤਸਵੀਰਾਂ ਸਾਂਝੀਆਂ ਨਾ ਕੀਤੀਆਂ ਜਾਣ, ਸਾਇਬਰ ਸੈਲ ਦੀ ਹੈ ਤਿੱਖੀ ਨ਼ਜਰ
-ਸੁਰੱਖਿਆ ਬਲਾਂ ਦੀਆਂ ਗਤੀਵਿਧੀਆਂ ਦੀ ਲਾਇਵ ਕਵਰੇਜ ਨਾ ਕੀਤੀ ਜਾਵੇ
ਫਾਜ਼ਿਲਕਾ, 10 ਮਈ
ਫਾਜ਼ਿਲਕਾ ਦੇ ਐਸਐਸਪੀ ਵਰਿੰਦਰ ਸਿੰਘ ਬਰਾੜ ਨੇ ਜ਼ਿਲ੍ਹਾ ਵਾਸੀਆਂ ਨੂੰ ਵਰਤਮਾਨ ਹਲਾਤਾਂ ਦੇ ਮੱਦੇਨਜਰ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਜੇਕਰ ਕਿਤੇ ਕੋਈ ਖਤਰੇ ਵਾਲੀ ਵਸਤੂ ਮਿਲਦੀ ਹੈ ਤਾਂ ਉਸਦੇ ਨੇੜੇ ਨਾ ਜਾਇਆ ਜਾਵੇ ਸਗੋਂ ਇਸਦੀ ਸੂਚਨਾ ਪੁਲਿਸ ਨੂੰ ਫੋਨ ਨੰਬਰ 112 ਤੇ ਦਿੱਤੀ ਜਾਵੇ। ਅਜਿਹੀ ਕਿਸੇ ਵਸਤੂ ਦੀ ਫੋਟੋਗ੍ਰਾਫੀ ਵੀਡੀਓਗ੍ਰਾਫੀ ਕਰਕੇ ਸ਼ੋਸਲ ਮੀਡੀਆ ਤੇ ਸ਼ੇਅਰ ਕਰਨ ਤੋਂ ਗੁਰੇਜ ਕੀਤਾ ਜਾਵੇ। ਇਸੇ ਤਰਾਂ ਬਲੈਕ ਆਉਟ ਦਾ ਸਖ਼ਤੀ ਨਾਲ ਪਾਲਣ ਕੀਤਾ ਜਾਵੇ ਅਤੇ ਬਲੈਕ ਆਉਟ ਦੇ ਸਮੇਂ ਵਿਚ ਕੋਈ ਵੀ ਰੌਸ਼ਨੀ ਨਾ ਕੀਤੀ ਜਾਵੇ।
ਐਸਐਸਪੀ ਵਰਿੰਦਰ ਸਿੰਘ ਬਰਾੜ ਨੇ ਕਿਹਾ ਕਿ ਜ਼ਿਲ੍ਹਾ ਪੁਲਿਸ ਪੂਰੀ ਤਰਾਂ ਮੁਸਤੈਦ ਹੈ ਅਤੇ ਹਰ ਸਥਿਤੀ ਤੇ ਤਿੱਖੀ ਨ਼ਜਰ ਰੱਖ ਰਹੀ ਹੈ। ਪਰ ਅਜਿਹੇ ਸੰਵੇਨਸ਼ੀਲ ਸਮੇਂ ਲੋਕ ਵੀ ਅਫਵਾਹਾਂ ਤੋਂ ਸਾਵਧਾਨ ਰਹਿਣ। ਉਨ੍ਹਾਂ ਨੇ ਅਪੀਲ ਕੀਤੀ ਕਿ ਕੋਈ ਵੀ ਅਜਿਹੀ ਫੋਟੋ ਜਾਂ ਵੀਡੀਓ ਅੱਗੇ ਸ਼ੇਅਰ ਨਾ ਕੀਤੀ ਜਾਵੇ ਜਿਸਦੇ ਸੱਚੇ ਹੋਣ ਦੀ ਪੁਸ਼ਟੀ ਨਾ ਹੋਈ ਹੋਵੇ। ਉਨ੍ਹਾਂ ਨੇ ਕਿਹਾ ਕਿ ਸਾਇਬਰ ਸੈਲ ਸੋਸ਼ਲ ਮੀਡੀਆ ਦੀ ਨਿਗਰਾਨੀ ਕਰ ਰਿਹਾ ਹੈ। ਇਸੇ ਤਰਾਂ ਸੁਰੱਖਿਆ ਬਲਾਂ ਦੀ ਆਵਾਜਾਈ ਜਾਂ ਕਿਸੇ ਆਪ੍ਰੇਸ਼ਨ ਦੀ ਲਾਈਵ ਕਵਰੇਜ ਨਾ ਕਰਨ ਸਬੰਧੀ ਵੀ ਰੱਖਿਆ ਮੰਤਰਾਲੇ ਵੱਲੋਂ ਸਲਾਹ ਜਾਰੀ ਕੀਤੀ ਗਈ ਹੈ। ਇਸ ਲਈ ਲੋਕ ਅਜਿਹੀ ਕੋਈ ਵੀ ਫੋਟੋ ਵੀਡੀਓ ਸੋਸ਼ਲ ਮੀਡੀਆ ਤੇ ਅਪਲੋਡ ਨਾ ਕਰਨ। ਬਹੁਤ ਸਾਰੀਆਂ ਵੀਡੀਓ ਸੋ਼ਸਲ ਮੀਡੀਆ ਵਿਚ ਘੁੰਮ ਰਹੀਆਂ ਹਨ ਜਿੰਨ੍ਹਾਂ ਨੂੰ ਸ਼ਰਾਰਤੀ ਲੋਕ ਕਿਸੇ ਵਿਸੇਸ਼ ਥਾਂ ਦੀਆਂ ਦੱਸ ਕੇ ਸ਼ੇਅਰ ਕਰਦੇ ਹਨ ਜਦ ਕਿ ਇਹ ਫੇਕ ਹੁੰਦੀਆਂ ਹਨ ਜਾਂ ਕਿਸੇ ਹੋਰ ਥਾਂ ਨਾਲ ਸਬੰਧਤ ਜਾਂ ਪੁਰਾਣੀਆਂ ਹੁੰਦੀਆਂ ਹਨ। ਇਸ ਲਈ ਅਜਿਹੀ ਕਿਸੇ ਗਤੀਵਿਧੀ ਤੋਂ ਲੋਕ ਦੂਰ ਰਹਿਣ ਅਤੇ ਕੋਈ ਵੀ ਅਜਿਹੀ ਵੀਡੀਓ ਜਾਂ ਸੋਸ਼ਲ ਮੀਡੀਆ ਸੁਨੇਹਾ ਅੱਗੇ ਸ਼ੇਅਰ ਨਾ ਕਰਨ।
ਉਨ੍ਹਾਂ ਦੱਸਿਆ ਕਿ ਕਿਸੇ ਵੀ ਸੂਚਨਾ ਜਾਂ ਜਾਣਕਾਰੀ ਲਈ ਪੁਲਿਸ ਦੇ ਕੰਟਰੋਲ ਰੂਮ ਵਿਖੇ 85588-00900 ਜਾਂ 01638-262800 ਤੇ ਸੰਪਰਕ ਕੀਤਾ ਜਾ ਸਕਦਾ ਹੈ।

Address

Malhotra Book Depot , Lakhe Wali Road Jalalabad Near Janta Bhawan
Jalalabad

Alerts

Be the first to know and let us send you an email when Jalalabadnewspunjab posts news and promotions. Your email address will not be used for any other purpose, and you can unsubscribe at any time.

Contact The Business

Send a message to Jalalabadnewspunjab:

Share