29/03/2025
ਬ ਕਲਬ ਅੰਦਰੂ ਬੂਦ ਜਸਾ ਕਲਾਲ
ਚੂ ਕੋਹੇ ਸ਼ੂਦਹ ਕਲਬੇ ਆਂ ਬਦਸਗਾਲ
ਜੰਗਨਾਮਾ - ਕਾਜੀ ਨੂਰ ਮੁਹੰਮਦ
ਮਤਲਬ: ਮੈਦਾਨ ਏ ਜੰਗ ਦੇ ਵਿਚਕਾਰ, ਅਹਿਮਦ ਸ਼ਾਹ ਅਬਦਾਲੀ ਦੇ ਸਾਹਮਣੇ ਜਸਾ ਕਲਾਲ ਸੀ। ਜਿਸਦਾ ਸਿੱਖਾਂ ਵਿੱਚ ਬਹੁਤ ਪ੍ਰਭਾਵ ਸੀ ਤੇ ਉਹ ਕੁੱਤਿਆਂ(ਸਿੱਖਾਂ) ਵਿੱਚ ਪਹਾੜ ਵਰਗਾ ਸੀ।
ਉਪਰੋਕਤ ਸਤਰਾਂ ਕਾਜੀ ਨੂਰ ਮੁਹੰਮਦ ਦੇ ਜੰਗਨਾਮੇ ਦੀਆਂ ਹਨ। ਕਾਜੀ ਨੂਰ ਮੁਹੰਮਦ ਅਹਿਮਦ ਸ਼ਾਹ ਅਬਦਾਲੀ ਦੀਆਂ ਫੌਜਾਂ ਨਾਲ ਆਇਆ ਸੀ ਤੇ ਉਸ ਨੇ ਅਫਗਾਨਾਂ ਦੀ ਸਿੱਖਾਂ ਨਾਲ ਲੜਾਈ ਆਪਣੇ ਅੱਖੀੰ ਦੇਖੀ ਸੀ।
ਇਹ ਸਾਝਾਂ ਕਰਨ ਦਾ ਮਕਸਦ ਏਹੋ ਹੈ ਕਿ ਕਾਜੀ ਨੂਰ ਮੁਹੰਮਦ ਇਸ ਗੱਲ ਦੀ ਗਵਾਹੀ ਭਰ ਰਿਹਾ ਹੈ ਕਿ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦੀ ਸਿੱਖਾਂ ਚ ਬਹੁਤ ਇੱਜਤ ਤੇ ਪ੍ਰਭਾਵ ਸੀ। ਜਿਸ ਨੇ ਵੀ ਕਾਜੀ ਨੂਰ ਮੁਹੰਮਦ ਨੂੰ ਸਰਦਾਰ ਜੱਸਾ ਸਿੰਘ ਦਾ ਨਾਮ ਦਸਿਆ ਉਹਨੇ ‘ਜਸਾ ਕਲਾਲ’ ਕਹਿ ਕੇ ਦਸਿਆ ਹੋਵੇਗਾ ਨਫਰਤ ਜਾਂ ਸਾੜੇ ਕਾਰਨ। ਐਥੇ ਇਹ ਗੱਲ ਵਰਨਣਯੋਗ ਹੈ ਕਿ ਪੰਥ ਨੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੂੰ ‘ਸੁਲਤਾਨ-ਉਲ-ਕੌਮ’ ਦੀ ਉਪਾਧੀ ਦਿੱਤੀ ਹੋਈ ਸੀ। ਮਤਲਬ ਜਿਸ ਸਖਸ਼ ਨੂੰ ਦੁਨਿਆ ਨਫਰਤ ਨਾਲ ਕਲਾਲ ਕਹਿ ਕੇ ਬੁਲਾਉਂਦੀ ਸੀ ਉਹਨਾਂ ਨੂੰ ਪੰਥ ਨੇ ਸੁਲਤਾਨ ਕਹਿ ਕੇ ਇੱਜਤ ਕੀਤੀ।
ਪਰ ਜਿਵੇਂ ਕਿ ਇਹ ਪ੍ਰਚਾਰ ਕੀਤਾ ਜਾਂਦਾ ਹੈ ਕਿ ਮਿਸਲ ਕਾਲ ਦੌਰਾਨ ‘ਜੱਟ’ ਦੂਸਰੀ ਜਾਤ ਦੇ ਸਿੱਖਾਂ ਨਾਲ ਵਿਤਕਰਾ ਕਰਦੇ ਸਨ ਉਹ ਬਿਲਕੁਲ ਗਲਤ ਹੈ। ਕਿਉਂਕਿ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੂੰ ਪੰਥ ਨੇ ‘ਸੁਲਤਾਨ ਉਲ ਕੌਮ’ ਦਾ ਖਿਤਾਬ ਦਿੱਤਾ ਹੋਇਆ ਸੀ। ਸਾਰਾ ਪੰਥ ਸਰਦਾਰ ਜੱਸਾ ਸਿੰਘ ਨੂੰ ਜਥੇਦਾਰ ਮੰਨਦਾ ਸੀ। ਜਦੋਂ ਬਹੁਤੇ ਸਿੱਖ ਸਰਦਾਰ ਪਟਿਆਲੇ ਵਾਲੇ ਅਮਰ ਸਿੰਘ ਤੇ ਹਮਲਾ ਕਰਨਾ ਚਾਹੁੰਦੇ ਸਨ ਕਿਉਂਕਿ ਇਹ ਅਬਦਾਲੀ ਦੀ ਮਦਦ ਕਰ ਰਿਹਾ ਸੀ ਤਾਂ ਉਦੋਂ ਸਿਰਫ ਜੱਸਾ ਸਿੰਘ ਆਹਲੂਵਾਲੀਆ ਦੇ ਕਹਿਣ ਤੇ ਪੰਥ ਨੇ ਹਮਲਾ ਰੋਕ ਦਿੱਤਾ।
ਦੂਸਰਾ ਜੱਟ ਤਾਂ ਖੁਦ ਵਰਨ ਵੰਡ ਚ ਨੀਚ ਮੰਨੇ ਜਾਂਦੇ ਸਨ।
ਇਹਨਾਂ ਗੱਲਾਂ ਤੋਂ ਸਾਬਿਤ ਹੁੰਦਾ ਹੈ ਕਿ ਸਿੱਖ ਪੰਥ ਚ ਉਦੋਂ ਕੋਈ ਵੀ ਜਾਤੀ ਵਿਤਕਰਾ ਨਹੀਂ ਸੀ। ਜੇ ਇੰਜ ਹੁੰਦਾ ਤਾਂ ਪੰਥ ਕਦੇ ਵੀ ਇੱਕ ਝੰਡੇ ਹੇਠ ਕੱਠਾ ਨਾ ਹੁੰਦਾ।
ਜਿੱਥੋਂ ਤੱਕ ਦਲਿਤਾਂ ਨੂੰ ਜਮੀਨ ਨਾ ਦੇਣ ਦੀ ਗੱਲ ਹੈ ਤਾਂ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦੀ ਉਦਾਹਰਣ ਤੋਂ ਪਤਾ ਲਗਦਾ ਹੈ ਕਿ ਸਿੱਖ ਉਦੋਂ ਸਾਰੇ ਪੰਜਾਬ ਦੇ ਮਾਲਕ ਸੀ। ਸਾਰੀ ਜਮੀਨ ਹੀ ਉਹਨਾਂ ਦੀ ਸੀ। ਪਰ ਕਿਉਂਕਿ ਜਮੀਨ ਉਦੋਂ ਐਨੀ ਮਹਿੰਗੀ ਨਹੀਂ ਸੀ ਤੇ ਖੇਤੀ ਸਿਰਫ ਇੱਕ ‘ਕਿੱਤਾ’ ਸੀ। ਜਿਵੇਂ ਲੁਹਾਰ, ਮੋਚੀ, ਮਿਸਤਰੀ,ਦਰਜੀ, ਸੁਨਿਆਰਾ, ਦੁਕਾਨਦਾਰ, ਆਦਿ ਸੀ ਉਵੇਂ ਹੀ ਕਿਸਾਨ ਸੀ। ਸਗੋਂ ਕਿਸਾਨੀ ਦਾ ਕੰਮ ਔਖਾ ਸੀ। ਦੂਜਾ ਜੇ ਉਦੋਂ ਜੱਟਾਂ ਕੋਲ ਜਮੀਨਾਂ ਸੀ ਤਾਂ ਇਸਦਾ ਕਾਰਨ ਇਹ ਸੀ ਕਿ ਇਹ ਇਹਨਾਂ ਦਾ ਕਿੱਤਾ ਸੀ। ਖੇਤੀ ਤੋਂ ਬਿਨਾਂ ਜੱਟ ਨੂੰ ਹੋਰ ਕੁਝ ਆਉਂਦਾ ਵੀ ਨਹੀਂ ਸੀ। ਤੇ ਉਪਰੋਂ ਜੱਟ ਵੀ ਤਾਂ ਵਰਨ ਵੰਡ ਵਿੱਚ ‘ਨੀਵੀਂ ਜਾਤ’ ਸੀ।
ਸੋ ਸਿੱਖ ਮਿਸਲਾਂ ਅਤੇ ਮਹਾਰਾਜਾ ਰਣਜੀਤ ਸਿੰਘ ਤੇ ਇਹ ਇਲਜਾਮ ਲਾਉਣੇ ਕਿ ਉਹਨਾਂ ਨੇ ਅਖੌਤੀ ਦਲਿਤਾਂ ਨੂੰ ਜਮੀਨਾਂ ਨਹੀਂ ਦਿੱਤੀਆਂ ਇਹ ਬਿਲਕੁਲ ਕੂੜ-ਪ੍ਰਚਾਰ ਹੈ। ਸਾਨੂੰ ਕਿਸੇ ਇਤਿਹਾਸਕ ਸਮੇਂ ਬਾਰੇ ਗੱਲ ਕਰਨ ਤੋਂ ਪਹਿਲਾਂ ਉਸ ਸਮੇਂ ਦੇ ਸਮਾਜਿਕ ਅਤੇ ਰਾਜਨੀਤਕ ਹਲਾਤ ਸਮਝਦੇ ਚਾਹੀਦੇ ਹਨ। ਫੇਰ ਹੀ ਕਿਸੇ ਨਤੀਜੇ ਤੇ ਪਹੁੰਚਣਾ ਚਾਹੀਦਾ।
ਅੰਮ੍ਰਿਤਪਾਲ ਸਿੰਘ ਘੋਲੀਆ
ਕਿਚਪਾ ਕੱਰਕੇ Punjabi 22g ਨੂੰ ਫੇਸਬੁਕ ਤੇ ਜਾਕੇ ਫੋਲੋ ਜਰੂਰ ਕਰੋ ਜੀ |
ਵਾਹਿਗੁਰੂ ਜੀ ਕਾ ਖਾਲਸਾ,, ਵਾਹਿਗੁਰੂ ਜੀ ਕੀ ਫਤਹਿ,, 🙏🙏