RS 24 Channel

RS 24 Channel Contact information, map and directions, contact form, opening hours, services, ratings, photos, videos and announcements from RS 24 Channel, Media/News Company, Jalandhar Cantt.

12/09/2026
ਜਲੰਧਰ ਨੌਰਥ ਵਿੱਚ ਆਮ ਆਦਮੀ ਪਾਰਟੀ ਹੋਈ ਹੋਰ ਮਜ਼ਬੂਤ, ਕਾਂਗਰਸ ਅਤੇ ਭਾਜਪਾ ਨੂੰ ਲੱਗਾ ਵੱਡਾ ਸਿਆਸੀ ਝਟਕਾਓਐਸਡੀ ਮੁੱਖ ਮੰਤਰੀ ਪੰਜਾਬ ਸ. ਰਾਜਬੀਰ ...
11/09/2026

ਜਲੰਧਰ ਨੌਰਥ ਵਿੱਚ ਆਮ ਆਦਮੀ ਪਾਰਟੀ ਹੋਈ ਹੋਰ ਮਜ਼ਬੂਤ, ਕਾਂਗਰਸ ਅਤੇ ਭਾਜਪਾ ਨੂੰ ਲੱਗਾ ਵੱਡਾ ਸਿਆਸੀ ਝਟਕਾ

ਓਐਸਡੀ ਮੁੱਖ ਮੰਤਰੀ ਪੰਜਾਬ ਸ. ਰਾਜਬੀਰ ਸਿੰਘ ਘੁੰਮਣ ਜੀ ਦੀ ਅਗਵਾਈ ਅਤੇ ਹਲਕਾ ਇੰਚਾਰਜ ਜਲੰਧਰ ਨੌਰਥ ਅਤੇ ਮੇਅਰ ਸ਼੍ਰੀ ਵਨੀਤ ਧੀਰ ਜੀ ਦੀਆਂ ਕਾਰਜਕਾਰੀ ਗਤੀਵਿਧੀਆਂ ਤੋਂ ਪ੍ਰਭਾਵਿਤ ਹੋ ਕੇ ਪ੍ਰਮੁੱਖ ਸ਼ਖ਼ਸੀਅਤਾਂ ‘ਆਪ’ ਵਿੱਚ ਸ਼ਾਮਲ

ਜਲੰਧਰ: ਜਲੰਧਰ ਨੌਰਥ ਹਲਕੇ ਵਿੱਚ ਆਮ ਆਦਮੀ ਪਾਰਟੀ ਨੂੰ ਉਸ ਸਮੇਂ ਹੋਰ ਮਜ਼ਬੂਤੀ ਮਿਲੀ, ਜਦੋਂ ਭਾਜਪਾ ਅਤੇ ਕਾਂਗਰਸ ਨਾਲ ਜੁੜੀਆਂ ਕਈ ਪ੍ਰਮੁੱਖ ਸ਼ਖ਼ਸੀਅਤਾਂ ਨੇ ਆਮ ਆਦਮੀ ਪਾਰਟੀ ਦੀਆਂ ਲੋਕਪੱਖੀ ਨੀਤੀਆਂ ਅਤੇ ਹਲਕਾ ਇੰਚਾਰਜ ਅਤੇ ਮੇਅਰ ਸ਼੍ਰੀ ਵਨੀਤ ਧੀਰ ਜੀ ਦੀਆਂ ਕਾਰਜਕਾਰੀ ਗਤੀਵਿਧੀਆਂ ਤੋਂ ਪ੍ਰਭਾਵਿਤ ਹੋ ਕੇ ‘ਆਪ’ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ।

ਇਹ ਅਹਿਮ ਜੁਆਇਨਿੰਗ ਓਐਸਡੀ ਮੁੱਖ ਮੰਤਰੀ ਪੰਜਾਬ ਸ. ਰਾਜਬੀਰ ਸਿੰਘ ਘੁੰਮਣ ਜੀ ਦੀ ਅਗਵਾਈ ਅਤੇ ਹਲਕਾ ਇੰਚਾਰਜ ਜਲੰਧਰ ਨੌਰਥ ਅਤੇ ਮੇਅਰ ਸ਼੍ਰੀ ਵਨੀਤ ਧੀਰ ਜੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਹੋਈਆਂ।

ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਵਾਲੀਆਂ ਪ੍ਰਮੁੱਖ ਸ਼ਖ਼ਸੀਅਤਾਂ ਵਿੱਚ:

ਸ਼੍ਰੀ ਸੁਸ਼ੀਲ ਤਿਵਾਰੀ ਜੀ — ਜੋ ਪਿਛਲੇ 13 ਸਾਲਾਂ ਤੋਂ RSS ਨਾਲ ਜੁੜੇ ਰਹੇ ਅਤੇ ਸਮਾਜ ਸੇਵਾ ਵਾਸਤੇ ਵੱਖ-ਵੱਖ ਅਹੁਦਿਆਂ ਤੇ ਆਪਣੀਆਂ ਸੇਵਾਵਾਂ ਨਿਭਾਉਂਦੇ ਰਹੇ ਹਨ। ਉਹ ਯੁਵਾ ਰਾਸ਼ਟਰੀ ਨਿਰਮਾਣ ਵਾਹਿਨੀ ਦੇ ਅਧਿਆਕਸ਼ ਵੀ ਰਹੇ।

ਸ਼੍ਰੀ ਸ਼ੁਭਮ ਸ਼ਰਮਾ ਜੀ — ਭਾਜਪਾ ਦੇ ਸੀਨੀਅਰ ਆਗੂ ਵਜੋਂ ਸਰਗਰਮ ਭੂਮਿਕਾ ਨਿਭਾਉਂਦੇ ਰਹੇ ਅਤੇ ਜਲੰਧਰ ਨੌਰਥ ਦੇ ਵਾਰਡ ਨੰਬਰ 24 ਤੋਂ ਚੋਣ ਵੀ ਲੜ ਚੁੱਕੇ ਹਨ। ਅੱਜ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ।

ਸ਼੍ਰੀ ਵਰੁਣ ਸ਼ਰਮਾ ਜੀ — ਭਾਜਪਾ ਦੇ ਮਜ਼ਬੂਤ ਸਮਰਥਕ ਵਜੋਂ ਲੰਮੇ ਸਮੇਂ ਤੋਂ ਸਰਗਰਮ ਰਹੇ। ਹਲਕਾ ਜਲੰਧਰ ਨੌਰਥ ਵਿੱਚ ਸ਼੍ਰੀ ਵਨੀਤ ਧੀਰ ਜੀ ਦੀਆਂ ਕਾਰਜਕਾਰੀ ਗਤੀਵਿਧੀਆਂ ਅਤੇ ਲੋਕਾਂ ਨਾਲ ਜੁੜੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਅੱਜ ‘ਆਪ’ ਨਾਲ ਜੁੜੇ।

ਸ਼੍ਰੀ ਰਿਹਾਨ ਖਾਨ ਜੀ — ਮਜ਼ਬੂਤ ਕਾਂਗਰਸੀ ਪਰਿਵਾਰ ਨਾਲ ਸਬੰਧਤ, ਪਿਛਲੇ ਲੰਮੇ ਸਮੇਂ ਤੋਂ ਕਾਂਗਰਸ ਦੀਆਂ ਗਤੀਵਿਧੀਆਂ ਵਿੱਚ ਸਰਗਰਮ ਰਹੇ। ਯੂਥ ਅਤੇ NSUI ਵਿੱਚ ਜ਼ਿਲ੍ਹਾ ਪੱਧਰ ’ਤੇ ਵੀ ਜ਼ਿੰਮੇਵਾਰੀਆਂ ਨਿਭਾਈਆਂ। ਅੱਜ ਕਾਂਗਰਸ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ।

ਸ਼੍ਰੀ ਨਰੇਸ਼ ਕੁਮਾਰ ਜੀ — ਜੋ ਜਲੰਧਰ ਨੌਰਥ ਦੇ ਇੱਕ ਮਜ਼ਬੂਤ ਅਤੇ ਪ੍ਰਭਾਵਸ਼ਾਲੀ ਪਰਿਵਾਰ ਨਾਲ ਸਬੰਧਤ ਹਨ, ਨੇ ਅੱਜ ਆਮ ਆਦਮੀ ਪਾਰਟੀ ਵਿੱਚ ਸ਼ਮੂਲੀਅਤ ਕੀਤੀ।

ਸ਼੍ਰੀ ਸੁਖਜਿੰਦਰ ਸਿੰਘ ਜੀ — ਲੰਮੇ ਸਮੇਂ ਤੋਂ ਕਾਂਗਰਸ ਨਾਲ ਜੁੜੇ ਮਜ਼ਬੂਤ ਕਾਂਗਰਸੀ ਪਰਿਵਾਰ। ਆਮ ਆਦਮੀ ਪਾਰਟੀ ਦੀਆਂ ਲੋਕਪੱਖੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਅੱਜ ‘ਆਪ’ ਵਿੱਚ ਸ਼ਾਮਲ ਹੋਏ।

ਸ਼੍ਰੀ ਅਸ਼ੀਸ਼ ਸ਼ਰਮਾ ਜੀ — ਜੋ ਲੰਮੇ ਸਮੇਂ ਤੋਂ ਭਾਜਪਾ ਨਾਲ ਜੁੜੇ, ਮਜ਼ਬੂਤ ਭਾਜਪਾ ਪਰਿਵਾਰ ਨਾਲ ਸਬੰਧਤ ਹਨ ਅਤੇ ਜਲੰਧਰ ਯੂਥ ਕਲੱਬ ਦੇ ਚੇਅਰਮੈਨ ਵਜੋਂ ਸੇਵਾਵਾਂ ਨਿਭਾ ਰਹੇ ਹਨ, ਨੇ ਵੀ ਅੱਜ ਆਮ ਆਦਮੀ ਪਾਰਟੀ ਵਿੱਚ ਸ਼ਮੂਲੀਅਤ ਕੀਤੀ।

ਸ਼੍ਰੀ ਮੁਕੇਸ਼ ਕੁਮਾਰ ਜੀ — ਜੋ ਕਾਫ਼ੀ ਲੰਮੇ ਸਮੇਂ ਤੋਂ ਭਾਜਪਾ ਨਾਲ ਜੁੜੇ ਹੋਏ ਸਨ ਅਤੇ ਪਾਰਟੀ ਵਿੱਚ ਵੱਖ-ਵੱਖ ਅਹੁਦਿਆਂ ’ਤੇ ਆਪਣੀਆਂ ਸੇਵਾਵਾਂ ਨਿਭਾਉਂਦੇ ਰਹੇ, ਨੇ ਵੀ ਅੱਜ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ।

ਇਨ੍ਹਾਂ ਪ੍ਰਮੁੱਖ ਸ਼ਖ਼ਸੀਅਤਾਂ ਦੇ ਆਮ ਆਦਮੀ ਪਾਰਟੀ ਨਾਲ ਜੁੜਨ ਨਾਲ ਜਲੰਧਰ ਨੌਰਥ ਵਿੱਚ ਪਾਰਟੀ ਦਾ ਆਧਾਰ ਹੋਰ ਮਜ਼ਬੂਤ ਹੋਇਆ ਹੈ ਅਤੇ ਕਾਂਗਰਸ ਤੇ ਭਾਜਪਾ ਲਈ ਇਹ ਇੱਕ ਵੱਡਾ ਸਿਆਸੀ ਝਟਕਾ ਮੰਨਿਆ ਜਾ ਰਿਹਾ ਹੈ।

ਪੰਜਾਬ ਭਾਜਪਾ ਦੇ ਸੀਨੀਅਰ ਆਗੂ ਸੁਸ਼ੀਲ ਰਿੰਕੂ ਨੇ ਕੈਨੇਡਾ ਵਿੱਚ ਸੰਸਦ ਮੈਂਬਰ ਸੁਖ ਧਾਲੀਵਾਲ ਨਾਲ ਕੀਤੀ ਮੁਲਾਕਾਤਪੰਜਾਬੀਆਂ ਅਤੇ ਸਿੱਖ ਆਗੂਆਂ ਨਾਲ...
07/09/2026

ਪੰਜਾਬ ਭਾਜਪਾ ਦੇ ਸੀਨੀਅਰ ਆਗੂ ਸੁਸ਼ੀਲ ਰਿੰਕੂ ਨੇ ਕੈਨੇਡਾ ਵਿੱਚ ਸੰਸਦ ਮੈਂਬਰ ਸੁਖ ਧਾਲੀਵਾਲ ਨਾਲ ਕੀਤੀ ਮੁਲਾਕਾਤ

ਪੰਜਾਬੀਆਂ ਅਤੇ ਸਿੱਖ ਆਗੂਆਂ ਨਾਲ ਵੀ ਲਗਾਤਾਰ ਕਰ ਰਹੇ ਹਨ ਵਿਚਾਰ-ਵਟਾਂਦਰਾ

ਜਲੰਧਰ, 7 ਸਤੰਬਰ 2026। ਪੰਜਾਬ ਭਾਜਪਾ ਦੇ ਸੀਨੀਅਰ ਆਗੂ ਅਤੇ ਸਾਬਕਾ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਇਨ੍ਹੀਂ ਦਿਨੀਂ ਕੈਨੇਡਾ ਦੇ ਦੌਰੇ ’ਤੇ ਹਨ। ਆਪਣੇ ਦੌਰੇ ਦੌਰਾਨ ਉਨ੍ਹਾਂ ਨੇ ਸਰੀ-ਨਿਊਟਨ ਤੋਂ ਸੰਸਦ ਮੈਂਬਰ ਸੁਖ ਧਾਲੀਵਾਲ ਨਾਲ ਮੁਲਾਕਾਤ ਕੀਤੀ ਅਤੇ ਪੰਜਾਬ ਸਮੇਤ ਕੈਨੇਡਾ ਵਿੱਚ ਵੱਸਦੇ ਪੰਜਾਬੀ ਭਾਈਚਾਰੇ ਨਾਲ ਸਬੰਧਤ ਵੱਖ-ਵੱਖ ਮਹੱਤਵਪੂਰਨ ਮੁੱਦਿਆਂ ’ਤੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ।

ਮੁਲਾਕਾਤ ਦੌਰਾਨ ਦੋਵਾਂ ਆਗੂਆਂ ਨੇ ਪੰਜਾਬ ਅਤੇ ਕੈਨੇਡਾ ਦੇ ਸਬੰਧਾਂ, ਪ੍ਰਵਾਸੀ ਪੰਜਾਬੀਆਂ ਨਾਲ ਜੁੜੇ ਮੁੱਦਿਆਂ ਅਤੇ ਭਾਈਚਾਰੇ ਦੇ ਹਿੱਤਾਂ ਨਾਲ ਸਬੰਧਤ ਵੱਖ-ਵੱਖ ਪਹਿਲੂਆਂ ’ਤੇ ਆਪਣੇ ਵਿਚਾਰ ਸਾਂਝੇ ਕੀਤੇ। ਸੁਸ਼ੀਲ ਰਿੰਕੂ ਨੇ ਕਿਹਾ ਕਿ ਪੰਜਾਬ ਅਤੇ ਕੈਨੇਡਾ ਵਿੱਚ ਵੱਸਦੇ ਪੰਜਾਬੀ ਭਾਈਚਾਰੇ ਦਰਮਿਆਨ ਸਮਾਜਿਕ, ਸੱਭਿਆਚਾਰਕ ਅਤੇ ਪਰਿਵਾਰਕ ਰਿਸ਼ਤੇ ਬਹੁਤ ਮਜ਼ਬੂਤ ਹਨ ਅਤੇ ਅਜਿਹੇ ਸੰਵਾਦ ਇਨ੍ਹਾਂ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ।

ਸੁਸ਼ੀਲ ਰਿੰਕੂ ਨੇ ਸੰਸਦ ਮੈਂਬਰ ਸੁਖ ਧਾਲੀਵਾਲ ਦੇ ਰਾਜਨੀਤਿਕ ਅਤੇ ਜਨਤਕ ਜੀਵਨ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਸਬੰਧ ਪੰਜਾਬ ਦੇ ਜਗਰਾਓਂ ਖੇਤਰ ਦੇ ਪਿੰਡ ਸੂਜਾਪੁਰ ਨਾਲ ਹੈ। ਉਨ੍ਹਾਂ ਨੇ ਲੰਮੇ ਸਮੇਂ ਤੋਂ ਕੈਨੇਡਾ ਦੀ ਰਾਜਨੀਤੀ ਵਿੱਚ ਸਰਗਰਮ ਭੂਮਿਕਾ ਨਿਭਾਉਂਦਿਆਂ ਪੰਜਾਬੀ ਭਾਈਚਾਰੇ ਦੀ ਆਵਾਜ਼ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਉਠਾਇਆ ਹੈ।

ਰਿੰਕੂ ਅਨੁਸਾਰ, ਸੁਖ ਧਾਲੀਵਾਲ ਨੇ ਸਾਲ 2006 ਵਿੱਚ ਪਹਿਲੀ ਵਾਰ ਕੈਨੇਡਾ ਦੀ ਸੰਸਦ ਵਿੱਚ ਪ੍ਰਵੇਸ਼ ਕੀਤਾ ਅਤੇ ਇਸ ਤੋਂ ਬਾਅਦ ਉਹ ਲਗਾਤਾਰ ਕੈਨੇਡਾ ਦੀ ਰਾਜਨੀਤੀ ਵਿੱਚ ਸਰਗਰਮ ਰਹੇ ਹਨ ਅਤੇ ਕਈ ਵਾਰ ਸੰਸਦ ਮੈਂਬਰ ਵਜੋਂ ਆਪਣੀਆਂ ਸੇਵਾਵਾਂ ਨਿਭਾ ਚੁੱਕੇ ਹਨ। ਮੌਜੂਦਾ ਸਮੇਂ ਵਿੱਚ ਉਹ ਕੈਨੇਡਾ ਦੀ ਸੰਸਦ ਦੀ Standing Committee on Health ਦੇ ਚੇਅਰਮੈਨ ਦੀ ਜ਼ਿੰਮੇਵਾਰੀ ਵੀ ਨਿਭਾ ਰਹੇ ਹਨ।

ਕੈਨੇਡਾ ਦੌਰੇ ਦੌਰਾਨ ਸੁਸ਼ੀਲ ਰਿੰਕੂ ਵੱਲੋਂ ਸਥਾਨਕ ਪੰਜਾਬੀ ਭਾਈਚਾਰੇ, ਵੱਖ-ਵੱਖ ਸਮਾਜਿਕ ਸੰਗਠਨਾਂ ਦੇ ਨੁਮਾਇੰਦਿਆਂ ਅਤੇ ਸਿੱਖ ਆਗੂਆਂ ਨਾਲ ਲਗਾਤਾਰ ਮੁਲਾਕਾਤਾਂ ਅਤੇ ਵਿਚਾਰ-ਵਟਾਂਦਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪ੍ਰਵਾਸੀ ਪੰਜਾਬੀਆਂ ਦੀਆਂ ਸਮੱਸਿਆਵਾਂ, ਉਨ੍ਹਾਂ ਦੀਆਂ ਉਮੀਦਾਂ ਅਤੇ ਪੰਜਾਬ ਨਾਲ ਜੁੜੇ ਮੁੱਦਿਆਂ ਨੂੰ ਸਮਝਣ ਲਈ ਭਾਈਚਾਰੇ ਦੇ ਲੋਕਾਂ ਨਾਲ ਸਿੱਧਾ ਸੰਵਾਦ ਬਹੁਤ ਜ਼ਰੂਰੀ ਹੈ।

ਸੁਖ ਧਾਲੀਵਾਲ ਨਾਲ ਹੋਈ ਇਹ ਮੁਲਾਕਾਤ ਵੀ ਇਸ ਵਿਆਪਕ ਸੰਪਰਕ ਅਤੇ ਸੰਵਾਦ ਮੁਹਿੰਮ ਦਾ ਇੱਕ ਮਹੱਤਵਪੂਰਨ ਹਿੱਸਾ ਰਹੀ। ਇਸ ਮੌਕੇ ਦੋਵਾਂ ਆਗੂਆਂ ਨੇ ਆਪਸੀ ਸਹਿਯੋਗ, ਭਾਈਚਾਰੇ ਦੇ ਹਿੱਤਾਂ ਅਤੇ ਪੰਜਾਬੀਆਂ ਨਾਲ ਸਬੰਧਤ ਵੱਖ-ਵੱਖ ਮੁੱਦਿਆਂ ’ਤੇ ਸਕਾਰਾਤਮਕ ਅਤੇ ਸਾਰਥਕ ਵਿਚਾਰ-ਵਟਾਂਦਰਾ ਕੀਤਾ।

एकता विहार में 15 लाख की लागत से नए ट्यूबवेल का काम शुरूमंत्री मोहिंदर भगत,मेयर विनीत धीर तथा पार्षद कविता सेठ के प्रयास...
05/09/2026

एकता विहार में 15 लाख की लागत से नए ट्यूबवेल का काम शुरू

मंत्री मोहिंदर भगत,मेयर विनीत धीर तथा पार्षद कविता सेठ के प्रयासों को मिली सफलता, एकता विहार सहित आसपास के इलाकों को मिलेगा पीने का पर्याप्त पानी

जालंधर, 5 सितंबर: वार्ड नंबर 57 के अंतर्गत आते एकता विहार क्षेत्र के निवासियों को पेयजल संबंधी समस्या से राहत दिलाने के उद्देश्य से आज नए ट्यूबवेल लगाने के कार्य का शुभारंभ किया गया। करीब 15 लाख रुपये की लागत से लगाए जा रहे इस ट्यूबवेल का शुभारंभ पार्षद श्रीमती कविता सेठ के पति सौरभ सेठ द्वारा किया गया।
इस अवसर पर सौरभ सेठ ने कहा कि लंबे समय से क्षेत्रवासियों की ओर से बेहतर एवं पर्याप्त पेयजल सुविधा उपलब्ध करवाने की मांग की जा रही थी। नए ट्यूबवेल के शुरू होने से एकता नगर के साथ-साथ आसपास के शास्त्री नगर सहित तीन क्षेत्रों के लोगों को इसका सीधा लाभ मिलेगा। उन्होंने कहा कि गर्मी के मौसम में पानी की बढ़ती जरूरत को देखते हुए यह ट्यूबवेल क्षेत्रवासियों के लिए काफी महत्वपूर्ण साबित होगा और लोगों को पेयजल की समस्या से राहत मिलेगी।
सौरभ सेठ ने कहा कि क्षेत्र का विकास और लोगों को बुनियादी सुविधाएं उपलब्ध करवाना उनकी प्राथमिकता है। उन्होंने कहा कि वार्ड में सड़क, सीवरेज, पेयजल तथा अन्य जरूरी विकास कार्यों को लेकर लगातार प्रयास किए जा रहे हैं, ताकि लोगों को किसी प्रकार की परेशानी का सामना न करना पड़े।
उन्होंने इस विकास कार्य को मंजूरी दिलाने और क्षेत्रवासियों की समस्या का समाधान करवाने के लिए पंजाब के कैबिनेट मंत्री श्री मोहिंदर भगत तथा जालंधर के मेयर विनीत धीर का विशेष रूप से आभार व्यक्त किया। उन्होंने कहा कि सरकार और नगर निगम के सहयोग से वार्ड में विकास कार्यों को लगातार गति मिल रही है।
लोगों ने नए ट्यूबवेल का काम शुरू होने पर खुशी जताते हुए पार्षद कविता सेठ और सौरभ सेठ का आभार व्यक्त किया। उन्होंने उम्मीद जताई कि ट्यूबवेल का काम जल्द पूरा होने के बाद क्षेत्र में पेयजल आपूर्ति और बेहतर होगी।
इस अवसर पर कमल सिंह, अश्वनी कुमार, अशोक कुमार बैंस, अश्वनी कुमार करवल, प्रदीप कुमार अरोड़ा, अशोक भगत, जतिंदर कुमार पटवारी,राज कुमार भोला, सुशील शर्मा, चौधरी सुरिंदर कुमार,दलीप कुमार,पारस चोपड़ा, पिंकी बाला, यशपाल सिंह, कमलजीत भाटिया साउंड वाले,प्रकाश देवी, राजविंदर कौर, मनप्रीत सिंह,कोमल करवल,भोला, सिमरन कुमारी, स्वतंत्र , राकेश कुमार तथा बड़ी संख्या में इलाका निवासी मौजूद थे।

Address

Jalandhar Cantt

Website

Alerts

Be the first to know and let us send you an email when RS 24 Channel posts news and promotions. Your email address will not be used for any other purpose, and you can unsubscribe at any time.

Shortcuts

Share