18/08/2025
ਅੱਜ ਬਜਰੰਗ ਦਲ ਹੁਸ਼ਿਆਰਪੁਰ ਦੀ ਬੈਠਕ ਟਾਂਡਾ ਨਗਰ ਵਿਖੇ ਹੋਈ ਜਿਸ ਵਿੱਚ ਸ਼੍ਰੀਮਾਨ ਜਸਵੀਰ ਸਿੰਘ ਸ਼ੀਰਾ ( ਉੱਤਰ ਖੇਤਰ ਸੰਯੋਜਕ ) ਬਜਰੰਗ ਦਲ ਵਿਸ਼ੇਸ਼ ਤੌਰ ਤੇ ਉਪਸਥਿਤ ਹੋਏ, ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਜਸਵੀਰ ਸਿੰਘ ਜੀ ਨੇ ਦੱਸਿਆ ਕਿ ਬਜਰੰਗ ਦਲ ਸੇਵਾ ਸੁਰਕਸ਼ਾ ਸੰਸਕਾਰ ਦੀ ਵਿਚਾਰ ਨੂੰ ਲੈ ਕੇ ਸਮਾਜ ਵਿੱਚ ਸੇਵਾ ਕਰ ਰਿਹਾ ਹੈ ਅਤੇ ਧਰਮ ਦੀ ਰੱਖਿਆ ਦੇ ਲਈ ਬਜਰੰਗ ਦਾ ਹਮੇਸ਼ਾਂ ਤਤਪਰ ਰਹਿੰਦਾ ਹੈ , ਜਸਵੀਰ ਜੀ ਨੇ ਕਿਹਾ ਕਿ ਬਜਰੰਗ ਦਲ ਹਮੇਸ਼ਾ ਸਨਾਤਨ ਦੀ ਸੇਵਾ ਵਿੱਚ ਅੱਗੇ ਰਿਹਾ ਹੈ ਚਾਹੇ ਉਹ 1992 ਤੋਂ ਰਾਮ ਮੰਦਿਰ ਅੰਦੋਲਨ ਹੋਵੇ ਚਾਹੇ ਸ਼੍ਰੀ ਅਮਰਨਾਥ ਯਾਤਰਾ ਦਾ ਸੰਘਰਸ਼ ਹੋਵੇ ਅਤੇ ਹੋਰ ਵੀ ਧਰਮ ਦੇ ਕੰਮ ਲਵ ਜਿਹਾਦ ਧਰਮ ਪਰਿਵਰਤਨ ਆਦਿ ਮੁੱਦਿਆਂ ਲਈ ਲਗਾਤਾਰ ਸੰਘਰਸ਼ ਕਰ ਰਿਹਾ ਹੈ। ਇਸ ਮੌਕੇ ਬਜਰੰਗ ਦਲ ਪਰਿਵਾਰ ਵਿੱਚ ਹੋਰ ਵਾਧਾਕਰਦੇ ਹੋਏ ਰਾਹੁਲ ਵਰਮਾ ਜੀ ਨੂੰ ਪ੍ਰਖੰਡ ਸੰਯੋਜਕ ਟਾਂਡਾ ਦੀ ਨਵੀਂ ਜਿੰਮੇਵਾਰੀ ਸ਼੍ਰੀਮਾਨ ਰਾਜੇਸ਼ ਮਲਹੋਤਰਾ ਜੀ ( ਟਾਂਡਾ ਨਗਰ ਮੰਤਰੀ ਵਿਸ਼ਵ ਹਿੰਦੂ ਪਰਿਸ਼ਦ ) ਵੱਲੋਂ ਦਿੱਤੀ ਗਈ, ਰਾਹੁਲ ਜੀ ਨੇ ਕਿਹਾ ਬਜਰੰਗ ਦਲ ਵੱਲੋਂ ਦਿੱਤੀ ਗਈ ਜਿੰਮੇਵਾਰੀ ਨੂੰ ਤਨ ਮਨ ਧਨ ਨਾਲ ਨਿਭਾਉਣਗੇ ਅਤੇ ਹਮੇਸ਼ਾ ਸਨਾਤਨ ਧਰਮ ਦੇ ਲਈ ਕੰਮ ਕਰਦੇ ਰਹਿਣਗੇ। ਅੱਜ ਇਸ ਮੀਟਿੰਗ ਵਿੱਚ ਸ਼੍ਰੀਮਾਨ ਅਮਰਦੀਪ ਜੋਲੀ ਸਹ ਸੰਯੋਜਕ ਵਿਰਸਾ ਸੰਭਾਲ ਮੰਚ ਪੰਜਾਬ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ਅਤੇ ਬਜਰੰਗ ਦਲ ਦੁਆਰਾ ਸਨਾਤਨ ਧਰਮ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਪ੍ਰਸ਼ੰਸਾ ਕੀਤੀ ਅਤੇ ਇਹ ਕਿਹਾ ਕਿ ਵਰਤਮਾਨ ਸਮੇਂ ਵਿੱਚ ਹਿੰਦੂ ਧਰਮ ਸੰਸਕ੍ਰਿਤੀ ਉੱਪਰ ਹੋ ਰਹੇ ਹਮਲੇ ਦਾ ਜਵਾਬ ਬਜਰੰਗ ਦਲ ਹੀ ਦੇ ਸਕਦਾ ਹੈ ਹਿੰਦੂ ਧਰਮ ਦੀ ਰੱਖਿਆ ਦੇ ਲਈ ਬਜਰੰਗ ਦਲ ਹਮੇਸ਼ਾ ਪਹਿਲੀ ਪੰਕਤੀ ਵਿੱਚ ਖੜਾ ਰਹਿੰਦਾ ਹੈ ਅਤੇ ਅਸੀਂ ਸਭ ਸਨਾਤਨੀ ਬਜਰੰਗ ਦਲ ਨਾਲ ਜੁੜ ਕੇ ਧਰਮ ਦੀ ਸੇਵਾ ਦੇ ਲਈ ਸਾਥ ਦਈਏ। ਇਸ ਮੌਕੇ ਮੰਨਾ ਮਹਿਰਾ, ਦੀਪਕ ਵਰਮਾ, ਰਾਜ ਕੁਮਾਰ, ਲਾਡੀ ਵਰਮਾ, ਗਗਨਜੀਤ ਸਿੰਘ ,ਦਵਿੰਦਰ ਸਿੰਘ, ਨਿਖਿਲ ਨੰਗਲ ,ਹਰਮਨਦੀਪ ਸਿੰਘ ਆਦ ਮੌਜੂਦ ਸਨ