
03/12/2021
ਪਿਛਲੇ ਲੰਬੇ ਸਮੇਂ ਤੋਂ ਦਿੱਲੀ ਵਿਖੇ ਹੱਕਾਂ ਦੀ ਖ਼ਾਤਿਰ ਡੱਟੇ ਕਿਸਾਨ ਭਰਾਵਾਂ ਨੂੰ ਤਕੜੇ ਸੰਘਰਸ਼ ਪਿੱਛੋਂ ਸ਼ਾਨਦਾਰ ਜਿੱਤ ਪ੍ਰਾਪਤ ਹੋਈ ਜੋ ਕਿ ਵਿਸ਼ਵ ਦੇ ਇਤਿਹਾਸ ਵਿੱਚ ਇੱਕ ਗੌਰਵਸ਼ਾਲੀ ਅਧਿਆਇ ਹੈ।ਇਸ ਸੰਘਰਸ਼ ਵਿੱਚ ਜਿਨ੍ਹਾਂ ਸੂਰਬੀਰ ਯੋਧਿਆਂ ਨੇ ਸਬਰ,ਸਿਦਕ ਅਤੇ ਹਿੰਮਤ ਨਾਲ ਆਪਣਾ ਅਹਿਮ ਯੋਗਦਾਨ ਪਾਇਆ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਅਤੇ ਪੂਰਾ ਪੰਜਾਬ ਇਸ ਮਹਾਨ ਕਾਰਜ ਲਈ ਹਮੇਸ਼ਾ ਉਹਨਾਂ ਦਾ ਰਿਣੀ ਰਹੇਗਾ ।