
08/08/2025
ਵਾਤਾਵਰਨ ਦੀ ਸ਼ੁੱਧਤਾ ਦਾ ਪ੍ਰਣ ਕਰਕੇ ਮਨਾਇਆ ਠਾਕੁਰ ਦਲੀਪ ਸਿੰਘ ਦਾ 73 ਵਾਂ ਜਨਮ ਦਿਹਾੜਾ
ਅਮਰਜੀਤ ਸਿੰਘ ਵੇਹਗਲ, ਜਲੰਧਰ
ਵਰਤਮਾਨ ਨਾਮਧਾਰੀ ਮੁਖੀ ਠਾਕੁਰ ਦਲੀਪ ਸਿੰਘ ਦਾ 73 ਵਾਂ ਜਨਮ ਦਿਹਾੜਾ ਜਲੰਧਰ ਸਕੂਲ ਗਦਾਈਪੁਰ ਵਿਖੇ ਆਰਥਿਕ ਪੱਖੋਂ ਕਮਜ਼ੋਰ ਵਰਗ ਦੇ ਪਰਿਵਾਰਾਂ ਦੀ ਮੱਦਦ ਕਰਕੇ ਅਤੇ ਵਾਤਾਵਰਨ ਦੀ ਸ਼ੁੱਧਤਾ ਦਾ ਪ੍ਰਣ ਕਰਕੇ ਮਨਾਇਆ ਗਿਆ। ਸਮਾਗਮ ਦੀ ਆਰੰਭਤਾ ਵਿਦਿਆਰਥੀਆਂ ਵਲੋਂ ਧਾਰਮਿਕ ਸ਼ਬਦ ਨਾਲ ਕੀਤੀ ਗਈ। ਪ੍ਰਿੰਸੀਪਲ ਰਾਜਪਾਲ ਕੌਰ ਨੇ ਦੱਸਿਆ ਕਿ ਠਾਕੁਰ ਦਲੀਪ ਸਿੰਘ ਵਲੋਂ ਮਹਿੰਗੇ ਉਪਕਾਰਾਂ ਨੂੰ ਛੱਡ ਕੇ ਪ੍ਰੇਰਣਾ ਦਿਤੀ ਹੈ ਕਿ ਵਾਤਾਵਰਨ ਦੀ ਸ਼ੁੱਧਤਾ ਦਾ ਖਿਆਲ ਰੱਖਣ ਲਈ ਵੱਧ ਤੋਂ ਵੱਧ ਬੂਟੇ ਲਗਾਏ ਜਾਣ ਤੇ ਇਸ ਵਾਰ ਸੰਗਤ ਵਲੋਂ ਉਹਨਾਂ ਦੇ 73 ਵੇਂ ਜਨਮ ਦਿਹਾੜੇ ਤੇ 7300 ਬੂਟੇ ਲਗਾਉਣ ਦਾ ਟੀਚਾ ਪੂਰਾ ਕੀਤਾ ਹੈ। ਅਤੇ ਲੋੜਵੰਦਾਂ ਲਈ ਰਾਸ਼ਨ ਦਾ ਪ੍ਰਬੰਧ ਵੀ ਕੀਤਾ।
‘ਜੇ ਹੋਵੇਗੀ ਹਰਿਆਲੀ ਤਾਂ ਹੀ ਹੋਵੇਗੀ ਖੁਸ਼ਹਾਲੀ ’ ਦੇ ਨਾਅਰੇ ਨਾਲ ਸਕੂਲ ਦੀ ਪ੍ਰਿੰਸੀਪਲ ਰਾਜਪਾਲ ਕੌਰ, ਅਧਿਆਪਕਾਵਾਂ ,ਵਾਤਵਰਨ ਪ੍ਰੇਮੀ ਜੁਗਿੰਦਰ ਸਿੰਘ, ਸੇਵਾ ਮੁਕਤ ਪ੍ਰਿੰਸੀਪਲ ਪੂਨਮ ਭਾਰਦਵਾਜ ਅਤੇ ਵਿਦਿਆਰਥੀਆਂ ਵਲੋਂ ਵਾਤਾਵਰਣ ਨੂੰ ਸ਼ੁੱਧ ਕਰਨ ਦਾ ਪ੍ਰਣ ਕੀਤਾ ਗਿਆ। ਪ੍ਰਿੰਸੀਪਲ ਰਾਜਪਾਲ ਕੌਰ ਨੇ ਕਿਹਾ ਕਿ ਸਾਡਾ ਨਿਸ਼ਾਨਾ ਹੈ ਕਿ ਇਸ ਸਾਲ ਅਸੀਂ ਵਾਤਾਵਰਣ ਸੁਰੱਖਿਆ ਵਿੱਚ ਭਾਈਵਾਲੀ ਨਿਭਾਈਏ । ਉਨ੍ਹਾਂ ਕਿਹਾ ਕਿ ਵਧਦੇ ਪ੍ਰਦੂਸ਼ਣ ਨੂੰ ਅਤੇ ਕੁਦਰਤ ਦਾ ਸੰਤੁਲਨ ਬਣਾਉਣ ਲਈ ਵੱਧ ਤੋਂ ਵੱਧ ਬੂਟੇ ਲਗਾਉਣ ਦਾ ਉਪਰਾਲਾ ਕੀਤਾ ਗਿਆ ਹੈ। ਇਸ ਮੌਕੇ ਉਨ੍ਹਾਂ ਜਨਤਾ ਨੂੰ ਜ਼ਿਆਦਾ ਬੂਟੇ ਲਗਾਉਣ ਅਤੇ ਉਨ੍ਹਾਂ ਦੀ ਦੇਖਭਾਲ ਕਰਨ ਦੀ ਅਪੀਲ ਕੀਤੀ।
ਇਸ ਮੌਕੇ ਵਾਤਵਰਨ ਪ੍ਰੇਮੀ ਜੋਗਿੰਦਰ ਸਿੰਘ ਅਤੇ ਪ੍ਰਿੰਸੀਪਲ ਰਾਜਪਾਲ ਕੌਰ ਵਲੋਂ ਸਿੰਦੂਰ ਦਾ ਬੂਟਾ ਲਗਾਇਆ। ਉਨ੍ਹਾਂ ਦੱਸਿਆ ਕਿ ਸਿੰਦੂਰ ਭਾਰਤ ਦਾ ਸ਼ੌਰਯ ਅਤੇ ਅਸਮਿਤਾ ਦਾ ਪ੍ਰਤੀਕ ਬਣ ਜਾਂਦਾ ਹੈ। ਸਿੰਦੂਰ ਕਾ ਬੂਟਾ ਕੇਵਲ ਧਾਰਮਿਕ ਜਾਂ ਵਪਾਰਕ ਵਿਗਿਆਨ ਤੋਂ ਹੀ ਨਹੀਂ ਸਗੋਂ ਦਵਾਈ ਦੀ ਦ੍ਰਿਸ਼ਟੀ ਤੋਂ ਵੀ ਬਹੁਤ ਲਾਭਕਾਰੀ ਹੈ।
ਵਾਤਵਰਨ ਪ੍ਰੇਮੀ ਜੁਗਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਵਾਤਾਵਰਣ ਦਾ ਮਹੱਤਵ ਸਮਝਾਉਂਦਿਆਂ ਕਿਹਾ ਕਿ ਇਹ ਸਾਡੀ ਸੇਵਾ ਹੋਵੇਗੀ ਕਿ ਅਸੀਂ ਮਿਲਕੇ ਕੁਦਰਤੀ ਵਾਤਾਵਰਨ ਨੂੰ ਸੁਰੱਖਿਅਤ ਰੱਖੀਏ।
ਇਸ ਮੌਕੇ ਮੁੱਖ ਮਹਿਮਾਨ ਜੋਗਿੰਦਰ ਸਿੰਘ,ਸੇਵਾ ਮੁਕਤ ਪ੍ਰਿੰਸੀਪਲ ਪੂਨਮ ਭਾਰਦਵਾਜ , ਸਕੂਲ ਪ੍ਰਬੰਧਕ ਕਮੇਟੀ ਮੈਂਬਰ ਰਮਨਪ੍ਰੀਤ ਕੌਰ, ਅਧਿਆਪਕ ਜਸਬੀਰ ਕੌਰ, ਤੋਸ਼ੀਨ, ਕੰਚਨ ਬਾਲਾ, ਬਲਬੀਰ ਕੌਰ, ਰੋਜ਼ੀ ਸਭਰਵਾਲ, ਬਲਜੀਤ ਕੌਰ, ਸਿੰਧੂ, ਕਿਰਨ, ਰੇਖਾ ਯਾਦਵ ਅਤੇ ਵਿਦਿਆਰਥੀਆਂ ਹਾਜ਼ਰ ਸਨ।
ਫੋਟੋ ਕੈਪਸ਼ਨ
ਬੂਟੇ ਵੰਡ ਕੇ ਵਾਤਵਰਨ ਦੀ ਸ਼ੁਧਤਾ ਦਾ ਸੁਨੇਹਾ ਦਿੰਦੇ ਹੋਏ ਪ੍ਰਿੰਸੀਪਲ ਰਾਜਪਾਲ ਕੌਰ, ਜੋਗਿੰਦਰ ਸਿੰਘ, ਰਮਨਪ੍ਰੀਤ ਕੌਰ ਅਧਿਆਪਕ ਤੇ ਵਿਦਿਆਰਥੀ।