25/09/2025
ਜ਼ੋਨ ਘਨੌਰ ਦੀ ਐਥਲੈਟਿਕ ਮੀਟ ਦਾ ਹੋਇਆ ਆਗ਼ਾਜ਼ - ( ਵੱਖ-ਵੱਖ ਸਕੂਲਾਂ ਦੀਆਂ ਲੜ੍ਹਕੀਆਂ ਨੇ ਲਿਆ ਹਿੱਸਾ - ਜਸਵਿੰਦਰ ਚਪੜ੍ਹ) -ਅੱਜ ਯੂਨੀਵਰਸਿਟੀ ਕਾਲਜ ਘਨੌਰ ਵਿਖੇ ਜਸਵਿੰਦਰ ਸਿੰਘ ਚਪੜ- ਸਟੇਟ ਅਵਾਰਡੀ- ਜੋਨ ਖੇਡ ਸਕੱਤਰ ਘਨੌਰ ਅਤੇ ਪ੍ਰਿੰਸੀਪਲ ਰਾਜ ਕੁਮਾਰ- ਪ੍ਰਧਾਨ ਦੀ ਅਗਵਾਈ ਵਿਚ ਸਰਦ ਰੁੱਤ ਐਥਲੈਟਿਕ ਮੀਟ (2025 -26) ਦੀ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਸ਼ੁਰੂਆਤ ਕਰਵਾਈ ਗਈ। ਇਸ ਮੀਟ ਦੀ ਸ਼ੁਰੂਆਤ ਲਖਵੀਰ ਸਿੰਘ ਗਿੱਲ ਪ੍ਰਿੰਸੀਪਲ ਯੂਨੀਵਰਸਿਟੀ ਕਾਲਜ ਘਨੌਰ ਨੇ ਕੀਤੀ। ਅੱਜ ਇੱਥੇ ਲੜ੍ਹਕੀਆਂ ਨੇ ਕ੍ਰਮਵਾਰ 100 ਮੀ, 200 - 400- 600- 800- 1500- 3000 ਮੀਟਰ ਦੌੜਾਂ - 3000 ਮੀ. ਵਾਕ, ਲੰਬੀ ਛਾਲ, ਤੀਹਰੀ ਛਾਲ, ਉੱਚੀ ਛਾਲ, ਗੋਲਾ ਸੁੱਟਣਾ, ਪਾਥੀ ਸੁੱਟਣਾ, ਜੈਵਲੀਅਨ ਥਰੋ, ਕਰਾਸ ਕੰਟਰੀ ਦੌੜਾਂ ਕਰਵਾਈਆਂ ਜਿਸ ਵਿਚ ਸ.ਸ.ਸ.ਸ. ਉਲਾਣਾ, ਕਪੂਰੀ, ਬਹਾਦਰਗੜ੍ਹ, ਸੰਤਪਾਲ ਕਾਨਵੈਂਟ ਸਕੂਲ, ਸਿੰਘਪੁਰਾ ਇੰਟਰਨੈਸ਼ਨਲ ਸਕੂਲ, ਮਾਈਲਸਟੋਨ ਸਕੂਲ ਦੀਆਂ ਖਿਡਾਰਨਾਂ ਨੇ ਵੱਖ-ਵੱਖ ਇਵੈਂਟਾਂ ਵਿਚ ਪਹਿਲੀਆਂ ਪੁਜੀਸ਼ਨਾਂ ਹਾਸਿਲ ਕੀਤੀਆਂ। ਜੇਤੂ ਖਿਡਾਰਨਾਂ ਨੂੰ ਪ੍ਰਬੰਧਕਾਂ ਵੱਲੋ ਮੈਡਲਜ਼- ਸਰਟੀਫਿਕੇਟ ਦੇ ਕੇ ਸਨਮਾਨਿੱਤ ਕੀਤਾ ਗਿਆ। ਇਸ ਮੌਕੇ ਸ੍ਰੀ ਪ੍ਰਦੀਪ ਕੁਮਾਰ, ਸ੍ਰੀ ਅਲਬਰਟ, ਸੰਜੀਵ ਸੋਹਲ, ਰਾਜ ਕੁਮਾਰ, ਤਨਵੀਰ ਸਿੰਘ, ਹਰਪ੍ਰੀਤ ਸਿੰਘ, ਬਲਜੀਤ ਸਿੰਘ, ਸੁਨੀਲ ਕੁਮਾਰ, ਮੈਡਮ ਅਮਨਦੀਪ ਕੌਰ, ਹਰਪ੍ਰੀਤ ਕੌਰ, ਨਵਜੋਤ ਕੌਰ, ਜਸਵੰਤ ਕੌਰ, ਕਵਲਪ੍ਰੀਤ ਕੌਰ, ਰਾਜਵਿੰਦਰ ਕੌਰ, ਪਰਮਜੀਤ ਕੌਰ, ਜਸਪਾਲ ਕੌਰ, ਰਾਜਨਪ੍ਰੀਤ ਕੌਰ, ਦਰਸ਼ਨ ਕੌਰ, ਰਵਿੰਦਰਜੀਤ ਕੌਰ ਤੋਂ ਇਲਾਵਾ ਜ਼ੋਨ ਘਨੌਰ ਦੇ ਸਰੀਰਕ ਸਿੱਖਿਆ ਅਧਿਆਪਕ ਅਤੇ ਖਿਡਾਰਨਾਂ ਹਾਜਰ ਰਹੀਆ।