PNAtv

PNAtv PNAtv पर देश विदेश की खबरें देखने के लिए PNAtv को लाइक करें और शेयर करें
Hi dear friends this is your PNATV news channel . plz like.comments and share

04/09/2025
01/09/2025

ਆਪ ਮਹਿਲਾ ਵਿੰਗ ਪ੍ਰਧਾਨ ਤੇ ਮੋਗਾ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਵੱਲੋਂ ਬਾੜ੍ਹ ਪੀੜਤਾਂ ਲਈ ਰਾਹਤ ਸਮੱਗਰੀ ਭੇਜੀ ਗਈ

ਮੋਗਾ ਦੇ ਕਈ ਵਰਕਰ ਪਿਛਲੇ ਪੰਜ ਦਿਨਾਂ ਤੋਂ ਬਾੜ੍ਹ ਪੀੜਤਾਂ ਦੀ ਸੇਵਾ ਕਰ ਰਹੇ ਹਨ। ਹਿਮਾਚਲ ਤੇ ਜੰਮੂ-ਕਸ਼ਮੀਰ ਵਿੱਚ ਹੋ ਰਹੀ ਭਾਰੀ ਬਾਰਿਸ਼ ਕਾਰਨ ਪੰਜਾਬ ਦੇ ਕਈ ਜ਼ਿਲ੍ਹੇ ਬਾੜ੍ਹ ਨਾਲ ਪ੍ਰਭਾਵਿਤ ਹੋਏ ਹਨ। ਪੰਜਾਬ ਸਰਕਾਰ ਵੱਲੋਂ ਹਰ ਤਰ੍ਹਾਂ ਦੇ ਪ੍ਰਬੰਧ ਕੀਤੇ ਜਾ ਰਹੇ ਹਨ। ਸਰਕਾਰੀ ਇਦਾਰਿਆਂ ਦੇ ਨਾਲ-ਨਾਲ ਸਮਾਜਕ ਸੰਸਥਾਵਾਂ ਵੀ ਪੀੜਤਾਂ ਤੱਕ ਰਾਹਤ ਸਮੱਗਰੀ ਪਹੁੰਚਾ ਰਹੀਆਂ ਹਨ ਤਾਂ ਜੋ ਉਨ੍ਹਾਂ ਨੂੰ ਖਾਣ-ਪੀਣ ਦੀ ਕੋਈ ਕਮੀ ਨਾ ਰਹੇ।

ਇਸੇ ਕੜੀ ਵਿੱਚ ਆਮ ਆਦਮੀ ਪਾਰਟੀ ਦੀ ਮਹਿਲਾ ਵਿੰਗ ਪ੍ਰਧਾਨ ਤੇ ਮੋਗਾ ਦੀ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਵੀ ਨਿਰੰਤਰ ਬਾੜ੍ਹ ਪੀੜਤਾਂ ਨੂੰ ਮਿਲ ਕੇ ਉਨ੍ਹਾਂ ਦੀਆਂ ਲੋੜਾਂ ਮੁਤਾਬਕ ਰਾਸ਼ਨ, ਪਾਣੀ ਤੇ ਦਵਾਈਆਂ ਵੰਡ ਰਹੀਆਂ ਹਨ। ਮੋਗਾ ਦੀ ਸੰਗਤ ਵੱਲੋਂ ਅਕਾਲਸਰ ਰੋਡ ਗੁਰਦੁਆਰੇ ਵਿੱਚ ਇਕੱਠੀ ਕੀਤੀ ਗਈ ਰਾਹਤ ਸਮੱਗਰੀ ਨੂੰ ਟਾਟਾ 407 ਰਾਹੀਂ ਬਾੜ੍ਹ ਪੀੜਤਾਂ ਲਈ ਮੋਗਾ ਤੋਂ ਭੇਜਿਆ ਗਿਆ।

ਇਸ ਮੌਕੇ ਡਾ. ਅਮਨਦੀਪ ਕੌਰ ਅਰੋੜਾ ਨੇ ਕਿਹਾ ਕਿ ਮੋਗਾ ਵੱਲੋਂ ਨਿਰੰਤਰ ਬਾੜ੍ਹ ਪੀੜਤਾਂ ਤੱਕ ਰਾਸ਼ਨ ਤੇ ਹੋਰ ਜ਼ਰੂਰੀ ਸਮੱਗਰੀ ਪਹੁੰਚਾਈ ਜਾ ਰਹੀ ਹੈ।

ਅਮਨਦੀਪ ਕੌਰ ਅਰੋੜਾ, ਆਮ ਆਦਮੀ ਪਾਰਟੀ ਮਹਿਲਾ ਵਿੰਗ ਪ੍ਰਧਾਨ ਤੇ ਵਿਧਾਇਕ ਮੋਗਾ

---

30/08/2025

ਲਾਵਾਰਿਸ ਲਾਸ਼ਾਂ ਦਾ ਸੰਸਕਾਰ ਕਰਨ ਵਾਲੀ ਮੋਗਾ ਦੀ ਸਮਾਜ ਸੇਵਾ ਸੋਸਾਇਟੀ ਵੱਲੋਂ ਬਾਢ਼ ਪੀੜਤਾਂ ਨੂੰ ਰਾਹਤ ਸਮੱਗਰੀ ਪਹੁੰਚਾਈ ਜਾ ਰਹੀ ਹੈ।

ਪਸ਼ੂਆਂ ਲਈ ਚਾਰਾ, ਖਾਣ-ਪੀਣ ਦਾ ਸਮਾਨ ਅਤੇ ਹੋਰ ਜ਼ਰੂਰੀ ਵਸਤਾਂ ਬਾਢ਼ ਪੀੜਤ ਇਲਾਕਿਆਂ ਵਿੱਚ ਸਪਲਾਈ ਕੀਤੀਆਂ ਜਾ ਰਹੀਆਂ ਹਨ। ਇਹ ਸੇਵਾ ਹਾਲਾਤ ਸਹੀ ਹੋਣ ਤੱਕ ਜਾਰੀ ਰਹੇਗੀ।

ਹਿਮਾਚਲ ਅਤੇ ਜੰਮੂ ਕਸ਼ਮੀਰ ਵਿੱਚ ਪੈ ਰਹੀ ਭਾਰੀ ਬਾਰਿਸ਼ ਕਾਰਨ ਪੰਜਾਬ ਦੇ ਕਈ ਜ਼ਿਲ੍ਹੇ ਬਾਢ਼ ਨਾਲ ਪ੍ਰਭਾਵਿਤ ਹੋਏ ਹਨ। ਪੰਜਾਬ ਸਰਕਾਰ ਵੱਲੋਂ ਪੀੜਤਾਂ ਲਈ ਹਰ ਤਰ੍ਹਾਂ ਦੇ ਪ੍ਰਬੰਧ ਕੀਤੇ ਜਾ ਰਹੇ ਹਨ। ਸਰਕਾਰ ਨਾਲ ਨਾਲ ਸਮਾਜਿਕ ਸੰਸਥਾਵਾਂ ਵੀ ਬਾਢ਼ ਪੀੜਤਾਂ ਨੂੰ ਰਾਹਤ ਸਮੱਗਰੀ ਪਹੁੰਚਾ ਰਹੀਆਂ ਹਨ ਤਾਂ ਜੋ ਉਨ੍ਹਾਂ ਨੂੰ ਖਾਣ-ਪੀਣ ਦੀ ਕੋਈ ਕਮੀ ਨਾ ਆਵੇ।

ਇਸ ਸੰਦਰਭ ਵਿੱਚ, ਲਾਵਾਰਿਸ ਲਾਸ਼ਾਂ ਦਾ ਸੰਸਕਾਰ ਕਰਨ ਵਾਲੀ ਸਭ ਤੋਂ ਵੱਡੀ ਸਮਾਜਿਕ ਸੰਸਥਾ ਸਮਾਜ ਸੇਵਾ ਸੋਸਾਇਟੀ ਮੋਗਾ ਵੱਲੋਂ ਵੀ ਬਾਢ਼ ਪੀੜਤ ਇਲਾਕਿਆਂ ਵਿੱਚ ਜਾ ਕੇ ਰਾਹਤ ਸਮੱਗਰੀ ਪਹੁੰਚਾਈ ਜਾ ਰਹੀ ਹੈ ਤਾਂ ਕਿ ਪੀੜਤ ਲੋਕਾਂ ਨੂੰ ਕਿਸੇ ਵੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।

ਸਮਾਜ ਸੇਵਾ ਸੁਸਾਇਟੀ ਦੇ ਪ੍ਰਧਾਨ ਗੁਰਸੇਵਕ ਸਿੰਘ ਸਨਿਆਸੀ ਪ੍ਰਧਾਨ ਨੇ ਜਾਣਕਾਰੀ

27/08/2025

ਡਿਪਟੀ ਕਮਿਸ਼ਨਰ ਸਾਗਰ ਸੇਤੀਆ ਨੇ ਮੀਡੀਆ ਨੂੰ ਦਿੱਤੀ ਜਾਣਕਾਰੀ
******
ਤਿੰਨ ਪਿੰਡ ਸਤਲੁਜ ਦਰਿਆ ਦੇ ਪਾਣੀ ਨਾਲ ਘਿਰੇ
ਪਰ ਕੋਈ ਖ਼ਤਰੇ ਦੀ ਗੱਲ ਨਹੀਂ
ਸੀ.ਐਮ. ਦੇ ਹੁਕਮਾਂ ਮੁਤਾਬਕ ਪ੍ਰਸ਼ਾਸਨ ਵੱਲੋਂ ਪੂਰੀ ਨਿਗਰਾਨੀ ਰੱਖੀ ਜਾ ਰਹੀ ਹੈ

ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਭਾਰੀ ਬਾਢ਼ ਆਈ ਹੋਈ ਹੈ ਅਤੇ ਸਰਕਾਰ ਵੱਲੋਂ ਉਸ ਉੱਤੇ ਪੈਣੀ ਨਿਗਾਹ ਰੱਖ ਕੇ ਹਰ ਤਰ੍ਹਾਂ ਦੇ ਬਚਾਅ ਦੇ ਕੰਮ ਕੀਤੇ ਜਾ ਰਹੇ ਹਨ। ਜੇ ਮੋਗਾ ਜ਼ਿਲ੍ਹੇ ਦੀ ਗੱਲ ਕੀਤੀ ਜਾਵੇ ਤਾਂ ਮੋਗਾ ਜ਼ਿਲ੍ਹੇ ਦੇ ਸਤਲੁਜ ਨਾਲ ਲੱਗਦੇ ਤਿੰਨ ਪਿੰਡ ਜਿਵੇਂ ਕਿ ਸੰਘੇਡਾ, ਭੈਣੀ ਤੇ ਸ਼ੇਰੇ ਵਾਲਾ ਪਾਣੀ ਦੀ ਚਪੇਟ ਵਿੱਚ ਆਏ ਹੋਏ ਹਨ। ਹਾਲਾਂਕਿ ਅਜੇ ਕੋਈ ਖ਼ਤਰੇ ਦੀ ਗੱਲ ਨਹੀਂ ਪਰ ਇਥੇ ਦੀ ਲਗਭਗ ਪੰਜ ਹਜ਼ਾਰ ਇਕੜ ਜ਼ਮੀਨ ਦੀ ਫ਼ਸਲ ਪੂਰੀ ਤਰ੍ਹਾਂ ਬਰਬਾਦ ਹੋ ਗਈ ਹੈ।

ਹਾਲਾਤਾਂ ਬਾਰੇ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਮੋਗਾ ਸਾਗਰ ਸੇਤੀਆ ਨੇ ਪ੍ਰੈੱਸ ਕਾਨਫਰੰਸ ਵਿੱਚ ਦੱਸਿਆ ਕਿ ਜ਼ਿਲ੍ਹਾ ਮੋਗਾ ਵਿੱਚ ਸਾਰੇ ਹਾਲਾਤ ਅਜੇ ਤੱਕ ਨਾਰਮਲ ਹਨ, ਕਿਸੇ ਵੀ ਖ਼ਤਰੇ ਦੀ ਗੱਲ ਨਹੀਂ। ਜ਼ਿਲ੍ਹੇ ਦੇ ਤਿੰਨ ਪਿੰਡਾਂ ਦੀ ਲਗਭਗ ਪੰਜ ਹਜ਼ਾਰ ਇਕੜ ਜ਼ਮੀਨ ਦੀ ਫ਼ਸਲ ਬਰਬਾਦ ਹੋਈ ਹੈ। ਪ੍ਰਸ਼ਾਸਨ ਵੱਲੋਂ ਰਾਹਤ ਕੈਂਪ ਲਗਾ ਦਿੱਤੇ ਗਏ ਹਨ, ਪਸ਼ੂਆਂ ਲਈ ਚਾਰਾ ਵੀ ਪ੍ਰਸ਼ਾਸਨ ਵੱਲੋਂ ਮੁਹੱਈਆ ਕਰਵਾਇਆ ਜਾ ਰਿਹਾ ਹੈ ਅਤੇ ਸਾਰੀਆਂ ਮੈਡੀਕਲ ਟੀਮਾਂ ਨੂੰ ਵੀ ਤੈਨਾਤ ਕਰ ਦਿੱਤਾ ਗਿਆ ਹੈ। ਅਜੇ ਤੱਕ ਕੋਈ ਵੀ ਖ਼ਤਰੇ ਦੀ ਗੱਲ ਨਹੀਂ ਪਰ ਫਿਰ ਵੀ ਸੀ.ਐਮ. ਦੇ ਹੁਕਮਾਂ 'ਤੇ ਪ੍ਰਸ਼ਾਸਨ ਵੱਲੋਂ ਨਿਰੰਤਰ ਨਿਗਰਾਨੀ ਰੱਖੀ ਜਾ ਰਹੀ ਹੈ ਅਤੇ ਅਧਿਕਾਰੀਆਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ ਜੋ ਪੂਰੀ ਨਿਗਾਹ ਬਣਾਈ ਹੋਈ ਹਨ।

ਡਿਪਟੀ ਕਮਿਸ਼ਨਰ ਸਾਗਰ ਸੇਤੀਆ, IAS

15/08/2025

ਮੋਗਾ, 79ਵੇਂ ਆਜ਼ਾਦੀ ਦਿਵਸ ਦੇ ਮੌਕੇ ‘ਤੇ ਮੋਗਾ ਨਗਰ ਨਿਗਮ ਦੇ ਮੇਅਰ ਬਲਜੀਤ ਸਿੰਘ ਚਾਨੀ ਨੇ ਨਗਰ ਨਿਗਮ ਦਫ਼ਤਰ ਦੇ ਪ੍ਰੰਗਣ ਵਿੱਚ ਸ਼ਾਨ ਨਾਲ ਰਾਸ਼ਟਰੀ ਝੰਡਾ ਫਹਿਰਾ ਕੇ ਸਲਾਮੀ ਦਿੱਤੀ। ਇਸ ਮੌਕੇ ਉਹਨਾਂ ਨੇ ਮੋਗਾ ਵਾਸੀਆਂ ਸਮੇਤ ਦੇਸ਼ ਦੇ ਹਰੇਕ ਕੋਨੇ ਵਿੱਚ ਰਹਿਣ ਵਾਲੇ ਸਾਰੇ ਭਾਰਤੀ ਭਰਾਵਾਂ-ਭੈਣਾਂ ਨੂੰ ਦਿਲੋਂ ਮੁਬਾਰਕਾਂ ਤੇ ਸ਼ੁਭ ਕਾਮਨਾਵਾਂ ਭੇਟ ਕੀਤੀਆਂ।

ਮੇਅਰ ਬਲਜੀਤ ਸਿੰਘ ਚਾਨੀ ਨੇ ਕਿਹਾ ਕਿ ਆਜ਼ਾਦੀ ਦਾ ਇਹ ਦਿਨ ਸਾਨੂੰ ਸਿਰਫ਼ ਤਿਉਹਾਰ ਵਜੋਂ ਹੀ ਨਹੀਂ, ਸਗੋਂ ਦੇਸ਼ ਲਈ ਆਪਣੇ ਕਰਤਵਿਆਂ ਨੂੰ ਯਾਦ ਕਰਨ ਦਾ ਵੀ ਮੌਕਾ ਦਿੰਦਾ ਹੈ। ਉਹਨਾਂ ਨੇ ਸ਼ਹੀਦਾਂ ਦੀ ਕੁਰਬਾਨੀਆਂ ਨੂੰ ਯਾਦ ਕਰਦੇ ਹੋਏ ਕਿਹਾ ਕਿ ਸਾਡਾ ਫਰਜ ਹੈ ਕਿ ਅਸੀਂ ਦੇਸ਼ ਦੀ ਏਕਤਾ, ਅਖੰਡਤਾ ਅਤੇ ਤਰੱਕੀ ਲਈ ਆਪਣਾ ਯੋਗਦਾਨ ਪਾਏਂ।

ਝੰਡਾ ਫਹਿਰਾਉਣ ਸਮੇਂ ਮੌਕੇ ‘ਤੇ ਸਕੂਲੀ ਬੱਚਿਆਂ ਨੇ ਦੇਸ਼ਭਗਤੀ ਭਰੇ ਗੀਤ ਪੇਸ਼ ਕੀਤੇ, ਜਿਸ ਨਾਲ ਪੂਰਾ ਮਾਹੌਲ ਦੇਸ਼ਭਗਤੀ ਦੇ ਰੰਗਾਂ ਨਾਲ ਰੰਗਿਆ ਗਿਆ। ਵੱਡੀ ਗਿਣਤੀ ਵਿੱਚ ਨਗਰ ਨਿਗਮ ਦੇ ਅਧਿਕਾਰੀ, ਕਰਮਚਾਰੀ, ਸਮਾਜ ਸੇਵਾ ਸੋਸਾਇਟੀ ਪੱਤਰਕਾਰ ਭਾਈਚਾਰਾ ਅਤੇ ਸਥਾਨਕ ਲੋਕ ਹਾਜ਼ਰ ਰਹੇ।

Address

Jalandhar
144023

Alerts

Be the first to know and let us send you an email when PNAtv posts news and promotions. Your email address will not be used for any other purpose, and you can unsubscribe at any time.

Contact The Business

Send a message to PNAtv:

Share