30/03/2025
ਸਰਪੰਚਣੀ ਤੇ ਪਿੰਡ ਦਾ ਵਿਕਾਸ ਨਾ ਕਰਨ ਦੇ ਲਗਾਏ ਦੋਸ਼, ਸਰਪੰਚਣੀ ਕਰਦੀ ਹੈ ਚੁਣੇ ਹੋਏ ਪੰਚਾਂ ਨੂੰ ਬੇਇੱਜਤ
ਆਦਮਪੁਰ, (ਸੰਦੀਪ ਕੁਮਾਰ ਸਰੋਆ)- ਆਦਮਪੁਰ ਚ ਪੈਦੇ ਪਿੰਡ ਭੇਲਾ ਦੀ ਸਰਪੰਚਣੀ ਉੱਤੇ ਪਿੰਡ ਦੇ ਹੀ ਪੰਚਾਂ ਵੱਲੋਂ ਪਿੰਡ ਦੇ ਵਿਕਾਸ ਕੰਮ ਨਾ ਕਰਵਾਉਣ ਅਤੇ ਉਹਨਾਂ ਨੂੰ ਨਾਲ ਨਾ ਰੱਖਣ ਦੇ ਦੋਸ਼ ਲਗਾਉਂਦਿਆਂ ਪਿੰਡ ਦੇ ਸਰਕਾਰੀ ਸਕੂਲ ਵਿੱਚ ਇੱਕ ਵੱਡਾ ਇਕੱਠ ਕੀਤਾ ਗਿਆ। ਇਸ ਮੌਕੇ ਜਾਣਕਾਰੀ ਦਿੰਦੇ ਪੰਚ ਅਮਨਦੀਪ ਸਿੰਘ, ਬਲਵੀਰ ਕੌਰ ਪੰਚ, ਅਰਵੀਨਾ ਪੰਚ, ਬਲਵੀਰ ਰਾਮ ਪੰਚ ਵੱਲੋ ਪਿੰਡ ਵਾਸੀਆਂ ਦੀ ਹਾਜ਼ਰੀ ਵਿੱਚ ਪਿੰਡ ਦੀ ਸਰਪੰਚ ਬੀਬੀ ਜਗੀਰ ਕੌਰ ਸਮੇਤ ਇੱਕ ਪੰਚ ਸੰਜੀਵ ਕੁਮਾਰ ਤੇ ਕਥਿਤ ਤੌਰ ਤੇ ਦੋਸ਼ ਲਗਾਉਂਦਿਆਂ ਦੱਸਿਆ ਕਿ ਸਾਡੇ 04 ਪੰਚਾਂ ਦੀ ਸਹਿਮਤੀ ਤੋਂ ਬਿਨਾਂ ਪਿੰਡ ਦੇ ਸਰਪੰਚ ਬੀਬੀ ਜਗੀਰ ਕੌਰ ਤੇ ਪੰਚ ਸੰਜੀਵ ਕੁਮਾਰ ਵੱਲੋ ਬਿਨਾਂ ਸਹਿਮਤੀ ਤੋਂ ਬਗੈਰ ਮਤਾ ਪਾ ਕੇ ਸਾਨੂੰ ਗੈਰ ਹਾਜ਼ਰ ਕੀਤਾ ਗਿਆ ਹੈ। ਜੇਕਰ ਸਾਡੇ ਵੱਲੋਂ ਇਸ ਦਾ ਵਿਰੋਧ ਕਰਦੇ ਹਾਂ ਤਾਂ ਫਿਰ ਆਦਮਪੁਰ ਵਿੱਚ ਬਣੀ ਸਰਪੰਚਾਂ ਦੀ ਯੂਨੀਅਨ ਵਲੋਂ ਸਾਡੇ ਪਿੰਡ ਕੰਮਾਂ ਵਿੱਚ ਨਜਾਇਜ਼ ਤੌਰ ਉੱਤੇ ਦਖਲ ਅੰਦਾਜੀ ਕਰਕੇ ਪਿੰਡ ਦਾ ਮਾਹੌਲ ਖਰਾਬ ਕੀਤਾ ਜਾ ਰਿਹਾ ਹੈ। ਜੇਕਰ ਪੰਚਾਇਤ ਸੈਕਟਰੀ ਪੰਚਾਇਤ ਦੇ ਹੱਕ ਵਿੱਚ ਗੱਲ ਕਰਦਾ ਹੈ ਤਾਂ ਯੂਨੀਅਨ ਦੇ ਮੈਂਬਰ ਜੋ ਸੱਤਾਧਰੀ ਪਾਰਟੀ ਨਾਲ ਆਗੂ ਹੋਣ ਕਰਕੇ ਪਿੰਡ ਦੇ ਪੰਚਾਇਤ ਸੈਕਟਰੀ ਨੂੰ ਬਦਲ ਦਿੰਦੇ ਹਨ। ਜਿਸ ਕਰਕੇ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ। ਪੰਚ ਬੀਬੀ ਬਲਬੀਰ ਕੌਰ, ਪੰਚ ਬੀਬੀ ਅਰਵੀਨਾ ਨੇ ਦੱਸਿਆ ਕਿ ਜਦੋਂ ਵੀ ਅਸੀਂ ਪੰਚਾਇਤ ਦੀ ਮੀਟਿੰਗ ਵਿੱਚ ਹਾਜ਼ਰ ਹੁੰਦੀਆਂ ਹਾਂ ਤਾਂ ਫਿਰ ਸਾਡੇ ਨਾਲ ਵਿਤਕਤਾ ਕੀਤਾ ਜਾਂਦਾ ਹੈ। ਸਾਨੂੰ ਖੜਾ ਰੱਖਿਆ ਜਾਂਦਾ ਸਰਪੰਚ ਆਪ ਕੁਰਸੀ ਤੇ ਬੈਠ ਕੇ ਸਾਡੇ ਨਾਲ ਗੱਲ ਕਰਦੀ ਹੈ। ਜਿਸ ਕਰਕੇ ਸਾਨੂੰ ਆਪਣੀ ਬੇਇਜਤੀ ਮਹਿਸੂਸ ਹੁੰਦੀ ਹੈ। ਉਨ੍ਹਾਂ ਕਿਹਾ ਹੈ ਕਿ ਅਸੀਂ ਪਿੰਡ ਦਾ ਵਿਕਾਸ ਕਰਵਾਉਣਾ ਚਾਹੁੰਦੇ ਹਾਂ ਤੇ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਪਿੰਡ ਦੇ ਕੰਮ ਜਲਦੀ ਤੋਂ ਜਲਦੀ ਕਰਵਾਏ ਜਾਣ। ਇਸ ਮਾਮਲੇ ਸਬੰਧੀ ਸਰਪੰਚ ਜਗੀਰ ਕੌਰ ਨਾਲ ਫੋਨ ਤੇ ਗੱਲਬਾਤ ਕੀਤੀ ਤਾਂ ਉਨ੍ਹਾ ਦੱਸਿਆ ਕਿ ਮੇਰੇ ਤੇ ਲਗਾਏ ਸਾਰੇ ਇਲਜ਼ਾਮ ਬੇਬੁਨਿਆਦ ਹਨ।ਪਿੰਡ ਵਿੱਚ ਪਾਰਟੀਬਾਜ਼ੀ ਹੋਣ ਕਰਕੇ ਵਿਕਾਸ ਨਹੀਂ ਹੋ ਰਿਹਾ। ਇਸ ਪੂਰੇ ਮਾਮਲੇ ਸੰਬੰਧੀ ਬੀ.ਡੀ.ਪੀ.ਓ ਅਮਰਜੀਤ ਸਿੰਘ ਆਦਮਪੁਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਪਿੰਡ ਭੇਲਾਂ ਦੀ ਪੰਚਾਇਤ ਦਾ ਕੋੋਰਮ ਪੂਰਾ ਨਾ ਹੋਣ ਕਰਕੇ ਸਰਪੰਚ ਅਤੇ ਪੰਚਾਇਤ ਮੈਂਬਰਾਂ ਦੀ ਆਪਸ ਵਿੱਚ ਸਹਿਮਤੀ ਨਾ ਹੋਣ ਕਰਕੇ ਪਿੰਡ ਦਾ ਵਿਕਾਸ ਰੁਕਿਆ ਹੋਇਆ ਹੈ। ਪਿੰਡ ਦੇ ਸਰਪੰਚ ਵੱਲੋਂ ਪੰਚਾਇਤ ਸੈਕਟਰੀ ਦੀ ਹਾਜ਼ਰੀ ਤੋਂ ਬਿਨਾਂ ਪਾਇਆ ਗਿਆ ਕੇਈ ਵੀ ਮਤਾ ਪ੍ਰਵਾਨ ਨਹੀਂ ਕੀਤਾ ਜਾਵੇਗਾ। ਉਨਾਂ ਕਿਹਾ ਪੰਚਾਇਤ ਨੂੰ ਸਹਿਮਤੀ ਲਈ ਇੱਕ ਤਰੀਕ ਦਿੱਤੀ ਗਈ ਹੈ ਜੇਕਰ ਫਿਰ ਵੀ ਕੋਈ ਹੱਲ ਨਹੀਂ ਨਿਕਲਿਆ ਪਿੰਡ ਵਿੱਚ ਪ੍ਰਬੰਧਕ ਲਗਾ ਕੇ ਕੰਮ ਸ਼ੁਰੂ ਕਰਵਾ ਦਿੱਤਾ ਜਾਵੇਗਾ। ਇਸ ਮੌਕੇ ਹਰਪ੍ਰੀਤ ਸਿੰਘ ਨਿਝੱਰ, ਮਹਿੰਦਰ ਸਿੰਘ, ਜਰਨੈਲ ਸਿੰਘ, ਲਵਦੀਪ ਸਿੰਘ ਜਗਤਾਰ ਸਿੰਘ ਹਰਪ੍ਰੀਤ ਸਿੰਘ ਪੑਜਿੰਦਰ ਸਿੰਘ, ਇੰਦਰਜੀਤ ਸਿੰਘ, ਮਹਿੰਦਰ ਰਾਮ ਮਾਹੀ, ਜਗਤਾਰ ਸਿੰਘ, ਸੁਖਬੀਰ ਸਿੰਘ, ਜਸਦੀਪ ਸਿੰਘ, ਮਨਦੀਪ ਸਿੰਘ, ਜਸਪਾਲ ਸਿੰਘ, ਸੁਖਜਿੰਦਰ ਸਿੰਘ, ਹਰਪ੍ਰੀਤ ਸਿੰਘ, ਨੰਬਰਦਾਰ ਜਗਵਿੰਦਰ ਸਿੰਘ, ਮਨਦੀਪ ਸਿੰਘ, ਗੁਰਦੀਪ ਸਿੰਘ, ਗੁਰੂਕਰਨਦੀਪ ਸਿੰਘ, ਮਨਪ੍ਰੀਤ ਸਿੰਘ, ਸੁਰਜੀਤ ਸਿੰਘ, ਅਮਰਜੀਤ ਸਿੰਘ, ਬਾਗ ਹੁਸੈਨ, ਰਾਂਝਾ, ਹਰਮੀਤ ਕੌਰ ਜਸਵਿੰਦਰ ਕੌਰ ਸੀਮਾ ਰਾਣੀ, ਕਮਲਪ੍ਰੀਤ ਕੌਰ, ਬਲਬੀਰ ਕੌਰ, ਪਰਮਜੀਤ ਕੌਰ, ਸੁਖਵਿੰਦਰ ਕੌਰ, ਸੁਰਜੀਤ ਕੌਰ ਸਮੇਤ ਪਿੰਡ ਵਾਸੀ ਹਾਜ਼ਰ ਹੋਏ।