
18/02/2025
Hadimba Mandir
ਮਨਾਲੀ ਸ਼ਹਿਰ ‘ਚ ਬੇਸ਼ੱਕ ਪਿਛਲੇ ਦਸ ਕੁ ਸਾਲਾਂ ਤੋਂ ਭੀੜ-ਭਾੜ ਕਈ ਗੁਣਾ ਵੱਧ ਗਈ ਹੈ ਪਰ ਕੁਝ ਥਾਂਵਾਂ ਅੱਜ ਵੀ ਸ਼ਾਂਤ ਅਤੇ ਸਕੂਨ ਭਰੀਆਂ ਹਨ। ਇਸ ਜਗ੍ਹਾ ਤੇ ਰੌਣਕ ਅਤੇ ਸ਼ੋਰ ਹੋਣ ਦੇ ਬਾਵਜੂਦ ਵੀ ਇੱਕ ਖਾਲੀਪਣ ਹਮੇਸ਼ਾ ਰਹਿੰਦਾ ਹੈ, ਇਸ ਮੰਦਰ ਦੁਆਲੇ ਖਲੋਤੇ ਦਿਆਰ ਦੇ ਉੱਚੇ ਦਰਖਤ ਇਉਂ ਲਗਦਾ ਜਿਵੇਂ ਸਾਰਾ ਸ਼ੋਰ ਸ਼ਰਾਬਾ ਸੋਖ ਲੈਂਦੇ ਹੋਣ।