01/01/2026
ਸਾਰਿਆਂ ਨੂੰ ਨਵਾਂ ਸਾਲ ਮੁਬਾਰਕ !!
ਖੁਸ਼ੀਆਂ ਚਾਵਾਂ ਨਾਲ ਮੁਬਾਰਕ !!
ਮਾਰੂਥਲਾਂ ਨੂੰ ਪਾਣੀ ਮਿਲੇ !
ਪਾਤਰਾਂ ਨੂੰ ਕਹਾਣੀ ਮਿਲੇ!
ਨਾ ਵੰਡ ਕਿਸੇ ਨੂੰ ਕਾਣੀ ਮਿਲੇ!
ਰੂਹ ਨੂੰ ਰੂਹ ਦਾ ਹਾਣੀ ਮਿਲੇ!
ਆਪਣਿਆਂ ਦੀ ਭਾਲ ਮੁਬਾਰਕ !!
ਸਾਰਿਆਂ ਨੂੰ ਨਵਾਂ ਸਾਲ ਮੁਬਾਰਕ !!
ਆਸ਼ਕਾਂ ਨੂੰ ਮੁਹੱਬਤ ਮਿਲੇ!
ਮਹਿਨਤੀਆਂ ਨੂੰ ਬਰਕਤ ਮਿਲੇ!
ਘਮੰਡੀਆਂ ਨੂੰ ਲਿਆਕਤ ਮਿਲੇ!
ਸ਼ਕਲਾਂ ਅਕਲਾਂ ਨੂੰ ਇਜ਼ੱਤ ਮਿਲੇ!
ਇੱਜਤਾਂ ਅਣਖਾਂ ਹਰ ਹਾਲ ਮੁਬਾਰਕ !!
ਸਾਰਿਆਂ ਨੂੰ ਨਵਾਂ ਸਾਲ ਮੁਬਾਰਕ !!
ਮੁਸਾਫਿਰਾਂ ਨੂੰ ਮੰਜ਼ਿਲ ਮਿਲੇ !
ਦਿਲ ਲੱਭਦਿਆਂ ਨੂੰ ਦਿਲ ਮਿਲੇ!
ਅੱਖੀਆਂ ਨੂੰ, ਨਾ ਸਿੱਲ ਮਿਲੇ!
ਜੇ ਮਿਲੇ,ਮੁਸਕਾਉਂਦੀ ਮੁਸ਼ਕਿਲ ਮਿਲੇ!
ਡਿੱਗਿਆਂ ਨੂੰ ਨਵੀ ਚਾਲ ਮੁਬਾਰਕ !!
ਸਾਰਿਆਂ ਨੂੰ ਨਵਾਂ ਸਾਲ ਮੁਬਾਰਕ !!
ਦਰਦਾਂ ਨੂੰ ਟਕੋਰ - ਦਵਾਈ ਮਿਲੇ!
ਠਰੇ ਰਿਸ਼ਤਿਆਂ ਨੂੰ ਗਰਮਾਈ ਮਿਲੇ!
ਕੋਰੇ ਸਫ਼ਿਆਂ ਨੂੰ ਸਿਹਾਈ ਮਿਲੇ !
'ਲਾਲੀ' ਲਫ਼ਜ਼ਾਂ ਨੂੰ ਗਹਿਰਾਈ ਮਿਲੇ!
ਸ਼ਾਇਰਾਂ ਨੂੰ ਹੋਣ ਖ਼ਿਆਲ ਮੁਬਾਰਕ !!
ਸਾਰਿਆਂ ਨੂੰ ਨਵਾਂ ਸਾਲ ਮੁਬਾਰਕ !!
ਲਿਖਤੁਮ :- ਲਾਲੀ ਅੱਪਰਾ ( ਜਲੰਧਰ )
Wh :- 87278 -00720