
01/10/2025
ਜਲੰਧਰ ਦੀ ਸ਼ਾਨ – ਕਾਰ ਵਾਲੀ ਕੋਠੀ 🚘🏛️
ਇਹ ਵਿਲੱਖਣ ਕੋਠੀ ਰੇਲਵੇ ਰੋਡ ਤੇ ਦੋਮੌਰੀਆ ਪੁੱਲ ਦੇ ਨਜ਼ਦੀਕ ਹੈ।
ਜਲੰਧਰ ਦੀ ਸਭ ਤੋਂ ਮਸ਼ਹੂਰ ਇਮਾਰਤਾਂ ਵਿੱਚੋਂ ਇੱਕ ਸੀ ਕਾਰ ਵਾਲੀ ਕੋਠੀ।
ਇਹ ਕੋਠੀ 1930 ਦੇ ਦਹਾਕੇ ਵਿੱਚ ਰੁਲੀਆ ਰਾਮ ਕਪੂਰ ਨੇ ਬਣਵਾਈ ਸੀ।
🔹 ਇਸ ਦਾ ਡਿਜ਼ਾਇਨ ਇੱਕ Chevrolet ਕਾਰ ਮਾਡਲ ਤੇ ਅਧਾਰਿਤ ਸੀ।
🔹 ਕਾਰ ਦੀਆਂ ਹੈੱਡਲਾਈਟਾਂ ਰਾਤ ਨੂੰ ਜਲਦੀਆਂ ਸਨ।
ਕੋਠੀ ਵਿੱਚ ਵੱਡੇ ਕਮਰੇ, ਤਹਿਖਾਨਾ, ਵੱਡੀ ਲੌਬੀ ਤੇ ਇੱਕ ਸ਼ਿਵ ਮੂਰਤੀ ਸੀ ਜਿਸ ਉੱਤੇ ਪਾਣੀ ਵਰਸਦਾ ਸੀ।
1940–60 ਦੇ ਦੌਰਾਨ ਇਹ ਜਲੰਧਰ ਦਾ ਇਕ ਅਨੋਖਾ ਆਕਰਸ਼ਣ ਬਣੀ ਰਹੀ।
ਪਰ 1970–90 ਦੇ ਸਮੇਂ ਪਰਿਵਾਰ ਮੁੰਬਈ ਸ਼ਿਫਟ ਹੋ ਗਿਆ, ਜਿਸ ਕਰਕੇ ਦੇਖਭਾਲ ਘੱਟ ਹੋਈ।
ਹੌਲੀ-ਹੌਲੀ ਕੋਠੀ ਟੁੱਟਣੀ ਸ਼ੁਰੂ ਹੋ ਗਈ ਤੇ ਕਾਰ ਦਾ ਹਿੱਸਾ ਖਰਾਬ ਹੋ ਗਿਆ।
ਅੱਜ ਇਹ ਥਾਂ ਖੰਡਰ ਬਣ ਚੁੱਕੀ ਹੈ, ਪਰ ਲੋਕਾਂ ਦੀਆਂ ਯਾਦਾਂ ਵਿੱਚ
“ਕਾਰ ਵਾਲੀ ਕੋਠੀ” ਅਜੇ ਵੀ ਜਿੰਦਾ ਹੈ।
FB POST