Rozana Bharat Jalandhar

Rozana Bharat Jalandhar Rozana Bharat news founded in 2022 is Punjab's leading punjabi/Hindi news portal

25/05/2025

ਜਲੰਧਰ ਕਮਿਸ਼ਨਰੇਟ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਅੱਜ ਸੀਨੀਅਰ ਪੁਲਿਸ ਅਧਿਕਾਰੀਆਂ ਨਾਲ ਪ੍ਰੈਸ ਕਾਨਫਰੰਸ ਕੀਤੀ ਰਿਪੋਰਟ: (ਵਿਕਾਸ ਕੁਮਾਰ)

26/04/2025

जालंधर देहात के थाना भोगपुर पुलिस ने नाकाबंदी के दौरान 2 नशा तस्करों को गिरफ्तार कर 4 किलो 200 ग्राम अफीम बरामद की गई रिपोर्ट:(अभय)

ਪੰਜਾਬ ਪ੍ਰੈਸ ਕਲੱਬ ਵਿਖੇ ਲੱਗੀ ਦੋ ਦਿਨਾਂ ਕਲਾ ਪ੍ਰਦਰਸ਼ਨੀ ਸਮਾਪਤਜਲੰਧਰ, ਰੋਜ਼ਾਨਾ ਭਾਰਤ ਨਿਊਜ਼ (ਰਿਸ਼ੀ ਮੇਹਰਾ)- ਕਲਾ ਤੇ ਕਲਾਕਾਰ ਮੰਚ ਜਲੰਧਰ ਵ...
05/03/2025

ਪੰਜਾਬ ਪ੍ਰੈਸ ਕਲੱਬ ਵਿਖੇ ਲੱਗੀ ਦੋ ਦਿਨਾਂ ਕਲਾ ਪ੍ਰਦਰਸ਼ਨੀ ਸਮਾਪਤ

ਜਲੰਧਰ, ਰੋਜ਼ਾਨਾ ਭਾਰਤ ਨਿਊਜ਼ (ਰਿਸ਼ੀ ਮੇਹਰਾ)- ਕਲਾ ਤੇ ਕਲਾਕਾਰ ਮੰਚ ਜਲੰਧਰ ਵੱਲੋਂ ਪੰਜਾਬ ਪ੍ਰੈੱਸ ਕਲੱਬ ਦੇ ਸਹਿਯੋਗ ਨਾਲ ਕਲੱਬ ਦੇ ਵਿਹੜੇ 'ਚ ਲਗਾਈ ਦੋ ਦਿਨਾਂ ਚਿੱਤਰਕਾਰੀ ਅਤੇ ਅੱਖਰਕਾਰੀ ਕਲਾ ਪ੍ਰਦਰਸ਼ਨੀ ਅੱਜ ਸਮਾਪਤ ਹੋ ਗਈ। ਪ੍ਰਦਰਸ਼ਨੀ 'ਚ ਜਲੰਧਰ ਤੋਂ ਗੁਰਦੀਸ਼ ਪੰਨੂ, ਮੰਜ਼ਿਲ ਸਿੰਘ, ਇੰਦਰਜੀਤ ਸਿੰਘ ਚਿੱਤਰਕਾਰ ਤੋਂ ਇਲਾਵਾ ਕੰਵਰਦੀਪ ਸਿੰਘ ਕਪੂਰਥਲਾ ਵਲੋਂ ਅੱਖਰਕਾਰੀ ਅਤੇ ਚਿੱਤਰਕਾਰ ਰਣਜੀਤ ਕੌਰ ਮਲੋਟ ਵਲੋਂ ਆਪਣੀਆਂ ਵੱਖ-ਵੱਖ ਪੇਂਟਿੰਗ ਅਤੇ ਅੱਖਰਕਾਰੀ ਦੀਆਂ ਕਿਰਤਾਂ ਪ੍ਰਦਰਸ਼ਿਤ ਕੀਤੀਆਂ ਗਈਆਂ ਸਨ। ਵਧੇਰੇ ਜਾਣਕਾਰੀ ਦਿੰਦੇ ਹੋਏ ਮੰਚ ਦੇ ਪ੍ਰਧਾਨ ਇੰਦਰਜੀਤ ਸਿੰਘ ਨੇ ਦੱਸਿਆ ਕਿ ਅੱਜ ਦੀ ਪ੍ਰਦਰਸ਼ਨੀ 'ਚ ਵੱਖ ਵੱਖ ਸਕੂਲਾਂ ਦੇ ਬੱਚਿਆਂ ਤੋਂ ਇਲਾਵਾ ਦੇਸ਼ ਭਗਤ ਯਾਦਗਾਰ ਹਾਲ ਦੇ ਟਰੱਸਟੀ ਸੁਰਿੰਦਰ ਕੋਛੜ, ਜਸਪ੍ਰੀਤ ਸਿੰਘ ਸੈਣੀ, ਚੰਨੀ ਤਾਕੁਲੀਆ, ਐਸ.ਪੀ.ਸਿੰਘ, ਆਰ.ਕੇ.ਤੁਲੀ ਨਾਟਕਕਾਰ, ਜਸਪਾਲ ਸਿੰਘ ਯੂ.ਕੇ, ਕੰਵਰ ਜਸਪਾਲ ਸਿੰਘ, ਮਨਜਿੰਦਰ ਸਿੰਘ, ਐਮ.ਐਸ. ਢੱਲ, ਸੁਖਵਿੰਦਰ ਸਿੰਘ, ਬੂਟਾ ਸਿੰਘ ਅਤੇ ਗੁਰਜੀਤ ਜਲੰਧਰੀ, ਸੁਖਦੀਪ ਬੂਲ ਪੁਰੀ ਵਿਸ਼ੇਸ਼ ਤੌਰ 'ਤੇ ਪ੍ਰਦਰਸ਼ਨੀ 'ਚ ਪੁੱਜੇ ਅਤੇ ਉਨ੍ਹਾਂ ਨੇ ਕਲਾ ਅਤੇ ਕਲਾਕਾਰ ਮੰਚ ਵਲੋਂ ਕੀਤੇ ਗਏ ਇਸ ਉੱਦਮ ਦੀ ਸ਼ਲਾਘਾ ਕੀਤੀ ਅਤੇ ਪ੍ਰਦਰਸ਼ਨੀ 'ਚ ਪ੍ਰਦਰਸ਼ਿਤ ਕਲਾ ਕਿਰਤਾਂ ਦੀ ਸੂਖਮਤਾ ਅਤੇ ਕਲਾਕਾਰਾਂ ਦੀ ਸੋਚ ਨੂੰ ਪ੍ਰੇਰਨਾਦਾਇਕ ਦੱਸਿਆ। ਇਸ ਮੌਕੇ ਪ੍ਰਬੰਧਕਾਂ ਵਲੋਂ ਪ੍ਰਦਰਸ਼ਨੀ 'ਚ ਭਾਗ ਲੈਣ ਵਾਲੇ ਕਲਾਕਾਰਾਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ। ਪ੍ਰਦਰਸ਼ਨੀ ਦੇ ਅੰਤ 'ਚ ਮੰਚ ਦੇ ਪ੍ਰਧਾਨ ਇੰਦਰਜੀਤ ਸਿੰਘ ਨੇ ਪੰਜਾਬ ਪ੍ਰੈਸ ਕਲੱਬ ਦੇ ਪ੍ਰਧਾਨ ਸਤਨਾਮ ਸਿੰਘ ਮਾਣਕ ਅਤੇ ਸਮੁੱਚੀ ਟੀਮ ਦਾ ਧੰਨਵਾਦ ਕੀਤਾ। ਇਸ ਤੋਂ ਇਲਾਵਾ ਪ੍ਰਦਰਸ਼ਨੀ ਵਿੱਚ ਹਾਜ਼ਰ ਰਹੇ ਸੀਨੀਅਰ ਮੀਤ-ਪ੍ਰਧਾਨ ਰਾਜੇਸ਼ ਥਾਪਾ, ਮੀਤ-ਪ੍ਰਧਾਨ ਤੇਜਿੰਦਰ ਕੌਰ ਥਿੰਦ, ਸਕੱਤਰ ਮੇਹਰ ਮਲਿਕ, ਕੈਸ਼ੀਅਰ ਸ਼ਿਵ ਸ਼ਰਮਾ ਅਤੇ ਜਨਰਲ ਮੈਨੇਜਰ ਜਤਿੰਦਰ ਪਾਲ ਸਿੰਘ ਨੇ ਕਲਾਕਾਰ ਮੰਚ ਦੇ ਕਲਾਕਾਰਾਂ ਅਤੇ ਆਏ ਦਰਸ਼ਕਾਂ ਦਾ ਸਵਾਗਤ ਕਰਦਿਆਂ ਇਸ ਦੋ-ਦਿਨਾਂ ਪ੍ਰਦਰਸ਼ਨੀ ਨੂੰ ਯਾਦਗਰ ਬਣਾ ਦਿੱਤਾ।

ਪ੍ਰਾਚੀਨ ਸ਼ਿਵ ਮੰਦਰ ਤਾਲਾਬ ਸੈਰਗਾਹ ਲਾਲਾ ਹੁਕਮ ਚੰਦ ਸੂਰੀ ਬਸਤੀ ਸ਼ੇਖ ਵਿਖੇ ਬੜੀ ਧੂਮ-ਧਾਮ ਨਾਲ ਮਨਾਇਆ ਗਿਆ ਮਹਾਸ਼ਿਵਰਾਤਰੀ ਦਾ ਤਿਓਹਾਰਬਸਤੀ ਸ਼...
27/02/2025

ਪ੍ਰਾਚੀਨ ਸ਼ਿਵ ਮੰਦਰ ਤਾਲਾਬ ਸੈਰਗਾਹ ਲਾਲਾ ਹੁਕਮ ਚੰਦ ਸੂਰੀ ਬਸਤੀ ਸ਼ੇਖ ਵਿਖੇ ਬੜੀ ਧੂਮ-ਧਾਮ ਨਾਲ ਮਨਾਇਆ ਗਿਆ ਮਹਾਸ਼ਿਵਰਾਤਰੀ ਦਾ ਤਿਓਹਾਰ

ਬਸਤੀ ਸ਼ੇਖ (ਜੋਨੀ): ਪ੍ਰਾਚੀਨ ਸ਼ਿਵ ਮੰਦਰ ਤਾਲਾਬ ਸੈਰਗਾਹ ਲਾਲਾ ਹੁਕਮ ਚੰਦ ਸੂਰੀ ਬਸਤੀ ਸ਼ੇਖ ਬਸਤੀ ਦਾਨਿਸ਼ਮੰਦਾਂ ਜਲੰਧਰ ਵਿਖੇ ਕੱਲ ਮਹਾਂਸ਼ਿਵਰਾਤਰੀ ਦੇ ਮੌਕੇ ਉੱਤੇ ਲਾਲਾ ਹੁਕਮ ਚੰਦ ਸੂਰੀ ਵੈਲਫੇਅਰ ਸੋਸਾਇਟੀ (ਰਜਿ.) ਵੱਲੋਂ ਵਿਸ਼ਾਲ ਲੰਗਰ ਲਗਾਇਆ ਗਿਆ। ਜਿਸ ਵਿੱਚ ਤਰਾਂ ਤਰਾਂ ਦੇ ਵਿਅੰਜਨ ਬੜੀ ਹੀ ਸਾਫ ਸਫਾਈ ਨਾਲ਼ ਸੰਗਤਾਂ ਨੂੰ ਛਕਾਏ ਗਏ। ਇਹ ਮੰਦਰ ਬਸਤੀਆਤ ਇਲਾਕੇ ਦਾ ਸਭਤੋਂ ਪ੍ਰਾਚੀਨ ਮੰਦਰ ਹੈ। ਜਿਸ ਦਾ ਨਿਰਮਾਣ 1815 ਵਿੱਚ ਲਕਸ਼ਮਣ ਦਾਸ ਸੂਰੀ ਜੀ ਵੱਲੋਂ ਕੀਤਾ ਗਿਆ। ਜਿਸ ਦੀ ਮਾਲਕੀ ਲਾਲਾ ਹੁਕਮ ਚੰਦ ਸੁਰੀ ਪਰੀਵਾਰ ਦੇ ਨਾਮ ਤੇ ਹੈ। ਇਸ ਮੰਦਰ ਦੀ ਸਾਰੀ ਦੇਖ ਰੇਖ ਸੂਰੀ ਪਰੀਵਾਰ ਵੱਲੋਂ ਬਣਾਈ ਗਈ ਲਾਲਾ ਹੁਕਮ ਚੰਦ ਸੂਰੀ ਵੈੱਲਫੇਅਰ ਸੁਸਾਇਟੀ (ਰਜਿ.) ਵੱਲੋਂ ਕੀਤੀ ਜਾਂਦੀ ਹੈ। ਜੋ ਕਿ ਧਾਰਮਿਕ ਅਤੇ ਸਮਾਜਿਕ ਕੰਮਾਂ ਵਿੱਚ ਹਮੇਸ਼ਾ ਤੇ ਸੰਗਤਾਂ ਦੇ ਭਲੇ ਲਈ ਕੰਮ ਕਰਦੀ ਪ੍ਰਾਪਤ ਆਉਂਦੀ ਹੈ। ਕੱਲ ਮਹਾਂਸ਼ਿਵਰਾਤਰੀ ਦੇ ਮੌਕੇ EX MP ਸੁਸ਼ੀਲ ਕੁਮਾਰ ਰਿੰਕੂ MLA ਸ਼ੀਤਲ ਅੰਗੁਰਾਲ਼ ਅਤੇ ਵਾਰਡ ਨੰਬਰ 50 ਦੇ ਕੌਂਸਲਰ ਮਨਜੀਤ ਸਿੰਘ ਟੀਟੂ ਵਿਸ਼ੇਸ਼ ਤੌਰ ਤੇ ਪਹੁੰਚੇ ਸ਼ਿਵ ਭੋਲੇ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਇਲਾਕੇ ਦੇ ਕੌਂਸਲਰ ਸ਼ੋਭਾ ਮੀਨੀਆ ਜੀ, ਕ੍ਰਿਸ਼ਨ ਮੀਨੀਆ EX ਜੀ, ਐਡਵੋਕੇਟ ਸੰਦੀਪ ਵਰਮਾ ਜੀ, ਅੰਗੁਰਾਲ਼ ਭੋਲਾ ਛਾਬੜਾ ਜੀ, ਅਮਨ ਜੀ, ਗੁਰ-ਨੰਬਰ ਮੀਤ ਚੌਹਾਨ ਆਦਿ ਸ਼ਾਮਿਲ ਸਨ।

06/02/2025

ਜੈਟਿੰਗ ਮਸ਼ੀਨ ਨਾਲ ਸਫਾਈ ਕਰਦੇ ਹੋਏ ਨਗਰ ਨਿਗਮ ਦੇ ਜੇ. ਈ ਸਮੇਤ ਕਰਮਚਾਰੀਆਂ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲੇ ਦੀ ਰਿਪੋਰਟ: (ਯਥਾਰਥ)

05/02/2025
05/02/2025

ਜਬਰਦਸਤ ਕਲਾਕਾਰੀ ਕੀਤੀ ਗਈ ਸੀ ਪੇਸ਼ ਕਲਾਕਾਰ ਆਏ ਕੈਮਰੇ ਸਾਹਮਣੇ ਤੁਸੀਂ ਵੀ ਦੇਖੋ ਪੂਰੀ ਵੀਡੀਓ |

31/01/2025

ਆਪਣੇ ਪਹਿਲੇ ਵਿਆਹ ਤੋਂ ਤੰਗ ਆ ਕੇ ਇਕ ਵਿਅਕਤੀ ਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ।

25/01/2025

ਰਾਸ਼ਟਰੀ ਵੋਟਰ ਦਿਵਸ 'ਤੇ ਡਿਪਟੀ ਕਮਿਸ਼ਨਰ ਜਲੰਧਰ ਡਾ. ਹਿਮਾਂਸ਼ੂ ਅਗਰਵਾਲ ਦਾ ਜ਼ਿਲ੍ਹਾ ਵਾਸੀਆਂ ਦੇ ਨਾਂਅ ਸੰਦੇਸ਼
Message from Deputy Commissioner Jalandhar Dr. Himanshu Agarwal to the residents of the district on National Voters Day

Address

Sodal Nagar
Jalandhar
144004

Alerts

Be the first to know and let us send you an email when Rozana Bharat Jalandhar posts news and promotions. Your email address will not be used for any other purpose, and you can unsubscribe at any time.

Share