Jalandhar West

Jalandhar West Official Verified Page ®

13/09/2026

ਪੰਜਾਬ ਦੇ ਲੋਕ ਪੁੱਛ ਰਹੇ ਨੇ—ਹੋਰ ਕਿੰਨੇ ਘਰ ਉੱਜੜਨ ਤੋਂ ਬਾਅਦ ਨਸ਼ੇ ਖ਼ਿਲਾਫ਼ ਗੰਭੀਰ ਕਾਰਵਾਈ ਹੋਵੇਗੀ?

ਜਿਹੜੇ ਇਲਾਕਿਆਂ ਵਿੱਚ ਨਸ਼ਾ ਵਿਕਣ ਦੀਆਂ ਗੱਲਾਂ ਲੋਕਾਂ ਵੱਲੋਂ ਵਾਰ-ਵਾਰ ਸਾਹਮਣੇ ਆ ਰਹੀਆਂ ਨੇ, ਕੀ ਉਨ੍ਹਾਂ ਬਾਰੇ ਪੁਲਿਸ ਨੂੰ ਪਤਾ ਨਹੀਂ?

ਕੀ ਸਥਾਨਕ ਆਗੂਆਂ ਤੇ ਪ੍ਰਸ਼ਾਸਨ ਤੱਕ ਇਹ ਗੱਲਾਂ ਨਹੀਂ ਪਹੁੰਚਦੀਆਂ?

ਜੇ ਆਮ ਲੋਕਾਂ ਨੂੰ ਪਤਾ ਹੈ ਕਿ ਕਿਹੜੇ ਇਲਾਕਿਆਂ ਵਿੱਚ ਨਸ਼ੇ ਦੀ ਸਮੱਸਿਆ ਗੰਭੀਰ ਹੈ, ਤਾਂ ਸਵਾਲ ਇਹ ਹੈ ਕਿ ਜ਼ਿੰਮੇਵਾਰ ਅਧਿਕਾਰੀਆਂ ਤੱਕ ਇਹ ਜਾਣਕਾਰੀ ਪਹੁੰਚਣ ਦੇ ਬਾਵਜੂਦ ਕਾਰਵਾਈ ਕਿੱਥੇ ਹੈ?

ਅੱਜ ਇੱਕ ਘਰ ਦਾ ਮੁੰਡਾ ਨਸ਼ੇ ਨੇ ਖੋਹ ਲਿਆ।
ਪਰਿਵਾਰ ਦੁੱਖ ਵਿੱਚ ਹੈ,

ਨਸ਼ਾ ਸਿਰਫ਼ ਇੱਕ ਪਰਿਵਾਰ ਦੀ ਸਮੱਸਿਆ ਨਹੀਂ। ਇਹ ਪੰਜਾਬ ਦੀ ਪੀੜ੍ਹੀ ਦਾ ਸਵਾਲ ਹੈ।

ਹੁਣ ਸਿਰਫ਼ ਬਿਆਨ ਨਹੀਂ, ਜ਼ਮੀਨੀ ਕਾਰਵਾਈ ਚਾਹੀਦੀ ਹੈ।

ਪੰਜਾਬ ਪੁੱਛ ਰਿਹਾ ਹੈ—ਨਸ਼ਾ ਕਦੋਂ ਰੁਕੇਗਾ? ਤੇ ਇਸ ਦੀ ਜ਼ਿੰਮੇਵਾਰੀ ਕੌਣ ਲਵੇਗਾ?

ਪੁਲਿਸ ਦਾ ਕੰਮ ਕਿਸੇ ਪਾਰਟੀ ਦੀ ਸੇਵਾ ਕਰਨਾ ਨਹੀਂ, ਕਾਨੂੰਨ ਦੀ ਰੱਖਿਆ ਕਰਨਾ ਹੈ।ਸਰਕਾਰਾਂ ਆਉਂਦੀਆਂ-ਜਾਂਦੀਆਂ ਰਹਿਣਗੀਆਂ, ਪਰ ਪੰਜਾਬ ਦੇ ਨੌਜਵਾਨਾ...
13/09/2026

ਪੁਲਿਸ ਦਾ ਕੰਮ ਕਿਸੇ ਪਾਰਟੀ ਦੀ ਸੇਵਾ ਕਰਨਾ ਨਹੀਂ, ਕਾਨੂੰਨ ਦੀ ਰੱਖਿਆ ਕਰਨਾ ਹੈ।
ਸਰਕਾਰਾਂ ਆਉਂਦੀਆਂ-ਜਾਂਦੀਆਂ ਰਹਿਣਗੀਆਂ, ਪਰ ਪੰਜਾਬ ਦੇ ਨੌਜਵਾਨਾਂ ਦੀ ਜ਼ਿੰਦਗੀ ਵਾਪਸ ਨਹੀਂ ਆਉਣੀ।

ਸਵਾਲ ਸਿੱਧਾ ਹੈ—ਨਸ਼ੇ ਖ਼ਿਲਾਫ਼ ਸੱਚੀ ਲੜਾਈ ਹੋ ਰਹੀ ਹੈ ਜਾਂ ਸਿਰਫ਼ ਸਿਆਸੀ ਬਿਆਨਬਾਜ਼ੀ?

13/09/2026

ਗਾਇਕ ਗੁਲਾਬ ਸਿੱਧੂ ਦੇ ਘਰ ਤੇ ਦੇਰ ਰਾਤ ਫਾਇ+ਰਿੰਗ

Punjab 💔

ਅੰਦਰੂਨੀ ਕਲੇਸ਼ 'ਤੇ ਚਰਨਜੀਤ ਚੰਨੀ ਦਾ ਨਵਾਂ ਬਿਆਨ..ਮੇਰੇ ਮੰਨ 'ਚ ਰਾਜਾ ਵੜਿੰਗ ਲਈ ਕੋਈ ਨਿੱਜੀ ਮੱਤਭੇਦ ਨਹੀਂ ਜਦੋਂ ਰਾਜੇ ਨੂੰ ਪ੍ਰਧਾਨ ਲਾਇਆ ਸੀ...
12/09/2026

ਅੰਦਰੂਨੀ ਕਲੇਸ਼ 'ਤੇ ਚਰਨਜੀਤ ਚੰਨੀ ਦਾ ਨਵਾਂ ਬਿਆਨ..

ਮੇਰੇ ਮੰਨ 'ਚ ਰਾਜਾ ਵੜਿੰਗ ਲਈ ਕੋਈ ਨਿੱਜੀ ਮੱਤਭੇਦ ਨਹੀਂ ਜਦੋਂ ਰਾਜੇ ਨੂੰ ਪ੍ਰਧਾਨ ਲਾਇਆ ਸੀ ਤਾਂ ਮੈਂ ਖੁਦ ਸਿਫਾਰਿਸ਼ ਕੀਤੀ ਸੀ ਤੇ ਉਨ੍ਹਾਂ ਨਾਲ ਗਿਆ ਸੀ

ਬਾਬਾ ਸਾਹਿਬ ਦੇ ਹੋਏ ਅਪਮਾਨ ਤੇ 34 MLA ਵਿੱਚੋਂ ਇੱਕ ਨੂੰ ਛੱਡ ਕੇ ਕੋਈ ਨੀ ਬੋਲਿਆ ਕੀ ਗੱਲ ਮੂੰਹ ਤੇ ਛਿੱਕਲੀ ਲੱਗੀ ਹੈ ਰੱਤੂ ਜਾਂ ਫਿਰ ਤੁਹਾਡਾ ਆ...
11/09/2026

ਬਾਬਾ ਸਾਹਿਬ ਦੇ ਹੋਏ ਅਪਮਾਨ ਤੇ 34 MLA ਵਿੱਚੋਂ ਇੱਕ ਨੂੰ ਛੱਡ ਕੇ ਕੋਈ ਨੀ ਬੋਲਿਆ ਕੀ ਗੱਲ ਮੂੰਹ ਤੇ ਛਿੱਕਲੀ ਲੱਗੀ ਹੈ ਰੱਤੂ ਜਾਂ ਫਿਰ ਤੁਹਾਡਾ ਆਕਾ ਬੋਲਣ ਨੀਂ ਦਿੰਦਾ

ਬਹੁਤ ਹੀ ਦੁਖਦਾਈ ਖ਼ਬਰਸਤਿਕਾਰਯੋਗ ਸਾਬਕਾ ਕੈਬਨਿਟ ਮੰਤਰੀ ਸ. ਚੁੰਨੀ ਲਾਲ ਭਗਤ ਜੀ ਹੁਣ ਸਾਡੇ ਵਿਚਕਾਰ ਨਹੀਂ ਰਹੇ। ਉਨ੍ਹਾਂ ਦੇ ਅਕਾਲ ਚਲਾਣੇ ਨਾਲ ਸ...
10/09/2026

ਬਹੁਤ ਹੀ ਦੁਖਦਾਈ ਖ਼ਬਰ

ਸਤਿਕਾਰਯੋਗ ਸਾਬਕਾ ਕੈਬਨਿਟ ਮੰਤਰੀ ਸ. ਚੁੰਨੀ ਲਾਲ ਭਗਤ ਜੀ ਹੁਣ ਸਾਡੇ ਵਿਚਕਾਰ ਨਹੀਂ ਰਹੇ। ਉਨ੍ਹਾਂ ਦੇ ਅਕਾਲ ਚਲਾਣੇ ਨਾਲ ਸਾਨੂੰ ਡੂੰਘਾ ਦੁੱਖ ਪਹੁੰਚਿਆ ਹੈ। ਉਨ੍ਹਾਂ ਦਾ ਵਿਛੋੜਾ ਸਾਡੇ ਲਈ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੈ।

ਉਨ੍ਹਾਂ ਦਾ ਅੰਤਿਮ ਸੰਸਕਾਰ ਮਿਤੀ 10 ਸਤੰਬਰ 2026 ਨੂੰ ਸ਼ਾਮ 5:00 ਵਜੇ
ਮਾਡਲ ਹਾਊਸ ਰੋਡ ਸ਼ਮਸ਼ਾਨ ਘਾਟ, ਬਸਤੀ ਸ਼ੇਖ ਵਿਖੇ ਕੀਤਾ ਜਾਵੇਗਾ।

09/09/2026

ਕੀ ਪੰਜਾਬ ਸੱਚਮੁੱਚ ਬਦਲ ਸਕਦਾ ਹੈ?

ਨਸ਼ੇ ਦੇ ਖ਼ਿਲਾਫ਼ ਸਿਰਫ਼ ਗੱਲਾਂ ਕਰਨ ਨਾਲ ਨਹੀਂ, ਸਗੋਂ ਨੌਜਵਾਨਾਂ ਨੂੰ ਰੁਜ਼ਗਾਰ, ਹੁਨਰ, ਕਾਰੋਬਾਰ ਦੇ ਮੌਕੇ ਅਤੇ ਇੱਕ ਬਿਹਤਰ ਭਵਿੱਖ ਦੇ ਕੇ ਪੰਜਾਬ ਨੂੰ ਅੱਗੇ ਲਿਜਾਇਆ ਜਾ ਸਕਦਾ ਹੈ।

ਪੰਜਾਬ ਦੀਆਂ ਸਮੱਸਿਆਵਾਂ ਲਈ ਸਿਰਫ਼ ਇੱਕ-ਦੂਜੇ ਨੂੰ ਦੋਸ਼ ਦੇਣ ਦੀ ਬਜਾਏ, ਸਾਨੂੰ ਹੱਲ ਲੱਭਣੇ ਪੈਣਗੇ।

ਸਵਾਲ ਇਹ ਨਹੀਂ ਕਿ ਪੰਜਾਬ ਠੀਕ ਹੋ ਸਕਦਾ ਹੈ ਜਾਂ ਨਹੀਂ…

ਸਵਾਲ ਇਹ ਹੈ ਕਿ ਅਸੀਂ ਪੰਜਾਬ ਨੂੰ ਠੀਕ ਕਰਨ ਲਈ ਕਿੰਨਾ ਬਦਲਣ ਲਈ ਤਿਆਰ ਹਾਂ?

ਪੰਜਾਬ ਨੂੰ ਸਿਰਫ਼ ਨਾਅਰੇ ਨਹੀਂ… ਨਤੀਜੇ ਚਾਹੀਦੇ ਨੇ।

ਤੁਹਾਡੇ ਮੁਤਾਬਕ ਪੰਜਾਬ ਨੂੰ ਸਭ ਤੋਂ ਪਹਿਲਾਂ ਕਿਸ ਸਮੱਸਿਆ ’ਤੇ ਗੰਭੀਰਤਾ ਨਾਲ ਕੰਮ ਕਰਨਾ ਚਾਹੀਦਾ ਹੈ? ਆਪਣੀ ਰਾਏ ਕਮੈਂਟ ਵਿੱਚ ਦਿਓ। 👇

#ਅਧਿਆਪਕ

08/09/2026

ਜਿਹੜੇ ਸਿਵਲ ਸਕੱਤਰੇਤ ਵਿੱਚ ਫੁੱਲ ਬਰਸੇ ਸੀ....

ਅੱਜ ਉੱਥੇ ਹੀ ਕਰਮਚਾਰੀ ਹੜਤਾਲ ਕਰਕੇ ਮੁੱਖ ਮੰਤਰੀ ਨੂੰ ਦੂਜੇ ਫੁੱਲ ਪਾ ਰਹੇ ਆ..

06/09/2026

ਇਕ ਦੋ ਪੈਗ ਹੋਰ ਲਾ ਲੈ ਕਸਰ ਨਾ ਛੱਡੀ..

Address

Jalandhar
144002

Website

Alerts

Be the first to know and let us send you an email when Jalandhar West posts news and promotions. Your email address will not be used for any other purpose, and you can unsubscribe at any time.

Shortcuts

Share