JogiCharanjit

JogiCharanjit CJTV Tv is a web Channel and A Voice of Punjab Punjabi & Punjabiyat

09/08/2025

ਦੇਖੋ ਭੈਣ ਦੇ ਹੰਝੂ ਵੀਰ ਕੋਲੋਂ ਕੀ ਮੰਗਦੇ ਨੇ ?
ਹਰੇਕ ਵੀਰ ਭੈਣ ਦੇਖੇ ਇਹ ਵੀਡੀਓ

71ਵੇਂ ਰਾਸ਼ਟਰੀ ਫਿਲਮ ਪੁਰਸਕਾਰ ਜੇਤੂਆਂ ਵਿਚ ਪੂਰੀ ਸੂਚੀ ਜਾਰੀ ਹੋ ਗਈ ਹੈ। ਸ਼ਾਹਰੁਖ ਖਾਨ ਨੂੰ ਪਹਿਲੀ ਵਾਰ ਸਰਬੋਤਮ ਅਦਾਕਾਰ, ਰਾਣੀ ਮੁਖਰਜੀ ਨੂੰ ...
01/08/2025

71ਵੇਂ ਰਾਸ਼ਟਰੀ ਫਿਲਮ ਪੁਰਸਕਾਰ ਜੇਤੂਆਂ ਵਿਚ ਪੂਰੀ ਸੂਚੀ ਜਾਰੀ ਹੋ ਗਈ ਹੈ। ਸ਼ਾਹਰੁਖ ਖਾਨ ਨੂੰ ਪਹਿਲੀ ਵਾਰ ਸਰਬੋਤਮ ਅਦਾਕਾਰ, ਰਾਣੀ ਮੁਖਰਜੀ ਨੂੰ ਸਰਬੋਤਮ ਅਦਾਕਾਰਾ, ਕਥਲ ਨੂੰ ਸਰਬੋਤਮ ਹਿੰਦੀ ਫਿਲਮ ਦਾ ਪੁਰਸਕਾਰ ਮਿਲਿਆ ਹੈ। ਸ਼ੁੱਕਰਵਾਰ ਸ਼ਾਮ ਨੂੰ 71ਵੇਂ ਰਾਸ਼ਟਰੀ ਫਿਲਮ ਪੁਰਸਕਾਰਾਂ ਦਾ ਐਲਾਨ ਕੀਤਾ ਗਿਆ ਜੋ ਕਿ ਸਾਲ 2023 ਲਈ ਭਾਰਤੀ ਸਿਨੇਮਾ ਦੇ ਸਰਬੋਤਮ ਪ੍ਰਦਰਸ਼ਨ ਦਾ ਜਸ਼ਨ ਮਨਾਇਆ ਹੈ।
ਨਵੀਂ ਦਿੱਲੀ ਦੇ ਰਾਸ਼ਟਰੀ ਮੀਡੀਆ ਸੈਂਟਰ ਵਿਖੇ ਆਯੋਜਿਤ ਇਕ ਪ੍ਰੈਸ ਕਾਨਫਰੰਸ ਵਿਚ ਪੁਰਸਕਾਰਾਂ ਦਾ ਐਲਾਨ ਕੀਤਾ ਗਿਆ। ਸ਼ਾਹਰੁਖ ਖਾਨ ਨੇ ਵਿਕ੍ਰਾਂਤ ਮੈਸੀ ਨਾਲ ਸਰਬੋਤਮ ਅਦਾਕਾਰ ਦਾ ਪੁਰਸਕਾਰ ਸਾਂਝਾ ਕੀਤਾ, ਜਿਸਨੂੰ ਵਿਧੂ ਵਿਨੋਦ ਚੋਪੜਾ ਦੀ 12ਵੀਂ ਫੇਲ ਵਿਚ ਉਸਦੇ ਪ੍ਰਦਰਸ਼ਨ ਲਈ ਸਨਮਾਨਿਤ ਕੀਤਾ ਗਿਆ ਸੀ। ਦ੍ਰਿੜ੍ਹਤਾ ਦੀ ਪ੍ਰੇਰਨਾਦਾਇਕ ਕਹਾਣੀ ਦੱਸਣ ਵਾਲੀ ਇਸ ਫਿਲਮ ਦੀ ਦਰਸ਼ਕਾਂ ਅਤੇ ਆਲੋਚਕਾਂ ਦੋਵਾਂ ਦੁਆਰਾ ਵਿਆਪਕ ਪ੍ਰਸ਼ੰਸਾ ਕੀਤੀ ਗਈ। ਇਸ ਦੌਰਾਨ, ਰਾਣੀ ਮੁਖਰਜੀ ਨੇ ਸ਼੍ਰੀਮਤੀ ਚੈਟਰਜੀ ਵਰਸਿਜ਼ ਨਾਰਵੇ ਵਿਚ ਉਸਦੀ ਭਾਵਨਾਤਮਕ ਭੂਮਿਕਾ ਲਈ ਸਰਬੋਤਮ ਅਦਾਕਾਰਾ ਦਾ ਪੁਰਸਕਾਰ ਜਿੱਤਿਆ। ਦੂਜੇ ਪਾਸੇ, ਸੁਦੀਪਤੋ ਸੇਨ ਨੇ ਦਿ ਕੇਰਲ ਸਟੋਰੀ ਲਈ ਸਰਬੋਤਮ ਨਿਰਦੇਸ਼ਕ ਦਾ ਪੁਰਸਕਾਰ ਜਿੱਤਿਆ।

Shah Rukh Khan
Rani Mukherjee

ਅਜਬ ਪਿਆਰ ਦਾ ਗਜ਼ਬ ਕਿੱਸਾ
29/07/2025

ਅਜਬ ਪਿਆਰ ਦਾ ਗਜ਼ਬ ਕਿੱਸਾ

ਭਾਰਤੀ ਸਿਨੇਮਾ ਦੇ "ਭਾਰਤ ਕੁਮਾਰ" ਯਾਨਿ ਪਦਮ ਸ਼੍ਰੀ ਮਨੋਜ ਕੁਮਾਰ ਨੂੰ ਉਹਨਾਂ ਦੇ ਜਨਮ ਦਿਨ ਮੌਕੇ ਯਾਦ ਕਰਦੇ ਹਾਂ।
24/07/2025

ਭਾਰਤੀ ਸਿਨੇਮਾ ਦੇ "ਭਾਰਤ ਕੁਮਾਰ" ਯਾਨਿ ਪਦਮ ਸ਼੍ਰੀ ਮਨੋਜ ਕੁਮਾਰ ਨੂੰ ਉਹਨਾਂ ਦੇ ਜਨਮ ਦਿਨ ਮੌਕੇ ਯਾਦ ਕਰਦੇ ਹਾਂ।

ਗਾਇਕਾ ਟੀਨਾ ਸਿੰਘ ਭਗਵਤੀ ਜਾਗਰਣ ਸਾਈਂ ਸੰਧਿਆ ਬਾਬਾ ਬਾਲਕ ਨਾਥ ਦੀ ਚੋਂਕੀ ਤੇ ਹੋਰ ਪ੍ਰੋਗਰਾਮਾਂ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਸਾਡੇ ਨਾਲ ਕਰੋ D...
23/07/2025

ਗਾਇਕਾ ਟੀਨਾ ਸਿੰਘ
ਭਗਵਤੀ ਜਾਗਰਣ ਸਾਈਂ ਸੰਧਿਆ ਬਾਬਾ ਬਾਲਕ ਨਾਥ ਦੀ ਚੋਂਕੀ ਤੇ ਹੋਰ ਪ੍ਰੋਗਰਾਮਾਂ ਲਈ ਤੁਸੀਂ ਸੰਪਰਕ ਕਰ ਸਕਦੇ ਹੋ
ਸਾਡੇ ਨਾਲ ਕਰੋ Digital Marketing ਲਈ ਤੁਸੀਂ ਵੀ ਸੰਪਰਕ ਕਰ ਸਕਦੇ ਹੋ
ADVT/01/25

Congratulations to
23/07/2025

Congratulations to

ਪੰਜਾਬ ਦੀ ਧੀ ਨੇ ਆਸਟ੍ਰੇਲੀਆ ਵਿਚ Miss Australia Legacy International-2025 ਦਾ ਖਿਤਾਬ ਜਿੱਤ ਕੇ ਵੱਡਾ ਮਾਣ ਹਾਸਿਲ ਕੀਤਾ ਹੈ।  ਜ਼ਿਲ੍ਹਾ ...
23/07/2025

ਪੰਜਾਬ ਦੀ ਧੀ ਨੇ ਆਸਟ੍ਰੇਲੀਆ ਵਿਚ Miss Australia Legacy International-2025 ਦਾ ਖਿਤਾਬ ਜਿੱਤ ਕੇ ਵੱਡਾ ਮਾਣ ਹਾਸਿਲ ਕੀਤਾ ਹੈ। ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਵੈਰੋਵਾਲ ‘ਚ ਸੁਖਬੀਰ ਸਿੰਘ ਖਹਿਰਾ ਤੇ ਅਮਨਪ੍ਰੀਤ ਕੌਰ ਖਹਿਰਾ ਦੇ ਘਰ ਜਨਮੀ ਪਰਨੀਤ ਕੌਰ ਨੇ ਸਾਲ 2023 ‘ਚ ਮਿਸ ਟੀਨ ਅਸਟ੍ਰੇਲਿਆ ਮੁਕਾਬਲੇ ‘ਚ ਰਨਰ-ਅੱਪ ‘ਚ ਆਪਣੀ ਜਗ੍ਹਾ ਬਣਾਈ ਸੀ। ਉਹ ਤਿੰਨ ਸਾਲ ਦੀ ਉਮਰ ‘ਚ ਆਪਣੇ ਮਾਪਿਆਂ ਨਾਲ ਆਸਟ੍ਰੇਲੀਆ ਆ ਗਈ ਸੀ ਤੇ ਸਿਰਫ 13 ਸਾਲ ਦੀ ਉਮਰ ‘ਚ ਮਾਡਲਿੰਗ ਦੀ ਦੁਨੀਆ ‘ਚ ਦਾਖਲ ਹੋਈ ਅਤੇ ਕਈ ਮੁਕਾਬਲਿਆਂ ‘ਚ ਭਾਗ ਲੈ ਕੇ ਅਨੇਕਾਂ ਇਨਾਮ ਤੇ ਟ੍ਰਾਫੀਆਂ ਜਿੱਤੀਆਂ ਹਨ।
ਖਿਤਾਬ ਜਿੱਤਣ ਤੋਂ ਬਾਅਦ ਪਰਨੀਤ ਕੌਰ ਨੇ ਕਿਹਾ ਕਿ ਮੈਂ ਸ਼ਬਦਾਂ ਵਿੱਚ ਬਿਆਨ ਵੀ ਨਹੀਂ ਕਰ ਸਕਦੀ ਕਿ ਮੈਂ ਇਸ ਸਮੇਂ ਕਿੰਨਾ ਸਨਮਾਨਿਤ, ਭਾਵੁਕ ਅਤੇ ਸ਼ੁਕਰਗੁਜ਼ਾਰ ਮਹਿਸੂਸ ਕਰ ਰਹੀ ਹਾਂ। ਇਹ ਯਾਤਰਾ ਨਾ ਸਿਰਫ਼ ਤਾਜ ਲਈ, ਸਗੋਂ ਇਸਦੇ ਪਿੱਛੇ ਦੇ ਉਦੇਸ਼ ਲਈ ਵੀ ਜ਼ਿੰਦਗੀ ਬਦਲਣ ਵਾਲੀ ਰਹੀ ਹੈ।

Parneet Khaira

ਹਨੀ ਜੋਸ਼ੀ ਨੂੰ ਮਿਲੀ ਵੱਡੀ ਜ਼ਿੰਮੇਵਾਰੀ-ਹਲਕਾ ਦਸੂਹਾ ਦਾ ਲਾਇਆ ਕੋ-ਆਰਡੀਨੇਟਰ ________________________________________________________...
18/07/2025

ਹਨੀ ਜੋਸ਼ੀ ਨੂੰ ਮਿਲੀ ਵੱਡੀ ਜ਼ਿੰਮੇਵਾਰੀ-ਹਲਕਾ ਦਸੂਹਾ ਦਾ ਲਾਇਆ ਕੋ-ਆਰਡੀਨੇਟਰ
___________________________________________________________________
ਜੰਡੂ ਸਿੰਘਾ -ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਯੂਥ ਕਾਂਗਰਸ ਦੇ ਸੂਬਾ ਸਕੱਤਰ ਹਨੀ ਜੋਸ਼ੀ ਨੂੰ ਪਾਰਟੀ ਪ੍ਰਤੀ ਅਣਥੱਕ ਸੇਵਾਵਾਂ ਬਦਲੇ ਵਿਧਾਨ ਸਭਾ ਹਲਕਾ ਦਸੂਹਾ ਦਾ ਕੋ-ਆਰਡੀਨੇਟਰ ਲਾਇਆ ਗਿਆ ਹੈ। ਹਨੀ ਜੋਸ਼ੀ ਨੇ ਇਸ ਜ਼ਿੰਮੇਵਾਰੀ ਮਿਲਣ ਤੇ ਕਾਂਗਰਸ ਹਾਈ ਕਮਾਂਡ ਤੇ ਸੂਬਾ ਕਾਂਗਰਸ ਦੇ ਪ੍ਰਧਾਨ ਦਾ ਧੰਨਵਾਦ ਕਰਦਿਆਂ ਇਸ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣ ਦਾ ਅਹਿਦ ਵੀ ਲਿਆ।


Amarinder Singh Raja Warring
Rahul Gandhi
Indian National Congress

ਅਮਰੀਕਾ ਵਿੱਚ ਭਿਆਨਕ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਅਲਾਸਕਾ ਦੇ ਕਈ ਇਲਾਕਿਆਂ ਵਿੱਚ 7.3 ਤੀਬਰਤਾ ਵਾਲਾ ਤੀਬਰ ਭੂਚਾਲ ਆਇਆ। ਨਿਊਜ਼ ਏਜੰਸੀ...
17/07/2025

ਅਮਰੀਕਾ ਵਿੱਚ ਭਿਆਨਕ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਅਲਾਸਕਾ ਦੇ ਕਈ ਇਲਾਕਿਆਂ ਵਿੱਚ 7.3 ਤੀਬਰਤਾ ਵਾਲਾ ਤੀਬਰ ਭੂਚਾਲ ਆਇਆ। ਨਿਊਜ਼ ਏਜੰਸੀ ਏਪੀ ਦੀ ਰਿਪੋਰਟ ਮੁਤਾਬਕ, ਭੂਚਾਲ ਦੇ ਤੇਜ਼ ਝਟਕਿਆਂ ਤੋਂ ਬਾਅਦ ਸੁਨਾਮੀ ਦੀ ਚੇਤਾਵਨੀ ਵੀ ਜਾਰੀ ਕਰ ਦਿੱਤੀ ਗਈ ਹੈ, ਜਿਸ ਕਾਰਨ ਲੋਕ ਡਰ ਦੇ ਮਾਹੌਲ 'ਚ ਹਨ। ਭੂਚਾਲ ਆਉਂਦੇ ਹੀ ਲੋਕ ਆਪਣੇ ਘਰਾਂ ਤੋਂ ਬਾਹਰ ਵਲ ਦੌੜ ਪਏ। ਸਮੁੰਦਰੀ ਇਲਾਕਿਆਂ 'ਚ ਰਹਿਣ ਵਾਲੇ ਮਛੇਰੇ ਵੀ ਇਸ ਭੂਚਾਲ ਨਾਲ ਬਹੁਤ ਪ੍ਰਭਾਵਤ ਹੋਏ ਹਨ।
ਅਸਲ 'ਚ ਇਹ ਭੂਚਾਲ ਬੁੱਧਵਾਰ ਨੂੰ ਦੁਪਹਿਰ 12:37 ਵਜੇ ਅਮਰੀਕੀ ਰਾਜ ਅਲਾਸਕਾ ਦੇ ਤਟ 'ਤੇ ਆਇਆ। ਰਿਕਟਰ ਸਕੇਲ 'ਤੇ ਇਸ ਦੀ ਤੀਬਰਤਾ 7.3 ਮਾਪੀ ਗਈ। ਭੂਚਾਲ ਦਾ ਕੇਂਦਰ ਸੈਂਡ ਪੌਇੰਟ ਤੋਂ ਲਗਭਗ 87 ਕਿਲੋਮੀਟਰ ਦੱਖਣ ਵੱਲ ਸੀ। ਭੂਚਾਲ ਤੋਂ ਬਾਅਦ ਲਗਭਗ 7.5 ਲੱਖ ਲੋਕਾਂ 'ਤੇ ਸੁਨਾਮੀ ਦਾ ਖ਼ਤਰਾ ਮੰਡਰਾਉਣ ਲੱਗਾ ਹੈ ਅਤੇ ਇਸ ਸਬੰਧੀ ਚੇਤਾਵਨੀ ਵੀ ਜਾਰੀ ਕੀਤੀ ਗਈ ਹੈ। ਹਾਲਾਂਕਿ ਭੂਚਾਲ ਕਾਰਨ ਹੋਏ ਨੁਕਸਾਨ ਬਾਰੇ ਪੂਰੀ ਜਾਣਕਾਰੀ ਹਜੇ ਤੱਕ ਸਾਹਮਣੇ ਨਹੀਂ ਆਈ ਹੈ।
ਅਮਰੀਕਾ ਵਿੱਚ ਸੁਨਾਮੀ ਦਾ ਖਤਰਾ ਦੱਖਣੀ ਅਲਾਸਕਾ, ਅਲਾਸਕਾ ਪ੍ਰਾਇਦੀਪ, ਕੈਨੇਡੀ ਐਂਟਰੈਂਸ ਤੋਂ ਯੂਨੀਮਕ ਪਾਸ ਅਤੇ ਪ੍ਰਸ਼ਾਂਤ ਮਹਾਸਾਗਰ ਦੇ ਤੱਟਵਰਤੀ ਖੇਤਰਾਂ ਵਿੱਚ ਮੰਡਰਾ ਰਿਹਾ ਹੈ। ਅਲਾਸਕਾ ਭੂਚਾਲ ਦੇ ਲਿਹਾਜ਼ ਨਾਲ ਕਾਫੀ ਸੰਵੇਦਨਸ਼ੀਲ ਖੇਤਰ ਹੈ। ਇੱਥੇ 1964 ਵਿੱਚ 9.2 ਦੀ ਤੀਬਰਤਾ ਦਾ ਭੂਚਾਲ ਵੀ ਆ ਚੁੱਕਾ ਹੈ। ਹੁਣ ਇੱਕ ਵਾਰ ਫਿਰ ਪੂਰਾ ਰਾਜ ਦਹਿਸ਼ਤ ਵਿੱਚ ਹੈ।

Address

V. P. O. Jandu Singha Patti Bains Distt Jalandhar
Jalandhar
144025

Telephone

+919872906272

Website

Alerts

Be the first to know and let us send you an email when JogiCharanjit posts news and promotions. Your email address will not be used for any other purpose, and you can unsubscribe at any time.

Contact The Business

Send a message to JogiCharanjit:

Share