
12/07/2025
ਪੱਤਰਕਾਰ ਪ੍ਰੈੱਸ ਐਸੋਸੀਏਸ਼ਨ (ਰਜਿ) ਦੇ ਲੀਗਲ ਐਡਵਾਈਜ਼ਰ ਬਣੇ ਐਡਵੋਕੇਟ ਹਰਮਿੰਦਰ ਸਿੰਘ ਸੰਧੂ
ਜਲੰਧਰ 12 ਜੁਲਾਈ (PPA) ਪੰਜਾਬ ਦੇ ਪੱਤਰਕਾਰਾਂ ਦੀ ਮਸ਼ਹੂਰ ਸੰਸਥਾ ਹੱਕ ਸੱਚ ਨਾਲ ਹਮੇਸ਼ਾ ਖੜੀ ਹੋਣ ਵਾਲੀ ਪੱਤਰਕਾਰ ਪ੍ਰੈਸ ਐਸੋਸੀਏਸ਼ਨ (ਰਜਿ) ਵੱਲੋ ਐਡਵੋਕੇਟ ਹਰਮਿੰਦਰ ਸਿੰਘ ਸੰਧੂ ਨੂੰ ਲੀਗਲ ਅਡਵਾਈਜ਼ਰ ਨਿਯੁਕਤ ਕੀਤਾ ਗਿਆ। ਤੁਹਾਨੂੰ ਦੱਸ ਦਈਏ ਐਡਵੋਕੇਟ ਹਰਮਿੰਦਰ ਸਿੰਘ ਸੰਧੂ RTI SPECIALIST ਦੇ ਨਾਮ ਤੋਂ ਜਾਣੇ ਜਾਂਦੇ ਹਨ। ਉਨ੍ਹਾਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਪੱਤਰਕਾਰ ਪ੍ਰੈੱਸ ਐਸੋਸੀਏਸ਼ਨ ਰਜਿਸਟਰ ਦੇ ਸੀਨੀਅਰ ਚੇਅਰਮੈਨ ਅਮਰਪ੍ਰੀਤ ਸਿੰਘ, ਚੇਅਰਮੈਨ ਕੁਲਪ੍ਰੀਤ ਸਿੰਘ ਏਕਮ, ਪ੍ਰਧਾਨ ਰਾਜ ਕੁਮਾਰ ਸੂਰੀ ਆਦਿ ਸ਼ਾਮਿਲ ਸਨ।
ਐਡਵੋਕੇਟ ਹਰਮਿੰਦਰ ਸਿੰਘ ਸੰਧੂ ਨੇ ਭਰੋਸਾ ਦਿੱਤਾ ਕਿ ਉਹ ਆਪਣੇ ਅਹੁਦੇ ਦੀ ਸ਼ਾਨ ਨੂੰ ਕਾਇਮ ਰੱਖਣਗੇ ਅਤੇ ਦੇਸ਼ ਭਰ ਵਿੱਚ ਆਪਣੀ ਟੀਮ ਦਾ ਵਿਸਥਾਰ ਅਤੇ ਟੀਮ ਵੱਡੀ ਕਰਨ ਸੀ ਗਲ ਕਹੀ। ਸੰਸਥਾ ਦੇ ਸੀਨੀਅਰ ਚੇਅਰਮੈਨ ਅਮਰਪ੍ਰੀਤ ਸਿੰਘ ਨੇ ਕਿਹਾ ਆਉਣ ਵਾਲੇ ਸਮੇਂ ਸੰਸਥਾ ਦੇ ਵੱਡੇ ਤੌਰ ਤੇ ਕੰਮ ਕੀਤੇ ਜਾਣਗੇ ਅਤੇ ਇਸ ਸੰਸਥਾ ਨਾਲ ਜੁੜੇ 150 ਤੋਂ ਵੱਧ ਪੱਤਰਕਾਰਾਂ ਨੂੰ ਇੱਕ ਛੱਤ ਹੇਠਾਂ ਇਕੱਠੇ ਕਰਕੇ ਸਮਾਗਮ ਕੀਤਾ ਜਾਏਗਾ।
ਸੰਸਥਾ ਦੇ ਪ੍ਰਧਾਨ ਰਾਜਕੁਮਾਰ ਸੂਰੀ ਨੇ ਇੱਕ ਨੰਬਰ ਜਾਰੀ ਕਰਦਿਆਂ ਕਿਹਾ ਕਿ ਜੇਕਰ ਕੋਈ ਸੰਸਥਾ ਨਾਲ ਜੁੜਨਾ ਚਾਹੁੰਦਾ ਹੈ ਤਾਂ ਇਸ ਨੰਬਰ 7447610001 ਤੇ ਸੰਪਰਕ ਕਰਕੇ ਜੁੜ ਸਕਦਾ ਹੈ।
ਸੰਸਥਾ ਦੇ ਚੇਅਰਮੈਨ ਕੁਲਪ੍ਰੀਤ ਸਿੰਘ (ਏਕਮ) ਨੇ ਕਿਹਾ ਕਿ ਅਗਰ ਸਾਡੀ ਸੰਸਥਾ ਕੋਲ ਕੋਈ ਪੀੜਤ ਪਰਿਵਾਰ ਆਉਂਦਾ ਹੈ ਤਾਂ ਸਾਡੀ ਸੰਸਥਾ ਮੁਫ਼ਤ ਲਿਗਲ ਤੌਰ ਤੇ ਮਦਦ ਕਰੇਗੀ।