Fast Social Media Kapurthala

Fast Social Media Kapurthala enjoy and entertainment

ਹਾਲ ਹੀ ਵਿੱਚ ਹੋਈਆਂ ਪੰਚਾਇਤੀ ਚੋਣਾਂ ਦੌਰਾਨ ਬਹੁਤ ਸਾਰੇ ਪ੍ਰਵਾਸੀ ਪੰਜਾਬ ਵਿੱਚ ਸਰਪੰਚ , ਪੰਚ ਚੁਣੇ ਗਏ ਹਨ ਜਿਸ ਤੇ ਚਿੰਤਾ ਤੇ ਚਿੰਤਨ ਕਰਨ ਦੀ ਲ...
18/10/2024

ਹਾਲ ਹੀ ਵਿੱਚ ਹੋਈਆਂ ਪੰਚਾਇਤੀ ਚੋਣਾਂ ਦੌਰਾਨ ਬਹੁਤ ਸਾਰੇ ਪ੍ਰਵਾਸੀ ਪੰਜਾਬ ਵਿੱਚ ਸਰਪੰਚ , ਪੰਚ ਚੁਣੇ ਗਏ ਹਨ ਜਿਸ ਤੇ ਚਿੰਤਾ ਤੇ ਚਿੰਤਨ ਕਰਨ ਦੀ ਲੋੜ ਹੈ।

18/10/2024

ਪਿੰਡ ਭੰਡਾਲ ਬੇਟ ਵਿੱਚ ਭਗਵਾਨ ਵਾਲਮੀਕ ਜੀ ਦੇ ਪ੍ਰਗਟ ਦਿਵਸ ਤੇ ਕਰਵਾਏ ਗਏ ਸਮਾਗਮ ਦੀ ਵੀਡੀਓ

17/03/2024
19/09/2023

ਔਰਤ ਆਪਣੀਂ ਉਮਰ ਛੁਪਾਉਂਦੀ, ਐਬ ਛੁਪਾਉਂਦਾ ਬੰਦਾ, ਧੀ ਮਾਪਿਆਂ ਤੋਂ ਦੁੱਖ ਛੁਪਾਉਂਦੀ, ਪੁੱਤ ਛੁਪਾਉਂਦਾ ਪੰਗਾ, ਝੂਠਾ ਬੰਦਾ ਮੂੰਹ ਛੁਪਾਏ , ਤਨ ਛੁਪਾਉਂਦਾ ਨੰਗਾ, ਕੋਹੜ੍ਹੀ ਆਪਣੇਂ ਜ਼ਖ਼ਮ ਛੁਪਾਏ, ਗੰਜ ਛੁਪਾਏ ਗੰਜਾ, ਅੱਜ ਤੱਕ ਕੋਈ ਦੱਸ ਨਾਂ ਸਕਿਆ, ਨਾਂ ਚੰਗਾ ਨਾਂ ਮੰਦਾ, ਪਹਿਲੇ ਕਿਹੜਾ ਜੱਗ ਤੇ ਆਇਆ, ਜਾਂ ਮੁਰਗੀ ਜਾਂ ਅੰਡਾ, ਮਾਂ ਪੁੱਤ ਦੇ ਐਬ ਛੁਪਾਉਂਦੀ, ਮੋਰ ਛੁਪਾਉਂਦਾ ਪੰਜਾ, ਮੋਹ ਮਾਇਆ ਤੋਂ ਬਚ ਨਾਂ ਸਕਿਆ, ਫ਼ਿਰ ਵੀ ਰੱਬ ਅਖਵਾਉਂਦਾ ਬੰਦਾ,
🌷"ਸਵੇਰ ਦੀ ਸਤਿ ਸ਼੍ਰੀ ਆਕਾਲ ਜੀ"🌷

ਜਾਗਿ੍ਤੀ ਯੂਥ ਕਲਚਰ ਐਂਡ ਸਪੋਰਟਸ ਕਲੱਬ ਜਾਤੀਕੇ ਵੱਲੋਂ ਨਹਿਰੂ  ਯੁਵਾ ਕੇਂਦਰ ਕਪੂਰਥਲਾ ਦੇ ਯੂਥ ਅਫ਼ਸਰ ਮੈਡਮ ਗਗਨਦੀਪ ਜੀ ਦੇ ਆਦੇਸ਼ ਅਨੁਸਾਰ ਸਰਕਾ...
20/08/2023

ਜਾਗਿ੍ਤੀ ਯੂਥ ਕਲਚਰ ਐਂਡ ਸਪੋਰਟਸ ਕਲੱਬ ਜਾਤੀਕੇ ਵੱਲੋਂ ਨਹਿਰੂ ਯੁਵਾ ਕੇਂਦਰ ਕਪੂਰਥਲਾ ਦੇ ਯੂਥ ਅਫ਼ਸਰ ਮੈਡਮ ਗਗਨਦੀਪ ਜੀ ਦੇ ਆਦੇਸ਼ ਅਨੁਸਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਵਾਨੀਪੁਰ (ਕਪੂਰਥਲਾ) ਵਿਚ ਯੁਵਾ ਸੰਵਾਦ @2047 ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ਦਾ ਉਦਘਾਟਨ ਮੁੱਖ ਮਹਿਮਾਨ ਸਰਪੰਚ ਚਰਨਜੀਤ ਸਿੰਘ ਬਾਜਵਾ ਦੁਆਰਾ ਕਰਵਾਇਆ ਗਿਆ। ਪ੍ਰੋਗਰਾਮ ਵਿੱਚ ਸਭ ਤੋਂ ਪਹਿਲਾਂ ਸਕੂਲ ਦੇ ਵਿਦਿਆਰਥੀਆਂ ਦਾ ਭਾਸ਼ਣ ਮੁਕਾਬਲਾ ਕਰਵਾਇਆ ਗਿਆ ਅਤੇ ਉਹਨਾਂ ਨੂੰ ਪਹਿਲੇ, ਦੂਜੇ ਤੇ ਤੀਜੇ ਸਥਾਨ ਤੇ ਚੁਣਿਆ ਗਿਆ। ਪ੍ਰੋਗਰਾਮ ਵਿੱਚ ਦੇਸ਼ ਦੀ ਤਰੱਕੀ ਵਿੱਚ ਹਿੱਸਾ ਪਾਉਣ ਅਤੇ ਸਮਾਜਿਕ ਕੁਰੀਤੀਆਂ ਜਿਵੇਂ ਨਸ਼ਾ, ਭਰੂਣ ਹੱਤਿਆਂ, ਦਹੇਜ ਪ੍ਰਥਾ ਬਾਰੇ ਨੌਜਵਾਨਾਂ ਚਰਚਾ ਕੀਤੀ ਗਈ। ਇਸ ਪ੍ਰੋਗਰਾਮ ਵਿੱਚ ਕਲੱਬ ਪ੍ਰਧਾਨ ਬਲਕਾਰ ਸਿੰਘ ਬਲ ਜਾਤੀਕੇ ਵੱਲੋਂ ਨਹਿਰੂ ਯੁਵਾ ਕੇਂਦਰ ਵੱਲੋਂ ਕੀਤੇ ਗਏ ਕੰਮਾਂ ਬਾਰੇ ਵਿਸਥਾਰ ਪੂਰਵਕ ਦੱਸਿਆ ਗਿਆ ਕਿ ਨਹਿਰੂ ਯੁਵਾ ਕੇਂਦਰ ਜ਼ਿਲੇ ਦੇ ਵੱਖ-ਵੱਖ ਸਕੂਲ, ਕਾਲਜਾਂ ਵਿੱਚ ਯੂਥ ਪ੍ਰੋਗਰਾਮ (ਸੈਮੀਨਾਰ) ਕਰਵਾਉਂਦਾ ਰਹਿੰਦਾ ਹੈ ਅਤੇ ਨੌਜਵਾਨਾਂ ਨੂੰ ਸਮਾਜਿਕ ਕੁਰੀਤੀਆਂ ਦੇ ਖਿਲਾਫ ਜਾਗਰੂਕ ਕਰਦਾ ਰਹਿੰਦਾ ਹੈ। ਇਹ ਸਮੇਂ-ਸਮੇਂ ਤੇ ਕਲੱਬਾਂ ਨੂੰ ਸਪੋਰਟਸ ਕਿੱਟਾਂ ਵੀ ਦਿੰਦਾ ਹੈ ਅਤੇ ਪਿੰਡਾਂ ਵਿੱਚ ਸਪੋਰਟਸ ਪ੍ਰੋਗਰਾਮ, ਕਲਚਰ ਪ੍ਰੋਗਰਾਮ ਕਰਵਾਉਂਦਾ ਰਹਿੰਦਾ ਹੈ। ਇਸ ਮੌਕੇ ਤੇ ਪਿੰਡ ਭਵਾਨੀਪੁਰ ਦੇ ਸਰਪੰਚ ਚਰਨਜੀਤ ਸਿੰਘ ਬਾਜਵਾ ਅਤੇ ਪਿ੍ੰਸੀਪਲ ਰਮਾ ਬਿੰਦਰਾ ਜੀ ਅਤੇ ਸਕੂਲ ਦੇ ਸਾਰੇ ਅਧਿਆਪਕਾਂ ਨੇ ਵੀ ਸੰਬੋਧਨ ਕਰਦਿਆਂ ਕਿਹਾ ਕਿ ਉਹ ਨਹਿਰੂ ਯੁਵਾ ਕੇਂਦਰ ਦੇ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਨਗੇ। ਕਲੱਬ ਵੱਲੋਂ ਪਹਿਲੇ, ਦੂਜੇ ਅਤੇ ਤੀਜੇ ਸਥਾਨ ਤੇ ਆਏ ਵਿਦਿਆਰਥੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਪਿੰਡ ਦੇ ਆਸ਼ਾ ਵਰਕਰ ਮੈਡਮ ਜਸਵਿੰਦਰ ਕੌਰ ਜੀ ਵੀ ਸ਼ਾਮਲ ਹੋਏ। ਆਏ ਹੋਏ ਮੁੱਖ ਮਹਿਮਾਨ, ਪਿ੍ੰਸੀਪਲ ਮੈਡਮ ਤੇ ਹੋਰ ਮਹਾਨ ਸ਼ਖ਼ਸੀਅਤਾਂ ਨੂੰ ਵੀ ਸ਼ੀਲਡਾਂ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਸਮੇਂ ਆਈਆਂ ਮਹਾਨ ਸ਼ਖ਼ਸੀਅਤਾਂ ਅਤੇ ਨੌਜਵਾਨਾਂ ਨੂੰ ਰਿਫਰੈਸ਼ਮੈਂਟ ਵੀ ਦਿੱਤੀ ਗਈ। ਜਿਸ ਵਿੱਚ ਕੋਲਡ ਡਰਿੰਕ, ਸਮੋਸੇ ਤੇ ਵਧੀਆ ਖਾਣੇ ਦਾ ਪ੍ਰਬੰਧ ਕੀਤਾ ਗਿਆ। ਇਸ ਸਮੇਂ ਹੋਰਨਾਂ ਤੋਂ ਇਲਾਵਾ ਹਰੀ ਹਰ ਸਿੰਘ ਬਲ, ਬਲਵੀਰ ਸੰਗੋਜਲਾ, ਲਖਵਿੰਦਰ ਨਡਾਲਾ ਅਤੇ ਨਹਿਰੂ ਯੁਵਾ ਕੇਂਦਰ ਦੇ ਵਲੰਟੀਅਰ ਮੈਡਮ ਅੰਜਲੀ ਆਦਿ ਵੀ ਹਾਜ਼ਰ ਸਨ।

Address

Kapurthala

Website

Alerts

Be the first to know and let us send you an email when Fast Social Media Kapurthala posts news and promotions. Your email address will not be used for any other purpose, and you can unsubscribe at any time.

Share