Khanna Breaking

Khanna Breaking If u want to know about Khanna city and surrounding area then keep in touch..
(3)

28/09/2025

ਸਾਂਝਾ ਸੰਕਲਪ ਕਲਾਂ ਮੰਚ ਵਲੋਂ ਮਨਾਇਆ ਗਿਆ ਸ਼ਹੀਦ ਭਗਤ ਸਿੰਘ ਜੀ ਦਾ ਭਗਤ ਸਿੰਘ ਜੀ ਦਾ ਜਨਮ ਦਿਹਾੜਾ।

28/09/2025

ਸਬਜ਼ੀਆਂ ਦੇ ਵੱਧ ਗਏ ਭਾਅ, ਗ੍ਰਾਹਕਾਂ ਦੇ ਨਾਲ ਨਾਲ ਵਪਾਰੀ ਵੀ ਹੋ ਗਏ ਪਰੇਸ਼ਾਨ।

28/09/2025

ਯਾਦਵਿੰਦਰ ਸਿੰਘ ਯਾਦੂ ਨੇ ਸਾਬਕਾ ਮੰਤਰੀ ਅਤੇ ਮੌਜੂਦਾ ਮੰਤਰੀ ਨੂੰ ਦਿੱਤੀ ਨਸੀਹਤ, ਸ਼ਹਿਰ ਦੀ ਵਿਕਾਸ ਤੇ ਦੇਵੋ ਧਿਆਨ...

27/09/2025

25+25 ਪੰਜਾਹ ਸਾਬਕਾ ਮੰਤਰੀ ਅਤੇ ਮੋਜੂਦਾ ਮੰਤਰੀ ਵਿਚੋਂ ਕੌਣ ਸਹੀ ਕੌਣ ਗ਼ਲਤ ਵਿਖਾ ???..

26/09/2025

ਹਾਲਾਤ ਏ ਸ਼ਹਿਰ... Just for Fun..

ਸ਼ਹਿਰ ਵਾਸੀਆਂ ਨੂੰ ਜਾਣ ਕੇ ਖੁਸ਼ੀ ਹੋਵੇਗੀ ਕਿ ਜਲਦ ਹੀ ਇਕ ਨਵੀ ਪਾਰਟੀ ਲਾਂਚ ਕੀਤੀ ਜਾ ਰਹੀ ਹੈ । ਘੜਮ ਚੌਧਰੀ ਪਾਰਟੀ । ਪਾਰਟੀ ਦਾ ਮੁੱਖ ਮੁੱਦਾ ਹੋਵੇਗਾ ਕਿ ਲੋਕਾਂ ਦਾ ਧਿਆਨ ਕਿਵੇ ਭਟਕਾ ਕੇ ਰੱਖਿਆ ਜਾਵੇ । ਪਾਰਟੀ ਦੇ ਪਹਿਲੇ ਦਿਨ ਤੋਂ 5 ਤੋਂ 7 ਧੜੇ ਹੋਣ ਗੇ ਅਤੇ ਇਕ ਦਲ ਬਦਲੁ ਵਿੰਗ ਵੀ ਹੋਵੇਗਾ । ਹਰ ਇਕ ਘੜਮ ਚੌਧਰੀ ਪਾਰਟੀ ਆਗੂ ਦੀ ਇਕ ਮਿਆਰੀ ਯੋਗਤਾ ਹੋਵੇਗੀ । ਜਿਹੜਾ ਵੱਧ ਚਵਲਾਂ ਮਾਰੇਗਾ ਓਹਨੂੰ ਊਨਾ ਹੀ ਬੜਾ ਓਹਦਾ । ਬਾਕੀ ਇਕ ਚੋਰ ਉਚਕਾ ਅਤੇ ਲੁੱਚਾ ਵਿੰਗ ਵੀ ਬਣਾਇਆ ਜਾ ਰਿਹਾ । ਇਹਦੇ ਵਿੱਚ ਉਹ ਲੀਡਰ ਹੋਣ ਗੇ ਜਿਹਨਾਂ ਤੇ ਪਹਿਲਾ ਕਈ ਗੰਭੀਰ ਪਰਚੇ ਰਹੇ ਨੇ ਪਰ ਓਹ ਹਰ ਧਰਮ ਕਰਮ ਦੇ ਕੱਮ ਵਿੱਚ ਆਪਣੀ ਫੋਟੋ ਫਿੱਟ ਕਰਵਾ ਲੈਂਦੇ ਨੇ । ਇਕ ਫਰੋੜਿਆ ਵਿੰਗ ਵੀ ਬਣਾ ਰਹੇ ਆ ਜਿਸ ਵਿੱਚ ਸਿਰਫ ਠੱਗ ਅਤੇ ਨਟਵਰ ਲਾਲ ਵਰਗੇ ਗੁਣਾ ਵਾਲੇ ਲੀਡਰ ਰਖੇਂ ਜਾਣ ਗੇ । ਪਾਰਟੀ ਦੀ ਰਸਮੀ ਸ਼ੁਰੁਆਤ ਡੇਂਗੂ ਸਿਜਨ ਤੋਂ ਬਾਅਦ ਕੀਤੀ ਜਾਵੇਗੀ । ਨੋਟ :-1. ਕੋਈ ਵੀ ਜ਼ਮੀਰ ਆਲਾ , ਇਮਾਨਦਾਰ ਦਿਮਾਗੀ , ਅਤੇ ਚੰਗੇ ਕਿਰਦਾਰ ਵਾਲਾ ਇਸ ਪਾਰਟੀ ਦਾ ਹਿੱਸਾ ਨਹੀ ਹੋਵੇਗਾ ।2. ਸਮਾਜ ਅਤੇ ਸ਼ਹਿਰ ਭਲਾਈ ਵਾਲੇ ਵੀ ਦੂਰ ਰਖ ਜਾਣ ਗੇ।
ਪਾਰਟੀ ਦੀ ਮੁਢਲੀ ਮੇਮਬਰਸ਼ਿਪ ਲੈਣ ਲਈ ਸੰਪਰਕ ਕਰੋ :- 98790 ਨਾ ਲਗੇ ਨਾ ਲੱਭੇ । ਘੜਮ ਚੌਧਰੀ ਪਾਰਟੀ ਜਿੰਦਾਬਾਦ..

26/09/2025

ਸਾਬਕਾ ਕੈਬਨਿਟ ਮੰਤਰੀ ਗੁਰਕੀਰਤ ਕੋਟਲੀ ਨੇ ਪੰਜਾਬ ਦੇ ਕੈਬਨਿਟ ਮੰਤਰੀ ਤਰੁਨਪ੍ਰੀਤ ਸੌਂਦ ਦੇ ਵਿਕਾਸ ਕਾਰਜਾਂ ਤੇ ਚੁੱਕੇ ਸਵਾਲ, ਕਿਹਾ ਵੇਖੋਂ I Love Khanna ਦਾ ਹਾਲ।

26/09/2025

ਪੰਜਾਬ ਦੇ ਕੈਬਨਿਟ ਮੰਤਰੀ ਤਰੁਨਪ੍ਰੀਤ ਸੌਂਦ ਨੇ ਸਾਬਕਾ ਮੰਤਰੀ ਨੂੰ ਵੇਖੋਂ ਕਿਵੇਂ ਦਿੱਤੇ ਮੇਹਣੇ।

25/09/2025

ਪੜ੍ਹਾਈ ਦੀ ਉਮਰੇ ਇਹ ਕੇਹੜੇ ਰਾਹ ਪੈ ਗਏ ਨੌਜਵਾਨ, ਮੰਡੀ ਗੋਬਿੰਦਗੜ੍ਹ 'ਚ ਘੇਰ ਕੇ ਕੁੱਟਿਆ ਵਿਦਿਆਰਥੀ।

23/09/2025

ਜੇਲ੍ਹ 'ਚ ਬੈਠਾ ਸਰਹੱਦ ਪਾਰ ਤੋਂ ਹੈਰੋਇਨ ਦੀ ਕਰਵਾਉਣ ਵਾਲੇ ਗਿਰੋਹ ਦੇ 3 ਮੈਮਬਰ ਕਾਬੂ, ਪੁੱਛਗਿੱਛ ਦੌਰਾਨ ਹੋ ਸਕਦੇ ਹਨ ਵੱਡੇ ਖੁਲਾਸੇ।

22/09/2025

ਪੱਤਰਕਾਰਿਤਾ ਦੀ ਦੁਨੀਆਂ 'ਚ ਰਾਸ਼ਟਰੀ ਪੱਧਰ ਉਪਰ ਚੰਗਾ ਨਾਮ ਕਮਾਉਣ ਵਾਲੇ ਰਣਦੀਪ ਵਸ਼ਿਸ਼ਟ ਜੋਕਿ ਅੱਜ ਕੱਲ੍ਹ ਇੱਕ ਵੱਡੇ ਅਦਾਰੇ ਜਗ ਬਾਣੀ - ਪੰਜਾਬ ਕੇਸਰੀ ਗਰੁੱਪ ਦੇ ਸਥਾਨਕ ਸੰਪਾਦਕ ਵਜੋਂ ਆਪਣੀਆਂ ਸੇਵਾਵਾਂ ਦੇ ਰਹੇ ਹਨ, ਉਹਨਾਂ ਦੇ ਪਿਤਾ ਸ਼੍ਰੀ ਸੰਤਰਾਮ ਵਸ਼ਿਸ਼ਟ ਜੀ ਦਾ ਪਿਛਲੇ ਦਿਨੀਂ ਦੇਹਾਂਤ ਹੋ ਗਿਆ ਸੀ। ਸ਼੍ਰੀ ਸੰਤ ਰਾਮ ਵਸ਼ਿਸ਼ਟ ਜੀ ਦੀ ਆਤਮਿਕ ਸ਼ਾਂਤੀ ਲਈ ਰੱਖੇ ਸ਼੍ਰੀ ਗਰੁੜ ਪੁਰਾਣ ਪਾਠ ਦੇ ਭੋਗ ਅਤੇ ਸ਼ਰਧਾਂਜਲੀ ਸਮਾਗਮ ਰੋਪੜ ਦੇ ਬੇਲਾ ਰੋਡ ਸਥਿਤ ਇੱਕ ਪੈਲੇਸ 'ਚ ਹੋਇਆ। ਇਸ ਦੌਰਾਨ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ, ਸਾਬਕਾ ਸਪੀਕਰ ਰਾਣਾ ਕੇਪੀ ਸਿੰਘ, ਰੋਪੜ ਤੋਂ ਵਿਧਾਇਕ ਦਿਨੇਸ਼ ਚੱਢਾ, ਸਾਬਕਾ ਵਿਧਾਇਕ ਅਮਰਜੀਤ ਸੰਦੋਆ, ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾਰੇ ਦਲਜੀਤ ਸਿੰਘ ਚੀਮਾ ਸਮੇਤ ਪੰਜਾਬ ਦੀਆਂ ਹੋਰਨਾਂ ਨਾਮੀ ਸ਼ਖਸ਼ੀਅਤਾਂ ਨੇ ਸ਼੍ਰੀ ਸੰਤ ਰਾਮ ਵਸ਼ਿਸ਼ਟ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ।

19/09/2025

ਖੇਤੀਬਾੜੀ ਦੇ ਨਾਂ ਤੇ 122 ਕਰੋੜ ਦੀ ਠੱਗੀ, 4 ਨੂੰ ਪੁਲਿਸ ਨੇ ਕੀਤਾ ਕਾਬੂ, ਸੁਣੋ ਕਿਵੇਂ ਹੋਈ ਸੈਂਕੜੇ ਲੋਕ ਠੱਗੀ ਦਾ ਸ਼ਿਕਾਰ।

19/09/2025

ਖੰਨਾ ਪੁਲਿਸ ਨੇ ਕਰ ਦਿੱਤਾ ਕਮਾਲ, ਕੁੱਝ ਘੰਟੇ 'ਚ ਮਾਪਿਆਂ ਨੂੰ ਲੱਭ ਦਿੱਤਾ ਢਾਈ ਸਾਲ ਦਾ ਲਾਲ।

Address

Khanna
141401

Telephone

+917071400089

Website

Alerts

Be the first to know and let us send you an email when Khanna Breaking posts news and promotions. Your email address will not be used for any other purpose, and you can unsubscribe at any time.

Contact The Business

Send a message to Khanna Breaking:

Share

Category