
16/08/2023
ਮਹਿੰਦਰਾ ਐਂਡ ਮਹਿੰਦਰਾ ਨੇ ਗਲੋਬਲ Pik-Up (ਸਕਾਰਪੀਓ ਐੱਨ-ਬੇਸਡ) ਅਤੇ 5-ਡੋਰ ਥਾਰ ਇਲੈਕਟ੍ਰਿਕ ਕੰਸੈਪਟ ਨੂੰ ਪੇਸ਼ ਕੀਤਾ ਹੈ। ਮਹਿੰਦਰਾ ਥਾਰ ਇਲੈਕਟ੍ਰਿਕ ਕੰਸੈਪਟ 'ਚ INGLO-P1 ਹੈ, ਜਿਸਨੂੰ ਲਾਈਟਵੇਟ ਬਾਡੀ ਕੰਸਟ੍ਰਕਸ਼ਨ ਅਤੇ ਐਕਸਪੈਂਡਿਡ ਬੈਟਰੀ ਕਪੈਸਿਟੀ ਤਕ ਲਈ ਤਿਆਰ ਕੀਤਾ ਗਿਆ ਹੈ। ਇਲੈਕਟ੍ਰਿਕ ਐੱਸ.ਯੂ.ਵੀ. ਕੰਸੈਪਟ 'ਚ 2776 ਐੱਮ.ਐੱਮ. ਤੋਂ 2976 ਐੱਮ.ਐੱਮ. ਤਕ ਦਾ ਵ੍ਹੀਲਬੇਸ ਹੈ, ਜੋ ਘੱਟ ਓਵਰਹੈਂਗ ਦੇ ਨਾਲ ਹੈ। ਮਹਿੰਦਰਾ ਨੇ ਪੁਸ਼ਟੀ ਕੀਤੀ ਹੈ ਕਿ 5-ਡੋਰ ਥਾਰ ਇਲੈਕਟ੍ਰਿਕ ਆਫ-ਰੋਡ ਕਪੈਸਿਟੀ ਨੂੰ ਫਿਰ ਤੋਂ ਪਰਿਭਾਸ਼ਿਤ ਕਰੇਗੀ, ਜੋ ਐਪ੍ਰੋਚ ਐਂਗਲ, ਡਿਪਾਰਚਰ ਐਂਗਲ, ਰੈਂਪ-ਓਵਰ ਐਂਗਲ ਅਤੇ ਵਾਟਰ ਵੈਡਿੰਗ ਸਮਰੱਥਾ ਵਰਗੇ ਪਹਿਲੂਆਂ 'ਚ ਬਿਹਤਰ ਪ੍ਰਦਰਸ਼ਨ ਕਰੇਗੀ। ਇਲੈਕਟ੍ਰਿਕ ਮਾਡਲ ਦਾ ਡਿਜ਼ਾਈਨ ਅਤੇ ਸਟਾਈਲ ਇਸਦੇ ਆਂਤਰਿਕ ਦਹਨ ਇੰਜਣ (ਆਈ.ਸੀ.ਈ.) ਪਾਵਰਡ ਮੌਜੂਦਾ ਥਾਰ ਤੋਂ ਅਲੱਗ ਹੈ